www.sabblok.blogspot.com

ਨਵੀਂ ਦਿੱਲੀ, 22 ਦਸੰਬਰ (ਏਜੰਸੀ)- ਦਿੱਲੀ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੁਆਰਾ ਕਰਵਾਇਆ ਜਾ ਰਿਹਾ ਸਰਵੇਖਣ ਦਾ ਅੱਜ ਆਖਰੀ ਦਿਨ ਹੈ। ਪਾਰਟੀ ਦੇ ਰਾਸ਼ਟਰੀ ਸੰਸਥਾਪਕ ਅਰਵਿੰਦ ਕੇਜਰੀਵਾਲ ਅੱਜ ਖੁਦ ਮੈਦਾਨ 'ਚ ਆਉਣਗੇ ਅਤੇ ਚਾਰ ਸਥਾਨਾਂ 'ਤੇ ਜਨਸਭਾਵਾਂ ਕਰਕੇ ਉਥੇ ਲੋਕਾਂ ਦੀ ਰਾਇ ਦੀ ਜਾਣਕਾਰੀ ਲੈਣਗੇ। ਪਾਰਟੀ ਉਮੀਦਵਾਰ ਵੀ ਆਪਣੇ-ਆਪਣੇ ਇਲਾਕਿਆਂ 'ਚ ਜਨਸਭਾਵਾਂ ਕਰ ਰਹੇ ਹਨ। ਹੁਣ ਤੱਕ 90 ਫੀਸਦੀ ਲੋਕਾਂ ਨੇ ਕਾਂਗਰਸ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਆਦੇਸ਼ ਦਿੱਤਾ ਹੈ ਅਤੇ ਮੁੱਖ ਮੰਤਰੀ ਦੇ ਰੂਪ 'ਚ ਅਰਵਿੰਦ ਕੇਜਰੀਵਾਲ ਨੂੰ ਦੇਖਣਾ ਚਾਹੁੰਦੇ ਹਨ।




No comments:
Post a Comment