jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 24 December 2013

ਫੇਸਬੁੱਕ ‘ਤੇ ਅਣਜਾਣ ਲੜਕੀ ਦੇ ਜਾਲ ‘ਚ ਫਸਿਆ ਲੁਧਿਆਣੇ ਦਾ ਸੀ. ਏ.

www.sabblok.blogspot.com
ਨਵੀਂ ਦਿੱਲੀ.23 ਦਸੰਬਰ– ‘ਫੇਸਬੁੱਕ’ ‘ਤੇ ਦੋਸਤੀ ਕਰੋ ਤਾਂ ਸੰਭਲ ਕੇ। ਜੁਰਮ ਕਰਨ ਵਾਲੇ ਇਸ ਦੀ ਗਲਤ ਢੰਗ ਨਾਲ ਵੀ ਵਰਤੋਂ ਕਰ ਰਹੇ 2013_12image_07_09_593812000kidnapers-s-llਹਨ। ਇਸ ਨਾਲ ਜੁੜਿਆ ਜੁਰਮ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਕ ਲੜਕੀ ਨੇ ਇਕ ਆਦਮੀ ਨਾਲ ‘ਫੇਸਬੁੱਕ’ ‘ਤੇ ਦੋਸਤੀ ਕੀਤੀ, ਫਿਰ ਮੁਲਾਕਾਤ ਲਈ ਸੱਦਿਆ ਅਤੇ ਜਦੋਂ ਉਹ ਮਿਲਣ ਆਇਆ ਤਾਂ ਉਸ ਨੂੰ ਅਗਵਾ ਕਰ ਲਿਆ। ਅਗਵਾ ਹੋਣ ਵਾਲਾ ਆਦਮੀ ਇਕ ਚਾਰਟਡ ਅਕਾਊਂਟੈਂਟ ਸੀ. ਏ. ਸੀ। 40 ਸਾਲਾ ਚਾਰਟਡ ਅਕਾਊਂਟੈਂਟ ਅਰੁਣ ਵਾਹੀ ਲੁਧਿਆਣਾ ਦੇ ਰਹਿਣ ਵਾਲਾ ਹੈ। ਇਕ ਦਿਨ ਉਸ ਦੇ ਕੋਲ ਮੋਨਿਕਾ ਨਾਂ ਦੀ ਇਕ ਲੜਕੀ ਦੀ ਫਰੈਂਡ ਰਿਕੁਐਸਟ ਆਈ। ਅਰੁਣ ਨੇ ਰਿਕੁਐਸਟ ਪ੍ਰਵਾਨ ਕਰ ਲਈ। ਇਸ ਦੇ ਮਗਰੋਂ ਦੋਵਾਂ ਵਿਚ ਗੱਲਬਾਤ ਸ਼ੁਰੂ ਹੋ ਗਈ। ਲੜਕੀ ਥੋੜ੍ਹਾ ਫਰੈਂਕ ਹੋਈ ਤਾਂ ਗੱਲ ਮੁਲਾਕਾਤ ਤਕ ਪਹੁੰਚ ਗਈ। ਅਰੁਣ ਅਤੇ ਮੋਨਿਕਾ (ਫੇਸਬੁਕ ਵਾਲਾ ਨਾਂ) ਨੇ ਮਿਲਣ ਲਈ ਸਮਾਂ ਅਤੇ ਥਾਂ ਤੈਅ ਕਰ ਲਈ। ਦੋਵਾਂ ਨੇ ਦਿੱਲੀ ਦੇ ਜਨਕਪੁਰੀ ਵਿਚ ਮਿਲਣ ਦੀ ਯੋਜਨਾ ਬਣਾਈ।
17 ਦਸੰਬਰ ਨੂੰ ਅਰੁਣ ਵਾਹੀ ਲੁਧਿਆਣਾ ਤੋਂ ਦਿੱਲੀ ਆ ਕੇ ਉਸ ਥਾਂ ‘ਤੇ ਪਹੁੰਚ ਗਿਆ ਜਿਹੜੀ ਥਾਂ ਮੁਲਾਕਾਤ ਲਈ ਤੈਅ ਸੀ। ਉਥੇ ਮੋਨਿਕਾ ਆਪਣੇ ਦੋ ਨਾਈਜੀਰੀਅਨ ਦੋਸਤਾਂ ਨਾਲ ਮੌਜੂਦ ਸੀ। ਇਨ੍ਹਾਂ ਕੋਲ ਇਕ ਟੈਕਸੀ ਸੀ। ਅਰੁਣ ਵੀ ਟੈਕਸੀ ਵਿਚ ਬੈਠ ਗਿਆ। ਟੈਕਸੀ ਵਿਚ ਕੁਝ ਦੇਰ ਮਗਰੋਂ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਖੁਦ ਨੂੰ ਇਕ ਕਮਰੇ ਵਿਚ ਕੈਦ ਪਾਇਆ।
ਤਦ ਅਰੁਣ ਨੂੰ ਸਮਝ ਆ ਗਈ ਕਿ ਮੋਨਿਕਾ ਇਕ ਧੋਖਾ ਸੀ ਜਿਸ ਨੇ ਆਪਣੇ ਦੋ ਸਾਥੀਆਂ ਨਾਲ ਰਲ ਕੇ ਉਸ ਨੂੰ ਅਗਵਾ ਕਰ ਲਿਆ ਸੀ। ਇਸ ਦੇ ਮਗਰੋਂ ਮੋਨਿਕਾ ਤੇ ਉਸ ਦੇ ਦੋਵਾਂ ਸਾਥੀਆਂ ਨੇ ਅਰੁਣ ਵਾਹੀ ਦੀ ਰਿਹਾਈ ਲਈ ਇਕ ਕਰੋੜ ਰੁਪਏ ਦੀ ਫਿਰੌਤੀ ਮੰਗ ਲਈ। ਲੁਧਿਆਣਾ ਤੋਂ ਅਰੁਣ ਦੇ ਵਾਰਸਾਂ ਨੇ 4 ਲੱਖ ਰੁਪਏ ਮੋਨਿਕਾ ਦੇ ਅਕਾਊਂਟ ਵਿਚ ਪੁਆ ਦਿਤੇ। ਓਧਰ ਅਰੁਣ ਦੇ ਵਾਰਸਾਂ ਨੇ ਪੁਲਸ ਨੂੰ ਜਾਣਕਾਰੀ ਦੇ ਦਿਤੀ। ਪੁਲਸ ਲਗਾਤਾਰ ਮੋਨਿਕਾ ਦਾ ਫੋਨ ਟੈਪ ਕਰ ਰਹੀ ਸੀ। ਪੁਲਸ ਨੂੰ ਜਦੋਂ ਪਤਾ ਲੱਗਾ ਕਿ ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਛਾਪਾ ਮਾਰਿਆ, ਸੀ. ਆਰ. ਪਾਰਕ ਦੇ ਇਕ ਮਕਾਨ ਵਿਚੋਂ ਮੋਨਿਕਾ ਤੇ ਉਸ ਦੇ ਦੋਵੇਂ ਨਾਈਜੀਰੀਅਨ ਸਾਥੀ ਫੜੇ ਗਏ। ਪੁਲਸ ਨੇ ਸੀ. ਏ. ਅਰੁਣ ਵਾਹੀ ਨੂੰ ਸਹੀ-ਸਲਾਮਤ ਛੁਡਾ ਲਿਆ। ਪੁਲਸ ਨੇ ਦਸਿਆ ਕਿ ਤਿੰਨਾਂ ਦੀ ਗ੍ਰਿਫਤਾਰੀ ਮਗਰੋਂ ਮੋਨਿਕਾ ਦੇ ਖਾਤਿਆਂ ਦੀ ਤਲਾਸ਼ੀ ਜਾਰੀ ਹੈ।  ਪੁਲਸ ਨੂੰ ਸ਼ੱਕ ਹੈ ਕਿ ਮੋਨਿਕਾ ਦੇ ਸਾਥੀਆਂ ਨੇ ਅਰੁਣ ਨਾਲ ਮੋਨਿਕਾ ਦੀ ਅਸ਼ਲੀਲ ਵੀਡੀਓ ਵੀ ਬਣਾ ਰੱਖੀ ਹੈ। ਪੁਲਸ ਇਸ ਦੀ ਵੀ ਜਾਂਚ ਕਰਨ ਵਿਚ ਲੱਗੀ ਹੋਈ ਹੈ।

No comments: