www.sabblok.blogspot.com
ਅੰਮ੍ਰਿਤਸਰ.19 ਦਸੰਬਰ.-----ਮਿਸ ਪੂਜਾ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਚੁਟਕੀ ਲਈ ਹੈ। ਅੰਮ੍ਰਿਤਸਰ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਬਾਜਵਾ ਨੇ ਭਾਜਪਾ ਦੇ ਨਾਲ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਪੇਟੇ ‘ਚ ਲਿਆ ਹੈ। ਬਾਜਵਾ ਨੇ ਕਿਹਾ ਕਿ ਬਾਦਲ ਦੀ ਉਮਰ ਪੂਜਾ ਕਰਨ ਦੀ ਹੈ, ਪੂਜਾ ਦੇਖਣ ਦੀ ਨਹੀਂ। ਜ਼ਿਕਰਯੋਗ ਹੈ ਕਿ ਰਾਜਨੀਤਕ ਗਲਿਆਰਾਂ ਵਿਚ ਇਹੀ ਚਰਚਾ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਅਕਾਲੀ-ਬੀ.ਜੇ.ਪੀ. ਦੀ ਉਮੀਦਵਾਰ ਮਿਸ ਪੂਜਾ ਨੂੰ ਬਣਾਇਆ ਜਾ ਰਿਹਾ ਹੈ ਕਿਉਂਕਿ ਦਲਿਤ ਵੋਟ ਲੈਣ ਲਈ ਕਿਸੇ ਦਲਿਤ ਉਮੀਦਵਾਰ ਨੂੰ ਮੈਦਾਨ ‘ਚ ਉਤਾਰਨਾ ਜ਼ਰੂਰੀ ਹੈ।
No comments:
Post a Comment