www.sabblok.blogspot.com
ਚੰਡੀਗੜ੍ਹ, 26 ਦਸੰਬਰ (ਪੀ. ਟੀ. ਆਈ.)-ਪੰਜਾਬ ਤੇ ਹਰਿਆਣਾ ਵਿਚ ਬਹੁਤੀਆਂ ਥਾਵਾਂ 'ਤੇ ਕੜਾਕੇ ਦੀ ਸਰਦੀ ਪੈ ਰਹੀ ਹੈ ਜਦਕਿ ਮੈਦਾਨੀ ਇਲਾਕਿਆਂ ਵਿਚ ਸਭਾ ਤੋਂ ਘੱਟ ਮਨਫੀ 1.2 ਡਿਗਰੀ ਸੈਲਸੀਅਸ ਤਾਪਮਾਨ ਆਦਮਪੁਰ ਦਾ ਰਿਹਾ ਉਧਰ ਜੰਮੂ ਤੇ ਕਸ਼ਮੀਰ ਵਿਚ ਲੋਹੜੇ ਦੀ ਸਰਦੀ ਪੈ ਰਹੀ ਹੈ। ਦੋਵਾਂ ਰਾਜਾਂ ਵਿਚ ਜਲੰਧਰ ਜਿਲ੍ਹੇ ਦਾ ਆਦਮਪੁਰ ਕਸਬਾ ਸਭ ਤੋਂ ਠੰਢਾ ਸਥਾਨ ਬਣਿਆਂ ਰਿਹਾ ਜਿਥੇ ਤਾਪਮਾਨ ਸਧਾਰਨ ਤੋਂ ਪੰਜ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸਧਾਰਨ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਸੀ। ਲੁਧਿਆਣਾ ਤੇ ਪਟਿਆਲਾ ਦ ਤਾਪਮਾਨ ਕ੍ਰਮਵਾਰ 3.6 ਅਤੇ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿਚ ਵੀ ਸੀਤ ਲਹਿਰ ਤੇਜ਼ ਹੋ ਗਈ ਹੈ ਅਤੇ ਨਾਰਨੌਲ ਵਿਚ ਘੱਟੋ ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਰਿਹਾ ਜੋ ਸਧਾਰਨ ਨਾਲੋਂ ਚਾਰ ਡਿਗਰੀ ਘੱਟ ਸੀ। ਹਿਸਾਰ ਦਾ ਘੱਟ ਘੱਟ ਤਾਪਮਾਨ 2.1 ਜਦਕਿ ਕਰਨਾਲ ਅਤੇ ਅੰਬਾਲਾ ਦਾ ਘੱਟੋ ਘੱਟ ਤਾਪਮਾਨ ਕ੍ਰਮਵਾਰ 4.4 ਅਤੇ 6.6 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 5.8 ਡਿਗਰੀ ਰਿਹਾ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ ਕੁਝ ਦਿਨ ਸਮੁੱਚੇ ਖੇਤਰ ਵਿਚ ਠੰਢ ਦਾ ਜ਼ੋਰ ਬਰਕਰਾਰ ਰਹੇਗਾ।
No comments:
Post a Comment