www.sabblok.blogspot.com
ਨਵੀਂ ਦਿੱਲੀ
ਕੇਂਦਰੀ ਗ੍ਰਹਿ ਮੰਤਰਾਲਾ ਛੇਤੀ ਹੀ ਆਮ ਆਦਮੀ ਪਾਰਟੀ (ਆਪ) ਨੂੰ ਮਿਲੇ ਵਿਦੇਸ਼ੀ ਚੰਦੇ (ਐਨਆਈਆਰ ਫੰਡ) ਦੇ ਵਹੀ ਖਾਤਿਆਂ ਦੀ ਜਾਂਚ ਕਰੇਗਾ। ਇਸ ਪਾਰਟੀ ਉਪਰ ਦੋਸ਼ ਲੱਗ ਰਹੇ ਹਨ ਕਿ ਇਸ ਨੇ ਕਾਨੂੰਨ ਦੀ ਉਲੰਘਣਾ ਕਰਦਿਆਂ ਵਿਦੇਸ਼ੀ ਫੰਡ ਵਸੂਲੇ ਹਨ। ਇਹ ਜਾਣਕਾਰੀ ਉਪਰੋਕਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ।
ਸਮਝਿਆ ਜਾ ਰਿਹਾ ਹੈ ਕਿ ਯੂਪੀਏ ਸਰਕਾਰ ਇਹ ਕਦਮ, ਸ੍ਰੀ ਕੇਜਰੀਵਾਲ ਵੱਲੋਂ ਇਹ ਕਹਿਣ ਕਿ ਉਹ ਸ਼ੀਲਾ ਦੀਕਸ਼ਿਤ ਸਰਕਾਰ ਵੇਲੇ ਦੇ ਘਪਲਿਆਂ ਦੀ ਜਾਂਚ ਕਰਾਉਣਗੇ, ਦੇ ਜੁਆਬ ਵਿੱਚ ਚੁੱਕਿਆ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੀਆਂ ਵਿਦੇਸ਼ੀ ਚੰਦਾ ਵਸੂਲਣ ਸਮੇਂ ਉਲੰਘਣਾਵਾਂ ਹੋਣ ਦੇ ਸਵਾਲ ਉਠਾਏ ਸਨ ਜਿਨ੍ਹਾਂ ਦੇ ਜੁਆਬ ‘ਆਪ’ ਨੇ ਭੇਜ ਦਿੱਤੇ ਸਨ। ਗ੍ਰਹਿ ਮੰਤਰਾਲੇ ਨੇ ਉਪਰੋਕਤ ਫੈਸਲਾ ਜੁਆਬ ਮਿਲਣ ਬਾਅਦ ਲਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ‘ਆਪ’ ਵੱਲੋਂ ਭੇਜੇ ਸਪੱਸ਼ਟੀਕਰਨਾਂ ਉਪਰ ਉਨ੍ਹਾਂ ਨਾਲ ਹੋਰ ਗੱਲ ਕਰਨ ਦੀ ਲੋੜ ਹੈ। ਪਾਰਟੀ ਦੇ ਵਹੀ ਖਾਤੇ ਵੀ ਜਾਂਚੇ ਜਾਣਗੇ। ‘ਆਪ’ ਨੇ 8 ਨਵੰਬਰ ਤੱਕ ਐਨਆਰਆਈਜ਼ ਸਮੇਤ ਤਰੇਹਠ ਹਜ਼ਾਰ ਵਿਅਕਤੀਆਂ ਕੋਲੋਂ 19 ਕਰੋੜ ਰੁਪਏ ਇਕੱਤਰ ਕੀਤੇ ਹੋਏ ਹਨ।
ਇਸ ਦੌਰਾਨ ਗਾਜ਼ੀਆਬਾਦ ਦੇ ਐਸ।ਐਸ।ਪੀ। ਵੱਲੋਂ ਦਿੱਲੀ ਦੇ ਮਨੋਨੀਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਕਵਰ ਲੈਣ ਦੀ ਕੀਤੀ ਬੇਨਤੀ, ‘ਆਪ’ ਦੇ ਮੁਖੀ ਨੇ ਠੁਕਰਾ ਦਿੱਤੀ ਹੈ, ਸ੍ਰੀ ਕੇਜਰੀਵਾਲ ਨੇ ਅੱਜ ਸਵੇਰੇ ਗਾਜ਼ੀਆਬਾਦ ਰਿਹਾਇਸ਼ ਉਪਰ ਆਏ ਪੰਜ ਸੁਰੱਖਿਆ ਮੁਲਾਜ਼ਮਾਂ ਨੂੰ ਵਾਪਸ ਭੇਜ ਦਿੱਤਾ। ਉਨ੍ਹਾਂ ਆਪਣੇ ਘਰ ਸਾਹਮਣੇ ਅੱਜ ਫਿਰ ਲੋਕ ਦਰਬਾਰ ਲਾਇਆ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੀਆਂ ਇੱਛਾਵਾਂ ਬਹੁਤ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਜਾਦੂ ਦੀ ਛੜੀ ਤਾਂ ਨਹੀਂ ਪ੍ਰੰਤੂ ਅਸੰਭਵ ਵੀ ਨਹੀਂ ਹੈ। ਉਨ੍ਹਾਂ 28 ਦਸੰਬਰ ਨੂੰ ਸਾਰਿਆਂ ਨੂੰ ਸਹੁੰ ਚੁੱਕ ਸਮਾਗਮ ਮੌਕੇ ਰਾਮ ਲੀਲਾ ਮੈਦਾਨ ’ਚ ਪਹੁੰਚਣ ਦਾ ਸੱਦਾ ਦਿੱਤਾ।

No comments:
Post a Comment