jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 22 December 2013

ਹੁਣ ਤੇਜ਼ਾਬ ਵਿਕਰੇਤਾਵਾਂ ਨੂੰ ਰੱਖਣਾ ਪਵੇਗਾ ਰਿਕਾਰਡ : ਜ਼ਿਲ੍ਹਾ ਮੈਜਿਸਟਰੇਟ

www.sabblok.blogspot.com

ਧਾਰਾ 144 ਤਹਿਤ ਮਨਾਹੀ ਦੇ ਹੁਕਮ ਜ਼ਾਰੀ 
ਜਗਰਾਓਂ, 21 ਦਸੰਬਰ ( ਹਰਵਿੰਦਰ ਸਿੰਘ ਸੱਗੂ )—ਜ਼ਿਲ੍ਹਾ ਮੈਜਿਸਟਰੇਟ ਰਜਤ ਅਗਰਵਾਲ ਵੱਲੋਂ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਏਰੀਏ ਅੰਦਰ (ਪੁਲਸ ਕਮਿਸ਼ਨਰੇਟ ਦਾ ਏਰੀਆ ਛੱਡ ਕੇ) ਤੇਜ਼ਾਬ ਦੀ ਸਹੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਹੁਕਮ ਜ਼ਾਰੀ ਕੀਤੇ ਗਏ ਹਨ ਅਤੇ ਇਹ ਹੁਕਮ 20 ਦਸੰਬਰ ਤੋਂ 2 ਮਹੀਨਿਆਂ ਲਈ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਇਲਾਕੇ ਅੰਦਰ ਤੇਜ਼ਾਬ ਦੀ ਖੁੱਲ੍ਹੀ ਵਿਕਰੀ ਹੋ ਰਹੀ ਹੈ। ਇਹ ਇਕ ਜਲਨਸ਼ੀਲ ਪਦਾਰਥ ਹੈ ਅਤੇ ਮਨੁੱਖੀ ਜਿੰਲਈ ਖਤਰਨਾਕ ਅਤੇ ਘਾਤਕ ਹੈ। ਇਸ ਦੀ ਦੁਰਵਰਤੋਂਂ ਦੇ ਕੇਸ ਵੀ ਸਾਹਮਣੇ ਆਏ ਹਨ, ਇਸ ਲਈ ਇਸ ਪਦਾਰਥ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਣਾ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਜਰੂਰੀ ਹੈ ਅਤੇ ਵਿਕਰੇਤਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਜਿਸ ਵਿਅਕਤੀ ਨੂੰ ਤੇਜ਼ਾਬ ਵੇਚਿਆ ਜਾਣਾ ਹੈ ਉਸ ਦਾ ਵੇਰਵਾ ਆਪਣੇ ਰਜਿਸਟਰ ਵਿੱਚ ਦਰਜ ਕਰੇਗਾ ਜਿਸ ਵਿੱਚ ਉਸ ਦਾ ਪਹਿਚਾਣ ਪੱਤਰ, ਵੋਟਰ ਕਾਰਡ, ਮੁਕੰਮਲ ਐਡਰੈਸ, ਹਸਤਾਖਰ/ਅੰਗੂਠੇ ਦਾ ਨਿਸ਼ਾਨ ਹਾਸਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਵਿਕਰੇਤਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਖਰੀਦਦਾਰ ਨੂੰ ਤੇਜਾਬ ਕਿਸ ਵਰਤੋਂ ਲਈ ਚਾਹੀਦਾ ਹੈ ਅਤੇ ਵਿਕਰੇਤਾ ਤੇਜ਼ਾਬ ਰੱਖਣ ਸਬੰਧੀ ਮੁਕੰਮਲ ਰਜਿਸਟਰ ਲਗਾਕੇ ਸਟਾਕ ਬਾਰੇ, ਰੋਜ਼ਾਨਾ ਦੀ ਵਿਕਰੀ ਬਾਰੇ ਵਿਸਥਾਰ ਪੂਰਵਕ ਰਿਪੋਰਟ ਸਬੰਧਤ ਪੁਲਿਸ ਸਟੇਸ਼ਨ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਹਰ ਹਫ਼ਤੇ ਭੇਜਣ ਦਾ ਜਿੰਮੇਵਾਰ ਹੋਵੇਗਾ ਤੇ ਰਜਿਸਟਰਡ ਵਿੱਚ ਖਰੀਦਦਾਰ ਦਾ ਨਾਮ, ਪਤਾ ਅਤੇ ਵੇਚੇ ਗਏ ਤੇਜ਼ਾਬ ਦੀ ਮਾਤਰਾ ਲਿਖੀ ਜਾਵੇ ਅਤੇ 18 ਸਾਲ ਦੀ ਉਮਰ ਤੋਂ ਘੱਟ ਕਿਸੇ ਨੂੰ ਤੇਜ਼ਾਬ ਨਹੀ ਵੇਚਿਆ ਜਾਵੇਗਾ। ਾਏਗਾ ਕਿ ਤੇਜ਼ਾਬ ਦੀ ਵਰਤੋਂ ਜਦੋ ਵੀ ਕਿਸੇ ਵਿੱਦਿਅਕ ਸੰਸਥਾਵਾਂ, ਰਿਸਰਚ ਲੈਬਾਰਟਰੀਜ਼, ਹਸਪਤਾਲਾਂ, ਸਰਕਾਰੀ ਵਿਭਾਗਾ ਜਾਂ ਪਬਲਿਕ ਸੈਕਟਰ ਅੰਡਰਟੇਕਿੰਗ ਅਦਾਰੇ ਨੂੰ ਤੇਜ਼ਾਬ ਵੇਚੇਗਾ ਤਾਂ ਜਿਨ੍ਹਾ ਨੂੰ ਤੇਜ਼ਾਬ ਰੱਖਣ ਅਤੇ ਸਟੋਰ ਕਰਨ ਦੀ ਜਰੂਰਤ ਪੈਂਦੀ ਹੈ ਉਨ੍ਹਾਂ ਨੂੰ ਵੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨੀ ਹੋਵੇਗੀ। ਉਹਨਾਂ ਦੱਸਿਆ ਕਿ ਤੇਜ਼ਾਬ ਦੀ ਵਰਤੋਂ ਲਈ ਇੱਕ ਰਜਿਸਟਰ ਲਗਾਇਆ ਜਾਵੇ, ਉਸ ਨੂੰ ਹਰ ਰੋਜ ਮੇਨਟੇਨ ਕੀਤਾ ਜਾਵੇ ਅਤੇ ਉਸ ਦਾ ਵੇਰਵਾ ਸਬੰਧਤ ਉਪ ਮੰਡਲ ਮੈਜਿਸਟਰੇਟ ਨਾਲ ਸਾਂਝਾ ਕੀਤਾ ਜਾਵੇ ਅਤੇ ਤੇਜ਼ਾਬ ਨੂੰ ਸਟੋਰ ਕਰਨ ਤੇ ਉਸ ਦੀ ਸਾਭ ਸੰਭਾਲ ਲਈ ਵਿਭਾਗ ਵਿੱਚੋਂ ਇਕ ਜਿੰਮੇਵਾਰ ਵਿਅਕਤੀ ਦੀ ਡਿਊਟੀ ਲਗਾਈ ਜਾਵੇ ਅਤੇ ਉਸ ਬਾਰੇ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਜਾਣਕਾਰੀ ਦੇਵਾਗਾ। ਉਹਨਾਂ ਦੱਸਿਆ ਕਿ ਤੇਜ਼ਾਬ ਜਿੰਮੇਵਾਰ ਵਿਅਕਤੀ ਦੀ ਦੇਖ ਰੇਖ ਵਿੱਚ ਹੀ ਸਟੋਰ ਕੀਤਾ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀ/ਲੈਬੋਰਟਰੀ ਕਰਮਚਾਰੀ ਆਦਿ ਦੇ ਆਉਣ ਜਾਣ 'ਤੇ ਮੁਕੰਮਲ ਅਤੇ ਜਰੂਰੀ ਜਾਂਚ ਕੀਤੀ ਜਾਵੇਗੀ।

No comments: