www.sabblok.blogspot.com
ਚੰਡੀਗੜ੍ਹ.29 ਦਸੰਬਰ. – ਦੇਸ਼ ਦੀਆਂ ਵੱਖ–ਵੱਖ ਜੇਲਾਂ ‘ਚ ਬੰਦ 6 ਸਿੱਖਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵਲੋਂ ਰੱਖੇ ਮਰਨ ਵਰਤ ਵਰਗੀ ਘਟਨਾ ਨੂੰ ਮੁੜ ਹੋਣ ਤੋਂ ਰੋਕਣÎ ਲਈ ਸੂਬਾ ਸਰਕਾਰ ਚੌਕਸ ਹੋ ਗਈ ਹੈ। ਸੂਤਰਾਂ ਅਨੁਸਾਰ ਇਸ ਸਾਲ 4 ਅਪ੍ਰੈਲ ਨੂੰ ਸਰਕਾਰ ਵਲੋਂ 10 ਸਾਲ ਤੋਂ ਉਪਰ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਨੂੰ ਨੇਕ ਚਾਲ–ਚਲਣੀ ਦੇ ਆਧਾਰ ‘ਤੇ ਛੱਡਣ ਲਈ ਬਣਾਈ ਨਵੀਂ ਨੀਤੀ ਤਹਿਤ ਸੂਬੇ ਦੀਆਂ ਵੱਖ–ਵੱਖ ਜੇਲਾਂ ਵਿਚ ਬੰਦ ਕਰੀਬ 40 ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੀਆਂ ਫ਼ਾਈਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੂਬੇ ਦੇ ਗਵਰਨਰ ਕੋਲ ਪੁੱਜ ਗਈਆਂ ਹਨ। ਲਗਭਗ 22 ਕੈਦੀਆਂ ਦੀਆਂ ਫ਼ਾਈਲਾਂ ਹੇਠਲੇ ਪੱਧਰ ‘ਤੇ ਗ੍ਰਹਿ ਵਿਭਾਗ ਕੋਲ ਵਿਚਾਰ ਅਧੀਨ ਹਨ। ਇਸ ਤਰ੍ਹਾਂ 123 ਕੈਦੀਆਂ ਦੀ ਰਿਹਾਈ ਲਈ ਫ਼ਾਈਲਾਂ ਜੇਲ ਪ੍ਰਬੰਧਨ, ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਫ਼ਤਰਾਂ ‘ਚ ਚੱਲ ਘੁੰਮ ਰਹੀਆਂ ਹਨ। ਸਪੋਕਸਮੈਨ ਵਲੋਂ ਸੂਤਰਾਂ ਤੋਂ ਹਾਸਲ ਕੀਤੀ ਸੂਚਨਾ ਮੁਤਾਬਕ ਸਰਕਾਰ ਵਲੋਂ ਉਕਤ ਨਵੀਂ ਪਾਲਿਸੀ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਸਬੰਧੀ ਫ਼ੈਸਲਾ ਲਿਆ ਗਿਆ ਸੀ। ਇਸ ਫ਼ੈਸਲੇ ਤਹਿਤ ਜਿਨ੍ਹਾਂ ਕੈਦੀਆਂ ਦਾ ਜੇਲ ਵਿਚ ਪਿਛਲੇ ਪੰਜ ਸਾਲ ਤੋਂ ਚਾਲ–ਚਲਣ ਸਹੀ ਹੈ ਤੇ ਉੁਨ੍ਹਾਂ ਦਾ ਵਿਵਹਾਰ ਸਾਥੀ ਕੈਦੀਆਂ ਤੇ ਜੇਲ ਸਟਾਫ਼ ਨਾਲ ਵਧੀਆ ਹੈ ਤੇ ਉੁਨ੍ਹਾਂ ਵਲੋਂ ਕੀਤਾ ਅਪਰਾਧ ਬਹੁਤਾ ਗੰਭੀਰ ਨਹੀਂ ਹੈ, ਦੀ ਰਿਹਾਈ ਸਮੇਂ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ। ਇਸ ਪਾਲਿਸੀ ਤਹਿਤ ਪੰਜਾਬ ਸਰਕਾਰ ਵਲੋਂ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਰੀਬ 40 ਕੈਦੀਆਂ ਨੂੰ ਛੱਡਣ ਲਈ ਕੇਸ ਤਿਆਰ ਕਰਕੇ ਮੁੱਖ ਮੰਤਰੀ ਅਤੇ ਗਵਰਨਰ ਕੋਲ ਆਖ਼ਰੀ ਪ੍ਰਵਾਨਗੀ ਲਈ ਭੇਜ ਦਿੱਤਾ। ਜਦਕਿ 22 ਕੇਸ ਗ੍ਰਹਿ ਵਿਭਾਗ ਵਿਚ ਛਾਣਬੀਣ ਲਈ ਚੱਲ ਰਹੇ ਹਨ। ਇਸੇ ਤਰ੍ਹਾ 123 ਕੇਸ ਅਜਿਹੇ ਹਨ, ਜਿਹੜੇ ਜ਼ਿਲ੍ਹਾ ਮੈਜਿਸਟਰੇਟ, ਜ਼ਿਲ੍ਹਾ ਪੁਲੀਸ ਮੁਖੀਆਂ, ਜੇਲ੍ਹ ਸੁਪਰਡੈਂਟਾਂ ਕੋਲ ਘੁੰਮ ਰਹੇ ਹਨ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਗੁਰਬਖ਼ਸ ਸਿੰਘ ਖ਼ਾਲਸਾ ਵਲੋਂ ਮਰਨ ਵਰਤ ਰੱਖਣ ਤੋਂ ਬਾਅਦ ਰਿਹਾਅ ਕੀਤੇ 4 ਸਿੱਖਾਂ ਤੋਂ ਬਾਅਦ ਹੁਣ ਉਕਤ ਕੈਦੀਆਂ ਨੂੰ ਵੀ ਸਮੇਂ ਤੋਂ ਪਹਿਲਾ ਰਿਹਾਅ ਕਰਨ ਦੀ ਕੋਸਿਸ਼ ਵਿਚ ਹੈ। ਇਸਦੇ ਲਈ ਗ੍ਰਹਿ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
No comments:
Post a Comment