jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 December 2013

ਬੰਦੀ ਸਿੰਘਾਂ ਦੀ ਰਿਹਾਈ ਤੱਕ ਭੁੱਖ ਹੜਤਾਲ ਜਾਰੀ ਰਹੇਗੀ- ਭਾਈ ਗੁਰਬਖਸ਼ ਸਿੰਘ

www.sabblok.blogspot.com

ਤਸਵੀਰਾਂ - ਨਰਿੰਦਰਪਾਲ ਸਿੰਘ
ਤਸਵੀਰਾਂ – ਨਰਿੰਦਰਪਾਲ ਸਿੰਘ
ਅੰਮ੍ਰਿਤਸਰ 26 ਦਸੰਬਰ (ਜਸਬੀਰ ਸਿੰਘ ਪੱਟੀ) ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਕਰੀਬ 42 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪਣੇ 100 ਦੇ ਕਰੀਬ ਸਾਥੀਆ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਿਹਾ ਕਿ ਭਾਂਵੇ ਉਹਨਾਂ ਨੇ ਅਕਾਲ ਤਖਤ ਤੋ ਜਾਰੀ ਹੋਏ ਆਦੇਸ਼ਾਂ ਦੀ ਪਾਲਣਾ ਕਰਦਿਆ ਭੁੱਖ ਹੜਤਾਲ ਛੱਡਣ ਦਾ ਐਲਾਨ ਕੀਤਾ ਸੀ ਪਰ ਉਹ ਉਸ ਵੇਲੇ ਪ੍ਰਸਾਦਾ ਨਹੀ ਛੱਕਣਗੇ ਜਿੰਨਾ ਚਿਰ ਤੱਕ ਬੁੜੈਲ ਜੇਲ ਸਮੇਤ ਬਾਕੀ ਜੇਲਾਂ ਵਿੱਚ ਬੰਦ ਸਿੰਘ ਵੀ ਰਿਹਾਅ ਹੋ ਕੇ ਉਹਨਾਂ ਦੇ ਸਾਹਮਣੇ ਨਹੀ ਆ ਜਾਂਦੇ।
ਖਾਲਸਾਈ ਜਾਹੋ ਜਲਾਲ ਨਾਲ ਭਾਈ ਗੁਰਬਖਸ਼ ਸਿੰਘ ਖਾਲਸਾ ਦ ਕਾਫਲਾ ਅੱਜ ਇੱਕ ਜਲੂਸ ਦੀ ਸ਼ਕਲ ਵਿੱਚ ਮੋਹਾਲੀ ਸਥਿਤ ਗੁਰੂਦੁਆਰਾ ਅੰਬ ਸਾਹਿਬ ਕੋ ਤੋ ਕਰੀਬ 30-35 ਗੱਡੀਆ ਨਾਲ ਸ੍ਰੀ ਅੰਮ੍ਰਿਤਸਰ ਵੱਲ ਰਵਾਨਾ ਹੋਏ ਤੇ ਉਹਨਾਂ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਰਨ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਤੇ ਭਾਰਤੀ ਜਹਾਜ ਨੂੰ ਹਾਈ ਜੈਕ ਕਰਕੇ ਪਾਕਿਸਤਾਨ ਲਿਜਾਣ ਵਾਲੇ ਦਲ ਖਾਲਸਾ ਦੇ ਆਗੂ ਸਤਨਾਮ ਸਿੰਘ ਪਾਉਟਾ ਸਨ। ਭਾਈ ਗੁਰਬਖਸ਼ ਸਿੰਘ ਦਾ ਕਾਫਲਾ ਦੁਪਿਹਰ 12-30 ਵਜੇ ਗੁਰੂਦੁਆਰਾ ਅੰਬ ਸਾਹਿਬ ਤੋ ਚਲਿਆ ਜਿਸ ਦਾ ਸੰਗਤਾਂ ਨੇ ਰਸਤੇ ਵਿੱਚ ਥਾਂ ਥਾਂ ‘ਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਭਾਈ ਗੁਰਬਖਸ਼ ਸਿੰਘ ਨੇ ਕਿਹਾ ਕਿ ਉਹਨਾਂ ਨੇ ਛੇ ਸਿੰਘਾਂ ਦੀ ਰਿਹਾਈ ਦੀ ਅਰਦਾਸ ਖੁਦ ਕੀਤੀ ਸੀ ਅਤੇ ਅਰਦਾਸ ਕਰਕੇ ਉਹ ਭੱਜੇ ਨਹੀ ਹਨ ਸਗੋਂ ਹਾਲੇ ਵੀ ਅਰਦਾਸ ‘ਤੇ ਖੜੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਬੀਤੇ ਕਲ• ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵਚਨ ਦਿੱਤਾ ਸੀ ਕਿ ਉਹ ਭੁੱਖ ਹੜਤਾਲ ਛੱਡ ਦੇਣਗੇ ਪਰ ਉਸ ਤੋ ਪਹਿਲਾਂ ਜਿਹਨਾਂ ਸਿੰਘਾਂ ਦੀ ਰਿਹਾਈ ਦੀ ਉਹਨਾਂ ਨੇ ਅਰਦਾਸ ਕੀਤੀ ਹੈ ਉਹਨਾਂ ਨੂੰ ਰਿਹਾਅ ਕਰਵਾ ਕੇ ਲਿਆ ਉਹਨਾਂ ਦੇ ਸਾਹਮਣੇ ਖੜਾ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਈ ਗੁਰਮੀਤ ਸਿੰਘ ਦੀ ਰਿਹਾਈ ਹੋ ਗਈ ਅਤੇ ਭਾਈ ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਰਿਹਾਈ ਭਲਕੇ ਹੋਣ ਦੇ ਆਸਾਰ ਹਨ। ਉਹਨਾਂ ਕਿਹਾ ਕਿ ਉਹ ਸਿਰਫ ਇਥੇ ਮੱਥਾ ਟੇਕਣ ਅਤੇ ਸ਼੍ਰੋਮਣੀ ਰਾਗੀ ਸਭਾ ਦੇਪ੍ਰਧਾਨ ਭਾਈ ਸੁਖਵਿੰਦਰ ਸਿੰਘ ਤੇ ਬਲਦੇਵ ਸਿੰਘ ਵਡਾਲਾ ਵੱਲੋ ਉਹਨਾਂ ਦੀ ਚੜ•ਦੀ ਕਲ•ਾ ਲਈ ਰੱਖਾਏ ਗਏ ਅਖੰਡ ਦੇ ਭੋਗ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਆਏ ਹਨ। ਉਹਨਾਂ ਕਿਹਾ ਕਿ ਭੋਗ ਤੇ ਬਾਅਦ ਉਹ ਵਾਪਸ ਫਤਿਹਗੜ• ਸਾਹਿਬ ਵਿਖੇ ਮੱਥਾ ਟੇਕਣ ਉਪੰਰਤ ਗੁਰੂਦੁਆਰਾ ਅੰਬ ਸਾਹਿਬ ਵਿਖੇ ਪੁੱਜ ਜਾਣਗੇ। ਉਹਨਾਂ ਕਿਹਾ ਕਿ ਇਸ ਵਿੱਚ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਭਰਮ ਭੁਲੇਖਾ ਨਹੀ ਹੋਣਾ ਚਾਹੀਦਾ ਕਿ ਭੁੱਖ ਹੜਤਾਲ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇਗੀ। ਉਹਨਾਂ ਕਿਹਾ ਕਿ ਜਥੇਦਾਰਾਂ ਦੇ ਹੁਕਮ ਮੁਤਾਬਕ ਉਹ ਆਪਣਾ ਡਾਕਟਰੀ ਇਲਾਜ ਰਹੇ ਹਨ ਪਰ ਮੂੰਹ ਨੂੰ ਅੰਨ ਉਸ ਵੇਲੇ ਹੀ ਲਗਾਉਣਗੇ ਜਦੋ ਉਹਨਾਂ ਦੀ ਕੀਤੀ ਅਰਦਾਸ ਪੂਰੀ ਹੋ ਜਾਵੇਗੀ। ਇਸ ਸਮੇਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ

No comments: