jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 December 2013

ਲੁਧਿਆਣਾ ਤੇਜ਼ਾਬ ਕਾਂਡ-ਪੀੜਤ ਦੇ ਮੰਗੇਤਰ ਦੀ ਭਰਜਾਈ ਸਮੇਤ ਪੰਜ ਗ੍ਰਿਫ਼ਤਾਰ

www.sabblok.blogspot.com

ਲੁਧਿਆਣਾ, 9 ਦਸੰਬਰ---(ਰਣਜੀਤ ਸਿੰਘ )ਸਥਾਨਕ ਸਰਾਭਾ ਨਗਰ ਦੀ ਕਿਪਸ ਮਾਰਕੀਟ 'ਚ ਸ਼ਨਿਚਰਵਾਰ ਸਵੇਰੇ ਲੈਕਮੇ ਬਿਊਟੀ ਪਾਰਲਰ 'ਤੇ ਤਿਆਰ ਹੋ ਰਹੀ ਦੁਲਹਨ 'ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਪੁਲਿਸ ਨੇ ਪ੍ਰਭਾਵਿਤ ਲੜਕੀ ਦੇ ਮੰਗੇਤਰ ਦੀ ਤਲਾਕਸ਼ੁਦਾ ਭਰਜਾਈ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਗ੍ਰਿਫ਼ਤਾਰੀ ਸਮੇਂ ਇਕ ਦੋਸ਼ੀ ਛੱਤ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲਿਸ ਕਮਿਸ਼ਨਰ ਸ: ਨਿਰਮਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ 'ਚ ਅਮਿਤਪਾਲ ਕੌਰ ਉਰਫ਼ ਡਿੰਪੀ ਉਰਫ਼ ਪਰੀ ਪੁੱਤਰੀ ਮੋਹਣ ਸਿੰਘ ਵਾਸੀ ਰਣਜੀਤ ਨਗਰ ਭਾਦਸੋਂ ਰੋਡ ਪਟਿਆਲਾ, ਪਰਵਿੰਦਰ ਸਿੰਘ ਉਰਫ਼ ਵਿੱਕੀ, ਉਰਫ਼ ਪਵਨ ਪੁੱਤਰ ਅਜੀਤ ਸਿੰਘ ਵਾਸੀ ਬਖਸ਼ੀਵਾਲਾ ਜ਼ਿਲ੍ਹਾ ਪਟਿਆਲਾ, ਉਸਦਾ ਚਚੇਰਾ ਭਰਾ ਸੰਨੀਪ੍ਰੀਤ ਸਿੰਘ ਉਰਫ਼ ਸੰਨੀ ਪੁੱਤਰ ਬਹਾਦਰ ਸਿੰਘ ਵਾਸੀ ਬਖ਼ਸ਼ੀਵਾਲਾ, ਜਸਪ੍ਰੀਤ ਸਿੰਘ ਉਰਫ਼ ਮੱਟੂ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਲਗੇੜਾ ਅਮਲੋਹ, ਗੁਰਤੇਜ ਸਿੰਘ ਉਰਫ ਬਰਾੜ ਉਰਫ਼ ਸੋਨੀ ਪੁੱਤਰ ਰਮਨ ਕੁਮਾਰ ਵਾਸੀ ਮੁਹੱਲਾ ਮੁਬਾਰਕਪੁਰ ਤੇ ਰਾਕੇਸ਼ ਕੁਮਾਰ ਉਰਫ਼ ਪ੍ਰੇਮੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਭੱਦੜ ਸੂਹਾ ਜ਼ਿਲ੍ਹਾ ਪਟਿਆਲਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਤੇਜ਼ਾਬ ਕਾਂਡ ਦੀ ਮੁੱਖ ਸੂਤਰਧਾਰ ਪ੍ਰਭਾਵਿਤ ਲੜਕੀ ਦੇ ਮੰਗੇਤਰ ਹਨੀ ਦੀ ਭਰਜਾਈ ਅਮਿਤਪਾਲ ਕੌਰ ਹੈ। ਉਨ੍ਹਾਂ ਦੱਸਿਆ ਕਿ ਅਮਿਤਪਾਲ ਕੌਰ ਦਾ ਵਿਆਹ ਹਨੀ ਦੇ ਭਰਾ ਨਾਲ 10 ਸਾਲ ਪਹਿਲਾਂ ਹੋਇਆ ਸੀ, ਪਰ ਇਕ ਸਾਲ ਪਹਿਲਾਂ ਇਨ੍ਹਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਅਮਿਤਪਾਲ ਕੌਰ ਨੇ ਦੂਜਾ ਵਿਆਹ ਅਮਰਿੰਦਰ ਸਿੰਘ ਨਾਲ ਕਰ ਲਿਆ ਸੀ, ਜੋ ਕਿ ਵਿਆਹ ਤੋਂ ਬਾਅਦ ਲੰਡਨ ਚਲਾ ਗਿਆ। ਇਸ ਦੌਰਾਨ ਅਮਿਤਪਾਲ ਕੌਰ ਦੂਜੇ ਕਥਿਤ ਦੋਸ਼ੀ ਪਰਵਿੰਦਰ ਸਿੰਘ ਉਰਫ਼ ਵਿੱਕੀ ਦੇ ਸੰਪਰਕ 'ਚ ਆਈ। ਦੋਵਾਂ ਦੇ ਨੇੜਲੇ ਸਬੰਧ ਦੱਸੇ ਜਾਂਦੇ ਹਨ, ਜਦੋਂ ਹਨੀ ਦਾ ਵਿਆਹ ਤੈਅ ਹੋਇਆ ਤਾਂ ਅਮਿਤਪਾਲ ਕੌਰ ਜੋ ਕਿ ਪਹਿਲਾਂ ਹੀ ਪਰਿਵਾਰ ਨਾਲ ਰੰਜਿਸ਼ ਰੱਖਦੀ ਸੀ। ਉਸਦਾ ਮੰਨਣਾ ਸੀ ਕਿ ਹਨੀ ਦੇ ਪਰਿਵਾਰ ਨੇ ਉਸਦਾ ਘਰ ਨਹੀਂ ਵਸਣ ਦਿੱਤਾ ਤੇ ਇਸ ਕਰਕੇ ਉਸਨੇ ਹਨੀ ਦਾ ਘਰ ਵੀ ਵਸਣ ਨਹੀਂ ਦੇਣਾ। ਇਸ ਲਈ ਉਸਨੇ ਵਿਆਹ 'ਚ ਵਿਘਨ ਪਾਉਣ ਦੀ ਯੋਜਨਾ ਬਣਾਈ। ਕੁਝ ਦਿਨ ਪਹਿਲਾਂ ਜਦੋਂ ਪਰਵਿੰਦਰ ਸਿੰਘ ਵਿੱਕੀ ਅਮਿਤਪਾਲ ਕੌਰ ਨੂੰ ਮਿਲਣ ਆਇਆ ਤਾਂ ਉਸਨੇ ਇਹ ਗੱਲ ਉਸ ਨਾਲ ਸਾਂਝੀ ਕੀਤੀ। ਪਰਵਿੰਦਰ ਸਿੰਘ ਨੇ ਹਨੀ ਦੀ ਮੰਗੇਤਰ ਉਪਰ ਤੇਜ਼ਾਬ ਪਾਉਣ ਦੀ ਸਲਾਹ ਦਿੱਤੀ ਤੇ ਇਸ ਕੰਮ ਲਈ ਉਸਨੇ ਅਮਿਤਪਾਲ ਕੌਰ ਪਾਸੋਂ 10 ਲੱਖ ਰੁਪਏ ਦੀ ਮੰਗ ਕੀਤੀ ਤੇ ਅਮਿਤਪਾਲ ਇਸ ਲਈ ਰਾਜ਼ੀ ਹੋ ਗਈ। ਇਸ ਕੰਮ ਲਈ ਪਰਵਿੰਦਰ ਨੇ ਆਪਣੇ ਕੁਝ ਦੋਸਤਾਂ ਦਾ ਸਹਾਰਾ ਲਿਆ ਤੇ ਉਨ੍ਹਾਂ ਨੂੰ ਵੀ ਇਸ ਰਕਮ 'ਚੋਂ ਹਿੱਸਾ ਦੇਣ ਦਾ ਵਾਅਦਾ ਕੀਤਾ। ਕਥਿਤ ਦੋਸ਼ੀਆਂ ਵਲੋਂ ਪਹਿਲਾਂ 1 ਤਰੀਕ ਰਾਤ 11 ਵਜੇ ਦੇ ਕਰੀਬ ਇਹ ਕਥਿਤ ਦੋਸ਼ੀ ਲੜਕੀ ਦੇ ਬਰਨਾਲਾ ਸਥਿਤ ਘਰ ਗਏ ਉਥੇ ਉਨ੍ਹਾਂ ਨੇ ਆਪਣੇ ਆਪ ਨੂੰ ਲੜਕੇ ਵਾਲਿਆਂ ਦਾ ਰਿਸ਼ਤੇਦਾਰ ਦੱਸ ਕੇ ਲੜਕੀ ਨੂੰ ਤੋਹਫਾ ਦੇਣ ਦੀ ਗੱਲ ਕਹੀ। ਰਾਤ ਜਦੋਂ ਇਹ ਕਥਿਤ ਦੋਸ਼ੀ ਲੜਕੀ ਦੇ ਘਰ ਗਏ ਤਾਂ ਲੜਕੀ ਦੇ ਪਿਤਾ ਨੇ ਦਰਵਾਜ਼ਾ ਖੋਲ੍ਹਿਆ ਤੇ ਉਨ੍ਹਾਂ ਨੇ ਲੜਕੀ ਦੇ ਘਰ ਨਾ ਹੋਣ ਬਾਰੇ ਦੱਸਿਆ, ਜਿਸ 'ਤੇ ਇਹ ਵਾਪਸ ਮੁੜ ਆਏ।
ਹਨੀ ਦਾ ਜੱਦੀ ਘਰ ਦੋਰਾਹੇ 'ਚ ਹੈ ਤੇ ਵਿਆਹ ਸਬੰਧੀ ਕਾਫ਼ੀ ਰਸਮਾਂ ਪਰਿਵਾਰ ਵਲੋਂ ਉਥੇ ਹੀ ਨਿਭਾਈਆਂ ਜਾ ਰਹੀਆਂ ਸਨ। 4 ਦਸੰਬਰ ਨੂੰ ਲੇਡੀਜ਼ ਸੰਗੀਤ ਵਾਲੇ ਦਿਨ ਇਨ੍ਹਾਂ ਕਥਿਤ ਦੋਸ਼ੀਆਂ ਵੱਲੋਂ ਸਮਾਗਮ 'ਚ ਕੁਰਸੀਆਂ 'ਤੇ ਖੂਨ ਤੇ ਗੇਟ 'ਤੇ ਇਕ ਮਰਿਆ ਜਾਨਵਰ ਰੱਖ ਦਿੱਤਾ ਸੀ ਤਾਂ ਜੋ ਪਰਿਵਾਰ 'ਚ ਦਹਿਸ਼ਤ ਪਾਈ ਜਾ ਸਕੇ, ਪਰ ਪਰਿਵਾਰ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅੱਖੋਂ ਓਹਲੇ ਕਰ ਦਿੱਤਾ। ਇਸਤੋਂ ਬਾਅਦ ਕਥਿਤ ਦੋਸ਼ੀ ਮੁੜ ਛੇ ਤਰੀਕ ਨੂੰ ਲੜਕੀ ਦੇ ਬਰਨਾਲਾ ਸਥਿਤ ਘਰ ਗਏ, ਪਰ ਲੜਕੀ ਦਾ ਪਰਿਵਾਰ ਉਸੇ ਦਿਨ ਹੀ ਲੁਧਿਆਣੇ ਆ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਅਮਿਤਪਾਲ ਕੌਰ ਨਾਲ-ਨਾਲ ਕਥਿਤ ਦੋਸ਼ੀਆਂ ਨੂੰ ਨਿਰਦੇਸ਼ ਦਿੰਦੀ ਰਹੀ ਸੀ।
ਬਾਅਦ 'ਚ ਅਮਿਤਪਾਲ ਕੌਰ ਨੇ ਆਪਣੇ ਸਾਬਕਾ ਸਹੁਰੇ ਨਾਲ ਬੱਚਿਆਂ ਦੀ ਬਹਾਨੇ ਗੱਲ ਕਰਵਾਈ ਤੇ ਗੱਲਾਂ 'ਚ ਹਨੀ ਦੀ ਮੰਗੇਤਰ ਦੇ ਤਿਆਰ ਹੋਣ ਵਾਲੇ ਪਾਰਲਰ ਤੇ ਸਮੇਂ ਬਾਰੇ ਪੁੱਛ ਲਿਆ, ਕਿਉਂਕਿ ਅਮਿਤਪਾਲ ਕੌਰ ਵੀ ਲੈਕਮੇ ਬਿਊਟੀ ਪਾਰਲਰ 'ਤੇ ਆਉਂਦੀ ਸੀ, ਇਸ ਲਈ ਉਸਨੇ ਫੋਨ ਕਰਕੇ ਲੜਕੀ ਦੇ ਆਉਣ ਦਾ ਸਮਾਂ ਪੁੱਛ ਲਿਆ।
ਘਟਨਾ ਵਾਲੇ ਦਿਨ ਅਮਿਤਪਾਲ ਕੌਰ ਆਪ ਤਾਂ ਖੁਦ ਪਟਿਆਲੇ ਰਹੀ, ਜਦਕਿ ਬਾਕੀ ਸਾਰੇ ਕਥਿਤ ਦੋਸ਼ੀ ਜ਼ੈੱਨ ਕਾਰ 'ਚ ਬੈਠ ਕੇ ਲੁਧਿਆਣਾ ਆ ਗਏ। ਇਹ ਕਾਰ ਵਿੱਕੀ ਦੇ ਫੁੱਫੜ ਦੀ ਸੀ, ਜਿਸਨੂੰ ਕਿ ਉਹ ਵਿਆਹ 'ਚ ਜਾਣ ਦਾ ਕਹਿ ਕੇ ਲੈ ਕੇ ਆਇਆ ਸੀ। ਪਹਿਲਾਂ ਤਾਂ ਇਨ੍ਹਾਂ ਦੀ ਯੋਜਨਾ ਲੜਕੀ ਦੇ ਕਾਰ 'ਚੋਂ ਉਤਰਣ ਸਮੇਂ ਤੇਜ਼ਾਬ ਪਾਉਣ ਦੀ ਸੀ, ਪਰ ਉਸ ਸਮੇਂ ਉਸਦੇ ਮਾਪੇ ਨਾਲ ਹੋਣ ਕਾਰਨ ਇਹ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਇਸਤੋਂ ਬਾਅਦ ਵਿੱਕੀ ਮੂੰਹ 'ਤੇ ਕੱਪੜਾ ਲਪੇਟ ਕੇ ਬਿਊਟੀ ਪਾਰਲਰ 'ਚ ਗਿਆ ਤੇ ਉਸਨੇ ਉਥੇ ਜਾ ਕੇ ਲੜਕੀ ਦੇ ਮੂੰਹ 'ਤੇ ਤੇਜ਼ਾਬ ਸੁੱਟ ਦਿੱਤਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿੱਕੀ ਨੇ ਤੇਜ਼ਾਬ ਦੀ ਬੋਤਲ ਆਪਣੇ ਪਿੰਡ 'ਚ ਬੈਟਰੀਆਂ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਪਾਸੋਂ ਲਈ ਸੀ। ਪੁਲਿਸ ਉਸ ਨੂੰ ਵੀ ਜਾਂਚ 'ਚ ਸ਼ਾਮਿਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਕੀਤੀ ਗਈ ਹੈ, ਜਦੋਂ ਪੁਲਿਸ ਵਿੱਕੀ ਨੂੰ ਗ੍ਰਿਫ਼ਤਾਰ ਕਰਨ ਲਈ ਅਮਿਤਪਾਲ ਕੌਰ ਦੇ ਘਰ ਗਈ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭੱਜਣ ਦੌਰਾਨ ਹੀ ਉਹ ਛੱਤ ਤੋਂ ਡਿੱਗ ਪਿਆ ਤੇ ਉਸਦੇ ਸੱਟ ਲੱਗ ਗਈ। ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਨੇ ਆਪਣੇ ਮੋਬਾਈਲ ਬੰਦ ਕਰ ਦਿੱਤੇ ਤੇ ਪਟਿਆਲਾ ਜਾ ਕੇ ਅਮਿਤਪਾਲ ਕੌਰ ਨੂੰ ਇਸਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਵਾਰਦਾਤ 'ਚ ਵਰਤੀ ਗਈ ਕਾਰ 'ਤੇ ਜਾਅਲੀ ਨੰਬਰ ਲਾਇਆ ਹੋਇਆ ਸੀ। ਉਹ ਵਾਰਦਾਤ ਤੋਂ ਦੋ ਘੰਟੇ ਪਹਿਲਾਂ ਲੁਧਿਆਣਾ ਪਹੁੰਚ ਗਏ ਸਨ। ਪੁਲਿਸ ਕਮਿਸ਼ਨਰ ਨੇ ਮੰਨਿਆ ਕਿ ਇਸ ਮਾਮਲੇ 'ਚ ਪਹਿਲਾਂ ਸ਼ੱਕ ਦੇ ਆਧਾਰ 'ਤੇ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ, ਪਰ ਜਿਹੜੇ ਨੌਜਵਾਨ ਬੇਕਸੂਰ ਪਾਏ ਗਏ ਹਨ, ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗੁੰਮਰਾਹ ਕਰਨ ਲਈ ਹੀ ਵਿੱਕੀ ਨੇ ਲੜਕੀ ਦੇ ਹੱਥ 'ਚ ਪਹਿਲਾਂ ਇਕ ਚਿੱਠੀ ਫੜਾਈ ਸੀ, ਜਿਸ ਵਿਚ ਲੜਕੀ ਦੇ ਪ੍ਰੇਮ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਅਜਿਹੀ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਦੱਸਿਆ ਕਿ ਜਿਸ ਚਿੱਠੀ 'ਚ ਜਿਸ ਵਿਸ਼ਾਲ ਤੇ ਹੋਰ ਨੌਜਵਾਨ ਦਾ ਜ਼ਿਕਰ ਸੀ ਉਨ੍ਹਾਂ ਬਾਰੇ ਵੀ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪ੍ਰਭਾਵਿਤ ਲੜਕੀ ਦਾ ਸਾਰਾ ਇਲਾਜ ਰੈਡ ਕਰਾਸ ਵਲੋਂ ਕਰਵਾਇਆ ਜਾਵੇਗਾ ਅਤੇ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਲੜਕੇ ਪਰਿਵਾਰ ਨੇ ਲੜਕੀ ਦੀ ਮਾਤਾ ਵਲੋਂ ਲਾਏ ਦੋਸ਼ ਨਕਾਰੇ
ਦੋਰਾਹਾ, 9 ਦਸੰਬਰ--(ਸੋਨੀ )ਲੁਧਿਆਣਾ ਵਿਖੇ ਨਵ-ਵਿਆਹੁਤਾ 'ਤੇ ਤੇਜ਼ਾਬ ਪਾਉਣ ਦੀ ਵਾਪਰੀ ਘਟਨਾ ਨਾਲ ਜੁੜੀ ਲੜਕੀ ਦੀ ਮਾਤਾ ਵਲੋਂ ਲੜਕੇ ਪਰਿਵਾਰ ਦੇ ਰਿਸ਼ਤੇਦਾਰਾਂ 'ਤੇ ਲੜਕੀ ਨੂੰ ਵਿਆਹ ਲਈ ਪਸੰਦ ਨਾ ਕਰਨ ਦੇ ਦੋਸ਼ ਲਾਏ ਜਾਣ ਬਾਰੇ ਅੱਜ ਲੜਕੇ ਦੇ ਪਿਤਾ ਰਣਜੀਤ ਸਿੰਘ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਦੋਰਾਹਾ ਦੀ ਅਨਾਜ ਮੰਡੀ ਲਾਗੇ ਉਨ੍ਹਾਂ ਦੇ ਘਰ 'ਚ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਵਿਆਹ ਦਾ ਸਾਰਾ ਪ੍ਰਬੰਧ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਸੀ ਤੇ ਪੈਲੇਸ ਆਦਿ ਦਾ ਖਰਚਾ ਵੀ ਉਨ੍ਹਾਂ ਵਲੋਂ ਹੀ ਕੀਤਾ ਜਾਣਾ ਸੀ। ਕਲਕੱਤੇ ਵਾਲਿਆਂ ਦੇ ਪਰਿਵਾਰ ਦੇ ਨਾਂਅ ਨਾਲ ਜਾਣੇ ਜਾਂਦੇ ਲੜਕੇ ਹਰਪ੍ਰੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਲਕੱਤੇ 'ਚ ਸ਼ਰਾਬ ਤੇ ਟਰਾਂਸਪੋਰਟ ਦਾ ਕਾਰੋਬਾਰ ਹੈ ਤੇ ਉਹ ਦੋਰਾਹਾ ਵਿਖੇ ਇਸੇ ਵਿਆਹ ਨੂੰ ਕਰਨ ਲਈ 24 ਨਵੰਬਰ ਨੂੰ ਕੁਝ ਦਿਨਾਂ ਲਈ ਆਏ ਸਨ। ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਉਪਰੰਤ 12 ਦਸੰਬਰ ਨੂੰ ਵਾਪਸ ਕਲਕੱਤਾ ਜਾਣਾ ਸੀ, ਜਿਨ੍ਹਾਂ 'ਚ ਉਨ੍ਹਾਂ ਦੇ ਪਰਿਵਾਰ ਦੇ 35 ਮੈਂਬਰਾਂ 'ਚੋਂ 7 ਮੈਂਬਰ ਲੜਕੀ ਦੇ ਪਰਿਵਾਰ ਵਲੋਂ ਵੀ ਸ਼ਾਮਿਲ ਸਨ। ਰਣਜੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਵਿਆਹ ਦੀਆਂ ਰਸਮਾਂ ਅਧੂਰੀਆਂ ਰਹਿਣ ਕਾਰਨ ਉਨ੍ਹਾਂ ਦੇ ਪਰਿਵਾਰ 'ਚ ਮਾਯੂਸੀ ਦਾ ਮਾਹੌਲ ਹੈ ਤੇ ਦੂਸਰੇ ਪਾਸੇ ਲੜਕੀ ਦੇ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਕਾਰਨ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਆਹ ਦੋਵੇਂ ਪਰਿਵਾਰਾਂ ਵਲੋਂ ਆਪਸੀ ਸਹਿਮਤੀ ਨਾਲ ਹੋਣਾ ਸੀ ਤੇ ਲੜਕਾ-ਲੜਕੀ ਦੇ ਇਕ ਦੂਜੇ ਨੂੰ ਪਸੰਦ ਕਰਨ 'ਤੇ ਹੀ ਵਿਆਹ ਤੈਅ ਹੋਇਆ ਸੀ।

No comments: