jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 19 December 2013

ਸਜਾਵਾਂ ਕੱਟ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕਰਕੇ ਬਾਦਲ ਬਾਪ ਬੇਟੇ ਲਈ ਨਵਾਂ ਧਰਮ ਸੰਕਟ ਖੜਾ ਕੀਤਾ

www.sabblok.blogspot.com 
                                                                                                                                                                ਕੈਪਟਨ ਅਮਰਿੰਦਰ ਸਿੰਘ ਪੁਰਖਿਆ ਦੇ ਪਿੰਡ ਪਹੁੰਚੇ 

ਮਹਿਰਾਜ-ਬਠਿੰਡਾ/19 ਦਸੰਬਰ/ ਬੀ ਐਸ ਭੁੱਲਰ, ਬਲਜੀਤ ਧਾਲੀਵਾਲ


        
ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੱਖ ਵੱਖ ਜੇਲ੍ਹਾਂ ਵਿੱਚ ਰੁਲ ਰਹੇ ਬੰਦੀਆਂ ਦੀ ਰਿਹਾਈ ਦੀ ਮੰਗ ਦੀ ਹਮਾਇਤ ਕਰਕੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੀ ਲੀਡਰਸਿਪ ਖਾਸਕਰ ਬਾਦਲ ਬਾਪ ਬੇਟੇ ਲਈ ਇੱਕ ਨਵਾਂ ਧਰਮ ਸੰਕਟ ਖੜਾ ਕਰ ਦਿੱਤਾ ਹੈ।

        ਆਪਣੇ ਪੁਰਖਿਆਂ ਦੇ ਜੱਦੀ ਪਿੰਡ ਮਹਿਰਾਜ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਅਕਾਲੀ ਦਲ ਨੂੰ ਨਵੇਂ ਧਰਮ ਸੰਕਟ ਵਿੱਚ ਪਾ ਦਿੱਤਾ, ਕਿ ਗੁਰਦੁਆਰਾ ਅੰਬ ਸਾਹਿਬ ਵਿਖੇ ਮਰਨ ਵਰਤ ਤੇ ਬੈਠੇ ਗੁਰਬਖਸ਼ ਸਿੰਘ ਦੀ ਇਸ ਮੰਗ ਨੂੰ ਬਾਦਲ ਬਾਪ ਬੇਟੇ ਵੱਲੋਂ ਠੁਕਰਾਉਣਾ ਜਾਇਜ਼ ਨਹੀਂ ਕਿ ਬਾਹਰਲੇ ਸੂਬਿਆਂ ਦੇ ਮੁਕੱਦਮਿਆਂ ਵਿੱਚ ਬੰਦ ਉਹਨਾਂ ਕੈਦੀਆਂ ਨੂੰ ਰਾਜ ਸਰਕਾਰ ਰਿਹਾਅ ਨਹੀਂ ਕਰਵਾ ਸਕਦੀ, ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ।

        ਗੁਰਬਖਸ਼ ਸਿੰਘ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੋ ਕੈਦੀ ਆਪਣੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਣਾ ਕਿਸੇ ਵੀ ਸੂਰਤ ਵਿੱਚ ਠੀਕ ਨਹੀਂ। ਬਾਦਲ ਬਾਪ ਬੇਟੇ ਤੇ ਤਿੱਖੇ ਹਮਲੇ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਕਾਂਗਰਸੀ ਹਕੂਮਤ ਵਾਲੇ ਸੂਬਿਆਂ ਦੀਆਂ ਸਰਕਾਰਾਂ ਨਾਲ ਗੱਲ ਕਰਨੀ ਤਾਂ ਦੂਰ ਉਹ ਰਾਜਸਥਾਨ ਮੱਧ ਪ੍ਰਦੇਸ ਉ¤ਤਰ ਪ੍ਰਦੇਸ ਵਰਗੇ ਸੂਬਿਆਂ ਦੀਆਂ ਸਰਕਾਰਾਂ ਨਾਲ ਵੀ ਸੰਪਰਕ ਸਥਾਪਤ ਨਹੀਂ ਕਰ ਰਹੇ, ਜਿਹਨਾਂ ਨਾਲ ਅਕਾਲੀ ਦਲ ਦੇ ਸਬੰਧ ਮਿੱਤਰਤਾ ਪੂਰਨ ਤੇ ਸੁਖਾਵੇਂ ਹਨ।

        ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ 300 ਪੰਜਾਬੀ ਕੈਦੀਆਂ ਨੂੰ ਰਿਹਾਅ ਕਰਵਾਉਣ ਦਾ ਜਿਕਰ ਕਰਦਿਆਂ ਕੈਪਟਨ ਸਿੰਘ ਨੇ ਕਿਹਾ ਕਿ ਉ¤ਥੋਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਵਜੋਂ ਜਦ ਉਹਨਾਂ ਦੀ ਮੁਲਾਕਾਤ ਉਸ ਵੇਲੇ ਦੇ ਰਾਸਟਰਪਤੀ ਪ੍ਰਵੇਜ ਮੁਸੱਰਫ਼ ਨਾਲ ਹੋਈ ਤਾਂ ਕੈਦੀਆਂ ਦੀ ਸੂਚੀ ਸੌਂਪਦਿਆਂ ਸਭ ਤੋਂ ਪਹਿਲੀ ਮੰਗ ਉਹਨਾਂ ਦੀ ਰਿਹਾਈ ਲਈ ਰੱਖੀ ਜਿਸਨੂੰ ਪ੍ਰਵਾਨ ਕਰਦਿਆਂ ਉਹਨਾਂ ਨੇ ਸਾਰੇ ਪੰਜਾਬੀ ਬੰਦੀਆਂ ਨੂੰ ਰਿਹਾਅ ਕਰਕੇ ਵਾਪਸੀ ਦੌਰਾਨ ਉਹਨਾਂ ਦੇ ਨਾਲ ਘਰਾਂ ਨੂੰ ਤੋਰ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਗਰ ਅਕਾਲੀ ਸਰਕਾਰ ਉਹਨਾਂ ਤੱਕ ਪਹੁੰਚ ਕਰੇ ਤਾਂ ਉਹ ਬੰਦੀਆਂ ਦੀ ਰਿਹਾਈ ਲਈ ਕਾਂਗਰਸ ਦੀ ਹਕੂਮਤ ਵਾਲੀਆਂ ਸਰਕਾਰਾਂ ਤੇ ਦਬਾਅ ਬਣਾਉਣ ਨੂੰ ਤਿਆਰ ਹਨ।

        ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ 280 ਅਜਿਹੇ ਕੈਦੀ ਬੰਦ ਹਨ, ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਇਹਨਾਂ ਵਿੱਚੋਂ 108 ਉਹ ਹਨ, ਜੋ ਰਾਜਸੀ ਕਾਰਨਾਂ ਕਰਕੇ ਨਜਰਬੰਦ ਹਨ। ਇਹ ਪੁੱਛਣ ਤੇ ਕਿ ਕੀ ਉਹ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜਣ ਲਈ ਤਿਆਰ ਹਨ ਦਾ ਨਾਂਹ ਵਿੱਚ ਉ¤ਤਰ ਦਿੰਦਿਆਂ ਕੈਪਟਨ ਸਿੰਘ ਨੇ ਕਿਹਾ ਕਿ 1984 ਵਿੱਚ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਦਿੱਲੀ ਦੀ ਸਿਆਸਤ ਵਿੱਚ ਦਿਲਚਸਪੀ ਲੈਣੀ ਬੰਦ ਕਰਕੇ ਪੰਜਾਬ ਦੀ ਸੇਵਾ ਦਾ ਰਾਹ ਅਪਨਾ ਲਿਆ ਸੀ, ਜਿਸਤੇ ਉਹ ਹੁਣ ਵੀ ਬਰਕਰਾਰ ਹਨ।

        ਸੈਂਕੜੇ ਸਕੂਟਰਾਂ ਤੇ ਮੋਟਰ ਸਾਈਕਲਾਂ ਦੀ ਅਗਵਾਈ ਹੇਠ ਕਾਰਾਂ ਦੇ ਕਾਫ਼ਲੇ ਰਾਹੀਂ ਗੁਰਦੁਆਰਾ ਛੋਟਾ ਗੁਰੂਸਰ ਸਾਹਿਬ ਵਿਖੇ ਪੁੱਜੇ ਸਾਬਕਾ ਮੁੱਖ ਮੰਤਰੀ ਨੇ ਪਹਿਲਾਂ ਆਪਣੇ ਪੁਰਖਿਆਂ ਦੀ ਅਕੀਦਤ ਵਾਲੀ ਥਾਂ ਤੇ ਮੱਥਾ ਟੇਕਿਆ ਤੇ ਬਾਅਦ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਉਮੜੇ ਆਪਮੁਹਾਰੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਖੀਏ ਉਧੇੜੇ। ਆ ਰਹੀਆਂ ਲੋਕ ਸਭਾ ਚੋਣਾਂ ਲਈ ਅਕਾਲੀ ਭਾਜਪਾ ਗੱਠਜੋੜ ਦੇ ਸਫਾਏ ਦੀ ਅਪੀਲ ਕਰਦਿਆਂ ਉਹਨਾਂ ਆਸ ਪ੍ਰਗਟ ਕੀਤੀ ਕਿ ਕਾਂਗਰਸ ਪਾਰਟੀ ਸਾਨਦਾਰ ਜਿੱਤ ਪ੍ਰਾਪਤ ਕਰੇਗੀ।

        ਇਸ ਇਕੱਠ ਨੂੰ ਗੁਰਪ੍ਰੀਤ ਸਿੰਘ, ਅਜੈਬ ਸਿੰਘ ਭੱਟੀ, ਜੋਗਿੰਦਰ ਸਿੰਘ ਪੰਜਗਰਾਂਈ, ਮੁਹੰਮਦ ਸਦੀਕ, ਮੱਖਣ ਸਿੰਘ, ਭਾਈ ਹਰਨਿਰਪਾਲ ਸਿੰਘ ਕੁੱਕੂ, ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਅਤੇ ਜਥੇਦਾਰ ਸੇਰ ਸਿੰਘ ਮਹਿਰਾਜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਹਿਲ, ਸਾਬਕਾ ਮੰਤਰੀ ਚਰੰਜੀ ਲਾਲ ਗਰਗ, ਨਗਰ ਸੁਧਾਰ ਟਰਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ, ਡਾ: ਜਸਵੀਰ ਸਿੰਘ ਮਹਿਰਾਜ ਆਦਿ ਵੀ ਮੌਜੂਦ ਸਨ।

No comments: