jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 9 December 2013

ਕਿਸਾਨੀ ਨੂੰ ਸੰਕਟ ਚੋਂ ਕੱਢਣ ਲਈ ਕੇਂਦਰ ਤੇ ਰਾਜ ਸਰਕਾਰ ਦੋਵੇਂ ਸੁਹਿਰਦ ਨਹੀਂ-ਕਾ: ਸੇਖੋਂ

www.sabblok.blogspot.com

20 ਦਸੰਬਰ ਦੀ ਹੰਭੜਾ ਕਾਨਫਰੰਸ ਵਿੱਚ ਵਧ ਚੜ੍ਹ ਕੇ ਪਹੁੰਚਣ ਦੀ ਅਪੀਲ

ਬਠਿੰਡਾ/9 ਦਸੰਬਰ/ ਬੀ ਐਸ ਭੁੱਲਰ


       ਪੰਜਾਬ ਦੀ ਕਿਸਾਨੀ ਅੱਜ ਬਹੁਤ ਭਿਆਨਕ ਆਰਥਿਕ ਸੰਕਟ ਦਾ ਸਿਕਾਰ ਹੋ ਚੁੱਕੀ ਹੈ, ਪਰੰਤੂ ਮੌਜੂਦਾ ਸਮੇਂ ਵਿੱਚ ਸੰਸਾਰੀਕਰਨ ਵਪਾਰੀਕਰਨ ਤੇ ਨਿੱਜੀਕਰਨ ਦੇ ਦੌਰ ਵਿੱਚ ਅਤੇ ਖੁੱਲ੍ਹੀ ਮੰਡੀ ਵਿੱਚ ਸਾਡੇ ਦੇਸ ਅਤੇ ਖਾਸਕਰ ਪੰਜਾਬ ਦੀ ਕਿਸਾਨੀ ਦਾ ਮੁਕਾਬਲਾ ਅਮਰੀਕਾ ਆਸਟਰੇਲੀਆ ਵਰਗੇ ਦੇਸਾਂ ਦੀ ਕਿਸਾਨੀ ਨਾਲ ਹੋ ਰਿਹਾ ਹੈ, ਜਿਹਨਾਂ ਦੇਸਾਂ ਦੀਆਂ ਸਰਕਾਰਾਂ ਉਹਨਾਂ ਨੂੰ ਸੌ ਫੀਸਦੀ ਸਬਸਿਡੀਆਂ ਦੇ ਰਹੀਆਂ ਹਨ ਤੇ ਸਾਡੇ ਦੇਸ ਦੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਇਹ ਵਿਚਾਰ ਸਥਾਨਕ ਟੀਚਰਜ ਹੋਮ ਵਿਖੇ ਹਰਨੇਕ ਸਿੰਘ ਆਲੀਕੇ, ਗੁਰਤੇਜ ਸਿੰਘ ਦਾਨ ਸਿੰਘ ਵਾਲਾ, ਜਗਸੀਰ ਸਿੰਘ ਜੱਗਾ, ਸੱਤਪਾਲ ਭਾਰਤੀ ਅਤੇ ਜਸਵੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕਿਸਾਨ ਸਭਾ ਦੀ ਕਨਵੈਨਸਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੁਬਾਈ ਜਨਰਲ ਸਕੱਤਰ ਸ੍ਰੀ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰਗਟ ਕੀਤੇ।

       ਸ੍ਰੀ ਸੇਖੋਂ ਨੇ ਦੋਸ਼ ਲਾਇਆ ਕਿ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਅਤੇ ਸੁਬਾਈ ਸਰਕਾਰ ਦੋਵੇਂ ਹੀ ਸੁਹਿਰਦ ਨਹੀਂ ਹਨ। ਉਹਨਾਂ ਕਿਹਾ ਕਿ ਕਿਸਾਨੀ ਦਾ ਸੰਕਟ ਵਿੱਚ ਫਸਣਾ ਵੀ ਇਹਨਾਂ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਜੁਮੇਵਾਰ ਹਨ। ਇਸ ਤੱਥ ਦਾ ਇੰਕਸਾਫ ਰਾਜ ਦੀਆਂ ਤਿੰਨ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਯੂਨੀਵਰਸਿਟੀ ਅਮ੍ਰਿਤਸਰ ਦੇ ਮਾਹਰਾਂ ਵੱਲੋਂ ਵੀ ਕੀਤਾ ਜਾ ਚੁੱਕਾ ਹੈ, ਜਿਹਨਾਂ ਆਪਣੀ ਰਿਪੋਰਟ ਵਿੱਚ ਸਪਸਟ ਕੀਤਾ ਹੈ ਖੇਤੀ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ, ਬੀਜਾਂ, ਤੇਲ ਆਦਿ ਦੀ ਕੀਮਤਾਂ ਵਿੱਚ ਵਾਧੇ ਅਤੇ ਉਪਜ ਜਿਨਸ ਦੀਆਂ ਪੂਰੀਆਂ ਕੀਮਤਾਂ ਨਾ ਮਿਲਣ ਕਾਰਨ ਹੀ ਕਿਸਾਨੀ ਦੀ ਹਾਲਤ ਮਾੜੀ ਹੋਈ ਹੈ।

       ਸ੍ਰੀ ਸੇਖੋਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਘਾਟ ਹੋਣ ਨੂੰ ਇੱਕ ਸਾਜਿਸ ਤਹਿਤ ਪੰਜਾਬ ਦੀ ਕਿਸਾਨੀ ਨੂੰ ਜੁਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦ ਕਿ ਕਿਸਾਨ ਕੇਵਲ ਢਾਈ ਮਹੀਨੇ ਝੋਨੇ ਦੀ ਫਸ਼ਲ ਸਮੇਂ ਪਾਣੀ ਦੀ ਕੁਝ ਵੱਧ ਵਰਤੋਂ ਕਰਦਾ ਹੈ, ਜਦ ਕਿ ਸ਼ਹਿਰੀਕਰਨ ਅਤੇ ਇੰਡਸਟਰੀ ਵਿੱਚ ਸਾਰਾ ਸਾਲ ਪਾਣੀ ਦੀ ਭਾਰੀ ਖਪਤ ਹੁੰਦੀ ਹੈ। ਇਸਤੋਂ ਇਲਾਵਾ ਪਾਣੀ ਨੂੰ ਪ੍ਰਦੂਸਣ ਕਰਨ ਲਈ ਵੀ ਇੰਡਸਟਰੀ ਜੁਮੇਵਾਰ ਹੈ, ਜਿਹਨਾਂ ਦਾ ਡਿਸਪੋਜਲ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲਾਇਆ ਜਾ ਰਿਹਾ ਹੈ, ਇਸੇ ਕਾਰਨ ਹੀ ਮਾਲਵਾ ਖੇਤਰ ਵਿੱਚ ਕੈਂਸਰ ਅਤੇ ਪੀਲੀਏ ਵਰਗੀਆਂ ਬੀਮਾਰੀਆਂ ਨੇ ਕਹਿਰ ਵਰਤਾਇਆ ਹੋਇਆ ਹੈ। ਉਹਨਾਂ ਦੋਸ ਲਾਇਆ ਕਿ ਰਾਜ ਸਰਕਾਰ ਵੀ ਅਜਿਹਾ ਪ੍ਰਦੂਸਣ ਫੈਲਾਉਣ ਵਾਲਿਆਂ ਦਾ ਪੱਖ ਪੂਰ ਰਹੀ ਹੈ, ਅੱਜ ਤੱਕ ਪ੍ਰਦੂਸਣ ਫੈਲਾਉਣ ਸਬੰਧੀ ਕਿਸੇ ਵੀ ਫੈਕਟਰੀ ਦਾ ਚਲਾਨ ਵੀ ਨਹੀਂ ਕੱਟਿਆ ਗਿਆ।

       ਸ੍ਰੀ ਸੇਖੋਂ ਨੇ ਕਿਹਾ ਕਿ ਸਰਕਾਰ ਨੇ ਕਰੋੜਾਂ ਅਰਬਾਂ ਦੀਆਂ ਜਮੀਨਾਂ ਰਿਲਾਇਸ ਨੂੰ ਪੈਟਰੌਲ ਪੰਪ ਜਾਂ ਹੋਰ ਪ੍ਰੋਜੈਕਟਾਂ ਲਈ ਦਿੱਤੀਆਂ ਸਨ, ਪਰ ਇਹਨਾ ਉਪਰ ਕੋਈ ਪ੍ਰੋਜੈਕਟ ਨਹੀਂ ਚੱਲ ਰਿਹਾ, ਇਸ ਲਈ ਇਹ ਜਮੀਨਾਂ ਵਾਪਸ ਲੈਣੀਆਂ ਚਾਹੀਦੀਆਂ ਹਨ। ਉਹਨਾਂ ਰਾਜ ਵਿੱਚ ਸਮੈਕ ਅਤੇ ਹੋਰ ਜਵਾਨੀ ਨੂੰ ਤਬਾਹ ਕਰਨ ਵਾਲੇ ਨਸ਼ਿਆਂ ਦੇ ਵਧ ਰਹੇ ਰੁਝਾਨ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮਗ¦ਿਗ ਲਈ ਸੱਤਾਧਾਰੀਆਂ ਦਾ ਸਹਿਯੋਗ ਕੰਮ ਕਰ ਰਿਹਾ ਹੈ, ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਇਹ ਗੱਠਜੋੜ ਤੋੜ ਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਠੋਸ ਉਪਰਾਲੇ ਕਰਨ ਦੀ ਲੋੜ ਹੈ।

       ਅਵਾਰਾ ਪਸੂਆਂ ਦੀ ਵਧ ਰਹੀ ਗਿਣਤੀ, ਜੋ ਦੁਰਘਟਨਾਵਾਂ ਦਾ ਕਾਰਨ ਬਣ ਰਹੀ ਹੈ ਅਤੇ ਜਾਨਵਰਾਂ ਪੰਛੀਆਂ ਦੀਆਂ ਕੁਝ ਨਸ਼ਲਾਂ ਦੇ ਹੋ ਰਹੇ ਖਾਤਮੇ ਤੇ ਦੁੱਖ ਪ੍ਰਗਟ ਕਰਦਿਆਂ ਸ੍ਰੀ ਸੇਖੋਂ ਨੇ ਕਿਹਾ ਕਿ ਸਰਕਾਰ ਵੱਲੋਂ ਜੰਗਲਾਤ ਵਿਭਾਗ ਦੇ ਅਧੀਨ ਰੱਖਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ, ਜਿਹਨਾਂ ਵਿੱਚ ਜੰਗਲੀ ਜਾਨਵਰਾਂ ਪੰਛੀਆਂ ਤੋਂ ਇਲਾਵਾ ਅਵਾਰਾ ਪਸੂਆਂ ਨੂੰ ਵੀ ਸੁਰੱਖਿਅਤ ਸੰਭਾਲਿਆ ਜਾਵੇ। ਉਹਨਾਂ ਐਲਾਨ ਕੀਤਾ ਕਿ ਪੰਜਾਬ ਕਿਸਾਨ ਸਭਾ ਰੱਖਾਂ ਸਥਾਪਤ ਕਰਨ ਲਈ ਸੰਘਰਸ ਵਿਢੇਗੀ। 

       ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਲੋਕ ਮਾਰੂ ਤੇ ਕਿਸਾਨ ਮਾਰੂ ਨੀਤੀਆਂ ਵਿਰੁੱਧ ਜਾਗਰੂਕ ਹੋਣਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਇੱਕ ਪਾਸੇ ਲੁਟੇਰਿਆਂ ਦੀ ਸੇਵਾ ਕਰਨ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਗਰੀਬਾਂ ਲਈ ਸੰਘਰਸ ਕਰਨ ਵਾਲੇ। ਇਸ ਵਿੱਚ ਕੋਈ ਸੱਕ ਨਹੀਂ ਸੰਘਰਸ ਕਰਨ ਵਾਲਿਆਂ ਦੀ ਗਿਣਤੀ ਲੁਟੇਰਿਆਂ ਨਾਲੋਂ ਬਹੁਤ ਵੱਧ ਹੈ, ਪਰ ਉਹਨਾਂ ਦੀ ਏਕਤਾ ਨਾ ਹੋਣ ਕਾਰਨ ਲੁਟੇਰੇ ਆਪਣਾ ਉ¤ਲੂ ਸਿੱਧਾ ਕਰੀ ਜਾਂਦੇ ਹਨ। ਉਹਨਾਂ ਇਸ ਦਾ ਇਕੋ ਇੱਕ ਹੱਲ ਲਾਲ ਝੰਡੇ ਹੇਠ ਇਕੱਤਰ ਹੋਣਾ ਹੀ ਹੈ, ਇਸਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।

       ਕਨਵੈਨਸਨ ਨੇ ਮਤਾ ਪਾਸ ਕਰਮੇ ਮੰਗ ਕੀਤੀ ਕਿ ਅਬਾਦਕਾਰਾਂ ਦਾ ਵਸੇਬਾ ਯਕੀਨੀ ਬਣਾਇਆ ਜਾਵੇ ਉਜਾੜਾ ਬੰਦ ਕੀਤਾ ਜਾਵੇ, ਹੜ੍ਹ ਪੀੜਤਾਂ ਨੂੰ ਘੱਟੋ ਘੱਟ 30 ਹਜਾਰ ਰੁਪਏ ਪ੍ਰਤੀ ਏਕੇ ਮੁਆਵਜਾ ਬਿਨ੍ਹਾਂ ਵਿਤਕਰੇਬਾਜੀ ਦਿੱਤਾ ਜਾਵੇ, ਜਿਲੀ ਦੇ ਕੁਨੈਕਸਨ ਸਰਕਾਰੀ ਖਰਚੇ ਤੇ ਦਿੱਤੇ ਜਾਣ, ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 18 ਸੌ ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ, ਪੁਰਾਣੇ ਕਰਜੇ ਮੁਆਫ ਕੀਤੇ ਜਾਣ ਅਤੇ ਕਿਸਾਨੀ ਲਈ 4 ਫੀਸਦੀ ਵਿਆਜ ਕਰਜੇ ਦਿੱਤੇ ਜਾਣ, ਸਵਾਮੀਨਾਥਨ ਕਮਿਸਨ ਦੀਆਂ ਸਿਫ਼ਾਰਸਾਂ ਲਾਗੂ ਕੀਤੀਆਂ ਜਾਣ।

       ਕਨਵੈਨਸਨ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸ੍ਰੀ ਹਰਨੇਕ ਸਿੰਘ ਆਲੀਕੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ 20 ਦਸੰਬਰ ਨੂੰ ਹੰਭੜਾ ਵਿਖੇ ਹੋਰ ਰਹੀ ਸੂਬਾ ਪੱਧਰ ਦੀ ਕਾਨਫਰੰਸ ਵਿੱਚ ਹੁੰਮ ਹੁੰਮਾ ਕੇ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚਣ। ਉਹਨਾਂ ਇਹ ਵੀ ਐਲਾਨ ਕੀਤਾ ਕਿ ਇਸ ਉਪਰੰਤ ਜਿਲ੍ਹੇ ਅੰਦਰ 23 ਦਸੰਬਰ ਨੂੰ ਆਲੀ ਕੇ, 6 ਜਨਵਰੀ ਨੂੰ ਦਾਨ ਸਿੰਘ ਵਾਲਾ, 16 ਜਨਵਰੀ ਨੂੰ ਸੰਗਤ ਅਤੇ 24 ਜਨਵਰੀ ਨੂੰ ਜੰਡਾਂਵਾਲਾ ਵਿਖੇ ਕਾਨਫਰੰਸਾਂ ਕੀਤੀਆਂ ਜਾਣਗੀਆਂ। ਕਨਵੈਨਸਨ ਨੂੰ ਸਭਾ ਦੇ ਸੁਬਾ ਮੈਂਬਰ ਸ੍ਰੀ ਕਿਸਨ ਚੰਦ ਅਬੋਹਰ, ਜਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਆਕਲੀਆ, ਕਾ: ਸੱਤਪਾਲ ਭਾਰਤੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਵ ਸ੍ਰੀ ਗੁਰਚਰਨ ਸਿੰਘ ਭਗਤਾ, ਜੀਤ ਸਿੰਘ ਆਲੀਕੇ ਸਾਬਕਾ ਸਰਪੰਚ, ਮਾ: ਰਣਜੀਤ ਸਿੰਘ ਲਹਿਰਾ, ਬਲਕਰਨ ਸਿੰਘ ਫੁੱਲੋਮਿੱਠੀ, ਹਰਬੰਸ ਸਿੰਘ ਬਠਿੰਡਾ, ਮਾ: ਅੰਗਰੇਜ ਸਿੰਘ ਆਦਿ ਵੀ ਮੌਜੂਦ ਸਨ। 

No comments: