jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਵੱਡਾ ਝਟਕਾ, 1984 ਦੰਗਿਆਂ ਦੇ ਖਿਲਾਫ ਸੁਪਰੀਮ ਕੋਰਟ ‘ਚ ਅਰਜ਼ੀ ਖਾਰਜ਼

www.sabblok.blogspot.com


ਨਵੀਂ ਦਿੱਲੀ.03 ਦਸੰਬਰ (ਏਜੰਸੀ) – ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਵੱਡਾ ਝੱਟਕਾ ਲੱਗਾ ਹੈ। ਸਾਲ 1984 ਹਿੰਸਾ ਮਾਮਲੇ ‘ ਚ ਸੱਜਨ ਦੀ ਅਰਜ਼ੀ ਨੂੰ 380103__sajjanਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਖਾਰਜ਼ ਕਰ ਦਿੱਤਾ ਹੈ। ਸੱਜਨ ਦੀ ਇਹ ਅਰਜ਼ੀ 1984 ਦੰਗਿਆਂ ‘ਚ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਖ਼ਤਮ ਕਰਨ ਨੂੰ ਲੈ ਕੇ ਦਰਜ ਕੀਤੀ ਗਈ ਸੀ। ਦਿੱਲੀ ਦੀ ਕੜਕੜਡੂਮਾ ਕੋਰਟ ਨੇ ਉਨ੍ਹਾਂ ਖਿਲਾਫ ਇਹ ਇਲਜ਼ਾਮ ਤੈਅ ਕੀਤੇ ਸਨ। ਇਸ ਮਾਮਲੇ ‘ਚ ਸੱਜਨ ਤੇ ਤਿੰਨ ਹੋਰ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਜਿਕਰਯੋਗ ਹੈ ਕਿ ਕੜਕੜਡੂਮਾ ਕੋਰਟ ਨੇ ਸੱਤ ਜੁਲਾਈ 2010 ਨੂੰ ਸੁਲਤਾਨਪੁਰੀ ਦੇ 84 ਸਿੱਖ ਦੰਗਾ ਮਾਮਲੇ ‘ਚ ਸੱਜਨ ਕੁਮਾਰ, ਬ੍ਰਹਮਾਨੰਦ, ਪੇਰੂ, ਕੁਸ਼ਹਾਲ ਸਿੰਘ ਤੇ ਵੇਦਪ੍ਰਕਾਸ਼ ਦੇ ਖਿਲਾਫ 31 ਅਕਤੂਬਰ, 1984 ਨੂੰ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ ਦੇ ਦੌਰਾਨ 6 ਸਿੱਖਾਂ ਦੀ ਹੱਤਿਆ ਦੇ ਮਾਮਲੇ ‘ਚ ਇਲਜ਼ਾਮ ਤੈਅ ਕੀਤੇ ਸਨ। ਕੋਰਟ ਨੇ ਨੇ ਸਾਰੇ ਦੋਸ਼ੀਆਂ ‘ਤੇ ਹੱਤਿਆ, ਦੰਗਾ ਫੈਲਾਉਂਣ, ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਂਣ, ਦੰਗਾ ਭੜਕਾ ਕੇ ਸੰਪ੍ਰਦਾਇਕ ਮਾਹੋਲ ਵਿਗਾੜਨ ਸਮੇਤ ਹੋਰ ਧਾਰਾਵਾਂ ਦੇ ਤਹਿਤ ਇਲਜ਼ਾਮ ਤੈਅ ਕੀਤੇ ਸਨ।
-

No comments: