www.sabblok.blogspot.com
ਜਿਸ ਨੂੰ ਇੰਟਰਨੈਸ਼ਨ਼ਲ ਡਰੱਗ ਰੈਕੇਟ ਦਾ ਕਿੰਗਪਿੰਨ ਕਿਹਾ ਜਾ ਰਿਹਾ ਹੈ ਉਹ ਜਗਦੀਸ਼ ਭੋਲਾ ਨਸ਼ੇ ਦੇ ਸਮੁੰਦਰ ਦੀ ਛੋਟੀ ਜਿਹੀ ਮੱਛੀ ਹੈ। ਇਸ ਪਿੱਛੇ ਪੰਜਾਬ ਦੇ 24 ਤੋਂ ਜਿ਼ਆਦਾ ਨੇਤਾਵਾਂ ਅਤੇ ਅਫਸਰਾਂ ਦਾ ਹੱਥ ਹੈ। ਮੈਂ ਇਸਦੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਸੀ ਪਰ ਉਹਨਾਂ ਨੇ ਕਾਰਵਾਈ ਨਹੀਂ ਕੀਤੀ । ਇਹ ਖੁਲਾਸਾ ਸਾਬਕਾ ਡੀਜੀਪੀ (ਜੇਲ) ਸ਼ਸ਼ੀਕਾਂਤ ਨੇ ਅੰਮ੍ਰਿਤਸਰ ਵਿੱਚ ਕੀਤਾ। ਨਸ਼ਾਂ ਵਿਰੋਧੀ ਮੁਹਿੰਮ ਦੀ ਸੁਰੂਆਤ ਕਰਨ ਪਹੁੰਚੇ ਸ਼ਸ਼ੀਕਾਂਤ ਨੇ ਕਿਹਾ ਨੇਤਾਵਾਂ ਦੇ ਖਿਲਾਫ਼ ਉਸਦੇ ਕੋਲ ਲੋੜੀਂਦੇ ਸਬੂਤ ਹਨ। ਤਸਕਰਾਂ ਦੇ ਮੱਦਦਗਾਰ ਨੇਤਾਵਾਂ ਵਿੱਚ ਕਾਂਗਰਸ , ਭਾਜਪਾ ਅਤੇ ਸ਼ਰੋਮਣੀ ਅਕਾਲੀ ਦਲ ਦੇ ਨੇਤਾ ਸ਼ਾਮਿਲ ਹਨ। ਇਹਨਾਂ ਸਬੂਤਾਂ ਦਾ ਖੁਲਾਸਾ ਉਹ ਜਲਦੀ ਹੀ ਐਫੀਡੇਵਿਟ ਦੇ ਕੇ ਕਰਨਗੇ।
ਸਾਬਕਾ ਡੀਜੀਪੀ ਨੇ ਕਿਹਾ ਕਿ ਪੰਜਾਬ ਵਿੱਚ ਨਸਿ਼ਆਂ ਦੇ ਧੰਦੇ ਦੇ ਖਾਤਮੇ ਦੇ ਲਈ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਕੇ ਇਸਦੀ ਮੋਨੀਟਰਿੰਗ ਦੇ ਲਈ ਪਬਲਿਕ ਕਮਿਸ਼ਨ ਬਣਾਇਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਸਰਕਾਰ ਨੇ ਮੌਜੂਦਾ ਡੀਜੀਪੀ ਦੇ ਹੱਥ ਬੰਨੇ ਹੋਏ ਹਨ। ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਉਹਨਾਂ ਦੀ ਪਾਰਟੀ ਦੇ ਨੇਤਾਵਾਂ ਦੇ ਨਾਂਮ ਸਾਹਮਣੇ ਆਵੇ। ਸੁਖਬੀਰ ਬਾਦਲ ਦੇ ਕਹਿਣ ਤੇ ਪੁਲੀਸ ਛੋਟੇ ਤਸ਼ਕਰਾਂ ਨੂੰ ਫੜ ਕੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾ ਰਹੀ ਹੈ।
ਉਹਨਾਂ ਕਿਹਾ ਕਿ ਮਾਝਾ ਵਿੱਚ ਕੈਬਨਿਟ ਮੰਤਰੀ ਬਿਕ੍ਰਮ ਸਿੰਘ ਮਜੀਠਿਆ , ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਅਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਨੂੰ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਕਿਉਂਕਿ ਇਹ ਨੇਤਾ ਨਸਿ਼ਆਂ ਦਾ ਕਾਰੋਬਾਰ ਰੋਕਣ ਵਿੱਚ ਨਾਕਾਮ ਰਹੇ। ਇਹਨਾਂ ਦੀ ਢਿੱਲ ਕਾਰਨ ਨਸਿ਼ਆਂ ਦੇ ਸੌਦਾਗਰਾਂ ਦੇ ਹੌਸਲੇ ਬੁਲੰਦ ਹਨ।
ਸ਼ਸ਼ੀਕਾਂਤ ਨੇ ਕਿਹਾ ਕਿ ਜੇਲ੍ਹਾਂ ਵਿੱਚ ਨਸ਼ੇ ਦੀ ਤਸਕਰੀ ਦੇ ਖਿਲਾਫ਼ ਉਹਨਾਂ ਨੇ ਆਵਾਜ਼ ਉਠਾਈ ਸੀ । ਜਿਸ ਕਾਰਨ ਤਤਕਾਲੀ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਉਸਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਖਤਰਨਾਕ ਨਤੀਜਿਆਂ ਦੀ ਧਮਕੀ ਦਿੱਤੀ ਸੀ । ਉਹਨਾਂ ਕਿਹਾ ਕਿ ਰਾਜ ਦੀਆਂ 29 ਜੇਲ੍ਹਾਂ ਵਿੱਚ ਨੇਤਾਵਾਂ ਅਤੇ ਅਫਸਰਾਂ ਦੀ ਸਹਿਮਤੀ ਨਾਲ ਰੋਜ਼ਾਨਾ 50 ਕਰੋੜ ਦਾ ਨਸ਼ਾ ਸਪਲਾਈ ਹੁੰਦਾ ਹੈ।
ਸਾਬਕਾ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸ਼ਸ਼ੀਕਾਂਤ ਝੂਠ ਬੋਲ ਰਹੇ ਹਨ। ਜਿੰਮੇਵਾਰ ਅਹੁਦੇ ਤੇ ਰਹਿੰਦੇ ਹੋਏ ਕਿਵੇਂ ਧਮਕਾ ਸਕਦਾ ਹਾਂ। ਮੈਨੂੰ ਉਸਨੂੰ ਨਸ਼ਾ ਰੋਕਣ ਨੂੰ ਕਿਹਾ ਸੀ ।

No comments:
Post a Comment