jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 1 December 2013

ਆਮ ਆਦਮੀ ਪਾਰਟੀ 2000 ਖੂਫੀਆ ਕੈਮਰਿਆਂ ਨਾਲ ਸ਼ਰਾਬ ਵੰਡਣ ਵਾਲਿਆਂ ਤੇ ਨਜ਼ਰ ਰੱਖੇਗੀ

www.sabblok.blogspot.com

  ਆਮ ਆਦਮੀ ਪਾਰਟੀ ਨੇ ਵੋਟਿੰਗ ਤੋਂ ਇੱਕ ਦਿਨ ਪਹਿਲਾਂ  ਵੰਡੀ ਜਾਣ ਵਾਲੀ ਸ਼ਰਾਬ ਨੂੰ ਆਪਣੇ ਹੀ ਅੰਦਾਜ਼ ਵਿੱਚ ਕਾਬੂ ਕਰਨ  ਦਾ ਫੈਸਲਾ ਕੀਤਾ ਹੈ। ਵੋਟਰਾਂ ਨੂੰ ਲੁਭਾਉਣ ਦੇ ਲਈ ਸ਼ਰਾਬ ਵੰਡਣ ਵਾਲੀਆਂ ਪਾਰਟੀਆਂ ਦੇ ਵਰਕਰਾਂ  ਦੀ ਪੋਲ ਖੋਲਣ ਲਈ ‘ਆਪ’ ਪਾਰਟੀ  ਖੂਫੀਆ ਕੈਮਰੇ ਵਰਤੇਗੀ ।
ਦਿੱਲੀ ਵਿੱਚ ਚੋਣਾਂ ਨੂੰ ਲੈ ਕੇ ਪਹਿਲਾਂ ਵੀ ਦੋਸ਼ ਲੱਗਦੇ ਰਹੇ ਹਨ ਕਿ  ਇੱਥੇ ਵੋਟਾਂ ਤੋਂ ਇੱਕ ਰਾਤ ਪਹਿਲਾਂ ਗਰੀਬ ਬਸਤੀਆਂ ਵਿੱਚ ਸ਼ਰਾਬ ਵੰਡ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ।
 ਸੂਤਰਾਂ ਮੁਤਾਬਿਕ  ‘ਆਪ’ ਨੇ ਚੰਗੀ ਕਵਾਲਿਟੀ ਅਤੇ ਰਾਤ ਨੂੰ ਕਵਰੇਜ ਕਰਨ ਵਾਲੇ 2000 ਸਪਾਈ ਕੈਮਰੇ ਖਰੀਦੇ ਹਨ  ਜਿਸਦੇ ਜ਼ਰੀਏ ਉਹ ਅਜਿਹੇ ਇਲਾਕਿਆਂ ਉਪਰ ਨਜ਼ਰ ਰੱਖੇਗੀ ਜਿੱਥੇ ਪੈਸੇ ਜਾਂ ਸ਼ਰਾਬ ਵੰਡੀ ਜਾ ਸਕਦੀ ਹੈ। ਪਾਰਟੀ ਨੇ ਅਜਿਹੇ ਇਲਾਕਿਆਂ ਦੀ  ਸ਼ਨਾਖਤ ਕਰਕੇ ਲਿਸਟ ਵੀ ਤਿਆਰ ਕਰ ਲਈ  ਹੈ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਖੁਸ਼ ਕਰਨ ਦੀ ਕੋਸਿ਼ਸ਼ ਹੋ ਸਕਦੀ ਹੈ।
ਇਹਨਾਂ ਵਿੱਚ ਝੁੱਗੀ ਬਸਤੀਆਂ , ਅਣਅਧਿਕਾਰਤ ਕਾਲੋਨੀਆਂ ਅਤੇ ਪੁਨਰਵਾਸ ਕਾਲੋਨੀਆਂ, ਸਲੱਮ ਕਲਸਟਰ , ਪੇਂਡੂ ਖੇਤਰ ਅਤੇ ਬਾਰਡਰ ਵਾਲੇ ਇਲਾਕੇ ਸ਼ਾਮਿਲ ਹਨ।
ਪਾਰਟੀ  ਨੇ ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ 1500 ਵਿਸ਼ਵਾਸ਼ਯੋਗ  ਵਾਲੰਟੀਅਰਾਂ ਨੂੰ ਸਪਾਈ ਕੈਮਰਿਆਂ ਦੇ ਇਸਤੇਮਾਲ ਲਈ ਟਰੇਂਡ ਵੀ ਕੀਤਾ ਹੈ।
ਇਹ ਵਾਲੰਟੀਅਰ 2 ਅਤੇ 3 ਦਸੰਬਰ ਦੀ ਰਾਤ ਨੂੰ ਆਪਣੇ ਸਪਾਈ ਕੈਮਰੇ ਲੈ ਕੇ  ਆਪਣੇ ਆਪਣੇ ਇਲਾਕਿਆਂ ਵਿੱਚ ਘੁੰਮਣਗੇ।
ਜਿੱਥੇ ਕਿਤੇ ਕੋਈ ਸ਼ਰਾਬ ਜਾਂ ਪੈਸੇ ਵੰਡਦਾ ਨਜ਼ਰ ਆਇਆ ਤਾਂ ਉਸਦੀ ਰਿਕਾਰਡਿੰਗ ਕਰਕੇ  ਚੋਣ ਕਮਿਸ਼ਨ ਨੂੰ ਸਿ਼ਕਾਇਤ ਕੀਤੀ ਜਾਵੇਗੀ ।
 

No comments: