jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 19 December 2013

ਸ਼ਹੀਦ ਊਧਮ ਸਿੰਘ ਅਤੇ ਮੱਖਣ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਵਿਚਾਰ-ਚਰਚਾ 26 ਨੂੰ

www.sabblok.blogspot.com



ਜਲੰਧਰ; 19 ਦਸੰਬਰ      ਸ਼ਹੀਦ ਊਧਮ ਸਿੰਘ, ਅਫ਼ਰੀਕਾ ਅੰਦਰ ਕੌਮੀ ਮੁਕਤੀ ਲਹਿਰ ਦੇ ਸਿਰਮੌਰ ਸੰਗਰਾਮੀਏਂ ਮੱਖਣ ਸਿੰਘ ਅਤੇ ਪੂਰਬੀ ਅਫ਼ਰੀਕਾ 'ਚ ਗ਼ਦਰ ਲਹਿਰ ਸਬੰਧੀ 26 ਦਸੰਬਰ ਦਿਨ ਵੀਰਵਾਰ ਬਾਅਦ ਦੁਪਹਿਰ ਠੀਕ 2 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਵਿਚਾਰ-ਚਰਚਾ ਹੋਏਗੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਬਾਰੇ ਨਵ ਰਚਿਤ ਬਹੁ-ਚਰਚਿਤ ਪੁਸਤਕ 'ਗ਼ਦਰੀ ਇਨਕਲਾਬੀ: ਸ਼ਹੀਦ ਊਧਮ ਸਿੰਘ' ਦੇ ਲੇਖਕ ਰਾਕੇਸ਼ ਕੁਮਾਰ ਸ਼ਹੀਦ ਊਧਮ ਸਿੰਘ ਬਾਰੇ ਦੁਰਲੱਭ ਅਤੇ ਪ੍ਰਸੰਗਕ ਪੱਖਾਂ 'ਤੇ ਰੌਸ਼ਨੀ ਪਾਉਣਗੇ।

ਉਹਨਾਂ ਦੱਸਿਆ ਕਿ ਅਫ਼ਰੀਕਾ ਅੰਦਰ ਮਾਣਮੱਤੀ ਭੂਮਿਕਾ ਅਦਾ ਕਰਨ ਵਾਲੇ ਮੱਖਣ ਸਿੰਘ ਤੋਂ ਇਲਾਵਾ ਪੂਰਬੀ ਅਫ਼ਰੀਕਾ ਵਿੱਚ ਹੋਰਨਾਂ ਜਾਂਬਾਜ਼ ਸੰਗਰਾਮੀਆਂ ਬਾਰੇ ਸੀਤਾ ਰਾਮ ਬਾਂਸਲ ਅਤੇ ਚਰੰਜੀ ਲਾਲ ਕੰਗਣੀਵਾਲ ਆਪਣੇ ਵਿਚਾਰ ਰੱਖਣਗੇ।

ਕਮੇਟੀ ਆਗੂਆਂ ਨੇ ਦੱਸਿਆ ਕਿ 26 ਦਸੰਬਰ 1899 ਨੂੰ ਸੁਨਾਮ ਵਿੱਚ ਜਨਮੇ ਸ਼ਹੀਦ ਊਧਮ ਸਿੰਘ ਅਤੇ 27 ਦਸੰਬਰ 1913 ਨੂੰ ਗੁੱਜਰਾਂਵਾਲਾ ਜ਼ਿਲ•ੇ ਦੇ ਪਿੰਡ ਘਰਜਖ ਵਿੱਚ ਜਨਮੇ ਮੱਖਣ ਸਿੰਘ ਨੂੰ ਯਾਦ ਕਰਦੇ ਸਮੇਂ 26 ਦਸੰਬਰ ਨੂੰ ਵਿਚਾਰ-ਚਰਚਾ ਦਾ ਕੇਂਦਰ ਬਿੰਦੂ ਹੋਏਗਾ ਕਿ ਅਜੋਕੀ ਨੌਜਵਾਨ ਪੀੜ•ੀ ਨੂੰ ਅਜੋਕੀਆਂ ਚੁਣੌਤੀਆਂ ਦੇ ਸਨਮੁੱਖ ਆਪਣੇ ਮਹਾਨ ਪੂਰਵਜਾ ਦੇ ਜੀਵਨ ਸੰਗਰਾਮ ਤੋਂ ਰੌਸ਼ਨੀ ਲੈ ਕੇ ਆਪਣੇ ਇਤਿਹਾਸਕ ਫਰਜ਼ ਅਦਾ ਕਰਨ ਲਈ ਕੀ ਕਰਨਾ ਚਾਹੀਦਾ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਵਿਦਵਾਨਾਂ, ਇਤਿਹਾਸਕਾਰਾਂ, ਲੇਖਕਾਂ, ਸਾਹਿਤਕਾਰਾਂ, ਲੋਕ-ਪੱਖੀ ਅਤੇ ਇਨਕਲਾਬੀ ਜਮਹੂਰੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਹਨਾਂ ਚਿੰਤਨਸ਼ੀਲ ਸੰਗਰਾਮੀਆਂ ਦੀ ਯਾਦ 'ਚ ਰੱਖੇ ਸਮਾਗਮ 'ਚ ਸ਼ਿਰਕਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

No comments: