www.sabblok.blogspot.com
ਭਿੱਖੀਵਿੰਡ ਦਸੰਬਰ (ਭੁਪਿੰਦਰ ਸਿੰਘ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਦਿੱਲੀ ਤੋਂ ਸੀਸ ਲੈ ਕੇ ਆਉਣ ਵਾਲੇ ਭਾਈ ਜੈਤਾ ਜੀ ਜਿਹਨਾ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਮ੍ਰਿਤ ਛਕਾ ਕੇ ਭਾਈ ਜੀਵਨ ਸਿੰਘ ਬਣਾਇਆ ਤੇ "ਰੰਘਰੇਟਾ ਗੁਰੂ ਕਾ ਬੇਟਾ" ਦਾ ਖਿਤਾਬ ਦਿੱਤਾ।ਇਸ ਮਹਾਨ ਕੌਮ ਦੇ ਜਰਨੈਲ ਭਾਈ ਜੀਵਨ ਸਿੰਘ ਦੀ ਜਾਤੀ ਨਾਲ ਸੰਬੰਧਿਤ ਮਹਿਰੂਮ ਪਾਠੀ ਚਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਲ੍ਹੇਰ ਜਿਲ੍ਹਾ ਤਰਨ ਤਾਰਨ ਜੋ ਐਸ.ਜੀ.ਪੀ.ਸੀ. ਅੰਮ੍ਰਿਤਸਰ ਦੇ ਅਧੀਨ ਬਤੌਰ ਆਰਜੀ ਪਾਠੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੋਲਾਂ-ਸਤਾਰਾਂ ਸਾਲ ਸੇਵਾਵਾਂ ਨਿਭਾਉਣ ਉਪਰੰਤ ਸੰਨ 2002 ਦੇ ਦੌਰਾਨ ਅਕਾਲ ਚਲਾਣਾ ਕਰ ਗਏ ਸਨ।ਇਸ ਪਾਠੀ ਦੀ ਵਿਧਵਾ ਬੀਬੀ ਬਚਨ ਕੌਰ (65) ਨੇ ਆਪਣਾ ਇੱਕ ਕੁੱਚਾ ਕੋਠਾ ਜਿਸ ਦੀ ਛੱਤ ਕਿਸੇ ਸਮੇ ਵੀ ਡਿੱਗ ਸਕਦੀ ਹੈ ਨੂੰ ਵਿਖਾਉਣ ਸਮੇ ਹਾਉਕੇ ਭਰਦਿਆਂ ਆਪਣੀ ਦਰਦ ਭਰੀ ਦਾਸਤਾਨ ਸੁਣਾਉਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਉੱਚ-ਨੀਚ ਦੇ ਭਿੰਨ-ਭੇਦ ਮਿਟਾਏ ਸਨ,ਪਰ ਸਿੱਖਾਂ ਦੀ ਸਰਬ ਉੱਚ ਸੰਸਥਾ (ਮਿੰਨੀ ਪਾਰਲੀਮੈਂਟ) ਐਸ.ਜੀ.ਪੀ.ਸੀ. ਅੱਜ ਵੀ ਸਾਡੀ ਕੌਮ ਮਜਬੀ ਸਿੱਖਾਂ ਨਾਲ ਵਿਤਕਰੇਬਾਜੀ ਕਰ ਰਹੀ ਹੈ,ਕਿਉਕਿ ਮੇਰੇ ਪਤੀ ਪਾਠੀ ਚਰਨ ਸਿੰਘ ਦੀ ਮੌਤ ਤੋਂ ਉਪਰੰਤ ਸ੍ਰੋਮਣੀ ਕਮੇਟੀ ਵੱਲੋਂ ਮੈਨੂੰ ਕਿਸੇ ਕਿਸਮ ਦੀ ਸਹਾਇਤਾ ਤਾਂ ਦੇਣੀ ਦੂਰ ਦੀ ਗੱਲ ਹੈ,ਮੇਰੇ ਪਤੀ ਵੱਲੋਂ ਸ੍ਰੋਮਣੀ ਕਮੇਟੀ ਵਿੱਚ ਲੱਗਣ ਸਮੇ ਜਮਾ ਕਰਵਾਈ 2500 ਰੁਪਏ ਸਿਕਉਰਟੀ ਵੀ ਨਹੀ ਵਾਪਸ ਕੀਤੀ ਗਈ।ਕੰਮ ਕਰ ਤੋਂ ਅਸਮੱਰਥ ਬੀਬੀ ਬਚਨ ਕੌਰ ਨੇ ਕਿਹਾ ਕਿ ਜਿਥੇ ਮੇਰੇ ਪਤੀ ਚਰਨ ਦੀ ਮੌਤ ਹੋ ਚੁੱਕੀ ਹੈ,ਉਥੇ ਮੇਰੇ ਘਰ ਵਿੱਚ ਪੈਦਾ ਹੋਏ ਇੱਕ ਧੀ ਛਿਬੋਂ (28) ਤੇ ਇੱਕ ਪੁੱਤਰ ਸੁਖਵਿੰਦਰ ਸਿੰਘ (25) ਜਿਸ ਦੀ ਭਰ ਜਵਾਨੀ ਵਿੱਚ ਮੌਤ ਹੋ ਚੁੱਕੀ ਹੈ,ਪਰ ਮੇਰਾ ਹੁਣ ਕਮਾਉਣ ਵਾਲਾ ਕੋਈ ਨਹੀ ਰਿਹਾ ਹੈ,ਹੁਣ ਮੈ ਲੋਕਾਂ ਦੇ ਘਰਾਂ ਤੋਂ ਰੋਟੀ-ਕੱਪੜਾ ਮੰਗ ਕੇ ਘਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਕਰ ਰਹੀ ਹਾਂ।ਗੋਰਤਲੱਬ ਹੈ ਕਿ ਮੀਹ ਦੌਰਾਨ ਚੋਣ ਵਾਲੇ ਕੱਚੇ ਕੋਠੇ ਵਿੱਚ ਰਹਿ ਰਹੀ ਵਿਧਵਾ ਬਚਨ ਕੌਰ ਦੇ ਘਰ ਨਾ ਹੀ ਪੀਣ ਵਾਲਾ ਪਾਣੀ ਹੈ,ਨਾ ਹੀ ਲੈਟਰੀਨ-ਬਾਥਰੂਮ ਦਾ ਪ੍ਰਬੰਧ,ਨਾ ਹੀ ਚੁੱਲਾ ਤੇ ਨਾ ਹੀ ਘਰ ਦਾ ਬਾਹਰਲਾ ਦਰਵਾਜਾ ਹੈ।ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਤੋ ਵਾਂਝੀ ਬਚਨ ਕੌਰ ਨੇ ਕਿਹਾ ਕਿ ਮੈਨੂੰ ਸਿਰਫ 250 ਰੁਪਏ ਮਹੀਨਾ ਪੈਨਸ਼ਨ ਹੀ ਮਿਲਦੀ ਹੈ,ਉਹ ਵੀ ਸਮੇ ਸਿਰ ਨਹੀ ਮਿਲਦੀ।ਉਹਨਾ ਨੇ ਕਿਹਾ ਕਿ ਮੈ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਂਰੋ ਤੋਂ ਇਲਾਵਾ ਹੋਰ ਵੀ ਕਈ ਸਿਆਸੀ ਤੇ ਪਿੰਡ ਦੇ ਮੋਹਤਬਾਰਾਂ ਨੂੰ ਮਿਲ ਕੇ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਹੈ ਪਰ ਕੋਈ ਵੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀ ਹੈ।ਬੀਬੀ ਬਚਨ ਕੌਰ ਨੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ,ਪੰਜਾਬ ਦੇ ਮੁੱਖ ਮੰਤਰੀ ਸ੍ਰ:ਪ੍ਰਕਾਸ਼ ਸਿੰਘ ਬਾਦਲ ਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਮੇਰੀ ਤਰਸਯੋਗ ਹਾਲਤ ਨੂੰ ਵੇਖਦੇ ਹੋਏ ਮੇਰੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਮੈ ਆਪਣੇ ਬੁਢਾਪੇ ਦੇ ਦਿਨ ਆਸਾਨੀ ਨਾਲ ਗੁਜਾਰ ਸਕਾਂ।ਇਸ ਮਸਲੇ ਸੰਬੰਧੀ ਜਦੋਂ ਐਸ.ਜੀ.ਪੀ.ਸੀ. ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਗੱਲ ਕੀਤੀ ਤਾਂ ਉਹਨਾ ਨੇ ਕਿਹਾ ਕਿ ਅਸੀ ਕੋਠਾ ਤਾਂ ਨਹੀ ਬਣਾ ਕੇ ਦੇ ਸਕਦੇ,ਪਰ ਬੀਬੀ ਦੀ ਮਦਦ ਜਰੂਰ ਕਰਾਂਗੇ।
ਫੋਟੋ: ਪਿੰਡ ਬਲ੍ਹੇਰ ਦੇ ਪਾਠੀ ਚਰਨ ਸਿੰਘ ਦੀ ਵਿਧਵਾ ਬੀਬੀ ਬਚਨ ਕੌਰ ਆਪਣੇ ਕੱਚੇ ਕੋਠੇ ਨੂੰ ਵਿਖਾਉਂਦੀ ਹੋਈ ਤੇ ਸਵਰਗਵਾਸੀ ਚਰਨ ਸਿੰਘ। |
No comments:
Post a Comment