jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 December 2013

ਚਾਰ ਫਰਮਾਂ ਵਲੋਂ ; ਇਨਕਮ ਟੈਕਸ ਵਿਭਾਗ ਨੂੰ 3.75 ਕਰੋੜ ਸਰੰਡਰ

www.sabblok.blogspot.com
 
ਪਟਿਆਲਾ - ਇਨਕਮ ਟੈਕਸ ਵਿਭਾਗ ਵਲੋਂ ਬੀਤੇ ਕੱਲ ਜਿਹੜੀਆਂ ਚਾਰ ਫਰਮਾਂ 'ਤੇ ਰਿਕਾਰਡ ਚੈੱਕ ਕਰਨ ਲਈ ਛਾਪਾਮਾਰੀ ਕੀਤੀ ਗਈ, ਉਨ੍ਹਾਂ ਵਲੋਂ ਦੇਰ ਰਾਤ ਤਕ ਚੱਲੀ ਕਾਰਵਾਈ ਤੋਂ ਕੁੱਲ 3 ਕਰੋੜ 75 ਲੱਖ ਰੁਪਏ ਸਰੰਡਰ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਰੋਹਿਤ ਅਗਰਵਾਲ ਭਾਦਸੋਂ ਰੋਡ ਪਟਿਆਲਾ ਵਲੋਂ 1 ਕਰੋੜ 75 ਲੱਖ ਸਰੰਡਰ ਕੀਤੇ ਗਏ। ਇਸੇ ਤਰ੍ਹਾਂ ਬਿਊਟੀ ਸਾੜ੍ਹੀ ਇੰਪੋਰੀਅਮ ਸਰਾਫਾ ਬਾਜ਼ਾਰ ਵਲੋਂ 1 ਕਰੋੜ 23 ਲੱਖ ਰੁਪਏ, ਡਾ. ਸੁਨੀਲ ਆਰੀਆ ਵਲੋਂ 50 ਲੱਖ ਰੁਪਏ ਅਤੇ ਲੂਥਰਾ ਲੈਬ ਵਲੋਂ 21 ਲੱਖ ਰੁਪਏ ਸਰੰਡਰ ਕੀਤੇ ਗਏ। ਇਨ੍ਹਾਂ ਸਾਰੀਆਂ ਫਰਮਾਂ ਨੂੰ 30 ਫੀਸਦੀ ਇਨਕਮ ਟੈਕਸ ਅਤੇ ਹੋਰ ਟੈਕਸ ਪਾ ਕੇ ਲਗਭਗ ਇਕ ਤਿਹਾਈ ਟੈਕਸ ਕੱਟਣ ਤੋਂ ਬਾਅਦ ਰਕਮ ਵਾਪਸ ਕੀਤੀ ਜਾਵੇਗੀ। ਉਕਤ ਚਾਰਾਂ ਫਰਮਾਂ ਦੇ ਰਿਕਾਰਡ ਦਾ ਸਰਵੇ ਕਰਨ ਲਈ ਇਨਕਮ ਟੈਕਸ ਵਿਭਾਗ ਵਲੋਂ ਇਨਕਮ ਟੈਕਸ ਕਮਿਸ਼ਨਰ ਸੁਰੇਸ਼ ਕੁਮਾਰ ਦੀਆਂ ਹਦਾਇਤਾਂ 'ਤੇ ਐਡੀਸ਼ਨਲ ਕਮਿਸ਼ਨਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਅਸਿਸਟੈਂਟ ਕਮਿਸ਼ਨਰ ਰੋਹਿਤ ਕੁਮਾਰ, ਆਈ. ਟੀ. ਓ. ਜਰਨੈਲ ਸਿੰਘ, ਆਈ. ਟੀ. ਓ. ਮਲਕੀਤ ਸਿੰਘ ਅਤੇ ਆਈ. ਟੀ. ਓ. ਭਰਪੂਰ ਸਿੰਘ ਦੀ ਟੀਮ ਵਲੋਂ ਛਾਪਾਮਾਰੀ ਕੀਤੀ ਗਈ ਸੀ। ਟੀਮ ਵਲੋਂ ਸਾਰੀਆਂ ਫਰਮਾਂ ਦੇ ਦਫਤਰਾਂ ਨੂੰ ਪੂਰੀ ਤਰ੍ਹਾਂ ਸੀਲ ਕਰਨ ਤੋਂ ਬਾਅਦ ਉਨ੍ਹਾਂ ਰਿਕਾਰਡ ਚੈੱਕ ਕੀਤਾ, ਇਹ ਕਾਰਵਾਈ ਦੇਰ ਰਾਤ ਤਕ ਚਲਦੀ ਰਹੀ। ਰਿਕਾਰਡ ਚੈੱਕ ਕਰਨ ਤੋਂ ਬਾਅਦ ਉਕਤ ਫਰਮਾਂ ਨੇ ਉਕਤ ਦੱਸੀ ਗਈ ਰਾਸ਼ੀ ਨੂੰ ਸਰੰਡਰ ਕੀਤਾ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਵਲੋਂ ਪਹਿਲਾਂ ਪ੍ਰਾਪਰਟੀ ਡੀਲਰਾਂ, ਫੇਰ ਜਿਊਲਰਾਂ ਅਤੇ ਹੁਣ ਡਾਕਟਰਾਂ 'ਤੇ ਛਾਪਾਮਾਰੀ ਕੀਤੀ ਗਈ ਹੈ। ਹਾਲਾਂਕਿ ਇਹ ਸੂਚਨਾ ਮਿਲੀ ਹੈ ਕਿ ਵਿਭਾਗ ਵਲੋਂ ਅਗਲੀਆਂ ਲਿਸਟਾਂ ਵੀ ਤਿਆਰ ਕਰ ਲਈਆਂ ਗਈਆਂ ਹਨ ਪਰ ਉਹ ਲਿਸਟਾਂ ਕਿਹੜੇ ਵਰਗ ਦੀਆਂ ਹਨ, ਇਨ੍ਹਾਂ ਬਾਰੇ ਤਾਂ ਕਾਰਵਾਈ ਤੋਂ ਬਾਅਦ ਹੀ ਪਤਾ ਲਗ ਸਕੇਗਾ। ਲੋਕ ਸਮੇਂ ਸਿਰ ਅਤੇ ਸਹੀ ਟੈਕਸ ਭਰਵਾਉਣ ਇਨਕਮ ਟੈਕਸ ਕਮਿਸ਼ਨਰ ਸੁਰੇਸ਼ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਅਤੇ ਸਹੀ ਟੈਕਸ ਭਰਵਾਉਣਾ ਚਾਹੀਦਾ ਹੈ, ਕਿਉਂਕਿ ਜਿਉਂ-ਜਿਉਂ ਸਿਸਟਮ ਆਨਲਾਈਨ ਹੋ ਰਿਹਾ ਹੈ, ਉਸ ਮੁਤਾਬਕ ਕੁਝ ਵੀ ਲੁਕਿਆ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਕਰਨ ਵਾਲੇ ਨੂੰ ਲਗਦਾ ਹੈ ਸ਼ਾਇਦ ਉਸਨੂੰ ਕੋਈ ਦੇਖ ਨਹੀਂ ਰਿਹਾ, ਜਦੋਂ ਕਿ ਵਿਭਾਗ ਵਲੋਂ ਸਾਰੀਆਂ ਫਰਮਾਂ 'ਤੇ ਨਜ਼ਰ ਰੱਖੀ ਜਾਂਦੀ ਹੈ।

No comments: