jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 December 2013

ਪੰਜਾਬ 'ਚ ਭਵਿੱਖ 'ਚ ਕੋਈ ਵੀ ਚੋਣ ਨਹੀਂ ਲੜਾਂਗਾ : ਬਾਦਲ

www.sabblok.blogspot.com
 
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਭਾਵੇਂ 5 ਰਾਜਾਂ ਦੇ ਚੋਣ ਨਤੀਜੇ ਭਾਜਪਾ ਦੇ ਹੱਕ ਵਿਚ ਆ ਜਾਣ, ਉਹ ਫੇਰ ਵੀ ਲੋਕ ਸਭਾ ਜਾਂ ਹੋਰ ਕੋਈ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਦਿੱਲੀ ਸਮੇਤ ਹੋਰਨਾਂ ਰਾਜਾਂ ਵਿਚ ਭਾਜਪਾ ਦੀ ਜਿੱਤ ਪੱਥਰ 'ਤੇ ਲਕੀਰ ਹੋਵੇਗੀ ਤੇ ਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਸਿਰਜੇਗਾ। ਬਾਦਲ ਨੇ ਦੇਸ਼ 'ਚ ਚਲ ਰਹੀ ਭਾਜਪਾ ਦੇ ਕੌਮੀ ਆਗੂ ਨਰਿੰਦਰ ਮੋਦੀ ਦੀ ਲੋਕ ਲਹਿਰ ਬਾਰੇ ਕਿਹਾ ਕਿ ਹੁਣ ਦੇਸ਼ 'ਚ ਮੋਦੀ ਦੀ ਲਹਿਰ ਚਲ ਪਈ ਹੈ। ਹਰ ਪਾਸੇ ਮੋਦੀ-ਮੋਦੀ ਹੋ ਰਹੀ ਹੈ ਤੇ ਅੱਗੇ ਆਉਂਦੀਆਂ ਲੋਕ ਸਭਾ ਚੋਣਾਂ 'ਚ ਹੁਣ ਐੱਨ. ਡੀ. ਏ. ਦਾ ਝੰਡਾ ਦੇਸ਼ 'ਚ ਝੁਲੇਗਾ। ਬਾਦਲ ਨੇ ਪੰਜਾਬ 'ਚ ਨਰਿੰਦਰ ਮੋਦੀ ਦੀ 21 ਦਸੰਬਰ ਦੀ ਰੈਲੀ ਬਾਰੇ ਕਿਹਾ ਕਿ ਮੋਦੀ ਦੀ ਰੈਲੀ ਸਾਰੇ ਅਗਲੇ-ਪਿਛਲੇ ਰਿਕਾਰਡ ਤੋੜ ਦੇਵੇਗੀ। ਜਦੋਂ ਉਨ੍ਹਾਂ ਤੋਂ ਮਾਨ ਵਲੋਂ ਮੋਦੀ ਦੇ ਵਿਰੋਧ 'ਚ ਮੁੱਲਾਂਪੁਰ 'ਚ ਕੀਤੀ ਜਾ ਰਹੀ ਰੈਲੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਭ ਨੂੰ ਸ਼ਾਂਤੀਪੂਰਵਕ ਰੈਲੀ ਕਰਨ ਦਾ ਅਧਿਕਾਰ ਹੈ। ਜੇਕਰ ਕੋਈ ਕਾਨੂੰਨ ਨੂੰ ਹੱਥਾਂ ਵਿਚ ਲਵੇਗਾ ਤਾਂ ਉਸ ਦੇ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ। ਪੀ. ਪੀ. ਪੀ. ਦੇ ਕੌਮੀ ਪ੍ਰਧਾਨ ਮਨਪ੍ਰੀਤ ਬਾਦਲ ਦੀ ਕਾਂਗਰਸ ਨਾਲ ਗਠਜੋੜ ਦੀ ਹੋ ਰਹੀ ਚਰਚਾ 'ਤੇ ਬਾਦਲ ਨੇ ਕਿਹਾ ਕਿ ਉਹ ਕਾਂਗਰਸ ਨਾਲ ਜਲਦੀ ਸਮਝੌਤਾ ਕਰੇ, ਅਸੀਂ ਲੋਕ ਸਭਾ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਭਾਜਪਾ ਨਾਲ ਟਿਕਟਾਂ ਦੀ ਅਦਲਾ-ਬਦਲੀ ਤੋਂ ਵੀ ਇਨਕਾਰ ਨਹੀਂ ਕੀਤਾ। ਬਾਦਲ ਅੱਜ ਉੱਘੇ ਵਪਾਰੀ ਗੁਰਮੇਲ ਸਿੰਘ ਭਾਊ ਦੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਜਗਦੇਵ ਸਿੰਘ ਤਾਜਪੁਰੀ, ਜਗਦੀਸ਼ ਸਿੰਘ ਗਰਚਾ, ਲੁਧਿਆਣਾ ਦੇ ਮੇਅਰ ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ, ਯੂਥ ਵਿੰਗ ਦੇ ਨੇਤਾ ਰਵਿੰਦਰ ਪਾਲ ਸਿੰਘ ਮਿੰਕੂ, ਮੀਤ ਪਾਲ ਦੁੱਗਰੀ, ਪ੍ਰਭਜੋਤ ਸਿੰਘ ਧਾਲੀਵਾਲ, ਬਿੱਟੂ ਜੱਸੜ, ਬਲਵਿੰਦਰ ਸਿੰਘ ਲਾਇਲਪੁਰੀ, ਬੇਅੰਤ ਸਿੰਘ ਸਾਹਨੇਵਾਲ, ਬਾਬਾ ਅਜੀਤ ਸਿੰਘ, ਪ੍ਰਿਤਪਾਲ ਸਿੰਘ ਪ੍ਰਧਾਨ ਤੇ ਹੋਰ ਆਗੂ ਮੌਜੂਦ ਸਨ।

No comments: