www.sabblok.blogspot.com
- ਬਦਲਵੇਂ ਨਾਂਅ ਦੇ ਨਾਲ ਨਵੀਂ ਪਾਲਿਸੀ ਮਾਰਚ ਵਿਚ ਹੋਵੇਗੀ ਚਾਲੂ
ਔਕਲੈਂਡ 19 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਦੇਸ਼ ਦੇ ਵਿਚ ਹੋਰ ਕਾਬਿਲ ਅਤੇ ਮਾਹਿਰ ਲੋਕਾਂ ਦੀ ਆਮਦ ਦੇ ਉਦੇਸ਼ ਨੂੰ ਪੂਰਾ ਕਰਨ ਦੇ ਲਈ 'ਬਿਜ਼ਨਸ ਮਾਈਗ੍ਰੇਸ਼ਨ ਪਾਲਿਸੀਜ਼' ਦੇ ਵਿਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਸ ਵੇਲੇ ਚੱਲ ਰਹੀ 'ਲੌਂਗ ਟਰਮ ਬਿਜ਼ਨਸ ਵੀਜ਼ਾ' ਪਾਲਿਸੀ 20 ਦਸੰਬਰ ਸ਼ਾਮ 4 ਵਜੇ ਬੰਦ ਹੋ ਜਾਵੇਗੀ। ਇਸ ਦੀ ਥਾਂ ਨਵੀਂ ਪਾਲਿਸੀ ਜਿਸ ਦਾ ਨਾਂਅ 'ਇੰਟਰਪ੍ਰੀਨਿਉਰ ਵਰਕ ਵੀਜ਼ਾ' ਅਤੇ 'ਇੰਟਰਪ੍ਰੀਨਿਉਰ ਰੈਜ਼ੀਡੈਂਸ ਵੀਜ਼ਾ' ਰੱਖਿਆ ਗਿਆ ਹੈ, ਮਾਰਚ ਮਹੀਨੇ ਚਾਲੂ ਕੀਤੀ ਜਾਵੇਗੀ। ਪੁਰਾਣੇ ਕੇਸਾਂ ਦਾ ਨਿਪਟਾਰਾ ਪੁਰਾਣੀ ਪਾਲਿਸੀ ਦੇ ਅਧੀਰ ਕੀਤਾ ਜਾਵੇਗਾ। ਹੁਣ ਨਵੀਂ ਪਾਲਿਸੀ ਦੇ ਅਧੀਨ ਨਵੇਂ ਵਾਧੂ ਅੰਕ (ਪੁਆਇੰਟ ਸਿਸਟਮ) ਰੱਖੇ ਗਏ ਹਨ। ਇਸ ਸ਼੍ਰੇਣੀ ਅਧੀਨ ਨਿਵੇਸ਼ ਰਕਮ ਦਾ ਵਾਧਾ ਕਰਦਿਆਂ ਇਸ ਨੂੰ 'ਕੈਪੀਟਲ ਇਨਵੈਸਟਮੈਂਟ' ਨਾਂਅ ਦੇ ਅਧੀਨ ਇਕ ਲੱਖ ਡਾਲਰ ਹੋਰ ਨਿਵੇਸ਼ ਬਿਜ਼ਨਸ ਦੇ ਵਿਸਥਾਰ ਲਈ ਰੱਖਣੇ ਵੀ ਲਾਜ਼ਮੀ ਕਰ ਦਿੱਤੇ ਗਏ ਹਨ। ਫਾਸਟ ਟ੍ਰੈਕ ਸਕੀਮ ਦੇ ਅਧੀਨ ਜਿਹੜੇ ਲੋਕ 5 ਲੱਖ ਡਾਲਰ ਤੱਕ ਦਾ ਆਪਣਾ ਕਾਰੋਬਾਰ ਸ਼ੁਰੂ ਕਰ ਲੈਣਗੇ ਅਤੇ ਘੱਟੋ-ਘੱਟ ਤਿੰਨ ਵਿਅਕੀਆਂ ਨੂੰ ਕੰਮ ਦੇਣਗੇ ਤਾਂ ਉਨ੍ਹਾਂ ਦੀ ਰੈਜ਼ੀਡੈਂਸੀ ਛੇਤੀ ਲਗਾਈ ਜਾਵੇਗੀ। ਇਸ ਸਬੰਧੀ ਹੋਰ ਜਿਆਦਾ ਜਾਣਕਾਰੀ ਇਮੀਗ੍ਰੇਸ਼ਨ ਵੱਲੋਂ ਫਰਵਰੀ ਮਹੀਨੇ ਨਸ਼ਰ ਕੀਤੀ ਜਾਵੇਗੀ।
No comments:
Post a Comment