www.sabblok.blogspot.com
ਨਿਊਜ਼ੀਲੈਂਡ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਘਟੀ ਪਰ ਅਜੇ ਵੀ ਗਿਣਤੀ 13,151 ਤੱਕ ਬਰਕਰਾਰ -
ਸਰਕਾਰਾਂ ਨੂੰ ਗੈਰ ਕਾਨੂੰਨੀ ਲੋਕਾਂ ਨੂੰ ਮੂਲ ਦੇਸਾਂ ਵਿਚ ਭੇਜਣ ਲਈ ਖਰਚ ਰਹੀਆਂ ਹਨ ਮਿਲੀਅਨ ਡਾਲਰ -
1600 ਲੋਕਾਂ ਨੂੰ ਕਾਨੂੰਨੀ ਜ਼ਰੂਰਤਾਂ ਪੂਰੀਆਂ ਨਾ ਹੋਣ ਕਰਕੇ ਇਸ ਵਾਰ ਦੇਸ਼ 'ਚ ਵੜ੍ਹਨ ਹੀ ਨਹੀਂ ਦਿੱਤਾ ਗਿਆ।
ਔਕਲੈਂਡ 19 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇਸ਼ ਦੀ ਸਰਕਾਰ ਅਤੇ ਇਮੀਗ੍ਰੇਸ਼ਨ ਮੰਤਰਾਲਾ ਇਸ ਗੱਲ ਤੋਂ ਕਾਫੀ ਖੁਸ਼ ਹੈ ਕਿ 'ਇਮੀਗ੍ਰੇਸ਼ਨ' ਕਾਨੂੰਨ ਦੀਆਂ ਸਖਤੀਆਂ ਕਾਰਨ ਹੁਣ ਦੇਸ਼ ਦੇ ਵਿਚ ਗੈਰ ਕਾਨੂੰਨੀ ਰਹਿ ਰਹੇ (ਓਵਰਸਟੇਰਜ਼) ਦੀ ਗਿਣਤੀ ਦੇ ਵਿਚ ਰਿਕਾਰਡ ਕਮੀ ਆਈ ਹੈ। ਇਸ ਕਮੀ ਨੂੰ ਪੂਰੀ ਸਦੀ ਦੇ ਵਿਚ ਸਭ ਤੋਂ ਘੱਟ ਗਿਣਤੀ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰਾਲੇ ਤੋਂ ਜਾਰੀ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਇਸ ਵੇਲੇ ਇਕ ਅੰਦਾਜ਼ਨ 13,151 ਲੋਕ ਦੇਸ਼ ਦੇ ਵਿਚ ਗੈਰ ਕਾਨੂੰਨੀ ਤੌਰ 'ਤੇ ਪ੍ਰਵਾਸੀ ਬਣੇ ਹੋਏ ਹਨ। ਇਹ ਗਿਣਤੀ ਪਿਛਲੇ ਸਾਲ ਨਾਲੋਂ 893 (6.3%) ਘੱਟ ਹੈ। 2005 ਦੇ ਹਿਸਾਬ ਨਾਲ ਇਹ ਦਰ 33% ਘੱਟ ਹੈ। 2005 ਦੇ ਵਿਚ ਗੈਰ ਕਾਨੂੰਨੀ ਲੋਕਾਂ ਦੀ ਗਿਣਤੀ 20000 ਦੇ ਕਰੀਬ ਸੀ। ਜਿਸ ਦੇ ਵਿਚ ਭਾਰਤੀ ਲੋਕਾਂ ਦੀ ਗਿਣਤੀ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਫੜ੍ਹੇ ਗਏ ਲੋਕਾਂ ਨੂੰ ਵਾਪਿਸ ਉਨ੍ਹਾਂ ਦੇ ਦੇਸ਼ ਭੇਜਣ ਜਾਂ ਦੇਸ਼ ਨਿਕਾਲਾ ਦੇਣ ਵੇਲੇ ਆਉਣ ਵਾਲਾ ਖਰਚਾ ਵੀ ਹੁਣ 3 ਮਿਲੀਅਨ ਡਾਲਰ ਤੋਂ ਘੱਟ ਕੇ 1.53 ਮਿਲੀਅਨ ਡਾਲਰ ਰਹਿ ਗਿਆ ਹੈ ਜੋ ਕਿ ਟੈਕਸ ਦਾਤਾਵਾਂ ਦੇ ਲਈ ਬੱਚਤ ਵਾਲੀ ਗੱਲ ਹੈ। ਬਹੁਤ ਸਾਰੇ ਗੈਰ ਕਾਨੂੰਨੀ ਰਹਿ ਰਹੇ ਲੋਕ ਆਪਣੇ ਖਰਚੇ ਉਤੇ ਵੀ ਵਾਪਿਸ ਆਪਣੇ ਵਤਨੀ ਪਰਤ ਗਏ ਹਨ ਕਿਉਂਕਿ ਅਜਿਹਾ ਕਰਨ 'ਤੇ ਬਹੁਤ ਸਾਰੀਆਂ ਅਵਸਥਾਵਾਂ ਦੇ ਵਿਚ ਉਨ੍ਹਾਂ ਦੇ ਦੁਬਾਰਾ ਆਉਣ ਉਤੇ ਰੋਕ ਨਹੀਂ ਲਗਾਈ ਜਾਂਦੀ।
No comments:
Post a Comment