jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

5 ਕਰੋੜ ਰੁਪਏ ਵਾਪਸ ਨਾ ਕਰਨ ਦੋਸ਼ ਵਿੱਚ ਅਦਾਕਾਰ ਰਾਜਪਾਲ ਯਾਦਵ 10 ਦਿਨਾਂ ਲਈ ਜੇਲ੍ਹ ਭੇਜਿਆ

www.sabblok.blogspot.com 
ਦਿੱਲੀ ਹਾਈਕੋਰਟ ਨੇ ਬਾਲੀਵੁੱਡ ਅਭਿਨੇਤਾ ਰਾਜਪਾਲ ਯਾਦਵ ਅਤੇ ਉਸ ਦੀ ਪਤਨੀ ਦੇ ਵਿਰੁੱਧ ਦਾਇਰ 5 ਕਰੋੜ ਰੁਪਏ ਦੀ ਵਸੂਲੀ ਪਟੀਸ਼ਨ ਦੇ ਸਬੰਧ 'ਚ ਅਭਿਨੇਤਾ ਨੂੰ 10 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ । ਅਦਾਲਤ ਨੇ ਇਸ ਮਾਮਲੇ 'ਚ ਯਾਦਵ ਦੀ ਪਤਨੀ ਨੂੰ ਵੀ ਅਦਾਲਤ ਦਾ ਸਤਰ ਚੱਲਣ ਤੱਕ ਨਿਆਇਕ ਹਿਰਾਸਤ 'ਚ ਭੇਜਿਆ ਹੈ । ਦੋਵਾਂ ਦੇ ਵਿਰੁੱਧ 5 ਕਰੋੜ ਰੁਪਏ ਦੀ ਰਿਕਵਰੀ ਦਾ ਮੁਕੱਦਮਾ ਸੀ । ਰਾਜਪਾਲ ਯਾਦਵ ਤੈਅ ਸਮੇਂ 'ਚ ਪੈਸੇ ਵਾਪਿਸ ਨਹੀਂ ਕਰ ਸਕਿਆ । ਉਸ 'ਤੇ ਝੂਠਾ ਬਿਆਨ ਦੇਣ ਅਤੇ ਹਲਫ਼ਨਾਮਾ ਦਾਇਰ ਕਰਨ ਦਾ ਵੀ ਦੋਸ਼ ਹੈ । ਵਰਣਨਯੋਗ ਹੈ ਕਿ ਆਪਣੀ ਫਿਲਮ 'ਅਤਾ-ਪਤਾ-ਲਾਪਤਾ' ਦੇ ਨਿਰਮਾਣ ਲਈ ਰਾਜਪਾਲ ਨੇ ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਸਾਲ 2010 'ਚ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਪ੍ਰੰਤੂ ਵਾਪਿਸ ਨਹੀਂ ਕੀਤਾ । ਰਾਜਪਾਲ ਨੇ ਅਦਾਲਤ ਨੂੰ ਪਹਿਲਾਂ ਵਿਸ਼ਵਾਸ ਦਿਵਾਇਆ ਸੀ ਕਿ ਉਹ ਇਹ ਰਾਸ਼ੀ ਵਿਆਜ ਸਹਿਤ ਵਾਪਿਸ ਕਰ ਦੇਵੇਗਾ ਪਰ ਪੈਸੇ ਵਾਪਿਸ ਨਹੀਂ ਕੀਤੇ ।
 

No comments: