jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਪੰਜਾਬ ਸਰਕਾਰ ਨੇ ਖੁਰਾਕ ਇੰਸਪੈਕਟਰਾਂ ਨੂੰ ਮਨਾਉਣ ਲਈ ਅੱਜ ਚੰਡੀਗੜ੍ਹ ਸੱਦਿਆ----ਮਾਮਲਾ ਆਟਾ-ਦਾਲ ਵੰਡਣ ਦਾ

www.sabblok.blogspot.com
ਚੰਡੀਗੜ੍ਹ, 3 ਦਸੰਬਰ (ਗੁਰਸੇਵਕ ਸਿੰਘ ਸੋਹਲ)-ਇਕ ਰੁਪਏ ਕਿੱਲੋ ਕਣਕ ਵਾਲੀ ਯੋਜਨਾ ਤਹਿਤ ਆਟਾ-ਦਾਲ ਵੰਡਣ ਦਾ ਕੰਮ ਸਿਰੇ ਚਾੜ੍ਹਨ ਵਾਸਤੇ ਖੁਰਾਕ ਇੰਸਪੈਕਟਰਾਂ ਨੂੰ ਰਾਜ਼ੀ ਕਰਨ ਲਈ ਸਰਕਾਰ ਨੇ ਕੱਲ੍ਹ ਚੰਡੀਗੜ੍ਹ 'ਚ ਵਿਸ਼ੇਸ਼ ਬੈਠਕ ਸੱਦ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੁਰਾਕ ਤੇ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੱਲ੍ਹ ਦੁਪਹਿਰ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਖੁਰਾਕ ਇੰਸਪੈਕਟਰਾਂ ਦੀ ਜੱਥੇਬੰਦੀ 'ਪੰਜਾਬ ਫੂਡ ਸਪਲਾਈ ਇੰਸਪੈਕਟਰਜ਼ ਐਸੋਸੀਏਸ਼ਨ' ਦੇ ਆਗੂਆਂ ਨਾਲ ਬੈਠਕ ਕਰਨਗੇ। ਆਗੂਆਂ ਨੇ ਦੱਸਿਆ ਕਿ ਬੈਠਕ ਵਿਚ ਮੁੱਖ ਤੌਰ 'ਤੇ ਉਪਰੋਕਤ ਯੋਜਨਾ ਦੀ ਵੰਡ ਪ੍ਰਣਾਲੀ 'ਚ ਇੰਸਪੈਕਟਰਾਂ ਨੂੰ ਢੋਆ-ਢੁਆਈ ਅਤੇ ਲੇਬਰ ਸੰਬੰਧੀ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੂਰ ਕਰਨ ਦੀ ਮੰਗ ਰੱਖੀ ਜਾਵੇਗੀ। ਆਗੂਆਂ ਕਿਹਾ ਕਿ ਬੇਸ਼ੱਕ, ਆਉਂਦੇ ਦਿਨੀਂ ਨਵੀਂ ਭਰਤੀ ਨਾਲ ਖੁਰਾਕ ਇੰਸਪੈਕਟਰਾਂ ਦੀ ਸੰਖਿਆ 1600 ਦੇ ਲੱਗਭਗ ਹੋ ਜਾਵੇਗੀ ਪਰ ਫਿਰ ਵੀ ਇੰਸਪੈਕਟਰਾਂ ਵੱਲੋਂ ਆਪਣੀ ਮੌਜੂਦਾ ਵਿਭਾਗੀ ਡਿਊਟੀ ਤੋਂ ਇਲਾਵਾ ਇਕੱਲਿਆਂ ਹੀ ਪਿੰਡ-ਪਿੰਡ ਜਾ ਕੇ ਆਟਾ-ਦਾਲ ਵੰਡਣ ਦਾ ਕੰਮ ਸਿਰੇ ਚਾੜ੍ਹਨਾ ਅਸੰਭਵ ਹੈ।
ਓਧਰ, ਪੰਜਾਬ ਦੇ ਡੀਪੂ ਹੋਲਡਰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਮੰਗ 'ਤੇ ਡਟੇ ਹੋਏ ਹਨ। ਡੀਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ 1 ਰੁਪਏ ਕਿੱਲੋ ਕਣਕ 'ਚੋਂ ਡੀਪੂ ਹੋਲਡਰਾਂ ਨੂੰ ਕੋਈ ਕਮਿਸ਼ਨ ਨਹੀਂ ਮਿਲੇਗਾ, ਜਦਕਿ ਉਨ੍ਹਾਂ ਨੂੰ ਪਹਿਲਾਂ ਏ. ਪੀ. ਐਲ. ਯੋਜਨਾ ਤਹਿਤ ਕਮਿਸ਼ਨ ਮਿਲਦਾ ਸੀ, ਏ. ਪੀ. ਐਲ. ਤਹਿਤ 8 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਵੰਡੀ ਜਾਂਦੀ ਸੀ, ਜਿਸ ਵਿਚ ਪ੍ਰਤੀ ਕਿਲੋ 'ਤੇ 31 ਪੈਸੇ ਕਮਿਸ਼ਨ ਮਿਲਦਾ ਸੀ ਅਤੇ ਡੀਪੂ ਹੋਲਡਰਾਂ ਨੂੰ ਇਕ ਮਹੀਨੇ ਵਿਚ ਲਗਭਗ 1200 ਰੁਪਏ ਤੱਕ ਦਾ ਫਾਇਦਾ ਹੋ ਜਾਂਦਾ ਸੀ, ਜਦਕਿ ਹੁਣ ਕਾਰਡ ਧਾਰਕਾਂ ਦੀ ਗਿਣਤੀ ਦੁੱਗਣੀ ਹੋਣ 'ਤੇ ਡੀਪੂ ਹੋਲਡਰਾਂ ਨੂੰ ਦੁੱਗਣੀ ਮਾਤਰਾ 'ਚ ਕਣਕ ਦੀ ਵੰਡ ਕਰਨੀ ਪਵੇਗੀ ਪਰ ਕਮਿਸ਼ਨ ਕੋਈ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਲਈ ਡੀਪੂ ਹੋਲਡਰ ਹੜਤਾਲ 'ਤੇ ਹਨ ਅਤੇ ਸਰਕਾਰ ਵੱਲੋਂ ਮੰਗ ਨਾ ਮੰਨੇ ਜਾਣ ਤੱਕ ਨਾ ਹੀ ਗੋਦਾਮਾਂ 'ਚੋਂ ਅਨਾਜ ਚੁੱਕਣਗੇ ਅਤੇ ਨਾ ਹੀ ਵੰਡਣਗੇ।

No comments: