jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਅਟਾਰੀ ਸੈਕਟਰ ਵਿਚ 70 ਕਰੋੜ ਦੀ ਹੈਰੋਇਨ ਫੜੀ

www.sabblok.blogspot.com
ਅਟਾਰੀ/ਬੱਚੀਵਿੰਡ, 2 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾਂ)-ਬੀਤੀ ਰਾਤ ਬੀ. ਐਸ. ਐਫ. ਦੀ 50ਵੀਂ ਬਟਾਲੀਅਨ ਦੀ ਜੀ ਕੰਪਨੀ ਨੇ ਅਟਾਰੀ ਸੈਕਟਰ ਵਿਚ ਪੈਂਦੀ ਬਾਹਰੀ ਸਰਹੱਦੀ ਚੌਕੀ ਧਾਲੀਵਾਲ ਉਧਰ ਨੇੜਿਓਂ 14 ਕਿਲੋ ਹੈਰੋਇਨ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 70 ਕਰੋੜ ਰੁਪਏ ਦੇ ਲਗਭਗ ਹੈ ਪਰ ਇਸ ਘਟਨਾ ਵਿਚ ਜ਼ਖਮੀ ਹੋਏ ਦੋ ਪਾਕਿਸਤਾਨੀ ਸਮਗੱਲਰ ਮਾਰੇ ਗਏ ਆਪਣੇ ਸਾਥੀ ਤੀਸਰੇ ਸਾਥੀ ਦੀ ਲਾਸ਼ ਲੈ ਕੇ ਪਾਕਿਸਤਾਨ ਭੱਜਣ ਵਿਚ ਕਾਮਯਾਬ ਰਹੇ। ਬੀ. ਐਫ. ਐਫ. ਨੇ ਪਾਕਿਸਤਾਨ ਰੇਂਜਰਜ਼ ਨਾਲ ਫਲੈਗ ਮੀਟਿੰਗ ਕਰਕੇ ਇਸ ਘਟਨਾ ਪ੍ਰਤੀ ਰੋਸ ਜਤਾਇਆ ਹੈ। ਘਟਨਾ ਵਾਲੀ ਥਾਂ 'ਤੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਜਨਾਬ ਐਮ. ਐਫ. ਫਰੂਕੀ ਨੇ ਦੱਸਿਆ ਕਿ ਬੀਤੀ ਰਾਤ 50ਵੀਂ ਬਟਾਲੀਅਨ ਦੇ ਜਵਾਨਾਂ ਨੇ ਸਵਾ ਨੌਂ ਵਜੇ ਕੰਡਿਆਲੀ ਤਾਰ ਪਾਰ ਪਾਕਿਸਤਾਨ ਵਾਲੇ ਪਾਸੇ ਕੁੱਝ ਹਲਚਲ ਮਹਿਸੂਸ ਕੀਤੀ ਅਤੇ ਧਿਆਨ ਰੱਖਣ 'ਤੇ ਤਿੰਨ ਆਦਮੀ ਇਕ ਪਾਈਪ ਤਾਰਾਂ ਵਿਚ ਦੀ ਪਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਉਨ੍ਹਾਂ ਨੂੰ ਲਲਕਾਰਨ 'ਤੇ ਵੀ ਤਸਕਰਾਂ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬ ਵਿਚ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਵੀ ਆਪਣੇ ਬਚਾਅ ਲਈ ਗੋਲੀ ਚਲਾਈ। ਇਸ ਗੋਲੀ ਵਟਾਂਦਰੇ ਵਿਚ ਇਕ ਪਾਕਿਸਤਾਨੀ ਤਸਕਰ ਮੌਕੇ 'ਤੇ ਹੀ ਡਿੱਗ ਪਿਆ ਜਦੋਂਕਿ ਦੂਸਰੇ ਦੋ ਫੱਟੜ ਹੋ ਗਏ ਪਰ ਉਹ ਆਪਣੇ ਸਾਥੀ ਦੀ ਲਾਸ਼ ਨੂੰ ਧੂਹ ਕੇ ਪਾਣੀ ਦੀ ਖਾਲ ਦੀ ਓਟ ਹੇਠ ਵਾਪਸ ਪਾਕਿਸਤਾਨ ਵੱਲ ਭੱਜ ਗਏ। ਘਟਨਾ ਵਾਲੀ ਥਾਂ ਜੋ ਭਾਰਤ-ਪਾਕਿਸਤਾਨ ਸਰਹੱਦ ਤੋ ਸਿਰਫ 150 ਗਜ ਦੀ ਦੂਰੀ 'ਤੇ ਹੈ ਦੀ ਜਾਂਚ ਕਰਨ 'ਤੇ ਤਾਰਾਂ ਵਿਚ ਫਸਿਆ ਇਕ ਪਾਈਪ ਪਿਆ ਮਿਲਿਆ, ਜਿਸ 'ਚੋਂ ਲੰਮੇ ਕੱਪੜੇ ਵਿਚ ਲੜੀ ਬਣਾ ਕੇ ਪਾਏ ਕਿਲੋ- ਕਿਲੋ ਭਾਰ ਵਾਲੇ ਹੈਰੋਇਨ ਦੇ 14 ਪੈਕਟ ਮਿਲੇ। ਡੀ. ਆਈ. ਜੀ. ਫਰੂਕੀ ਨੇ ਦੱਸਿਆ ਕਿ ਸਵੇਰੇ ਪਾਕਿਸਤਾਨੀ ਤਸਕਰ ਪਾਕਿਸਤਾਨ ਰੇਂਜਰਜ਼ ਦੀ ਮੌਜੂਦਗੀ ਵਿਚ ਮਾਰੇ ਗਏ ਆਪਣੇ ਸਾਥੀ ਤਸਕਰ ਦੀ ਲਾਸ਼ ਲੈ ਕੇ ਜਾਂਦੇ ਦੇਖੇ ਗਏ ਜਿਸ ਸਬੰਧੀ ਉਨ੍ਹਾਂ ਵੱਲੋਂ ਪਾਕਿਸਤਾਨ ਰੇਂਜਰਜ਼ ਨਾਲ ਫਲੈਗ ਮੀਟਿੰਗ ਕਰਕੇ ਰੋਸ ਦਾ ਇਜ਼ਹਾਰ ਕੀਤਾ ਪਰ ਹਰ ਵਾਰ ਦੀ ਤਰ੍ਹਾਂ ਪਾਕਿਸਤਾਨ ਰੇਂਜਰਜ਼ ਨੇ ਕੁੱਝ ਵੀ ਪਤਾ ਹੋਣ ਤੋਂ ਇਨਕਾਰ ਕੀਤਾ ਹੈ। ਸਰਹੱਦ ਉਪਰ ਜਿਥੇ ਤਿੰਨ ਸ਼ਾਲਾਂ ਪਈਆਂ ਵੇਖੀਆਂ ਗਈਆਂ ਉਥੇ ਹੀ ਲਹੂ ਦੀ ਲਾਇਨ ਪਾਕਿਸਤਾਨ ਸਰਹੱਦ ਵੱਲ ਜਾਂਦੀ ਵੇਖੀ ਗਈ । ਬੀ. ਐਸ. ਐਫ. ਹੁਣ ਤੱਕ ਅੰਮ੍ਰਿਤਸਰ ਸੈਕਟਰ ਵਿਚ 140 ਕਿਲੋ ਹੈਰੋਇਨ ਫੜ ਚੁੱਕੀ ਹੈ ਅਤੇ ਤਿੰਨ ਪਾਕਿਸਤਾਨ ਤਸਕਰਾਂ ਨੂੰ ਢੇਰ ਕਰ ਚੁੱਕੀ ਹੈ। ਇਸ ਪ੍ਰਾਪਤੀ ਲਈ ਡੀ. ਆਈ. ਜੀ. ਜਨਾਬ ਫਰੂਕੀ ਨੇ 50ਵੀਂ ਬਟਾਲੀਅਨ ਦੀ ਜੀ ਕੰਪਨੀ ਅਤੇ ਬਾਕੀ ਜਵਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਮਾਡੈਂਟ ਸਤੀਸ਼ ਕੁਮਾਰ, ਡਿਪਟੀ ਕਮਾਂਡੈਟ ਸਬੇਦੂ ਭਾਰਦਵਾਜ, ਇੰਸਪੈਕਟਰ ਪਵਨ ਚੌਧਰੀ, ਮਹਿੰਦਰ ਸਿੰਘ, ਅਸ਼ੀਸ਼ ਕੁਮਾਰ, ਮੁੱਖ ਅਫਸਰ ਸੁਰਜੀਤ ਸਿੰਘ ਬੁੱਟਰ ਆਦਿ ਹਾਜ਼ਰ ਸਨ।

No comments: