jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਤਹਿਲਕਾ ਕਾਂਡ-ਗੋਆ ਪੁਲਿਸ ਨੇ ਕਰਵਾਇਆ ਤੇਜਪਾਲ ਦਾ ਮਰਦਾਨਗੀ ਟੈਸਟ

www.sabblok.blogspot.com
ਪਣਜੀ, 2 ਦਸੰਬਰ (ਏਜੰਸੀ)-ਬੀਤੇ ਦਿਨੀਂ ਗੋਆ ਅਦਾਲਤ ਨੇ ਤਹਿਲਕਾ ਸੰਪਾਦਕ ਤਰੁਣ ਤੇਜਪਾਲ ਨੂੰ ਛੇ ਦਿਨਾਂ ਲਈ ਪੁਲਿਸ ਹਿਰਾਸਤ ਦਾ ਆਦੇਸ਼ ਦਿੱਤਾ, ਉਸ 'ਤੇ ਦੋਸ਼ ਹਨ ਕਿ ਉਸ ਨੇ ਆਪਣੀ ਜੂਨੀਅਰ ਸਹਿਯੋਗੀ ਦਾ ਸਰੀਰਕ ਸ਼ੋਸ਼ਣ ਕੀਤਾ ਜਿਸ ਕਰਕੇ ਅੱਜ ਗੋਆ ਦੇ ਮੈਡੀਕਲ ਕਾਲਜ 'ਚ ਤੇਜਪਾਲ ਦਾ ਮਰਦਾਨਗੀ ਟੈਸਟ ਨਵੇਂ ਬਣੇ ਜਬਰ ਜਨਾਹ ਕਾਨੂੰਨ ਅਧੀਨ ਕਰਵਾਇਆ ਗਿਆ ਜੋ ਪੋਜੈਟਿਵ ਪਾਇਆ ਗਿਆ। ਉਸ ਦੇ ਹੋਰ ਜ਼ਰੂਰੀ ਮੈਡੀਕਲ ਟੈਸਟ ਕੀਤੇ ਗਏ ਜਿਵੇਂ ਖੂਨ ਟੈਸਟ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮਰਦਾਨਗੀ ਟੈਸਟ ਇਸ ਲਈ ਜ਼ਰੂਰੀ ਹੈ ਕਿ ਦੋਸ਼ੀ ਬਾਰੇ ਪਤਾ ਲੱਗ ਸਕੇ ਕਿ ਉਹ ਜਬਰ ਜਨਾਹ ਕਰਨ ਯੋਗ ਹੈ ਕਿ ਨਹੀਂ ਤੇ ਖੂਨ ਟੈਸਟ ਤੇ ਹੋਰ ਮੈਡੀਕਲ ਟੈਸਟ ਇਸ ਲਈ ਜ਼ਰੂਰੀ ਹਨ ਜਦੋਂ ਦੋਸ਼ੀ ਨੂੰ ਦੋ ਦਿਨਾਂ ਦੀ ਪੁਲਿਸ ਹਿਰਾਸਤ 'ਚ ਰੱਖਿਆ ਜਾਂਦਾ ਹੈ ਤਾਂ ਇਹ ਟੈਸਟ ਕਰਵਾਏ ਜਾਂਦੇ ਹਨ। ਤੇਜਪਾਲ ਦੇ ਵਕੀਲ ਨੇ ਇਕ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਤੇਜਪਾਲ ਦੇ ਵਾਰਡ 'ਚ ਪੱਖਾ ਲਗਾਇਆ ਜਾਵੇ। ਤੇਹਿਲਕਾ ਸੰਪਾਦਕ ਨੂੰ ਹੁਣ ਪੁਲਿਸ ਸਟੇਸ਼ਨ 'ਚ ਸਾਬਕਾ ਸਹਿਯੋਗੀ ਵਲੋਂ ਦਰਜ ਕਰਵਾਈ ਜਬਰ ਜਨਾਹ ਦੀ ਸ਼ਿਕਾਇਤ ਸਬੰਧੀ ਪੁੱਛਗਿੱਛ ਲਈ ਲਜਾਇਆ ਗਿਆ ਹੈ।
ਜੇਲ੍ਹ ਵਿਚ ਸ਼ਿਕਾਰੀਆਂ ਨਾਲ ਰਹਿ ਰਿਹਾ ਤੇਜਪਾਲ
ਜੇਲ੍ਹ 'ਚ ਪਹਿਲੀ ਰਾਤ ਹੱਤਿਆ ਦੇ ਦੋ ਦੋਸ਼ੀਆਂ ਨਾਲ ਕੱਟਣ ਤੋਂ ਬਾਅਦ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ ਨੇ ਦੂਜੀ ਰਾਤ ਕੱਛੂਆਂ ਤੇ ਡੱਡੂਆਂ ਦਾ ਸ਼ਿਕਾਰ ਕਰਨ ਦੇ ਦੋਸ਼ 'ਚ ਬੰਦ ਲੋਕਾਂ ਨਾਲ ਬਤਾਈ। 50 ਸਾਲਾ ਇਹ ਪੱਤਰਕਾਰ ਛੇ ਦਿਨ ਦੀ ਪੁਲਿਸ ਹਿਰਾਸਤ 'ਚ ਹੈ ਤੇ ਉਸ ਨੂੰ ਪੁਰਤਗਾਲੀ ਕਾਲ ਦੀ ਇਕ ਇਮਾਰਤ 'ਚ ਬਣੀ ਜੇਲ੍ਹ 'ਚ ਰੱਖਿਆ ਗਿਆ ਹੈ। ਇਕ ਸੁਰੰਗ ਜਰੀਏ ਇਸ ਜੇਲ੍ਹ ਦੇ ਤਿੰਨ ਵਾਰਡਾਂ ਤੱਕ ਪਹੁੰਚਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਦੋ ਵਾਰਡ ਮਰਦਾਂ ਲਈ ਤੇ ਇਕ ਔਰਤਾਂ ਲਈ ਹੈ। ਜਿਸ ਵਾਰਡ 'ਚ ਤੇਜਪਾਲ ਹੈ, ਉਹ ਲੱਗਭੱਗ 8 ਫੁੱਟ ਲੰਬਾ ਤੇ 4 ਫੁੱਟ ਚੌੜਾ ਹੈ। 5 ਮੀਟਰ ਦੀ ਉਚਾਈ ਵਾਲੇ ਇਸ ਵਾਰਡ 'ਚ ਇਕ ਛੋਟੀ ਜਿਹੀ ਕੰਧ ਦੇ ਪਿੱਛੇ ਪਖਾਨੇ ਦੀ ਸੁਵਿਧਾ ਹੈ। ਪੁਲਿਸ ਦੇ ਸੂਤਰਾਂ ਨੇ ਕਿਹਾ ਕਿ ਨੀਂਦ ਦੀ ਕਮੀ ਤੇ ਜ਼ਿਆਦਾ ਪੁੱਛਗਿੱਛ ਦੀ ਵਜ੍ਹਾ ਨਾਲ ਤੇਜਪਾਲ ਥਕੇ ਹੋਏ ਤੇ ਪ੍ਰੇਸ਼ਾਨ ਦਿੱਖ ਰਹੇ ਸਨ। ਉਨ੍ਹਾਂ ਦਾ ਚਿਹਰਾ ਥੋੜਾ ਸੁੱਜਾ ਹੋਇਆ ਤੇ ਅੱਖਾਂ ਲਾਲ ਸਨ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੱਜ ਸਵੇਰੇ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨਾਲ ਇਥੇ ਆਏ ਸਨ।

No comments: