jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਬਿਆਸ ਦਰਿਆ ਬੇੜੀ ਹਾਦਸੇ ਵਿਚ ਮੁੰਡਾ ਪਿੰਡ ਜਿਲਾ ਤਰਨ ਤਾਰਨ ਦੇ 9 ਨੌਜਵਾਨ ਵਿਅਕਤੀਆਂ ਦੀ ਹੋਈ ਮੌਤ ਬਾਰੇ ਰੀਪੋਰਟ

www.sabblok.blogspot.com

ਬਿਆਸ ਦਰਿਆ ਬੇੜੀ ਹਾਦਸੇ ਵਿਚ ਮੁੰਡਾ ਪਿੰਡ ਜਿਲਾ ਤਰਨ ਤਾਰਨ ਦੇ 9 ਨੌਜਵਾਨ ਵਿਅਕਤੀਆਂ ਦੀ ਹੋਈ
ਮੌਤ ਬਾਰੇ ਜਮੂਹਰੀ ਅਧਿਕਾਰ ਸਭਾ ਪੰਜਾਬ ਜਿਲਾ ਇਕਾਈ, ਅੰਮ੍ਰਿਤਸਰ-ਤਰਨ ਤਾਰਨ ਦੀ ਰੀਪੋਰਟ।
ਅੰਮ੍ਰਿਤਸਰ 2 ਦਸੰਬਰ (ਜਸਬੀਰ ਸਿੰਘ) 3 ਅਕਤੂਬਰ 2013 ਨੂੰ ਬਿਆਸ ਦਰਿਆ ਵਿਚ ਵਾਪਰੇ ਬੇੜੀ ਹਾਦਸੇ ਵਿਚ ਮੁੰਡਾ ਪਿੰਡ ਜਿਲਾ ਤਰਨ ਤਾਰਨ ਦੇ 9 ਵਿਅਕਤੀਆਂ ਦੀ ਹੋਈ ਮੌਤ ਬਾਰੇ ਤੱਥ ਇਕਠੇ beasਕਰਨ ਲਈ 9 ਅਕਤੂਬਰ 2013 ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲ੍ਹਾ ਇਕਾਈ ਅੰਮ੍ਰਿਤਸਰ-ਤਰਨ-ਤਾਰਨ ਦੇ ਹੇਠ ਲਿਖੇ ਤਿੰਨ ਮੈਂਬਰਾਂ ਦੀ ਟੀਮ ਮੁੰਡਾ ਪਿੰਡ ਗਈ ਜਿਸ ਵਿੱਚ ਅਮਰਜੀਤ ਸਿੰਘ ਬਾਈ ਪ੍ਰਧਾਨ , ਬਲਬੀਰ ਸਿੰਘ ਪ੍ਰਵਾਨਾਂ ਮੈਂਬਰ ਅਤੇ ਅਜੀਤ ਸਿੰਘ ਮੈਂਬਰ ਸਨ ਤੇ ਇਹ ਟੀਮ ਇਸ ਨਤੀਜੇ ਤੇ ਪੁੱਜੀ ਕਿ ਕਿਸ਼ਤੀ ਹਾਦਸਾ ਸਰਕਾਰ ਅਤੇ ਪ੍ਰਸ਼ਾਸਨ ਦੀ ਲਾ-ਪਰਵਾਹੀ ਦਾ ਨਤੀਜਾ ਹੀ ਸੀ।
ਮੇਲੇ ਤਾਂ ਲੋਕਾਂ ਨੂੰ ਮੇਲਣ ਲਈ ਹੁੰਦੇ ਹਨ ਪਰ ਮੰਡ ਖੇਤਰ ਦੇ ਪਿੰਡ ਮੁੰਡਾ ਪਿੰਡ ਦੇ ਵਸਨੀਕਾਂ ਲਈ, ਇਸ ਵਾਰ ਅਕਤੂਬਰ ਮਹੀਨੇ ਦੀ ਮੱਸਿਆ ਦਾ ਮੇਲਾ ਨਾ ਭੁੱਲਣ ਵਾਲੇ ਸਲ੍ਹ ਦੇ ਗਿਆ। ਪੰਜਾਬ ਦੇ ਇਸ ਮੰਡ ਖੇਤਰ ਦੇ ਹਾਲਾਤ ਬਹੁਤ ਬਦਤਰ ਹਨ। ਇਹ ਖੇਤਰ ਜਿਲਾ ਫਿਰੋਜ਼ਪੁਰ, ਕਪੂਰਥਲਾ ਅਤੇ ਤਰਨ ਤਾਰਨ ਦੇ ਸਾਂਝੇ ਰਕਬੇ ਨਾਲ ਹੋਂਦ ਵਿਚ ਆਇਆ ਹੈ ਅਤੇ ਇਸ ਇਲਾਕੇ ਵਿਚ ਹਰੀਕੇ ਦੇ ਸਥਾਨ ਤੇ ਹਿਮਾਲੀਆ ਪਰਬਤ ਦੀਆਂ ਦੂਰ ਦੁਰੇਡੀਆਂ ਥਾਵਾਂ ਤੋਂ ਚਲੇ ਸਾਡੇ ਦੋ ਪ੍ਰਮੁੱਖ ਦਰਿਆ ਸਤਲੁਜ ਤੇ ਬਿਆਸ ਇਸ ਥਾਂ ਆ ਕੇ ਗਲੇ ਮਿਲਦੇ ਹਨ ਅਤੇ ਅਭੇਦ ਹੋ ਕੇ ਅਗਲਾ ਸਫਰ ਤਹਿ ਕਰਦੇ ਹਨ। ਏਸੇ ਹੀ ਸੰਗਮ ਸਦਕਾ ਹੋਂਦ ਵਿਚ ਆਇਆ ਹੈ ਲਗਭਗ 40 ਕਿਲੋਮੀਟਰ ਲੰਬਾ ਮੰਡ ਖੇਤਰ ਦਾ ਰਕਬਾ।
ਘਟਨਾ ਵਾਲਾ ਸਥਾਨ ਮੁੰਡਾ ਪਿੰਡ ਗੋਇੰਦਵਾਲ ਸਾਹਿਬ ਅਤੇ ਹਰੀਕੇ ਪਤਣ ਦੇ ਲਗਭਗ ਵਿਚਕਾਰ ਪੈਦਾ ਹੈ। ਇਥੋਂ ਗੋਇੰਦਵਾਲ ਸਾਹਿਬ ਲਗਪੱਗ 20 ਕਿਲੋਮੀਟਰ ਅਤੇ ਹਰੀਕੇ ਪਤਣ ਤੋਂ ਲਗਭਗ 30 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ। ਜੇ ਮੰਡ ਖੇਤਰ ਦੇ ਵਸ਼ਿੰਦੇ ਦਰਿਆ ਤੋਂ ਆਰ-ਪਾਰ ਜਾਣ ਆਉਣ ਲਈ ਸੜਕੀ ਰਸਤੇ ਜਾਣ ਤਾਂ ਉਨਾਂ ਦਾ ਸਫਰ ਚੱਕਰ ਬਹੁਤ ਲੰਬਾ ਹੋਣ ਕਾਰਣ ਸਮਾਂ ਅਤੇ ਪੈਸੇ ਧੇਲੇ ਦੀ ਬਰਬਾਦੀ ਹੁੰਦੀ ਹੈ ਸੋ ਮੰਡ ਖੇਤਰ ਦੇ ਲੋਕ ਲੰਬੇ ਸਮੇਂ ਤੋਂ ਇਹ ਸਫਰ ਕਿਸ਼ਤੀਆਂ ਰਾਹੀ ਤਹਿ ਕਰਨ ਨੂੰ ਪਹਿਲ ਦਿੰਦੇ ਹਨ ਅਤੇ ਆਦੀ ਹੋ ਚੁੱਕੇ ਹਨ। ਇਹ ਵੀ ਵਰਨਣ ਯੋਗ ਹੈ ਕਿ ਚਿੱਟੀ ਤੇ ਕਾਲੀ ਬੇਈਆਂ ਵੀ ਇਸ ਦੇ ਨਜ਼ਦੀਕ ਆ ਕੇ ਇਨ੍ਹਾ ਦਰਿਆਵਾਂ ਨਾਲ ਆਪਣੀ ਸਾਂਝ ਪਾਉਂਦੀਆਂ ਹਨ।
ਸਮੇਂ ਦੀ ਤਰਾਸਦੀ ਤਾਂ ਇਹ ਹੇ ਕਿ ਬਿਆਸ ਦਰਿਆ ਦੀਆਂ ਦੋ ਸ਼ਾਖਾਵਾਂ ਦੇ ਵਿਚਕਾਰ ਵਸੀ ਵੱਡੀ ਅਬਾਦੀ ਲਈ ਟਾਪੂਨੁਮਾ ਇਹ ਇਲਾਕਾ ਬਰਸਾਤੀ ਦਿਨਾਂ ਵਿੱਚ ਤਾਂ ਜਿਉਂਦਾ ਜਾਗਦਾ ਨਰਕ ਹੀ ਬਣ ਜਾਂਦਾ ਹੈ। ਜਿਸਨੂੰ ਹੜਾਂ ਦੀ ਮਾਰ ਤੋਂ ਬਚਾਉਣ ਅਤੇ ਬਰਬਾਦ ਹੁੰਦੀਆਂ ਫਸਲਾਂ ਦਾ ਅੱਜ ਤੱਕ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਨੇ ਕੋਈ ਬੰਨ-ਸੁਬ ਕਰਨ ਦੀ ਖੇਚਲ ਹੀ ਨਹੀਂ ਕੀਤੀ। ‘ਕਾਬਲ ਦੇ ਜੰਮਿਆ ਨੂੰ ਨਿੱਤ ਮੁਹਿਮਾ’ ਦੇ ਕਥਨ ਅਨੁਸਾਰ ਮੰਡ ਖੇਤਰ ਦੇ ਇਨ੍ਹਾ ਵਾਸੀਆਂ ਨੇ ਬਰਸਾਤਾ ਤੋਂ ਪਹਿਲਾਂ ਪਹਿਲਾਂ ਆਪਣੀ ਛਲੀ ਪੂਣੀ ਸਾਂਭ ਕੇ ਸੁਰੱਖਿਅਤ ਉਚੀ ਜਗਾ ਆਪਣਾ ਬਸੇਰਾ ਕਰਨਾਂ ਹੁੰਦਾ ਹੈ ਅਤੇ ਨਿੱਤ ਪ੍ਰਵਾਸ ਹੰਢਾਉਂਦੇ ਇਹ ਮੰਡਵਾਸੀ ਨੇ ਆਪਣੇ ਡਿੱਗਦੇ ਢਹਿੰਦੇ ਘਰਾਂ ਨੂੰ ਮੁੜ ਜਾ ਕੇ ਰਹਿਣ ਯੋਗ ਬਣਾਉਣਾ ਹੁੰਦਾ ਹੈ। ਮੰਡ ਖੇਤਰ ਦੇ ਵਸਨੀਕਾਂ, ਨੂੰ ਜਿੰਦਗੀ ਦੇ ਹਰ ਖੇਤਰ ਵਿੱਚ ਆਵਾਜਾਈ ਦੇ ਸਾਧਨ ਵਜੋਂ ਇਨ੍ਹਾਂ ਬੇੜੀਆ ਦਾ ਸਹਾਰਾ ਹੀ ਲੈਣਾ ਪੈਦਾ ਹੈ। ਮਸਲਨ ਫਸਲ ਵੱਢਣ ਲਈ ਕੰਬਾਈਨਾਂ ਵੀ ਇਨ੍ਹਾਂ ਬੇੜਿਆ ਰਾਹੀਂ ਲੰਘਾਈਆ ਜਾਂਦੀਆ ਹਨ। ਹੋਰ ਤਾਂ ਹੋਰ, ਇਨ੍ਹਾ ਲੋਕਾਂ ਨੂੰ ਵਿਆਹ ਸ਼ਾਦੀਆ ਮੌਕੇ ਸੰਜੋਗ ਸਾਝਾਂ ਪਾਉਣ ਲਈ ਵੀ ਬਹੁਤ ਵਾਰ ਬੇੜੀਆ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਸੋ ਬੇੜੀ ਦਾ ਇਹ ਸਾਧਨ ਮੰਡ ਦੇ ਲੋਕਾ ਲਈ ਜਨਮ-ਮਰਨ ਦਾ ਅਟੁੱਟ ਰਿਸ਼ਤਾ ਬਣ ਚੁੱਕਾ ਹੈ।
ਏਸੇ ਹੀ ਸਾਂਝ ਵਿਚੋਂ ਵਾਪਰਿਆ ਹੈ ਪਿੰਡ ਮੁੰੰਡਾ ਪਿੰਡ ਦਾ ਕਿਸ਼ਤੀ ਹਾਦਸੇ ਦਾ ਇਹ ਦੁਖਾਂਤ ਕਿ ਮੱਸਿਆ ਵਾਲੇ ਦਿਨ ਮੁੰਡਾ ਪਿੰਡ ਦੇ ਸ਼ਰਧਾਲੂ ਇਸ ਪਿੰਡ ਦੇ ਇਕ ਡੇਰੇ ਦੇ ਸਰਪਰਸਤ ਦੀ ਪ੍ਰੇਰਨਾ ਸਦਕਾ, ਰੀਝਾਂ ਤੇ ਚਾਵਾਂ ਨਾਲ ਦਰਿਆਵੋਂ ਪਾਰ ਵੱਸਦੇ ਪਿੰਡ ਡੱਲਾ ਵਿਖੇ ਹਰ ਮਹੀਨੇ ਮਨਾਏ ਜਾਂਦੇ ਮੱਸਿਆ ਦੇ ਮੇਲੇ ਵਿੱਚ ਸ਼ਿਰਕਤ ਕਰਨ ਲਈ ਆਪਣੇ ਬੇਬੇ-ਬਾਪੂਆਂ ਤੋਂ ਖੁਸ਼ੀ ਖੁਸ਼ੀ ਵਿਦਾ ਹੋ ਕੇ ਬੇੜੀ ਤੇ ਸਵਾਰ ਹੋਏ ਸਨ। ਉਤਸ਼ਾਹ ਨਾਲ ਲਬਰੇਜ਼ 17 ਸ਼ਰਧਾਲੂਆ ਨੂੰ ਜਵਾਨੀ ਦੇ ਜੋਸ਼ ਵਿੱਚ ਹੋਸ਼ ਨੂੰ ਕਾਇਮ ਨਾ ਰੱਖਦਿਆ ਬੇੜੀ ਦੀ ਸਮੱਰਥਾ ਤੋਂ ਵੱਧ ਭਾਰ ਪਾ ਦਿੱਤਾ ਅਤੇ ਬੇੜੀ ਚਾਲਕ (ਮਲਾਹ) ਨੇ ਬੇੜੀ ਦਰਿਆਂ ਤੋਂ ਪਾਰ ਲੈ ਕੇ ਜਾਣ ਦੀ ਜਿੱਦ ਕੀਤੀ। ਜਦੋਂ ਬੇੜੀ (ਜੋ ਕਿ ਬਹੁਤ ਹੀ ਪੁਰਾਣੀ ਸੀ) ਦਰਿਆਂ ਦੇ ਅੱਧ ਵਿਚਕਾਰ ਗਈ ਤਾਂ ਬੇੜੀ ਦੇ ਤਲ ਦੀ ਇੱਕ ਫੱਟੀ ਟੁੱਟ ਜਾਣ ਕਾਰਣ ਬੇੜੀ ਵਿੱਚ ਬੇਤਹਾਸ਼ਾ ਪਾਣੀ ਪੂਰੇ ਵੇਗ ਨਾਲ ਭਰਨਾ ਸ਼ੁਰੂ ਹੋਇਆ ਜਿਸਨੂੰ ਵੇਖਦਿਆ ਹੀ ਬੇੜੀ ਸਵਾਰਾਂ ਵਿੱਚ ਹਫੜਾ ਦਫੜੀ ਤੇ ਘਬਰਾਹਟ ਫੈਲ ਗਈ। ਕੁਝ ਹਿੰਮਤੀ ਨੌਜਵਾਨ ਨੇ ਪਾਣੀ ਨੂੰ ਕੱਢਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਤੇਜ਼ੀ ਨਾਲ, ਭਰ ਰਹੇ ਪਾਣੀ ਨੂੰ ਉਹ ਰੋਕ ਨਾ ਸਕੇ। ਸਿੱਟੇ ਵਜੋਂ ਬੇੜੀ ਦੇ ਡੁੱਬਣ ਨਾਲ, ਉਨ੍ਹਾਂ ਬੇਬੇ-ਬਾਪੂਆਂ ਦੀ ਡੁੱਬ ਗਈ ਕਿਸਮਤ ਜਿੰਨ੍ਹਾ ਦੇ ਨੌਜਵਾਨ ਪੁੱਤ ਦਰਿਆਂ ਦੇ ਭੇਂਟ ਚੜ੍ਹਗਏ। ਜਿੰਨ੍ਹਾ ਨੌਜਵਾਨਾਂ ਨੂੰ ਪਾਣੀ ਵਿੱਚ ਤੈਰਨ ਦੀ ਮੁਹਾਰਤ ਹਾਸਲ ਸੀ ਉਨ੍ਹਾਂ ਮਲਾਹ ਸਮੇਤ ਦਰਿਆ ਵਿੱਚ ਛਾਲਾਂ ਮਾਰਕੇ ਆਪਣੀ ਜਾਨ ਬਚਾ ਲਈ ਪਰ ਜਿੰਨਾਂ ਵਿੱਚ 9 ਵਿਅਕਤੀਆਂ ਹਰਦੇਵ ਸਿੰਘ ਪੁੱਤਰ ਸਕੱਤਰ ਸਿੰਘ, ਕੰਵਲਜੀਤ ਸਿੰਘ ਪੁੱਤਰ ਮੰਗਲ ਸਿੰਘ, ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ, ਹਰਦੇਵ ਸਿੰਘ ਪੁੱਤਰ ਪਿਆਰਾ ਸਿੰਘ, ਜੁਗਰਾਜ ਸਿੰਘ ਪੁੱਤਰ ਗੁਰਦਿਆਲ ਸਿੰਘ, ਜਸਬੀਰ ਸਿੰਘ ਪੁੱਤਰ ਮੇਜਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵੱਸਨ ਸਿੰਘ ਪੁੱਤਰ ਜਰਨੈਲ ਸਿੰਘ ਸਾਰਿਆਂ ਦੀ ਉਮਰ 15 ਤੋਂ 25 ਸਾਲ ਦਰਮਿਆਨ ਅਤੇ ਬਚਨ ਸਿੰਘ ਪੁੱਤਰ ਗੰਗਾ ਸਿੰਘ 75 ਸਾਲਾ ਨੂੰ ਦਰਿਆ ਦੇ ਵਹਿਣ ਨੇ ਆਪਣੇ ਕਲਾਵੇ ਵਿੱਚ ਲੈ ਲਿਆ। ਭਾਵੇਂ ਕਿ ਬੇੜੀ ਦੇ ਮਲਾਹ ਨੇ ਸ਼ਰਧਾਲ਼ੂਆਂ ਨੂੰ ਚੌਕਸ ਕੀਤਾ ਸੀ ਕਿ ਬੇੜੀ ਦੀ ਹਾਲਤ ਖਸਤਾ ਹੈ ਅਤੇ ਭਾਰ ਵਿਤੋ ਵੱਧ ਹੈ, ਦੋ ਗੇੜੇ ਲਾ ਲੈਂਦੇ ਹਾਂ। ਪਰ ਸ਼ਰਧਾਲੂ ਇਕੱਠੇ ਬੇੜੀ ਤੇ ਦਰਿਆ ਪਾਰ ਕਰਨ ਦੀ ਆਪਣੀ ਜ਼ਿੱਦ ਤੇ ਅੜੇ ਰਹੇ।
ਪੜਤਾਲੀਆਂ ਟੀਮ ਨੇ ਇਹ ਵੀ ਨੋਟ ਕੀਤਾ ਕਿ ਮੰਡ ਖੇਤਰ ਦੇ ਇਹਨਾਂ ਲੋਕਾਂ ਲਈ ਪ੍ਰਸ਼ਾਸ਼ਨ ਜਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਅਜ਼ਾਦੀ ਦੇ 65 ਸਾਲਾਂ ਸਮੇਂ ਵਿੱਚ ਵੀ ਇਨ੍ਹਾਂ ਲੋਕਾਂ ਨੂੰ ਜੀਵਨ ਦੀਆਂ ਬੁਨਿਆਦੀ ਤੇ ਮੁੱਢਲੀਆਂ ਸਹੂਲਤਾਂ ਤੋਂ ਵਾਂਝਿਆ ਰੱਖਿਆ ਹੋਇਆ ਹੈ। ਇਨ੍ਹਾਂ ਲਈ ਸੇਹਤ ਸੇਵਾਵਾਂ, ਸਿੱਖਿਆਂ, ਬਿਜਲੀ ਪਾਣੀ ਤਾਂ ਦੂਰ ਦੀ ਗੱਲ, ਆਵਾਜਾਈ ਦੇ ਸਾਧਨਾਂ ਲਈ ਸੜਕਾਂ ਤੇ ਪੁਲਾਂ ਦੀਆਂ ਸਹੂਲਤਾਂ ਨਾ ਦੇ ਕੇ ਇਹਨਾਂ ਨੂੰ ਮੱਧਯੁਗੀ ਜੀਵਨ ਢੰਗ ਜਿਉਣ ਲਈ ਮਜਬੂਰ ਕੀਤਾ ਹੈ। ਮਿਹਨਤ ਤੇ ਮੁਸ਼ੱਕਤ ਕਰਕੇ ਜੀਵਨ ਗੁਜ਼ਾਰਾ ਕਰ ਰਹੇ ਇਨ੍ਹਾਂ ਲੋਕਾਂ ਨੂੰ ਹਾਸ਼ੀਏ ਤੇ ਧੱਕਣ ਦਾ ਦੰਭੀ ਫਰੇਬ ਵੀ ਕੀਤਾ ਹੋਇਆ ਹੈ। ਭਾਵੇਂ ਪਿਛਲੇ ਕਈ ਸਾਲਾਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਹਲਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਨੂੰ ਜੋੜਨ ਵਾਲੀ ਸੜਕ ਅਤੇ ਦਰਿਆ ਤੇ ਪੁੱਲ ਦੇ ਨਿਰਮਾਣ ਕਰਨ ਦਾ ਐਲਾਨ ਤਾਂ ਕੀਤਾ ਹੋਇਆ ਹੈ, ਜਿਸ ਨਾਲ ਮੰਡ ਵਾਸੀਆ ਨੂੰ ਬੇਹੱਦ ਖੁਸ਼ੀ ਹੋਈ ਸੀ ਅਤੇ ਆਸ ਦੀ ਕਿਰਨ ਬੱਝੀ ਸੀ ਪਰੰਤੂ ਇਸ ਐਲਾਨ ਰੂਪੀ ਉਠ ਦਾ ਬੁੱਲ੍ਹ ਅਜੇ ਤੱਕ ਵੀ ਨਾ ਡਿੱਗਣ ਕਾਰਨ ਅਤੇ ਇਹ ਕਿਸ਼ਤੀ ਹਾਦਸਾ ਵਾਪਰਿਆ। ਹਾਦਸਾ ਵਾਪਰਨ ਦੀ ਪੀੜ ਨੂੰ ਮਹਿਸੂਸ ਕਰਦਿਆਂ ਏਥੋਂ ਦੇ ਲੋਕ ਬਾਦਲ ਸਰਕਾਰ ਨੂੰ ਕੋਸ ਰਹੇ ਹਨ ਅਤੇ ਦਹਾਕਿਆਂ ਤੋਂ ਪੁਲ ਦਾ ਨਿਰਮਾਣ ਨਾ ਹੋਣ ਨੂੰ ਹੀ ਆਪਣੇ ਲਾਡਲਿਆ ਦੀ ਮੌਤ ਦਾ ਮੁੱਖ ਦੋਸ਼ੀ ਹੋਣ ਦਾ ਭਾਂਡਾ ਸਰਕਾਰ ਦੇ ਸਿਰ ਭੰਨ ਰਹੇ ਹਨ। ਜ਼ਿਕਰ ਯੋਗ ਹੈ ਕਿ ਭਾਵੇਂ ਸਰਕਾਰ ਨੇ ਪੀੜਤ ਅਤੇ ਪਰਿਵਾਰਾਂ ਨੂੰ ਲੱਖ-ਲੱਖ ਰੁਪਏ ਪ੍ਰਤੀ ਮ੍ਰਿਤਕ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪਰੰਤੂ ਪੀੜਿਤ ਅਤੇ ਸਦਮਾ ਗ੍ਰਸਤ ਪਰਿਵਾਰਾਂ ਨੂੰ ਇੱਹ ਨਿਗੁਣੀ ਰਕਮ ਸਹਾਇਤਾ ਵਜੋਂ ਦੇਣਾ ਇੱਕ ਕੋਝਾ ਮਜ਼ਾਕ ਤੋਂ ਵੱਧ ਕੁੱਝ ਨਹੀਂ ਲਗਦੀ।
ਪੜਤਾਲੀਆਂ ਟੀਮ ਮਹਿਸੂਸ ਕਰਦੀ ਹੈ ਕਿ ਭਾਵੇਂ ਇਸ ਭਿਆਨਕ ਹਾਦਸੇ ਵਿੱਚ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਪਰੰਤੂ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਘਟੋ ਘੱਟ ਦੱਸ ਲੱਖ ਰੁਪਏ ਅਤੇ ਪੀੜਿਤ ਪਰਿਵਾਰ ਦੇ ਇੱਕ ਜੀਆ ਨੂੰ ਸਰਕਾਰੀ ਨੌਕਰੀ ਦੇਵੇ, ਹਰੀਕੇ ਪੱਤਣ ਤੋਂ ਲੈ ਕੇ ਗੋਇੰਦਵਾਲ ਸਾਹਿਬ ਤੱਕ ਵਸੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਵਲੋਂ ਦਰਿਆ ਆਰ-ਪਾਰ ਕਰਨ ਲਈ ਵਰਤੀਆਂ ਜਾਂਦੀਆਂ ਬੇੜੀਆਂ ਦੀ ਜਾਂਚ ਪੜਤਾਲ ਸਮੇਂ-ਸਮੇਂ ਸਿਰ ਕੀਤੀ ਜਾਵੇ ਅਤੇ ਇਨਾਂ ਨੂੰ ਚਲਾਉਣ ਲਈ ਸਿਖਿਅਤ ਮਲਾਹ ਸਰਕਾਰੀ ਖਰਚੇ ਤੇ ਮਹੱਈਆ ਕਰਵਾਏ ਜਾਣ ਅਤੇ ਚੋਹਲਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਤਕ ਉਸਾਰੇ ਜਾਣ ਵਾਲੇ ਸੜਕ ਅਤੇ ਪੁਲ ਦੀ ਉਸਾਰੀ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਕਿਸ਼ਤੀ ਹਾਦਸੇ ਮੁੜ ਨਾ ਵਾਪਰਨ
-

No comments: