jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਥਾਣਾ ਮੁੱਖੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ- ਆਈ.ਜੀ ਈਸ਼ਵਰ ਚੰਦਰ

www.sabblok.blogspot.com


ਅੰਮ੍ਰਿਤਸਰ 2 ਦਸੰਬਰ (ਸੁਰਿੰਦਰ ਸਿੰਘ ਵਿਰਦੀ) ਜੰਡਿਆਲਾ ਗੁਰੂ ਦੇ ਵਿਵਾਦਤ ਥਾਣਾ ਮੁੱਖੀ ਰਵਿੰਦਰ ਸਿੰਘ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ਨੂੰ ਲੈ ਕੇ ਅਤੇ ਥਾਣਾ ਮੁੱਖੀ ਰਵਿੰਦਰ ਸਿੰਘ ਦੀ
S. Jasbir Singh Patti 09356024684 patti.jasbir@gmail.com
S. Jasbir Singh Patti
09356024684
patti.jasbir@gmail.com
ਜੰਡਿਆਲਾ ਵਿਖੇ ਮੁੜ ਤਾਇਨੀਤੀ ਨੂੰ ਲੈ ਕੇ ਪੱਤਰਕਾਰਾਂ ਦਾ ਇੱਕ ਵਫਦ ਆਈ ਜੀ ਬਾਰਡਰ ਸ੍ਰੀ ਈਸ਼ਵਰ ਚੰਦਰ ਨੂੰ ਮਿਲਿਆ ਤੇ ਪੱਤਰਕਾਰ ਭਾਈ ਚਾਰੇ ਨੇ ਮੰਗ ਕੀਤੀ ਕਿ ਥਾਣਾ ਮੁੱਖੀ ਨੂੰ ਬਿਨਾਂ ਕਿਸੇ ਦੇਰੀ ਤੋ ਮੁਅੱਤਲ ਕਰਕੇ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਦਿੱਤਾ ਜਾਵੇ ਜਿਸ ਦਾ ਉਹਨਾਂ ਨੇ ਹਾਂ ਪੱਖੀ ਹੁੰਗਾਰਾ ਦਿੰਦਆਿ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਹਰ ਕੀਮਤ ਤੇ ਇਨਸਾਫ ਦਿੱਤਾ ਜਾਵੇਗਾ।
ਚੰਡੀਗੜ੍ਹਪੰਜਾਬ ਯੂਨੀਅਨ ਆਫ ਜਰਨਲਿਸਟ ਦੇ ਜਿਲ੍ਹਾ ਪ੍ਰਧਾਨ ਸ੍ਰੀ ਜਸਬੀਰ ਸਿੰਘ ਪੱਟੀ ਦੀ ਅਗਵਾਈ ਵਿੱਚ ਪੱਤਰਕਾਰਾਂ ਦਾ ਇੱਕ ਵਿਸ਼ੇਸ਼ ਵਫਦ ਆਈ.ਜੀ ਬਾਰਡਰ ਸ੍ਰੀ ਈਸ਼ਵਰ ਚੰਦਰ ਨੂੰ ਮਿਲਿਆ ਤੇ ਥਾਣਾ ਮੁੱਖੀ ਰਾਵਿੰਦਰ ਸਿੰਘ ਖਿਲਾਫ ਮੰਗ ਪੱਤਰ ਦਿੱਤਾ। ਇਸ ਵਫਦ ਨੇ ਆਈ. ਜੀ ਨੂੰ ਥਾਣਾ ਮੁੱਖੀ ਦੀਆ ਧੱਕੇਸ਼ਾਹੀਆ ਤੋਂ ਜਾਣੂ ਕਰਵਾਇਆ ਤੇ ਪੱਤਰਕਾਰ ਸੁਖਵਿੰਦਰ ਸਿੰਘ ਕੋਹਲੀ ‘ਤੇ ਦਰਜ ਕੀਤਾ ਕੇਸ ਤੁਰੰਤ ਵਾਪਸ ਲੈਣ, ਹਮਲਾ ਕਰਨ ਵਾਲੇ ਦੋਸ਼ੀਆ ਨੂੰ ਤੁਰੰਤ ਗਿਰਫਤਾਰ ਕਰਨ ਅਤੇ ਥਾਣਾ ਮੁੱਖੀ ਨੂੰ ਵਧੀਕੀ ਕਰਨ ਦੇ ਦੋਸ਼ ਵਿੱਚ ਮੁਅਤੱਲ ਕਰਨ ਦੀ ਮੰਗ ਕੀਤੀ।ਆਈ.ਜੀ.ਸ੍ਰੀ ਈਸ਼ਵਰ ਚੰਦਰ ਨੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਹੀ ਜਿਲ੍ਹਾ ਪੁਲੀਸ ਮੁੱਖੀ ਦਿਹਾਤੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੂੰ ਥਾਣਾ ਮੁੱਖੀ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਤੇ ਪੱਤਰਕਾਰਾਂ ਨੂੰ ਇਨਸਾਫ ਦੇਣ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਉਹ ਬਾਰਡਰ ਰੇਂਜ ਵਿੱਚ ਕਿਸੇ ਵੀ ਪ੍ਰਕਾਰ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਕਿਸੇ ਪ੍ਰਕਾਰ ਦਾ ਦੇਹ ਵਪਾਰ ਦਾ ਧੰਦਾ ਨਹੀ ਕਰਨ ਦੇਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਸੂਬੇ ਨੂੰ ਪੂਰੀ ਤਰਾ ਲੋੇਕਰਾਜੀ ਕਦਰਾਂ ਕੀਮਤਾਂ ਦੇ ਮੁਤਾਬਕ ਬਣਾਉਣਾ ਚਾਹੁੰਦੇ ਹਨ ਜਿਹਨਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਪੁਲੀਸ ਪ੍ਰਸ਼ਾਸ਼ਨ ਪੂਰੀ ਤਰਾ ਦ੍ਰਿੜ ਹੈ। ਉਹਨਾਂ ਕਿਹਾ ਕਿ ਥਾਣਾ ਮੁੱਖੀ ਦੀ ਵਧੀਕੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਵਿਸ਼ੇਸ਼ ਕਰਕੇ ਪੱਤਰਕਾਰਾਂ ਨਾਲ ਕੀਤੀ ਵਧੀਕੀ ਤਾਂ ਕਿਸੇ ਵੀ ਤਰਾ ਬਰਦਾਸ਼ਤ ਨਹੀ ਹੋਵੇਗੀ। ਉਹਨਾਂ ਕਿਹਾ ਕਿ ਪੱਤਰਕਾਰਤਾ ਲੋਕਰਾਜੀ ਕਦਰਾਂ ਕੀਮਤਾਂ ਦਾ ਆਇਨਾ ਹੁੰਦਾ ਹੈ ਅਤੇ ਪੱਤਰਕਾਰ ਉਹਨਾਂ ਮੁੱਦਿਆ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਦੇ ਹਨ ਜਿਹੜੇ ਸਰਕਾਰ ਦੇ ਨਿਗਾਹ ਤੋ ਅਛੂਤੇ ਰਹਿ ਗਏ ਹੁੰਦੇ ਹਨ।
ਉਹਨਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਹ ਕਿਸੇ ਵੀ ਪ੍ਰਕਾਰ ਦਾ ਕੋਈ ਸਟਿੰਗ ਆਪਰੇਸ਼ਨ ਕਰਦੇ ਹਨ ਤਾਂ ਘੱਟੋ ਘੱਟ ਪੁਲੀਸ ਜਾਂ ਕਿਸੇ ਹੋਰ ਸੁਰੱਖਿਆ ਏਜੰਸੀ ਨੂੰ ਨਾਲ ਜਰੂਰ ਲੈ ਕੇ ਜਾਣ ਕਿਉਕਿ ਸੁਖਵਿੰਦਰ ਸਿੰਘ ਕੋਹਲੀ ਵਾਂਗ ਕਿਸੇ ਹੋਰ ਪੱਤਰਕਾਰ ‘ਤੇ ਦੋਸ਼ੀ ਹਮਲਾ ਨਾ ਕਰ ਸਕਣ। ਉਹਨਾਂ ਕਿਹਾ ਕਿ ਸੁਖਵਿੰਦਰ ਸਿੰਘ ਕੋਹਲੀ ‘ਤੇ ਕੀਤਾ ਗਿਆ ਪਰਚਾ ਰੱਦ ਕੀਤਾ ਜਾਵੇਗਾ ਅਤੇ ਹਮਲਾ ਕਰਨ ਵਾਲੇ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਥਾਣਾ ਮੁੱਖੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਇਸ ਵਫਦ ਵਿੱਚ ,ਰੇਸ਼ਮ ਸਿੰਘ , ਪਰਵੀਨ ਪੁੂਰੀ, ਰਣਜੀਤ ਕੁਮਾਰ, ਵਿਜੈ ਕੁਮਾਰ ਪੰਕਜ, ਗੁਰਪ੍ਰੀਤ ਸਿੰਘ ਰੰਧਵਾ, ਦਿਲਬਾਗ ਸਿੰਘ ਰੰਧਾਵਾ, ਜਗਜੀਤ ਸਿੰਘ ਜੱਗਾ, ਬਲਰਾਜ ਸਿੰਘ, ਰਾਜਿੰਦਰ ਕੁਮਾਰ, ਬਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ , ਜਸਬੀਰ ਸਿੰਘ ਖਾਸਾ, ਨਰੇਸ਼ ਗਿੱਲ, ਸੋਨੂੰ ਨਰੂਲਾ, ਧੀਰਜ ਕੁਮਾਰ ਕੱਥੂਨੰਗਲ, ਬਲਜੀਤ ਸਿੰਘ ਜੈਂਤੀਪੁਰ, ਸੁਨੀਲ ਕੁਮਾਰ, ਗੁਰਜੀਤ ਸਿੰਘ, ਸੁਰਿੰਦਰ ਸਿੰਘ ਵਿਰਦੀ ਆਦਿ ਵੀ ਸ਼ਾਮਲ ਸਨ

No comments: