www.sabblok.blogspot.com
ਨਵੀਂ
ਦਿੱਲੀ, 10 ਦਸੰਬਰ (ਏਜੰਸੀ) - ਦਿੱਲੀ 'ਚ ਅਜੇ ਵੀ ਸਰਕਾਰ ਗਠਨ 'ਤੇ ਗ੍ਰਹਿਣ ਲੱਗਾ
ਹੋਇਆ ਹੈ। ਵਿਧਾਨਸਭਾ ਚੋਣ 'ਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਜਰੂਰੀ 36 ਸੀਟਾਂ
ਨਹੀਂ ਮਿਲ ਸਕੀਆਂ ਹਨ। ਪ੍ਰਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਭਾਜਪਾ ਤੇ ਆਮ ਆਦਮੀ ਪਾਰਟੀ
ਨੇ ਅਜੇ ਤੱਕ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ। ਇਸ ਦੌਰਾਨ ਆਪ ਨੇ ਕਿਹਾ ਹੈ
ਕਿ ਜੇਕਰ ਭਾਜਪਾ ਸਾਡੀਆਂ ਮੰਗਾਂ ਨੂੰ ਪੂਰਾ ਕਰੇਗੀ ਤਾਂ ਅਸੀ ਪ੍ਰਦੇਸ਼ 'ਚ ਸਰਕਾਰ ਬਣਾਉਣ
'ਚ ਸਮਰਥਨ ਦੇ ਸਕਦੇ ਹਾਂ। ਉੱਧਰ ਭਾਰਤੀ ਜਨਤਾ ਪਾਰਟੀ ਨੇ 15 ਸਾਲ ਬਾਅਦ ਦਿੱਲੀ 'ਚ
ਸਰਕਾਰ ਬਣਾਉਣ ਦੀ ਉਮੀਦ ਨਾਲ ਅੱਜ ਬੈਠਕ ਬੁਲਾਈ ਹੈ । ਸੂਤਰਾਂ ਅਨੁਸਾਰ ਭੂਸ਼ਣ ਨੇ ਕਿਹਾ
ਕਿ ਆਮ ਆਦਮੀ ਪਾਰਟੀ ਸ਼ਰਤਾਂ 'ਤੇ ਭਾਜਪਾ ਨੂੰ ਸਮਰਥਨ ਦੇਣ 'ਤੇ ਵਿਚਾਰ ਕਰ ਸਕਦੀ ਹੈ।
ਜੇਕਰ ਭਾਜਪਾ 29 ਦਸੰਬਰ ਤੱਕ ਜਨ ਲੋਕਪਾਲ ਬਿਲ ਪਾਸ ਕਰ ਦੇਵੇ ਤੇ ਜਨਸਭਾ ਦਾ ਨਿਰਮਾਣ
ਕਰੇ, ਨਾਲ ਹੀ ਆਪ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਨ ਦਾ
ਲਿਖਤੀ ਵਚਨ ਦੇਵੇ। ਹਾਲਾਂਕਿ ਭੂਸ਼ਣ ਨੇ ਕਿਹਾ ਕਿ ਇਹ ਮੇਰਾ ਵਿਅਕਤੀਗਤ ਵਿਚਾਰ ਹੈ, ਪਾਰਟੀ
ਦਾ ਨਹੀਂ।
No comments:
Post a Comment