www.sabblok.blogspot.com
ਨਵੀਂ
ਦਿੱਲੀ, 10 ਦੰਸਬਰ (ਏਜੰਸੀ) - ਦਿੱਲੀ 'ਚ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਤੇ
ਭਾਜਪਾ 'ਚ ਗੱਠਜੋੜ ਦੀਆਂ ਅਟਕਲਾਂ ਨੂੰ ਅੱਜ ਆਮ ਆਦਮੀ ਪਾਰਟੀ ਨੇ ਸਿਰੇ ਤੋਂ ਖਾਰਜ ਕਰ
ਦਿੱਤਾ। ਪ੍ਰਸ਼ਾਂਤ ਭੂਸ਼ਣ ਦੇ ਬਿਆਨ ਨੂੰ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀ ਨਿੱਜੀ ਰਾਏ
ਕਰਾਰ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਪੁਰਾਣੇ ਇਰਾਦੇ 'ਤੇ ਅਟਲ ਹੈ। ਦਰਅਸਲ
ਆਮ ਆਦਮੀ ਪਾਰਟੀ ਦੇ ਸੀਨੀਅਰ ਮੈਂਬਰ ਪ੍ਰਸ਼ਾਂਤ ਭੂਸ਼ਣ ਦੇ ਇੱਕ ਬਿਆਨ ਤੋਂ ਇਸ ਗੱਲ ਦੀਆਂ
ਅਟਕਲਾਂ ਤੇਜ਼ ਹੋ ਗਈਆਂ ਸਨ ਕਿ ਆਪ, ਭਾਜਪਾ ਨੂੰ ਮੁੱਦਿਆਂ ਦੇ ਅਧਾਰ 'ਤੇ ਸਮਰਥਨ ਦੇ
ਸਕਦੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਪ੍ਰਸ਼ਾਂਤ ਭੂਸ਼ਣ ਨੇ ਇਸ਼ਾਰਾ ਕੀਤਾ ਸੀ ਕਿ ਆਮ ਆਦਮੀ
ਪਾਰਟੀ, ਭਾਜਪਾ ਨੂੰ ਮੁੱਦਿਆਂ ਦੇ ਆਧਾਰ 'ਤੇ ਸਮਰਥਨ ਦੇ ਸਕਦੀ ਹੈ। ਲੇਕਿਨ ਆਮ ਆਦਮੀ
ਪਾਰਟੀ ਨੇ ਪ੍ਰਸ਼ਾਂਤ ਭੂਸ਼ਣ ਦੇ ਇਸ ਬਿਆਨ ਨੂੰ ਉਨ੍ਹਾਂ ਦੀ ਨਿੱਜੀ ਰਾਏ ਕਰਾਰ ਦਿੱਤਾ ਹੈ।
ਖੁਦ ਪ੍ਰਸ਼ਾਂਤ ਭੂਸ਼ਣ ਨੇ ਇਸ ਬਿਆਨ ਨੂੰ ਨਿੱਜੀ ਰਾਏ ਦੱਸਦੇ ਹੋਏ ਕਿਹਾ ਹੈ ਕਿ ਇਸ 'ਤੇ
ਪਾਰਟੀ 'ਚ ਕੋਈ ਚਰਚਾ ਨਹੀਂ ਹੋਈ ਹੈ।
No comments:
Post a Comment