jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਜੇ ਮੁੱਖ ਮੰਤਰੀ ਚਾਹੁਣ ਤਾਂ ਇਕ ਦਿਨ ਵਿਚ ਕਰ ਸਕਦੇ ਹਨ ਬੰਦੀ ਸਿੰਘਾਂ ਨੂੰ ਰਿਹਾ---ਸਾਬਕਾ ਡੀ.ਜੀ.ਪੀ ਜੇਲ੍ਹਾਂ ਸ਼੍ਰੀ ਸ਼ਸ਼ੀਕਾਂਤ

www.sabblok.blogspot.com
ਟਿੱਪਣੀ: ਮੁੱਖ ਮੰਤਰੀ ਨੂੰ ਪ੍ਰਿਯੰਕਾ ਚੋਪੜਾ ਦੇ ਠੁਮਕੇ ਦੇਖਣ ਤੋਂ ਵਿਹਲ ਹੋਵੇ, ਤਾਂ ਉਹ ਸਿੱਖਾਂ ਬਾਰੇ ਸੋਚੇ...
 
ਸਾਹਿਬਜ਼ਾਦਾ ਅਜੀਤ ਸਿੰਘ ਨਗਰ 1 ਦਸੰਬਰ (ਮੇਜਰ ਸਿੰਘ):- ਹਿੰਦੋਸਤਾਨ ਦੀਆਂ ਜੇਲ੍ਹਾਂ ‘ਚ ਲੰਮੇ ਸਮੇਂ ਤੋਂ ਨਜਰਬੰਦ ਉਹ ਨੋਜਵਾਨ ਸਿੱਖ ਜਿਨ੍ਹਾਂ ਦੀਆਂ ਸਜਾਵਾਂ ਪੁਰੀਆਂ ਹੋਣ ਤੋਂ ਬਾਅਦ ਵੀ ਰਿਹਾਈ ਨਹੀਂ ਹੋਈ। ਉਨ੍ਹਾਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖਾਲਸਾ ਹਰਿਆਣਾ 14 ਨਵੰਬਰ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 8 ਵਿਖੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਬਾਹਰ ਮੈਦਾਨ ‘ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਹਨ ਅਤੇ ਇਹ ਭੁੱਖ ਹੜਤਾਲ ਅਠਾਰਵੇਂ ਦਿਨ ਵਿਚ ਦਾਖਿਲ ਹੋ ਗਈ ਹੈ। ਜਿਨ੍ਹਾਂ ਨੂੰ ਘੱਟ ਗਿਣਤੀਆਂ ਅਤੇ ਪੰਥਕ ਸਿੱਖ ਜੱਥੇਬੰਦੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।
ਭੁੱਖ ਹੜਤਾਲ 'ਤੇ ਬੈਠੇ ਭਾਈ ਖਾਲਸਾ ਦਾ ਸਾਥ ਦੇ ਰਹੀਆਂ ਵੱਖ-ਵੱਖ ਜੱਥੇਬੰਦੀਆਂ ਦੇ ਨੂੰਮਾਂਇਦਿਆਂ ਵਲੋਂ ਆਪਣੀ ਭਰਵੀਂ ਹਾਜ਼ਰੀ ਲੁਵਾਈ ਜਾ ਰਹੀ ਹੈ। ਜਿਥੇ ਅੱਜ ਵਧ ਚੜ ਕੇ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ, ਉੱਥੇ ਗਿਆਨੀ ਗੁਰਬਚਨ ਸਿੰਘ ਅਤੇ ਸਾਬਕਾ ਡੀ.ਜੀ.ਪੀ ਜੇਲ੍ਹਾਂ ਸ਼੍ਰੀ ਸ਼ਸ਼ੀਕਾਂਤ ਵਿਸ਼ੇਸ਼ ਤੌਰ 'ਤੇ ਅੱਜ ਭਾਈ ਗੁਰਬਖਸ਼ ਸਿੰਘ ਜੋ ਕਿ 18 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ, ਨੂੰ ਮਿਲਣ ਆਏ।
ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਭਰੀ ਸੰਗਤ ਦੀ ਹਾਜ਼ਰੀ ਵਿਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਮਾਮਲੇ ਨੂੰਗੰਭੀਰਤਾ ਨਾਲ ਲਿਆ ਹੈ, ਅਤੇ ਇਸ ਸਬੰਧੀ ਪੈਰਵਾਈ ਕਰਨ ਲਈ ਆਦੇਸ਼ ਜਾਰੀ ਕਰ ਦਿਤੇ ਹਨ। ਪਹਿਰੇਦਾਰ ਵਲੋਂ ਜਦੋਂ ਸਿੰਘਾਂ ਦੀ ਰਿਹਾਈ ਨੂੰ ਕੀਤੀ ਜਾ ਰਹੀ ਪ੍ਰੀਕ੍ਰਿਆ ਨੂੰ ਕਿਨਾਂ ਕੁ ਸਮਾਂ ਲੱਗ ਸਕਦਾ ਹੈ, ਤਾਂ ਉਨ੍ਹਾਂ ਆਪਣੇ ਨਾਲ ਬੈਠੇ ਸਾਬਕਾ ਡੀ.ਜੀ.ਪੀ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਵਾਰੇ ਤਾਂ ਡੀ.ਜੀ.ਪੀ ਸਾਹਿਬ ਹੀ ਵਧੀਆ ਢੰਗ ਨਾਲ ਵਿਸਥਾਰ ਪੁਰਬਕ ਦਸ ਸਕਦੇ ਹਨ । ਜਿਸਤੇ ਡੀ.ਜੀ.ਪੀ ਸ਼੍ਰੀ ਸ਼ਸ਼ੀ ਕਾਂਤ ਨੇ ਕਿਹਾ ਕਿ ਜੇ ਬਾਦਲ ਸਾਹਿਬ ਚਾਹੁਣ ਤਾਂ ਇਕ ਦਿਨ ਵਿੱਚ ਨੌਜਵਾਨਾਂ ਨੂੰ ਇਕ ਦਿਨ ਵਿਚ ਰਿਹਾ ਕਰ ਸਕਦੇ ਹਨ ਅਤੇ ਕੀਤੇ ਵੀ ਹਨ।
ਸਾਬਕਾ ਡੀ.ਜੀ.ਪੀ ਨੇ ਭਾਈ ਖਾਲਸਾ ਨੂੰ ਭਰੀ ਸੰਗਤ ਵਿਚ ਕਿਹਾ ਉਹ ਵੀ ਇਸ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਭੁਖ ਹੜਤਾਲ 'ਤੇ ਬੈਠਣਗੇ। ਉੱਥੇ ਮੌਜ਼ੂਦ ਭਾਈ ਹਰਪਾਲ ਸਿੰਘ ਚੀਮਾ, ਭਾਈ ਸਤਨਾਮ ਸਿੰਘ ਪਾਂਊਟਾ ਸਾਹਿਬ, ਭਾਈ ਬਲਦੇਵ ਸਿੰਘ ਸਰਸਾ, ਸ. ਗੁਰਨਾਮ ਸਿੰਘ ਸਿੱਧੂ ਚੰਡੀਗੜ, ਭਾਈ ਜਸਵਿੰਦਰ ਸਿੰਘ ਬਰਾੜ, ਸ. ਹਰਮੋਹਿੰਦਰ ਸਿੰਘ ਢਿਲੋਂ, ਭਾਈ ਕੰਵਰ ਸਿੰਘ ਧਾਮੀ,ਭਾਈ ਕਮਿੱਕਰ ਸਿੰਘ, ਭਾਈ ਆਰ ਪੀ ਸਿੰਘ, ਬੀਬੀ ਕੁਲਬੀਰ ਕੌਰ ਧਾਮੀ, ਬੀਬੀ ਮਨਜੀਤ ਕੌਰ ਅੰਮ੍ਰਿਤਸਰ, ਸਮੇਤ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।

No comments: