jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਪਾਕਿਸਤਾਨ ਨੇ ਸਕਾਟਲੈਂਡ ਨੂੰ 63-26 ਦੇ ਫਰਕ ਨਾਲ ਹਰਾਇਆ

www.sabblok.blogspot.com
ਜਲੰਧਰ /ਤਰਨਤਾਰਨ.02 ਦਸੰਬਰ. - ਤਰਨਤਾਰਨ ਦੇ ਚੋਹਲਾ ਸਾਹਿਬ ਵਿਖੇ ਸਥਿਤ ਸਪੋਰਟਜ਼ ਸਟੇਡੀਅਮ ‘ਚ ਦੂਜੇ ਦਿਨ ਦੇ ਚੌਥੇ ਮੈਚ 2013_12image_14_03_219462000india-kabaddi-1067856-ll‘ਚ ਪਾਕਿਸਤਾਨ ਨੇ ਸਕਾਟਲੈਂਡ ਨੂੰ 63-26 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਦੇ ਰੇਡਰਾਂ ਅਤੇ ਜਾਫੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕਾਟਲੈਂਡ ਦੇ ਖਿਡਾਰੀਆਂ ਨੂੰ ਅੰਕ ਹਾਸਲ ਕਰਨ ਲਈ ਮੁਥਾਜ ਕਰ ਦਿੱਤਾ। ਇਸ ਤੋਂ ਪਹਿਲਾ ਤੀਜੇ ਮੈਚ ‘ਚ ਡੈਨਮਾਰਕ ਦੀਆਂ ਕੁੜੀਆਂ ਨੇ ਪਾਕਿਸਤਾਨ ਨੂੰ 45-39 ਦੇ ਫਰਕ ਨਾਲ ਹਰਾਇਆ ਸੀ। ਦੂਜੇ ਮੈਚ ‘ਚ ਕੈਨੇਡਾ ਨੇ ਡੈਨਮਾਰਕ ਨੂੰ 88-9 ਦੇ ਫਰਕ ਨਾਲ ਹਰਾਇਆ ਸੀ। ਪਹਿਲਾ ਮੈਚ ਇੰਗਲੈਂਡ ਅਤੇ ਸਿਅਰਾ ਲਿਉਨ ਵਿਚਕਾਰ ਖੇਡਿਆ ਗਿਆ ਸੀ ਜਿਸ ਵਿਚ ਇੰਗਲੈਂਡ ਨੇ ਸਿਅਰਾ ਲਿਉਨ ਨੂੰ 41-33 ਦੇ ਫਰਕ ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਵਾਰ ਟੂਰਨਾਮੈਂਟ ਵਿਚ ਲੜਕਿਆਂ ਦੀਆਂ 12 ਦੇਸ਼ਾਂ ਦੀਆਂ ਟੀਮਾਂ ਜਦੋਂਕਿ ਲੜਕੀਆਂ ਦੀਆਂ 8 ਦੇਸ਼ਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਵਿਚ ਭਾਰਤ ਤੋਂ ਇਲਾਵਾ ਈਰਾਨ, ਸਪੇਨ, ਅਰਜਨਟੀਨਾ, ਕੀਨੀਆ, ਅਮਰੀਕਾ, ਕੈਨੇਡਾ, ਪਾਕਿਸਤਾਨ, ਸਿਅਰਾ ਲਿਉਨ, ਡੈਨਮਾਰਕ, ਸਕਾਟਲੈਂਡ, ਇੰਗਲੈਂਡ, ਨਿਊਜ਼ੀਲੈਂਡ, ਮੈਕਸੀਕੋ ਆਦਿ ਦੇਸ਼ਾਂ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਮੈਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ ਅਤੇ ਆਖਰੀ ਅਤੇ ਫਾਈਨਲ ਮੁਕਾਬਲਾ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 14 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਕਰਵਾਇਆ ਜਾਏਗਾ।
ਟੂਰਨਾਮੈਂਟ ਵਿੱਚ ਜੇਤੂ ਰਹਿਣ ਵਾਲੀ ਪੁਰਸ਼ਾਂ ਦੀ ਟੀਮ ਨੂੰ ਪਹਿਲਾ ਇਨਾਮ 2 ਕਰੋੜ ਰੁਪਏ, ਦੂਜਾ ਇਨਾਮ 1 ਕਰੋੜ ਰੁਪਏ ਜਦਕਿ ਤੀਜਾ ਇਨਾਮ 51 ਲੱਖ ਰੁਪਏ ਦਿੱਤਾ ਜਾਵੇਗਾ। ਇਸੇ ਤਰ੍ਹਾਂ ਲੜਕੀਆਂ ਦੀ ਟੀਮ ਨੂੰ ਪਹਿਲਾਂ ਇਨਾਮ 1 ਕਰੋੜ ਰੁਪਏ, ਦੂਜਾ ਇਨਾਮ 51 ਲੱਖ ਰੁਪਏ ਅਤੇ ਤੀਜਾ ਇਨਾਮ 25 ਲੱਖ ਰੁਪਏ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵਲੋਂ ਇਸ ਵਰਲਡ ਕੱਪ ਵਿਚ ਕੁੱਲ 7 ਕਰੋੜ ਰੁਪਏ ਦੀ ਰਾਸ਼ੀ ਇਨਾਮ ਵਜੋਂ ਵੰਡੀ ਜਾਵੇਗੀ। ਲੁਧਿਆਣਾ ਵਿਖੇ ਹੋਣ ਵਾਲੇ ਸਮਾਪਤੀ ਸਮਾਰੋਹ ਵਿੱਚ ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਅਤੇ ਹੋਰ ਪ੍ਰਸਿੱਧ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

No comments: