jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 December 2013

ਆਪ ਪਾਰਟੀ ਦੀ ਜਿੱਤ ਨੇ ਤੈਅ ਕਰ ਦਿੱਤਾ ਹੈ ਕਿ ਭਵਿੱਖ ਸਾਡਾ ਹੈ ਮਨਪ੍ਰੀਤ ਸਿੰਘ ਬਾਦਲ

www.sabblok.blogspot.com

ਸ਼੍ਰੀ ਮੁਕਤਸਰ ਸਾਹਿਬ 9 ਦਸੰਬਰ ਕੁਲਦੀਪ ਸਿੰਘ ਘੁਮਾਣ  ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਦੀ ਆਮ ਪਾਰਟੀ ਦੇ ਹੈਰਾਨੀਕੁੰਨ ਨਤੀਜਿਆ ਨੇ, ਆਮ ਆਦਮੀ ਦੇ ਰਵਾਇਤੀ, ਭ੍ਰਿਸ਼ਟ ਅਤੇ ਦਿਸਾਹੀਣ ਪਾਰਟੀਆਂ ਪ੍ਰਤੀ ਉਬਾਲੇ ਖਾਂਦੇ ਗੁੱਸੇ ਨੂੰ,ਮੁਲਕ ਦੇ ਸਾਹਮਣੇ ਰੱਖਿਆ ਹੈ। ਦਿੱਲੀ, ਕਿਉਕਿ ਮੁਲਕ ਦੀ ਰਾਜਧਾਨੀ ਹੈ ਅਤੇ ਇਥੋ ਆਮ ਆਦਮੀ ਦੇ ਆਪ ਪਾਰਟੀ ਦੀ ਕਾਮਯਾਬੀ ਪ੍ਰਤੀ ਭੇਜੇ ਗਏ ਸੁਨੇਹੇ ਨੇ ਹੁਣ ਮੁਲਕ ਭਰ ਦੇ ਬਾਕੀ ਸੂਬਿਆਂ ਵਿਚ, ਇਕ ਚੰਗਾ ਸੁਨੇਹਾ ਲੈ ਕੇ ਜਾਣਾ ਹੈ। ਜਿਸ ਕਰਕੇ ਯਕੀਨਨ ਹੀ, ਨਿਰਸੰਦੇਹ ਆਉਣ ਵਾਲੇ ਸਮੇ ਵਿਚ ਹਿੰਦੁਸਤਾਨ ਦੀ ਸਿਆਸਤ ਵਿਚ ਵੱਡੇ ਫੇਰਬਦਲ ਹੋਣੇ ਤੈਅ ਹਨ।
         ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪ ਪਾਰਟੀ ਦੀ ਹੈਰਾਨੀਕੁਨ ਜਿੱਤ ਸਬੰਧੀ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ.ਮਨਪ੍ਰੀਤ ਸਿੰਘ ਬਾਦਲ, ਸਾਬਕਾ ਖਜ਼ਾਨਾ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੇ ਜਾਣ ਤੇ ਉਨਾਂ ਕਿਹਾ ਕਿ ਆਪ ਪਾਰਟੀ ਦੀ ਐਡੀ ਵੱਡੀ ਜਿੱਤ ਨੇ ਇਸ ਮਿੱਥ ਨੂੰ ਤੋੜ ੍ਯਦਿੱਤਾ ਹੈ ਕਿ ਨਵੀਆਂ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਵਿਚ ਰਲਣ ਤੋ ਬਿਨਾਂ ਕਾਮਯਾਬੀ ਨਹੀਂ ਮਿਲਦੀ। ਸਗੋ ਆਪ ਪਾਰਟੀ ਦੀ ਇਤਿਹਾਸਕ ਜਿੱਤ ਦਾ ਸਭ ਤੋ ਵੱਡਾ ਕਾਰਨ ਉਨਾਂ ਦੀ ਪਾਰਟੀ ਵਿਚ ਸਾਫ ਸੁਥਰੇ ਅਕਸ ਵਾਲੇ ਆਮ ਬੰਦਿਆਂ ਵਲੋ ਚੋਣ ਲੜੇ ਜਾਣਾ ਸੀ ਜਿਨ•ਾਂ ਉਪਰ ਕੋਈ ਦਾਗ ਨਹੀ ਸੀ ਅਤੇ ਚੋਣ ਲੜਨ ਵਾਲਿਆਂ ਵਿਚੋ ਕੋਈ ਵੀ ਅਜਿਹਾ ਉਮੀਦਵਾਰ ਨਹੀ ਸੀ ਜੋ ਹੋਰ ਕੋਈ ਰਵਾਇਤੀ ਪਾਰਟੀ ਛੱਡ ਕੇ ਆਇਆ ਹੋਵੇ। ਉਨਾਂ ਕਿਹਾ ਕਿ ਨਵੀ ਮਸ਼ੀਨਰੀ ਵਿਚ ਕੋਈ ਪੁਰਾਣਾ ਪੁਰਜ਼ਾ ਫਿੱਟ ਕਰ ਦਿੱਤਾ ਜਾਵੇ ਤਾਂ ਮਸ਼ੀਨਰੀ ਦੇ ਅਕਸ ਤੇ ਧੱਬਾ ਲੱਗ ਜਾਂਦਾ ਹੈ।
                ਪੀਪਲਜ਼ ਪਾਰਟੀ ਆਫ ਪੰਜਾਬ ਦੀਆਂ ਨੀਤੀਆਂ ਬਾਰੇ ਪੁੱਛੇ ਜਾਣ ਸਬੰਧੀ ਉਨਾਂ ਕਿਹਾ ਕਿ ਬਿਨਾਂ ਸ਼ੱਕ ਸਾਡੇ ਕੋਲੋ ਕੁਝ ਗਲਤੀਆਂ ਹੋਈਆਂ ਹਨ। ਸਾਡੀ ਪਾਰਟੀ ਵਿਚ 80, 85 ਫੀਸਦੀ ਉਮੀਦਵਾਰ ਸਾਫ ਸੁਥਰੇ ਅਕਸ ਵਾਲੇ ਬਿਲਕੁਲ ਨਵੇ ਉਮੀਦਵਾਰ ਸਨ ਪਰ 10, 15 ਫੀਸਦੀ ਉਮੀਦਵਾਰ ਦੂਸਰੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਏ ਸਨ। ਜਿਸ ਕਰਕੇ ਸਾਨੂੰ ਪੰਜਾਬ ਵਿਚ ਨੁਕਸਾਨ ਉਠਾਉਣਾ ਪਿਆ। ਉਨਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਨੇ ਚੋਣਾਂ ਵਿਚ ਪੈਸੇ ਵੀ ਲਾਏ ਅਤੇ ਪ੍ਰਾਪੋਗੰਡਾ ਵੀ ਬਾਕੀ ਪਾਰਟੀਆਂ ਦੇ ਬਰਾਬਰ ਹੀ ਕੀਤਾ। ਜਿਥੇ ਕਿਤੇ ਰਵਾਇਤੀ ਪਾਰਟੀਆਂ ਦੇ ਫਲੈਕਸ ਬੋਰਡ ਲੱਗੇ ਹੋਏ ਸਨ, ਉਥੇ ਆਪ ਪਾਰਟੀ ਦੇ ਵੀ ਬਰਾਬਰ ਤੇ ਲੱਗੇ ਹੋਏ ਸਨ। ਪੀਪਲਜ਼ ਪਾਰਟੀ ਨੇ, ਨਾ ਤਾਂ ਏਨੇ ਵੱਡੇ ਪੱਧਰ ਤੇ ਫੰਡ ਹੀ ਇਕੱਠਾ ਕੀਤਾ ਅਤੇ ਨਾ ਹੀ ਏਨਾ ਵੱਡਾ ਪ੍ਰਾਪੇਗੰਡਾ ਕਰ ਸਕੀ, ਜੋ ਕਰਨਾ ਚਾਹੀਦਾ ਸੀ।
                 ਪੰਜਾਬ ਅਤੇ ਦਿੱਲੀ ਵਿਚਲੇ ਵੋਟਰ ਦੇ ਫਰਕ ਸਬੰਧੀ ਪੁੱਛੇ ਜਾਣ ਤੇ ਉਨਾਂ ਕਿਹਾ ਕਿ ਦਿੱਲੀ ਦੇ ਚੋਣ ਨਤੀਜਿਆਂ ਤੇ ਨਜਰ ਮਾਰੀ ਜਾਵੇ ਤਾਂ ਦਿੱਲੀ ਦੇ ਬਾਹਰੋ ਬੀ.ਜੇ.ਪੀ ਜਿੱਤੀ ਹੈ, ਪਰ ਅੰਦਰੋ ਆਪ ਪਾਰਟੀ। ਉਸ ਦਾ ਇਕ ਬਹੁਤ ਵੱਡਾ ਕਾਰਨ ਇਹ ਸੀ ਕਿ ਦਿੱਲੀ ਦੇ ਅੰਦਰਲਾ ਵੋਟਰ ਪੜਿਆ ਲਿਖਿਆ ਅਤੇ ਜਾਗਰੂਕ ਸੀ ਅਤੇ ਉਸ ਉਪਰ ਥਾਣੇਦਾਰ, ਤਹਿਸੀਲਦਾਰ ਜਾਂ ਪਟਵਾਰੀ ਦੀ ਦਹਿਸ਼ਤ ਨਹੀ ਸੀ ਪਰ ਜਿੱਥੇ ਅਨਪੜਤਾ ਦੀ ਦਰ ਵਧੇਰੇ ਸੀ ,ਉਥੇ ਰਵਾਇਤੀ ਪਾਰਟੀਆਂ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ। ਉਨਾਂ ਕਿਹਾ ਕਿ ਦਿੱਲੀ ਵਿਚ ਹਰ ਬੰਦਾ ਕੰਮ ਤੇ ਜਾਂਦਾ ਹੈ ਭਾਵੇ ਛੋਟਾ ਮੋਟਾ ਕੰਮ ਹੀ ਕਿਉ ਨਾ ਹੋਵੇ। ਉਸ ਦੇ ਕੰਨ ਨਾਲ ਐਫ.ਐਮ ਰੇਡੀਉ ਲੱਗਾ ਹੁੰਦਾ ਹੈ, ਜੋ ਉਸ ਨੂੰ ਪਲ ਪਲ ਦੀ ਜਾਣਕਾਰੀ ਮੁਹੱਈਆ ਕਰਵਾਉਦਾ ਹੈ। ਪਰ ਪੰਜਾਬ ਵਿਚ ਬਹੁਤੇ ਲੋਕ ਘਰਾਂ ਅੰਦਰ ਬੈਠੇ ਹਨ, ਕੰਮ ਨਹੀ ਹੈ। ਜਿਸ ਕਰਕੇ ਕਮਜੋਰ ਆਰ੍ਯਥਿਕਤਾ ਹੋਣ ਕਰਕੇ ਉਹ ਕਥਿਤ ਤੌਰ ਤੇ ਵਿਕ ਵੀ ਜਾਂਦੇ ਹਨ। ਨਤੀੇਜੇ ਵਜੋ ਪੰਜਾਬ ਅੰਦਰ ਵੋਟਾਂ ਦੀ ਖਰੀਦੋ ਫਰੋਖਤ ਬਹੁਤ ਜਿਆਦਾ ਹੈ।
               ਉਨਾਂ ਕਿਹਾ ਕਿ ਆਪ ਪਾਰਟੀ ਦੇ ਏਡੀ ਵੱਡੀ ਜਿੱਤ ਤੋ ਉਨਾਂ ਨੂੰ ਸਬਕ ਵੀ ਮਿਲਿਆ ਹੈ ਅਤੇ ਖੁਸ਼ੀ ਵੀ ਹੋਈ ਹੈ ਕਿ ਭਵਿੱਖ ਸਾਡਾ ਹੈ।
               ਉਨਾਂ ਕਿਹਾ ਕਿ ਆਪ ਪਾਰਟੀ ਨੇ ਹਿੰਦੁਸਤਾਨ ਦੀ ਸਿਆਸਤ ਦਾ ਵੀ ਰੁਖ ਬਦਲ ਕੇ ਰੱਖ ਦਿੱਤਾ ਹੈ। ਇਹ ਇਤਿਹਾਸਕ ਜਿੱਤ, ਲੋਕ ਫੈਸਲਿਆਂ ਦੀ ਜਿੱਤ ਹੈ। ਜਿਸ ਕਰਕੇ ਰਵਾਇਤੀ ਪਾਰਟੀਆਂ ਨੂੰ ਵੀ  ਮਜ਼ਬੂਰੀ ਵੱਸ ਲੋਕ ਫੈਸਲਿਆਂ ਨੂੰ ਸਲਾਮ ਕਰਨੀ ਪਵੇਗੀ। ਦਿੱਲੀ ਵਿਚ ਆਪ ਪਾਰਟੀ ਦੀ ਜਿੱਤ ਨੇ ਮੁਲਕ ਦੀ ਸਿਆਸਤ ਨੂੰ ਵੱਡੇ  ਸੰਕੇਤ ਦਿੱਤੇ ਹਨ ਜੋ ਸਾਡੀ ਪਾਰਟੀ ਲਈ ਸ਼ੁਭ ਸ਼ਗਨ ਹੈ ਅਤੇ ਆਮ ਆਦਮੀ ਲਈ ਖੁਸ਼ੀ ਦੀ ਖਬਰ ਹੈ।
              ਅਰਵਿੰਦ ਕੇਜਰੀਵਾਲ, ਉਨਾਂ ਦੀ ਆਪ ਪਾਰਟੀ ਅਤੇ ਆਮ ਲੋਕਾਂ ਨੂੰ ਸਾਫ ਸੁਥਰੇ ਭ੍ਯਵਿੱਖ ਦੇ ਨਕਸ਼ ਘੜਨ ਲਈ ਬਹੁਤ ਬਹੁਤ ਮੁਬਾਰਕਾਂ।

No comments: