jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 9 December 2013

ਕਿਰਨ ਬੇਦੀ ਨੇ ਕੀਤੀ `ਵਿਚੋਲਣ` ਬਣਨ ਦੀ ਪੇਸਕਸ਼ `ਆਪ` ਨੇ ਖਾਰਜ ਕੀਤੀ

www.sabblok.blogspot.co

ਟੀਮ ਅੰਨਾ ਦੀ ਮੈਂਬਰ  ਰਹੀ ਸਾਬਕਾ  ਆਈਪੀਐਸ ਅਧਿਕਾਰੀ ਕਿਰਨ ਬੇਦੀ ਨੇ ਦਿੱਲੀ ਵਿੱਚ  ਸਰਕਾਰ ਬਣਾਉਣ ਅਤੇ ਦੋਬਾਰਾ  ਚੋਣਾਂ ਤੋਂ ਬਚਣ ਲਈ  ਬਿਨਾ ਮੰਗਿਆ ਦਿੱਤਾ ਫਾਰਮੂਲਾ 'ਆਪ' ਨੇ ਖਾਰਜ ਕਰ ਦਿੱਤਾ।ਕਿਰਨ ਬੇਦੀ ਦੀ ਸਲਾਹ  ਦੀ ਸੀ 'ਆਪ' ਤੇ  ਬੇਜੀਪੀ  ਰਲ ਕੇ ਦਿੱਲੀ ਵਿੱਚ  ਸਰਕਾਰ ਬਣਾਉਣ ।  ਆਪਣੇ ਚੌਧਰ ਚਮਕਾਉਣ ਦੇ ਚੁੱਕ ਵਿੱਚ ਕਿਰਨ ਬੇਦੀ ਨੇ ਕਿਹਾ ਕਿ ਦੋਵੇ ਪਾਰਟੀਆਂ ਮਿਲ ਕੇ ਸਰਕਾਰ ਬਣਾਉਣ ਲਈ ਤਿਆਰ ਹਨ ਤਾਂ 'ਉਹ' ਵਿੱਚ 'ਵਿਚੋਲਣ' ਬਣਕੇ  ਗੱਲਬਾਤ ਕਰ ਸਕਦੀ ਹੈ।
ਆਮ ਆਦਮੀ ਪਾਰਟੀ ਦੇ ਨੇਤਾ  ਪੰਕਜ ਗੁਪਤਾ ਨੇ ਕਿਹਾ ਕਿ ਜਨਤਾ ਨੇ ਸਾਨੂੰ ਵਿਰੋਧੀ ਧਿਰ ਵਜੋਂ  ਸਦਨ ਵਿੱਚ ਬੈਠਣ ਦਾ ਹੁਕਮ ਦਿੱਤਾ ਹੈ ਅਤੇ ਪਾਰਟੀ ਕਿਸੇ ਵੀ ਸੂਰਤ ਵਿੱਚ  ਬੀਜੇਪੀ ਨਾਲ ਸਮਝੌਤਾ ਨਹੀਂ ਕਰੇਗੀ ।
ਬੀਜੇਪੀ ਦੇ ਨੇਤਾ ਵਿਜਯ ਜਾਲੀ ਨੇ  ਵੀ ਕਿਰਨ ਬੇਦੀ  ਦੀ ਇਸ ਸਲਾਹ ਸਬੰਧੀ ਕਿਹਾ ਕਿ ਨਿਤਿਨ ਗਡਕਰੀ  ਐਤਵਾਰ ਰਾਤ ਚੋਣ ਨਤੀਜਿਆਂ ਮਗਰੋਂ  ਸਾਂਫ਼ ਕਰ ਚੁੱਕੇ ਹਨ ਕਿ ਪਾਰਟੀ 'ਆਪ' ਨੂੰ ਸਮਰਥਨ ਲੈਣ ਜਾਂ ਦੇਣ  ਲਈ ਤਿਆਰ ਨਹੀਂ  ਹੈ।
ਉਹਨਾ ਕਿਹਾ ਕਿ ਪਾਰਟੀ ਨੇਤਾ  ਹਰਸ਼ਵਰਧਨ ਵੀ ਸਾਫ ਕਰ ਚੁੱਕੇ ਹਨ ਕਿ  ਬੀਜੇਪੀ ਮੌਜੂਦਾ  ਸਥਿਤੀ ਵਿੱਚ ਵਿਰੋਧੀ ਧਿਰ ਵਜੋਂ ਸਦਨ ਵਿੱਚ ਬੈਠਣਾ  ਪਸੰਦ ਕਰੇਗੀ । ਉਹਨਾ ਇਹ ਵੀ ਕਿਹਾ ਜੇ ਅਜਿਹਾ ਪ੍ਰਸਤਾਵ   'ਆਪ' ਵੱਲੋਂ ਆਉਂਦਾ ਤਾਂ  ਇਸ ਉਪਰ ਵਿਚਾਰ ਕੀਤੀ ਜਾ ਸਕਦੀ ਹੈ।

No comments: