www.sabblok.blogspot.com
ਅੰਮ੍ਰਿਤਸਰ.18 ਦਸੰਬਰ.ਨਰਿੰਦਰ ਪਾਲ ਸਿੰਘ.ਪੰਜਾਬ– ਅਦਾਲਤੀ ਸਜਾਵਾਂ ਭੁਗਤਣ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਭੁਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਭੇਜਿਆ ਗਿਆ ਸਰੀਰ ਦਾ ਵਸੀਅਤ ਨਾਮਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅੱਜ ਸੌਪਿਆ ਗਿਆ ਹੈ । ਗਿਆਨੀ ਗੁਰਬਚਨ ਸਿੰਘ ਨੇ ਭਾਈ ਗੁਰਬਖਸ ਸਿੰਘ ਦੀ ਦਿਨੋਂ ਦਿਨ ਵਿਗੜ ਰਹੀ ਸਿਹਤਬਾਰੇ ਜਿਥੇ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ ਉਥੇ ਭਾਈ ਸਾਹਿਬ ਦੁਆਰਾ ਵਿੱਢੇ ਸੰਘਰਸ਼ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ । ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ ਕੋਈ ਵੀ ਆਦੇਸ਼ ਨਾ ਦਿੱਤੇ ਜਾਣ ਤੇ ਗਿਆਨੀ ਗੁਰਬਚਨ ਸਿੰਘ ਨੇ ਸਾਫ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਆਦੇਸ਼ ਕਿਸੇ ਸਰਕਾਰ ਨੂੰ ਨਹੀ ਬਲਕਿ ਸ਼੍ਰੋਮਣੀ ਕਮੇਟੀ ਨੂੰ ਹੀ ਦਿੱਤਾ ਜਾਂਦਾ ਹੈ ।ਭਾਈ ਗੁਰਬਖਸ਼ ਸਿੰਘ ਦੀ ਵਸੀਅਤ ਲੈਕੇ ਭਾਈ ਅਮਰੀਕ ਸਿੰਘ ਅਜਨਾਲਾ,ਬਾਬਾ ਗੁਰਪ੍ਰੀਤ ਸਿੰਘ ਰੰਧਾਵਾ,ਬਾਬਾ ਸੁਖਵਿੰਦਰ ਸਿੰਘ ਰਤਵਾੜਾ ,ਬਾਬਾ ਬਲਜੀਤ ਸਿੰਘ ਦਾਦੂਵਾਲ ,ਭਾਈ ਸਾਹਿਬ ਦੀ ਭੈਣ ਬੀਬੀ ਜਸਵਿੰਦਰ ਕੌਰ ਤੇ ਧਰਮ ਸੁਪਤਨੀ ਬੀਬੀ ਜਸਬੀਰ ਕੌਰ ,ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ,ਯੂਨਾਇਟਿਡ ਸਿੱਖ ਮੂਵਮੈਂਟ ਦੇ ਭਾਈ ਮੋਹਕਮ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ,ਦਲ ਖਾਲਸਾ ਦੇ ਸਰਬਜੀਤ ਸਿੰਘ ਘੁਮਾਣ ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਬਲਵੰਤ ਸਿੰਘ ਗੋਪਾਲਾ,ਸੈਂਕੜੇ ਸਿੰਘਾਂ ਸਮੇਤ ਪੁਜੇ ਸਨ।ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਕਾਫਲੇ ਦੇ ਰੂਪ ਵਿੱਚ ਤੁਰੇ ਇਨਾਂ ਸਿੰਘਾਂ ਨੇ ਸਭਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜਰੀ ਭਰੀ ਤੇ ਫਿਰ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ,ਭਾਈ ਗੁਰਬਖਸ ਸਿੰਘ ਦੁਆਰਾ ਅਰੰਭੇ ਸੰਘਰਸ਼ ਦੀ ਕਾਮਯਾਬੀ ਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ । ਉਪਰੰਤ ਭਾਈ ਗੁਰਬਖਸ਼ ਸਿੰਘ ਦੀ ਵਸੀਅਤ ਗਿਆਨੀ ਗੁਰਬਚਨ ਸਿੰਘ ਨੂੰ ਸੌਪੀ ਗਈ । ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੀ ਸਿਹਤ ਦਾ ਮਾਮਲਾ ਅਹਿਮ ਹੈ ਤੇ ਉਨ੍ਹਾਂ ਨੂੰ ਨਿਰੰਤਰ ਡਾਕਟਰੀ ਸਹਾਇਤਾ ਮਿਲਦੀ ਰਹਿਣੀ ਚਾਹੀਦੀ ਹੈ। ਉਨ੍ਹਾ ਕਿਹ ਕਿ ਭਾਈ ਸਾਹਿਬ ਵਲੋਂ ਸਿੰਘਾ ਦੀ ਰਿਹਾਈ ਦਾ ਉਠਾਇਆ ਗਿਆ ਮੁੱਦਾ ਕਾਨੂੰਨ ਨਾਲ ਜੁੜਿਆ ਹੋਇਆ ਹੈ ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਦ ਵਿਚ ਆਦੇਸ਼ ਜਾਰੀ ਕਰ ਦਿੱਤੇ ਹਨ ਕਿੁਂਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹਮੇਸ਼ਾਂ ਸ਼੍ਰੋਮਣੀ ਕਮੇਟੀ ਨੂੰ ਹੀ ਆਦੇਸ਼ ਦਿੱਤੇ ਜਾਂਦੇ ਹਨ ਕਿਸੇ ਸਰਕਾਰ ਨੂੰ ਨਹੀ । ਭਾਈ ਮੋਹਕਮ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਵਲੋਂ ਉਠਾਏ ਗਏ ਮੁਦਿਆ ਦੇ ਕਾਨੂੰਨੀ ਪਹਿਲੂ ਤੇ ਪੰਜਾਬ ਸਰਕਾਰ ਵਲੋਂ ਖੜੀਆਂ ਕੀਤੀਆਂ ਅੜਚਨਾ ਬਾਰੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ,ਪੰਜਾਬ ਸਰਕਾਰ ਤੇ ਹਰ ਸਬੰਧਤ ਵਿਭਾਗ ਨੂੰ ਦਸ ਦਿੱਤੀਆਂ ਗਈਆਂ ਹਨ । ਇਕ ਸਵਾਲ ਦੇ ਜਵਾਬ ਵਿਚ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਬਰੀ ਨਹੀ ਕੀਤਾ ਜਾ ਸਕਦਾ ਕਿਉਂਕਿ ਇਸੇ ਸਰਕਾਰ ਦਾ ਸ਼੍ਰੋਮਣੀ ਕਮੇਟੀ ਤੇ ਕਬਜਾ ਹੈ । ਉਨ੍ਹਾਂ ਕਿਹਾ ਕਿ ਭਾਈ ਸਾਹਿਬ ਵਲੋਂ ਰੱਖੀਆਂ ਗਈਆਂ ਮੰਗਾਂ ਜਾਇਜ ਹਨ ਤੇ ਇਨ੍ਹਾਂ ਦੀ ਪੁਰਤੀ ਲਈ ਉਹ ਹਰ ਸ਼ਖਸ ਪਾਸ ਜਾਣ ਲਈ ਤਿਆਰ ਹਨ ਲੇਕਿਨ ਆਪਣੇ ਦਰਵਾਜੇ ਖੁਲੇ ਰੱਖਣਾ ਉਸ ਸ਼ਖਸ ਦਾ ਜਿੰਮੇ ਹੈ ।ਇਸੇ ਦੌਰਾਨ ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਸਰਬਜੀਤ ਸਿੰਘ ਘੁਮਾਣ ਦੀ ਅਗਵਾਈ ਵਿਚ ਨੌਜੁਆਨਾਂ ਨੇ ਹਜਾਰਾਂ ਇਸ਼ਿਤਿਹਾਰ ਸੰਗਤਾਂ ਨੂੰ ਮੁਹਈਆ ਕਰਵਾਏ ਤੇ ਸੰਗਤਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦਾ ਮਕਸਦ ਸਮਝਾਇਆ। -
No comments:
Post a Comment