www.sabblok.blogspot.com
ਹਰਚੋਵਾਲ 19 ਦਸੰਬਰ (ਕੰਵਲਜੀਤ ਕੋਰ ਅੋਲਖ) ਟਰਾਲੇ ਉਪਰ ਨਜ਼ਾਇਜ ਤਰੀਕੇ ਨਾਲ ਲੋਡ ਕੀਤੇ ਜਾਂਦੇ ਤਿੱਖੇ ਸਰੀਏ ਕਿਸੇ ਵੇਲੇ ਵੀ ਕਿਸੇ ਭਿਆਨਕ ਹਾਦਸੇ ਨੂੰ ਦੇ ਸਕਦੇ ਨੇ ਸੱਦਾ। ਰੋਜ਼ਾਨਾ ਪੈ ਰਹੀ ਅੱਤ ਦੀ ਧੁੰਦ ਕਾਰਨ ਸੜਕਾਂ ਉਪਰ ਬਿਨਾਂ ਲਾਇਟ ਦੇ ਇਸ਼ਾਰੇ ਤੋਂ ਗੱਡੀਆ ਚਲਾਉਣੀਆ ਅੋਖੀਆ ਹੋ ਰਹੀਆ ਹਨ । ਦੂਸਰੇ ਪਾਸੇ ਸੜਕਾ ਉਪਰ ਵੱਡੇ-ਵੱਡੇ ਟਰਾਲੇ ਜਿਨ੍ਹਾ ਉਪਰ ਕਈ ਟਨ ਭਾਰੀ ਟਰਾਲੇ ਤੋਂ ਪਿੱਛੇ ਵੀ ਕਾਫ਼ੀ ਵੱਧਿਆ ਹੋਇਆ ਸਰੀਆ ਲੋਡ ਕਰਕੇ ਸੜਕਾ ਉਪਰ ਚੱਲਦੇ ਹਨ । ਜਦ ਇਹ ਟਰਾਲੇ ਤੇਜ਼ ਰਫਤਾਰ ਨਾਲ ਜਾਂਦੇ ਹਨ ਤਾਂ ਅੱਗੋ ਕੋਈ ਵੀ ਚੀਜ਼ ਆ ਜਾਵੇ ਤਾਂ ਉਸ ਨੂੰ ਬਰੇਕ ਲਗਾਉਣੀ ਪੈਂਦੀ ਹੈ ਅਤੇ ਪਿੱਛੇ ਆ ਰਹੇ ਵਾਹਨ ਜਾਂ ਕੋਈ ਵੀਕਲ ਟਕਰਾਅ ਸਕਦਾ ਹੈ ਜਿਸ ਨਾਲ ਇਹਨਾ ਤਿੱਖਾ ਸੜੀਆ ਵੱਜਣ ਕਾਰਨ ਕੋਈ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ ।ਲੋਡ ਕੀਤੇ ਸਰੀਏ ਵਾਲੇ ਟਰਾਲੇ ਦੇ ਮਗਰ ਕੋਈ ਵੀ ਖਤਰੇ ਦਾ ਨਿਸ਼ਾਨ ਜਾਂ ਖਤਰੇ ਦੀ ਕੋਈ ਲਾਲ ਝੰਡੀ ਨਹੀਂ ਲੱਗੀ ਜਿਸ ਤੋਂ ਪਤਾ ਲੱਗ ਸਕੇ ਕਿ ਇਸ ਪਿੱਛੇ ਕੋਈ ਤਿੱਖੀ ਚੀਜ਼ ਹੈ , ਜੋ ਕਿ ਹਾਦਸੇ ਦਾ ਕਾਰਨ ਬਣ ਸਕਦੀ ਹੈ । ਪੈ ਰਹੀ ਧੁੰਦ ਕਾਰਨ ਸੜਕ ਤੇ ਚੱਲਣ ਵਾਲੀਆ ਗੱਡੀਆ ਲਈ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ । ਇਸ ਤਰੀਕੇ ਨਾਲ ਲੋਡ ਕੀਤੇ ਗਏ ਸਰੀਏ ਦੇ ਟਰਾਲੇ ਕਾਨੂੰਨ ਦੀਆ ਵੀ ਧੱਜੀਆ ਉਡਾ ਰਹੇ ਹਨ ਅਤੇ ਦੂਸਰੇ ਪਾਸੇ ਟਰਾਂਸਪੋਰਟ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਕਿਸੇ ਭਿਆਨਕ ਹਾਦਸੇ ਦੀ ਉਡੀਕ ਕਰ ਰਿਹਾ ਹੈ ।ਜੇਕਰ ਟਰਾਂਸਪੋਰਟ ਅਧਿਕਾਰੀਆ ਵੱਲੋਂ ਇਸ ਤਰ੍ਹਾ ਗੈਰ ਕਾਨੂੰਨੀ ਤਰੀਕੇ ਨਾਲ ਲੋਡ ਕੀਤੀਆ ਗਈਆ ਗੱਡੀਆ ਬਾਰੇ ਕੋਈ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਪਤਾ ਨਹੀਂ ਰੋਜ਼ਾਨਾ ਮੰਦਭਾਗੀਆ ਘਟਨਾ ਵਾਪਰ ਜਾਣਗੀਆ ।
No comments:
Post a Comment