www.sabblok.blogspot.com
ਮੋਹਾਲੀ/ਚੰਡੀਗੜ੍ਹ.09 ਦਸੰਬਰ. –(ਅਰਸ਼ਦੀਪ ਜੱਜ ) ਅੱਜ ਇੱਥੇ ਇੰਡੀਅਨ ਸਕੂਲ ਆਫ ਬਿਜ਼ਨਸ ਕੈਂਪਸ ਵਿੱਚ ਸ਼ੁਰੂ ਹੋਏ ਦੋ ਦਿਨਾਂ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਦੌਰਾਨ ਦੇਸ਼ ਦੇ ਵਪਾਰਕ ਅਤੇ ਉਦਯੋਗਿਕ ਘਰਾਣਿਆਂ ਨੇ ਅੱਜ ਇੱਥੇ ਪੰਜਾਬ ਦੀ ਨਵੀਂ ਨਿਵੇਸ਼ ਨੀਤੀ ਨੂੰ ਜ਼ਬਰਦਸਤ ਹੁੰਗਾਰਾ ਦਿੱਤਾ।
ਅੱਜ ਇੱਥੇ ਪਹੁੰਚੇ ਉਦਯੋਗਪਤੀਆਂ ਵਿੱਚ ਸ੍ਰੀ ਮੁਕੇਸ਼ ਅੰਬਾਨੀ, ਸ੍ਰੀ ਐਲ.ਐਨ. ਮਿੱਤਲ, ਸ੍ਰੀ ਰਾਕੇਸ਼ ਭਾਰਤੀ ਮਿੱਤਲ, ਸੁਨੀਲ ਮੁੰਜਾਲ, ਸ੍ਰੀ ਓਂਕਾਰ ਸਿੰਘ ਕੰਵਰ, ਸ੍ਰੀ ਮਲਵਿੰਦਰ ਸਿੰਘ ਅਤੇ ਵਾਈ.ਸੀ ਦਾਵੇਸ਼ਵਰ ਜਿਨ੍ਹਾਂ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੰਚ ਸਾਂਝਾ ਕੀਤਾ।
ਅੱਜ ਦਾ ਦਿਨ ਪੰਜਾਬ ਵਿੱਚ ਪੂੰਜੀ ਨਿਵੇਸ਼ ਨੂੰ ਵੱਡਾ ਹੁਲਾਰਾ ਦੇਣ ਵਾਲਾ ਇਕ ਸ਼ਾਨਦਾਰ ਤੇ ਇਤਿਹਾਸਕ ਦਿਨ ਹੋ ਨਿਬੜਿਆ ਕਿਉਂਕਿ ਦੇਸ਼-ਵਿਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਪੰਜਾਬ ਦੀ ਦੇਸ਼ ਦੇ ਸਭ ਤੋਂ ਵਧੀਆ ਨਿਵੇਸ਼ ਵਾਲੇ ਸੂਬੇ ਵਜੋਂ ਮੋਹਰ ਲਾਈ।
ਜਿਉਂ ਹੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਬੰਧੀ ਤੱਥਾਂ ਨੂੰ ਵਿਸਥਾਰ ਵਿੱਚ ਪੇਸ਼ ਕਰਦਿਆਂ ਇਸ ਨੂੰ ‘ਪੰਜਾਬ ਬਾਰੇ ਨਵੀਂ ਅਸਲੀਅਤ’ ਦੱਸਿਆ ਤਾਂ ਉਦਯੋਗਪਤੀਆਂ ਨੇ ਉਸੇ ਵੇਲੇ ਹੀ ਉਨ੍ਹਾਂ ਨੂੰ ਜ਼ੋਰਦਾਰ ਹੁੰਗਾਰਾ ਦਿੱਤਾ ਅਤੇ ਸ੍ਰੀ ਐਲ.ਐਨ. ਮਿੱਤਲ ਵਰਗੇ ਉਦਯੋਗਪਤੀ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਪੰਜਾਬ ਵਪਾਰਕ ਸਬੰਧੀ ਅਰਜ਼ੀਆਂ ਪ੍ਰਤੀ ਸਭ ਤੋਂ ਤੇਜ਼ੀ ਨਾਲ ਹੁੰਗਾਰਾ ਭਰਦਾ ਹੈ। ਉਪ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਸੂਬੇ ਵਿੱਚ ਵਪਾਰ ਅਤੇ ਉਦਯੋਗਿਕ ਨਿਵੇਸ਼ ਲਈ ਸੀ.ਈ.ਓ. ਵਜੋਂ ਦਰਸਾਇਆ ਅਤੇ ਹਰੇਕ ਬੁਲਾਰੇ ਨੇ ਉਨ੍ਹਾਂ ਦੀ ਇਸ ਸੋਚ ਤੇ ਪਹੁੰਚ ਦੀ ਭਰਵੀਂ ਸ਼ਲਾਘਾ ਕੀਤੀ।
ਉਪ ਮੁੱਖ ਮੰਤਰੀ ਵੱਲੋਂ ਨਿਵੇਸ਼ ਬਾਰੇ ਬਣਾਈ ਗਈ ਨੀਤੀ ਅਤੇ ਆਪਣੀ ਸਰਕਾਰ ਨੂੰ ਦੇਸ਼ ਦੀ ਸਭ ਤੋਂ ਵੱਧ ਨਿਵੇਸ਼ਕਾਂ ਪੱਖੀ ਸਰਕਾਰ ਵਜੋਂ ਪੇਸ਼ ਕਰਨ ਸਫਲ ਰਹਿਣ ‘ਤੇ ਸਨਅਤਕਾਰਾਂ ਨੇ ਦਿਲ ਖੋਲ੍ਹੇ ਕੇ ਇਸ ਦਾ ਸਵਾਗਤ ਕੀਤਾ। ਉਨ੍ਹਾਂ ਨੇ ਨਾ ਸਿਰਫ 55000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ ਸਗੋਂ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣਾਂ ਵਿੱਚ ਸ. ਸੁਖਬੀਰ ਸਿੰਘ ਬਾਦਲ ਦੀਆਂ ਇਨ੍ਹਾਂ ਨੀਤੀਆਂ ਨੂੰ ਸਪੱਸ਼ਟ ਫਤਵਾ ਦਿੱਤਾ। ਸ. ਸੁਖਬੀਰ ਸਿੰਘ ਬਾਦਲ ਦੇ ‘ਉੱਚਾ ਸੋਚਣ, ਜ਼ਿਆਦਾ ਹਾਸਲ ਕਰਨ’ ਅਤੇ ‘ਪੂੰਜੀ ਵੱਲੋਂ ਵਿਚਾਰਾਂ ਦਾ ਪਿੱਛਾ ਕਰਨ’ ਦੇ ਨਾਅਰਿਆਂ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ।
ਸੰਮੇਲਨ ਦੇ ਮਾਹੌਲ ਨੂੰ ਭਾਂਪਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਣ ਵਿੱਚ ਉਦਯੋਗਪਤੀਆਂ ਨੂੰ ਗਰੀਬ ਲੋਕਾਂ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਯਤਨ ਕਰਨ ਲਈ ਆਖਿਆ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਵਿਕਾਸ ਦੇ ਟੀਚਿਆਂ ਬਾਰੇ ਉਪ ਮੁੱਖ ਮੰਤਰੀ ਦੇ ਦਿੱਤੇ ਗਏ ਭਾਸ਼ਣ ਸਬੰਧੀ ਗੱਲ ਕਰਦੇ ਹੋਏ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਆਖਿਆ,”ਕਾਬਲ ਪੁੱਤ ਮੇਰੇ ਬੋਲਣ ਲਈ ਕੁਝ ਵੀ ਛੱਡ ਕੇ ਨਹੀਂ ਗਿਆ।”
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ 55000 ਕਰੋੜ ਰੁਪਏ ਦੇ ਨਿਵੇਸ਼ ਲਈ ਪ੍ਰਗਟਾਈ ਦ੍ਰਿੜਤਾ ਨਾਲ ਪੰਜਾਬ ਸਭ ਤੋਂ ਵੱਧ ਤਰਜੀਹੀ ਨਿਵੇਸ਼ ਟਿਕਾਣਾ ਬਣ ਕੇ ਉਭਰੇਗਾ। ਇਸ ਸੰਮੇਲਨ ਦੌਰਾਨ ਦੇਸ਼-ਵਿਦੇਸ਼ ਦੇ ਉੱਘੇ ਸਨਅਤਕਾਰਾਂ ਤੇ ਉੱਦਮੀਆਂ ਨੇ ਵੱਖ ਵੱਖ ਖੇਤਰਾਂ ਵਿੱਚ ਯੂਨਿਟ ਸਥਾਪਤ ਕਰਨ ਦੀ ਤੀਬਰ ਇੱਛਾ ਜ਼ਾਹਰ ਕੀਤੀ ਹੈ।
ਅੱਜ ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ ਉਦਯੋਗਪਤੀਆਂ ਤੇ ਉੱਦਮੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਤੇ ਗਤੀਸ਼ੀਲ ਅਗਵਾਈ ਨਾਲ ਪੰਜਾਬ ਦੇਸ਼ ਦੇ ਸਨਅਤੀ ਨਕਸ਼ੇ ‘ਤੇ ਮੋਹਰੀ ਲੈ ਆਂਦਾ ਹੈ ਕਿਉਂ ਜੋ ਉਨ੍ਹਾਂ ਨੇ 60 ਸਾਲ ਤੋਂ ਵੱਧ ਦੇ ਸਮੇਂ ਦੌਰਾਨ ਪਹਿਲੀ ਵਾਰ ਇਸ ਮਹਾਂ ਸੰਮੇਲਨ ਦੇ ਇਨ੍ਹੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਸਦਕਾ ਸਾਡੇ ਯਤਨਾਂ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਚੁੱਕੇ ਗਏ ਲੀਹੋਂ ਹਟਵੇ ਕਦਮਾਂ ਜਿਨ੍ਹਾਂ ਵਿੱਚ ਵੈਟ ਘਟਾਉਣ, ਸਟੈਂਪ ਡਿਊਟੀ ਤੋਂ ਛੋਟ ਦੇਣ ਤੋਂ ਇਲਾਵਾ ਪੰਜਾਬ ਇੰਡਸਟਰੀਅਲ ਪ੍ਰਮੋਸ਼ਨ ਬਿਊਰੋ ਦੀ ਸਥਾਪਨਾ ਜਿਸ ਦੇ ਮੁਖੀ ਉਹ ਖੁਦ ਹਨ ਜਦਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਸ ਦੇ ਸਹਿ-ਚੇਅਰਮੈਨ ਹਨ ਅਤੇ ਸ੍ਰੀ ਅਨੁਰਿਧ ਤਿਵਾੜੀ ਨੂੰ ਇਸ ਦਾ ਚੇਅਰਮੈਨ ਲਾਇਆ ਗਿਆ ਹੈ ਤਾਂ ਕਿ ਸਨਅਤਾਂ ਲਈ ਤੇਜ਼ੀ ਨਾਲ ਪ੍ਰਵਾਨਗੀਆਂ ਦੇ ਕੇ ਉੱਦਮੀਆਂ ਦਾ ਭਰੋਸਾ ਬਹਾਲ ਕਰਨ ਦੇ ਨਾਲ ਸੂਬਾ ਸਰਕਾਰ ਦੀਆਂ ਸਨਅਤੀ ਪੱਖੀ ਨੀਤੀਆਂ ਦਾ ਵਿਸ਼ਵਾਸ ਕਾਇਮ ਰੱਖਿਆ ਜਾਵੇ। ਸ. ਬਾਦਲ ਨੇ ਆਖਿਆ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ ਇਕ ਛਲਾਵਾ ਸੀ ਜਿਸ ਦਾ ਉਦੇਸ਼ ਨਤੀਜਾਹੀਣ ਸਿੱਧ ਹੋਇਆ। ਇਸ ਨਾਲ ਨਾ ਸਿਰਫ ਨਿਵੇਸ਼ਕਾਂ ਨੂੰ ਨਿਰਾਸ਼ਤਾ ਹੁੰਦੀ ਸੀ ਜਿਸ ਦਾ ਸੂਬੇ ਦੇ ਸਨਅਤੀ ਵਿਕਾਸ ‘ਤੇ ਅਸਰ ਪੈਂਦਾ ਸੀ। ਮੁੱਖ ਮੰਤਰੀ ਨੇ ਆਖਿਆ ਕਿ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਹੀ ਸੂਬੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਲਈ ਮਹੱਤਵਪੂਰਨ ਹੁੰਦੀ ਹੈ ਅਤੇ ਉਨ੍ਹਾਂ ਨੇ ਸਨਅਤਕਾਰਾਂ ਨੂੰ ਆਖਿਆ ਕਿ ਪੰਜਾਬ ਵਿੱਚ ਇਸ ਸੁਖਾਵੇਂ ਮਾਹੌਲ ਦੇ ਨਾਲ ਨਾਲ ਬਿਹਤਰ ਬੁਨਿਆਦੀ ਢਾਂਚਾ, ਵਾਧੂ ਬਿਜਲੀ, ਹੁਨਰਮੰਦ ਕਾਮੇ ਅਤੇ ਵਧੀਆ ਸਨਅਤੀ ਮਾਹੌਲ ਤੇ ਕੰਮ ਸਭਿਆਚਾਰ ਦਾ ਲਾਹਾ ਲਿਆ ਜਾਵੇ ਕਿਉਂ ਜੋ ਰਿਜ਼ਰਵ ਬੈਂਕ ਆਫ ਇੰਡੀਆ ਨੇ ਨਿਵੇਸ਼ ਲਈ ਦੇਸ਼ ਦੇ ਸਭ ਤੋਂ ਤਿੰਨ ਬਿਹਤਰੀਨ ਸੂਬਿਆਂ ਵਿੱਚ ਪੰਜਾਬ ਨੂੰ ਸ਼ਾਮਲ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਖੇਤੀਬਾੜੀ ‘ਤੇ ਨਿਰਭਰ ਹੈ ਜੋ ਕਿ ਹਾਸ਼ੀਏ ‘ਤੇ ਚਲੀ ਗਈ ਹੈ ਅਤੇ ਹੁਣ ਸਾਡੇ ਕੋਲ ਇਕ ਹੀ ਰਾਹ ਬਚਿਆ ਹੈ ਕਿ ਸਨਅਤੀਕਰਨ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾਵੇ। ਅੱਜ ਦਾ ਇਹ ਸੰਮੇਲਨ ਇਸ ਦਿਸ਼ਾ ਵੱਲ ਸਾਕਾਰਤਮਕ ਕਦਮ ਸਿੱਧ ਹੋਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੇ ਸਾਲ ਫਰਵਰੀ ਮਹੀਨੇ ਵਿੱਚ ਖੇਤੀਬਾੜੀ ‘ਤੇ ਮਹਾਂ ਸੰਮੇਲਨ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ ਜਿਸ ਵਿੱਚ ਖੇਤੀ ਪ੍ਰੋਸੈਸਿੰਗ ਅਤੇ ਖੇਤੀਬਾੜੀ ਨਾਲ ਜੁੜੇ ਉੱਦਮੀ ਨੂੰ ਸੱਦਾ ਦਿੱਤਾ ਜਾਵੇਗਾ ਤਾਂ ਕਿ ਮੰਡੀਕਰਨ ਤੋਂ ਇਲਾਵਾ ਖੇਤੀ ਪੈਦਾਵਾਰ ਦੀ ਫੂਡ ਪ੍ਰੋਸੈਸਿੰਗ ‘ਤੇ ਧਿਆਨ ਕੇਂਦਰਿਤ ਕਰਕੇ ਸਾਡੀ ਖੇਤੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਕੇ ਕਿਸਾਨਾਂ ਨੂੰ ਵੱਡਾ ਲਾਭ ਦਿੱਤਾ ਜਾਵੇ। ਸ. ਬਾਦਲ ਨੇ ਸਨਅਤੀ ਖੇਤਰ ਵਿੱਚ ਮੋਹਰੀ ਰੋਲ ਨਿਭਾਅ ਰਹੇ ਉੱਦਮੀਆਂ ਨੂੰ ਇਸ ਖੇਤੀ ਸੰਮੇਲਨ ਵਿੱਚ ਵੀ ਇਸੇ ਉਤਸ਼ਾਹ ਤੇ ਜੋਸ਼ ਨਾਲ ਸ਼ਿਰਕਤ ਕਰਨ ‘ਤੇ ਜ਼ੋਰ ਦਿੱਤਾ ਤਾਂ ਕਿ ਸੰਕਟ ਵਿੱਚ ਡੁੱਬੇ ਕਿਸਾਨਾਂ ਖਾਸ ਤੌਰ ‘ਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਹਿੱਤ ਵਾਲੀਆਂ ਨੀਤੀਆਂ ਉਲੀਕੀਆਂ ਜਾ ਸਕਣ।
ਅੱਜ ਦੇ ਇਸ ਸੰਮੇਲਨ ਵਿੱਚ ਵੱਡੀ ਪੱਧਰ ‘ਤੇ ਨਿਵੇਸ਼ ਲਈ ਹੁੰਗਾਰਾ ਭਰਨ ‘ਤੇ ਬਾਗੋ-ਬਾਗ ਹੁੰਦਿਆਂ ਨੇ ਮੁੱਖ ਮੰਤਰੀ ਨੇ ਉਪ ਮੁੱਖ ਮੰਤਰੀ ਨੂੰ ਮਜ਼ਾਕੀਆ ਲਹਿਜ਼ੇ ਵਿੱਚ ਆਖਿਆ ਕਿ ਸੂਬਾ ਸਰਕਾਰ ਅਤੇ ਵੱਖ ਵੱਖ ਸਨਅਤਕਾਰਾਂ ਦੌਰਾਨ ਹੋਏ ਐਮ.ਓ.ਯੂ. ਲਈ ਨੇੜਿਓ ਤਾਲਮੇਲ ਕਾਇਮ ਰੱਖਿਆ ਜਾਵੇ ਤਾਂ ਕਿ ਇਹ ਸਮਝੌਤੇ ਸਿਰਫ ਕਾਗਜ਼ਾਂ ਵਿੱਚ ਹੀ ਨਾ ਰਹਿ ਜਾਣ। ਉਨ੍ਹਾਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਮਾਨਵੀ ਪਹੁੰਚ ਅਪਣਾ ਕੇ ਕਾਰਪੋਰੇਟ ਸਮਾਜਿਕ ਜ਼ਿਮੇਵਾਰੀ ਤਹਿਤ ਆਪਣੀ ਕਮਾਈ ਦਾ ਵੱਡਾ ਹਿੱਸਾ ਸਮਾਜਿਕ ਕਾਰਜਾਂ ‘ਤੇ ਖਰਚ ਕੀਤਾ ਜਾਵੇ। ਸ. ਬਾਦਲ ਨੇ ਰਿਲਾਇੰਸ ਅਤੇ ਭਾਰਤੀ ਗਰੁੱਪ ਵੱਲੋਂ ਗਰੀਬਾਂ ਅਤੇ ਪੱਛੜੇ ਤਬਕਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਦਾਨ ਦੀ ਭਾਵਨਾ ਅਤੇ ਗਰੀਬਾਂ ਦਾ ਭਲਾ ਕਰਨਾ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਹੈ ਅਤੇ ਪੰਜਾਬੀਆਂ ਨੂੰ ਇਹ ਪ੍ਰੇਰਨਾ ਮਹਾਨ ਗੁਰੂਆਂ ਪਾਸੋਂ ਮਿਲੀ ਹੈ ਜਿਨ੍ਹਾਂ ਨੇ ਹਰ ਸਿੱਖ ਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਣ ਦਾ ਹੁਕਮ ਦਿੱਤਾ ਸੀ। ਨਾਲ ਹੀ ਉਨ੍ਹਾਂ ਆਖਿਆ ਕਿ ਇਸ ਭਾਵਨਾ ਤਹਿਤ ਹੀ ਉਹ ਸਨਅਤਕਾਰਾਂ ਨੂੰ ਲੋੜਵੰਦਾਂ ਦੀ ਭਲਾਈ ਲਈ ਦਾਨ ਕਰਨ ਦੀ ਅਪੀਲ ਕਰਦੇ ਹਨ ਕਿਉਂਕਿ ਮਾਨਵਤਾ ਦੇ ਭਲੇ ਲਈ ਕੀਤਾ ਕੋਈ ਵੀ ਕੰਮ ਨਿਰਾਰਥਕ ਨਹੀਂ ਜਾਂਦਾ ਸਗੋਂ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਹੁੰਦਾ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਮੁੱਖ ਤਰਜੀਹ ਸਿਹਤ ਤੇ ਸਿੱਖਿਆ ਖੇਤਰ ਹਨ ਜਿਸ ਲਈ ਵਿਲੱਖਣ ਸਕੀਮਾਂ ਆਰੰਭ ਕੀਤੀਆਂ ਗਈਆਂ ਹਨ ਕਿਉਂਕਿ ਇਹ ਪ੍ਰਮੁੱਖ ਖੇਤਰ ਕਿਸੇ ਵੀ ਕੀਮਤ ‘ਤੇ ਅਣਗੌਲੇ ਨਹੀਂ ਜਾਣੇ ਚਾਹੀਦੇ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਗਰੀਬ ਤੇ ਹੋਣਹਾਰ ਵਿਦਿਆਰਥੀਆਂ ਲਈ ਡਾ. ਹਰੋਗਬਿੰਦ ਖੁਰਾਨਾ ਵਜ਼ੀਫਾ ਸਕੀਮ ਸ਼ੁਰੂ ਕੀਤੀ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਵਿੱਚ ਦਸਵੀਂ ਜਮਾਤ ਵਿੱਚੋਂ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 2500 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 30,000 ਰੁਪਏ ਸਾਲਾਨਾ ਵਜ਼ੀਫਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਲਈ ਛੇ ਜ਼ਿਲ੍ਹਿਆਂ ਲਈ ਵਿਸ਼ੇਸ਼ ਰਿਹਾਇਸ਼ੀ ਸਕੂਲ ਖੋਲ੍ਹੇ ਜਾ ਰਹੇ ਹਨ ਜਿੱਥੇ ਪੜ੍ਹਾਈ ਦੇ ਨਾਲ-ਨਾਲ ਰਹਿਣ-ਸਹਿਣ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਹੁਨਰ ਵਿਕਾਸ ਕੇਂਦਰ ਦਾ ਸੱਦਾ ਦਿੱਤਾ ਤਾਂ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਸਥਾਨਕ ਸਨਅਤਾਂ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ। ਉਨ੍ਹਾਂ ਨੇ ਵੱਡੇ ਸਨਅਤੀ ਘਰਾਣਿਆਂ ਨੂੰ ਆਖਿਆ ਕਿ ‘ਸਮੂਹਿਕ ਵਿਕਾਸ’ ਦੇ ਹਿੱਸੇ ਵਜੋਂ ਆਰਥਿਕ ਤੌਰ ‘ਤੇ ਪਛੜੇ ਵਰਗਾਂ ਦੀ ਭਲਾਈ ਤੇ ਖੁਸ਼ਹਾਲੀ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਇਸ ਪੱਖ ਨੂੰ ਅਣਗੌਲੇ ਕਰਨ ਨਾਲ ਨਕਸਲਵਾਦ ਦਾ ਖਤਰਨਾਕ ਰੁਝਾਨ ਪੈਦਾ ਹੋ ਸਕਦਾ ਹੈ ਜੋ ਦੇਸ਼ ਦੇ ਕਈ ਹਿੱਸਿਆਂ ਵਿੱਚ ਆਪਣੇ ਘੇਰਾ ਵਸੀਹ ਕਰ ਰਿਹਾ ਹੈ।
ਆਮ ਆਦਮੀ ਨੂੰ ਅਣਗੌਲਣ ਲਈ ਭਾਰਤ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਲੋਕ ਵਿਰੋਧੀ ਨੀਤੀਆਂ ਦਾ ਵੱਡਾ ਖਮਿਆਜ਼ਾ ਪਿਆ ਹੈ ਕਿਉਂ ਜੋ ਹਾਲ ਹੀ ਵਿੱਚ ਚਾਰ ਸੂਬਿਆਂ ਦੇ ਵਿਧਾਨ ਸਭ ਦੇ ਨਤੀਜਿਆਂ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ ਜਦਕਿ ‘ਆਮ ਆਦਮੀ ਪਾਰਟੀ’ ਵੱਲੋਂ ਗਰੀਬ ਤੇ ਆਮ ਵਿਅਕਤੀ ਪ੍ਰਤੀ ਦਿਖਾਈ ਫਿਕਰਮੰਦੀ ਕਰਕੇ ਉਸ ਨੇ ਆਪਣੀ ਪ੍ਰਭਾਵਸ਼ਾਲੀ ਹਾਜ਼ਰੀ ਲਵਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੁੱਲ 1.5 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਪੰਜਾਬ ਵੱਲੋਂ ਦੇਸ਼ ਦੇ ਅੰਨ ਭੰਡਾਰ ਵਿੱਚ 60 ਫੀਸਦੀ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੌਮੀ ਆਜ਼ਾਦੀ ਸੰਘਰਸ਼ ਵਿੱਚ ਵੀ ਪੰਜਾਬੀਆਂ ਨੇ ਲਾਮਿਸਾਲ ਯੋਗਦਾਨ ਪਾਇਆ ਅਤੇ ਸਾਡੇ ਗੁਆਂਢੀ ਮੁਲਕਾਂ ਤੋਂ ਸਰਹੱਦਾਂ ਦੀ ਰਾਖੀ ਕੀਤੀ ਪਰ ਪੰਜਾਬ ਦੇ ਹਿੱਤਾਂ ਨੂੰ ਹਮੇਸ਼ਾ ਦਰਕਿਨਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਐਲਾਨਦਿਆਂ ਕਿਹਾ ਕਿ ਹੁਣ ਸੂਬੇ ਵਿੱਚ ਬਿਜਲੀ ਪਹਿਲਾਂ ਨਾਲੋਂ ਸਸਤੀਆਂ ਦਰਾਂ ‘ਤੇ ਮੁਹੱਈਆ ਕਰਵਾਈ ਜਾਵੇਗੀ। ਅੰਤਰਰਾਸ਼ਟਰੀ ਰੇਟਿੰਗ ਏਜੰਸੀ ਕ੍ਰਿਸਲ ਵੱਲੋਂ ਪੰਜਾਬ ਨੂੰ ਸਭ ਤੋਂ ਖ਼ੁਸ਼ਹਾਲ ਅਤੇ ਘੱਟ ਵਿੱਤੀ ਪਾੜੇ ਵਾਲਾ ਸੂਬਾ ਐਲਾਨਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਿਹਤਰੀਨ ਬੁਨਿਆਦੀ ਢਾਂਚਾ ਮੌਜੂਦ ਹੈ, ਜੋ ਸਨਅਤ ਲਈ ਸਭ ਤੋਂ ਵੱਧ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਕਾਰਨ ਵਿਸ਼ਵ ਬੈਂਕ ਵੱਲੋਂ ਲੁਧਿਆਣੇ ਨੂੰ ਨਿਵੇਸ਼ ਲਈ ਸਭ ਤੋਂ ਪਸੰਦੀਦਾ ਥਾਂ ਐਲਾਨਿਆ ਗਿਆ ਹੈ ਜਦ ਕਿ ਹਾਲ ਹੀ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਵੀ ਸੂਬੇ ਨੂੰ ਨਿਵੇਸ਼ ਲਈ ਤੀਜਾ ਸਭ ਤੋਂ ਪਸੰਦੀਦਾ ਥਾਂ ਦੱਸਿਆ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਇਕੱਲਾ ਅਜਿਹਾ ਸੂਬਾ ਹੈ ਜਿਸ ਵਿੱਚ 3 ਅੰਤਰਰਾਸ਼ਟਰੀ ਹਵਾਈ ਅੱਡੇ ਮੋਹਾਲੀ, ਅੰਮ੍ਰਿਤਸਰ ਅਤੇ ਮਾਛੀਵਾੜਾ ਵਿਖੇ ਮੌਜੂਦ ਹਨ ਜਦ ਕਿ ਬਠਿੰਡਾ, ਲੁਧਿਆਣਾ ਅਤੇ ਪਠਾਨਕੋਟ ਵਿਖੇ ਘਰੇਲੂ ਹਵਾਈ ਅੱਡੇ ਵੀ ਚਲ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਾਰੇ ਸ਼ਹਿਰਾਂ ਨੂੰ 4 ਅਤੇ 6 ਮਾਰਗੀ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ।
ਸ. ਬਾਦਲ ਨੇ ਕਿਹਾ ਕਿ ਉਹ ਇਸ ਗੱਲ ਵਿੱਚ ਯਕੀਨ ਰੱਖਦੇ ਹਨ ਕਿ ਸਰੋਤਾਂ ਤੋਂ ਵੱਧ ਵਿਚਾਰ ਦੀ ਜ਼ਿਆਦਾ ਮਹੱਤਤਾ ਹੈ ਅਤੇ ਉਨ੍ਹਾਂ ਦੀ ਸੋਚ ਹਮੇਸ਼ਾ ਵੱਡਾ ਸੋਚਣ ਅਤੇ ਵੱਡਾ ਕਰਨ ਦੀ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਦੇਸ਼ ਵਿੱਚੋਂ, ਸਗੋਂ ਤਾਈਵਾਨ ਅਤੇ ਅਮਰੀਕਾ ਦੀਆਂ ਨਵੀਂ ਕੰਪਨੀਆਂ ਵੱਲੋਂ ਵੀ ਸੂਬੇ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਸੂਬੇ ਦਾ ਸ਼ਾਂਤ ਵਾਤਾਵਰਣ ਅਤੇ ਪੰਜਾਬੀਆਂ ਦਾ ਹੁਨਰ ਸਭ ਤੋਂ ਵੱਧ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਵਾਲਾ ਮਾਹੌਲ ਦੇਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦੀ ਸਥਾਪਨਾ ਕੀਤੀ ਗਈ ਹੈ ਜਿਸ ਦਾ ਮੁੱਖ ਕਾਰਜਕਾਰੀ ਅਧਿਕਾਰੀ 10 ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਮਨਜ਼ੂਰੀਆਂ ਦੇਣ ਲਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਨਅਤੀ ਰਿਆਇਤਾਂ ਨਾਲ ਨਿਵੇਸ਼ਕਾਂ ਨੇ ਪੰਜਾਬ ਵਿੱਚ ਨਿਵੇਸ਼ ਲਈ ਵੱਡਾ ਉਤਸ਼ਾਹ ਦਿਖਾਇਆ ਹੈ। ÎਿÂਸ ਤੋਂ ਪਹਿਲਾਂ ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਜਦ ਕਿ ਉਦਯੋਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਸਭ ਦਾ ਧੰਨਵਾਦ ਕੀਤਾ। ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਵੱਲੋਂ ਸਟੇਜ ਸੰਚਾਲਨ ਕੀਤਾ ਗਿਆ।
ਇਸ ਮੌਕੇ ਮੁੱਖ ਤੌਰ ‘ਤੇ ਕੈਬਨਿਟ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ, ਸ੍ਰੀ ਜਨਮੇਜਾ ਸਿੰਘ ਸੇਖੋਂ, ਸ੍ਰੀ ਸਰਵਣ ਸਿੰਘ ਫ਼ਿਲੌਰ, ਸ੍ਰੀ ਸਿਕੰਦਰ ਸਿੰਘ ਮਲੂਕਾ, ਸ੍ਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ੍ਰੀ ਹਰਜਿੰਦਰ ਸਿੱਧੂ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਵਿੱਤ ਕਮਿਸ਼ਨਰ ਮਾਲ ਸ੍ਰੀ ਐਨ.ਐਸ. ਕੰਗ, ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ ਅਤੇ ਸ੍ਰੀ ਕੇ.ਜੇ.ਐਸ. ਚੀਮਾ ਹਾਜ਼ਰ ਸਨ।

No comments:
Post a Comment