jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਦਿੱਲੀ 'ਚ ਪ੍ਰਚਾਰ ਦਾ ਆਖਰੀ ਦਿਨ, ਤਾਬੜਤੋੜ ਰੈਲੀਆਂ

ਨਵੀਂ ਦਿੱਲੀ, 2 ਦਸੰਬਰ (ਏਜੰਸੀ) - ਦਿੱਲੀ ਵਿਧਾਨਸਭਾ ਚੋਣ ਲਈ ਅੱਜ ਚੋਣ ਪ੍ਰਚਾਰ ਬੰਦ ਹੋ ਜਾਵੇਗਾ। 4 ਦਸੰਬਰ ਨੂੰ ਹੋਣ ਵਾਲੇ ਦਿੱਲੀ ਵਿਧਾਨਸਭਾ ਚੋਣ ਨੂੰ ਲੈ ਕੇ ਕਾਂਗਰਸ, ਭਾਜਪਾ ਤੇ ਪਹਿਲੀ ਵਾਰ ਦਿੱਲੀ ਦੇ ਵਿਧਾਨਸਭਾ ਚੋਣ ਤੋਂ ਰਾਜਨੀਤੀ 'ਚ ਆ ਰਹੇ ਅਰਵਿੰਦ ਕੇਜਰੀਵਾਲ ਦੀ 'ਆਮ ਆਦਮੀ ਪਾਰਟੀ' ਵੀ ਅੱਜ ਜਿਆਦਾ ਤੋਂ ਜਿਆਦਾ ਮਤਦਾਤਾਵਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰੇਗੀ। ਦਿੱਲੀ 'ਚ ਪਿਛਲੇ 15 ਸਾਲਾਂ ਤੋਂ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਤ ਚੋਣ ਪ੍ਰਚਾਰ ਦੇ ਆਖਰੀ ਦਿਨ ਸੱਤ ਰੈਲੀਆਂ ਨੂੰ ਸੰਬੋਧਤ ਕਰਨਗੇ, ਉਥੇ ਹੀ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਤਿੰਨ ਰੈਲੀਆਂ ਕਰ ਕੇ ਭਾਜਪਾ ਲਈ ਵੋਟ ਕਰਨ ਦੀ ਅਪੀਲ ਕਰਨਗੇ। ਦੂਜੇ ਪਾਸੇ ਭਾਜਪਾ ਦੇ ਨੇਤਾ ਵਿਰੋਧੀ ਧੜਾ ਸੁਸ਼ਮਾ ਸਵਰਾਜ ਦਿੱਲੀ ਦੇ ਕਸਤੂਰਬਾ ਨਗਰ 'ਚ ਲੋਕਾਂ ਨੂੰ ਸੰਬੋਧਤ ਕਰਨਗੇ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਜੇਡੀਯੂ ਵੀ ਚੋਣ ਮੈਦਾਨ 'ਚ ਆਪਣਾ ਆਖਰੀ ਦਾਅ ਖੇਡਣਗੇ। ਦਿੱਲੀ 'ਚ 4 ਦਸੰਬਰ ਨੂੰ ਵੋਟਿੰਗ ਹੋਣੀ ਹੈ। ਮੁਕਾਬਲਾ ਕਾਂਗਰਸ - ਭਾਜਪਾ ਤੇ ਆਮ ਆਦਮੀ ਪਾਰਟੀ 'ਚ ਹੈ। ਆਪ ਨੇ ਆਪਣੀ ਮਜਬੂਤ ਸਥਿਤੀ ਨਾਲ ਕਾਂਗਰਸ - ਭਾਜਪਾ ਦਾ ਹਿਸਾਬ ਵਿਗਾੜ ਦਿੱਤਾ ਹੈ।

No comments: