jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਸਿਹਤ ਕਰਮਚਾਰੀ ਐਚ.ਆਈ.ਵੀ. ਪੌਜ਼ਟਿਵ ਮਰੀਜਾਂ ਨਾਲ ਵਿਤਕਰਾ ਨਾ ਕਰਨ: ਜਿਆਣੀ

www.sabblok.blogspot.com
  • ਵਿਸ਼ਵ ਏਡਜ਼ ਦਿਵਸ ਮੌਕੇ ਸਿਹਤ ਮੰਤਰੀ ਜਿਆਣੀ ਵਲੋਂ ਪੰਜਾਬ ਵਿਚੋਂ ਏਡਜ਼ ਦੇ ਖਾਤਮੇ ਦਾ ਸੱਦਾ
  • ਵਿਸ਼ਵ ਏਡਜ਼ ਦਿਵਸ ਮੌਕੇ ਪੰਜਾਬ ਏਡਜ਼ ਸੁਸਾਈਟੀ ਨੇ ਕਰਵਾਇਆ ਸੂਬਾ ਪੱਧਰੀ ਸਮਾਗਮ
ਚੰਡੀਗੜ੍ : ਸਿਹਤ ਕਰਮਚਾਰੀ ਐਚ.ਆਈ.ਵੀ. ਪੌਜ਼ਟਿਵ ਮਰੀਜਾਂ ਖਾਸ ਤੌਰ ਤੇ ਐਚ.ਆਈ.ਵੀ. ਪੌਜ਼ਟਿਵ ਗਰਭਵਤੀ ਔਰਤਾਂ ਦੇ ਪ੍ਰਤੀ ਵਿਤਕਰੇ ਦੀ ਭਾਵਨਾ ਨਾ ਰਖੀ ਜਾਵੇ ਅਤੇ ਐਚ.ਆਈ.ਵੀ. ਪੌਜਟਿਵ ਔਰਤਾਂ ਦੀ ਡਲੀਵਰੀ ਸਰਕਾਰੀ ਹਸਪਾਤਲਾਂ ਵਿੱਚ ਹੀ ਕੀਤੀ ਜਾਵੇ।ਅੱਜ ਇੱਥੇ ਵਿਸ਼ਵ ਏਡਜ਼ ਦਿਹਾੜੇ ਮੌਕੇ ਸਿਹਤ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਪ੍ਰਧਾਨਗੀ ਕਰਦਿਆਂ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਸਿਹਤ ਮੰਤਰੀ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਂਦੇ ਸਾਲਾਂ ਚ ਪੰਜਾਬ ਚ ਕੋਈ ਨਵਾਂ ਮਰੀਜ਼ ਐਚ. ਆਈ .ਵੀ. ਨਾਲ ਪੀੜਤ ਨਾ ਪਾਇਆ ਜਾਵੇ ਇਸ ਲਈ ਸਿਹਤ ਵਿਭਾਗ ਵਲੋਂ ਠੋਸ ਉਪਰਾਲੇ ਕੀਤੇ ਜਾਵਗੇ। ਸਿਹਤ ਮੰਤਰੀ ਨੇ ਪੰਜਾਬ ਸਿਹਤ ਕਾਰਪੋਰੇਸ਼ਨ, ਦੇ ਔਡੀਟੋਰੀਅਮ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਕਰਵਾਏ ਗਏ ਇਸ ਸਮਾਗਮ ਮੌਕੇ 35 ਜਰੂਰਤਮੰਦ ਗਰੀਬ ਔਰਤਾਂ ਨੁੰ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਸਿਲਾਈ ਮਸ਼ੀਨਾਂ ਵੰਡੀਆਂ ਤਾਂ ਜੋ ਉਹ ਅਪਣੇ ਪਰਿਵਾਰ ਦਾ ਗੁਜਾਰਾ ਚਲਾਉਣ ਲਈ ਸਿਲਾਈ ਦਾ ਕੰਮ ਸ਼ੁਰੂ ਕਰ ਸਕਣ।
ਸ਼੍ਰੀਮਤੀ ਵਿੰਨੀ ਮਹਾਜਨ, ਆਈ.ਏ.ਐਸ. ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਇਸ ਮੌਕੇ ਭਾਸ਼ਣ ਦਿੰਦਿਆਂ ਜ਼ੋਰ ਦਿੱਤਾ ਕਿ ਪੰਜਾਬ ਵਿੱਚ 2015 ਤੱਕ ਜ਼ੀਰੋ ਨਿਊ ਇਨਫੈਕਸ਼ਨ, ਜ਼ੀਰੋ ਭੇਦਭਾਵ ਅਤੇ ਅਤੇ ਨਾਲ ਕੋਈ ਵੀ ਮੌਤ ਨਾ ਹੋਣ ਦੇ ਦੇ ਟੀਚੇ ਨੁੰ ਪ੍ਰਾਪਤ ਕਰਨ ਤੇ ਜੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਵਧੀਆ ਕਾਰਗੁਜਾਰੀ ਦਿਖਾਉਂਦੇ ਹੋਏ ਪਿੱਛਲੇ ਛੇ ਮਹੀਨਿਆਂ ਚ ਪੰਜ ਜ਼ਿੱਲੇ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਸੰਗਰੂਰ ਚ ਹਾਈ ਰਿਸਕ ਗਰੁੱਪ ਚ ਕੋਈ ਨਵਾਂ ਮਰੀਜ਼ ਨਹੀਂ ਨਿਕਲਿਆਂ। ਸ਼੍ਰੀ ਹੁੱਸਨ ਲਾਲ, ਆਈ.ਏ.ਐਸ. ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਨੇ ਆਪਣੇ ਭਾਸ਼ਣ ਭਾਰਤ ਤੇ ਪੰਜਾਬ ਵਿੱਚ ਐਚ.ਆਈ.ਵੀ. ਦੇ ਮੌਜੂਦਾ ਹਾਲਤਾਂ ਤੋਂ ਸ਼ੁਰੂ ਕੀਤਾ, ਤੇ ਬਾਅਦ ਵਿੱਚ ਉਹਨਾਂ ਨੇ ਨੌਜਵਾਨਾਂ ਦੇ ਵਿੱਚ ਵਧਦੇ ਨਸ਼ੇ ਦੇ ਰੌਜ਼ਾਨ ਅਤੇ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਸ਼ਾਂਝੀ ਕਰਦਿਆਂ ਦੱਸਿਆ ਕਿ ਮੌਜੂਦਾ ਆਂਕੜਿਆਂ ਅਨੁਸਾਰ, ਭਾਰਤ ਵਿੱਚ ਐਚ.ਆਈ.ਵੀ./ਏਡਜ਼ (ਪਲਵਾ) ਨਾਲ ਜੀ ਰਹੇ ਲੋਕਾਂ ਦੀ ਜਨਸੰਖਿਆ ਲਗਭਗ 20 ਲੱਖ ਹੈ। 2011 ਦੇ ਆਂਕੜਿਆਂ ਅਨੁਸਾਰ ਐਚ.ਆਈ.ਵੀ ਦੀ ਬਾਲਗਾਂ ਵਿੱਚ ਪ੍ਰਚਲਤਾ 0.27% ਹੈ।
ਪੰਜਾਬ ਵਿੱਚ ਪੀ.ਐਲ.ਐਚ ਏ ਦੀ ਰਜਿਸਟਰਡ ਸੰਖਿਆ 27988 ਹੈ ਤੇ ਬਾਲਗਾਂ ਵਿਚ ਇਸ ਦੀ ਪ੍ਰਤਿਸ਼ਤਤਾ 0.18% ਹੈ।ਪੰਜਾਬ ਵਿਚ ਐਚ.ਆਈ.ਵੀ ਹੁਣ ਸ਼ਹਿਰੀ ਤੋਂ ਪਿੰਡਾ ਦੇ ਵਾਸੀਆ ਵਿੱਚ ਤੇ ਹਾਈ ਰਿਸਕ ਗਰੁੱਪ ਤੋਂ ਆਮ ਜਨਤਾ ਵਿੱਚ ਪਹੁੰਚ ਗਈ ਹੈ। ਇਸ ਬਿਮਾਰੀ ਨਾਲ ਔਰਤਾਂ ਤੇ ਨੋਜਵਾਨ ਜਿਆਦਾ ਪ੍ਰਭਾਵਿਤ ਹੋ ਰਹੇ ਹਨ। ਭਾਵੇਂ ਪੰਜਾਬ ਵਿੱਚ ਇਹ ਬਿਮਾਰੀ ਸ਼ਰੀਰਿਕ ਸਬੰਧਾ ਨਾਲ ਜਿਆਦਾ ਹੋ ਰਹੀ ਹੈ ਪਰ ਸੂਈਆਂ, ਸਰਿੰਜ਼ਾ ਨਾਲ ਨਸ਼ਾ ਕਰਨ ਵਾਲਿਆਂ ਵਿੱਚ ਵੱਧ ਰਹੀ ਐਚ.ਆਈ.ਵੀ ਇਕ ਗੰਭੀਰ ਵਿਸ਼ਾ ਹੈ। ਪੰਜਾਬ ਵਿਚ ਇਨ੍ਹਾਂ ਵਿੱਚ ਐਚ.ਆਈ.ਵੀ 21.02 % ਹੈ ਜਦਕਿ ਭਾਰਤ ਦੀ ਔਸਤ 7.2% ਹੇ। ਇਸ ਮੌਕੇ ਤੇ ਸਕੂਲੀ ਬੱਚਿਆਂ ਨੇ ਏਢਜ਼ ਰੋਕਥਾਮ ਬਾਰੇ ਜਗਰੂਕਤਾ ਰੈਲੀ ਕੱਢੀ ਅਤੇ ਸਕੂਲੀ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਅਤੇ ਜੇਤੂ ਬੱਚਿਆਂ ਨੁੰ ਇਨਾਮ ਦਿੱਤੇ ਗਏ।

No comments: