jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਸਿੱਖ ਇਤਿਹਾਸ ਦੀਆਂ ਪ੍ਰਾਪਤੀਆਂ ਨੂੰ ਭਾਈ ਗੁਰਬਖਸ਼ ਸਿੰਘ ਹਮੇਸ਼ਾਂ ਯਾਦ ਰਖਣ:ਭਾਈ ਭਿਓਰਾ

www.sabblok.blogspot.com


ਸਾਹਿਬਜ਼ਾਦਾ ਅਜੀਤ ਸਿੰਘ ਨਗਰ.03 ਦਸੰਬਰ.ਮੇਜਰ ਸਿੰਘ.– ਦਿੱਲੀ ਦੀ ਤਿਹਾੜ ਜੇਲ• ਵਿਚ ਨਜ਼ਰਬੰਦ  ਬੱਬਰ ਖਾਲਸਾ ਦੇ ਖਾੜਕੂ Parmjit-singh-Bheora-216x300ਭਾਈ ਪਰਮਜੀਤ ਸਿੰਘ  ਭਿਓਰਾ ਨੇ ਇਕ ਲਿਖਤੀ ਪੱਤਰ ਰਾਹੀਂ ਗੁਰ ਫ਼ਤਿਹ ਬੁਲਾਉਂਦਿਆਂ ਢੇਰ ਸਾਰੀਆਂ ਵਧਾਈਆਂ ਭੇਜੀਆਂ ਹਨ ਅਤੇ ਉਨ੍ਹਾਂ ਕਿਹਾ ਹੈ ਕਿ ਦਾਸ ਸਮੇਤ ਪੂਰਾ ਸੰਸਾਰ ਉਨ੍ਹਾਂ ਦੀ ਚੜਦੀ ਕਲਾ ਅਤੇ ਮੋਰਚਾ ਫ਼ਤਿਹ ਕਰਨ ਲਈ ਅਰਦਾਸਾਂ ਕਰ ਰਿਹਾ ਹੈ। ਆਪਣੇ ਲਿਖੇ ਖ਼ੱਤ ਵਿਚ ਉਨ੍ਹਾਂ ਕਿਹਾ ਹੈ ਕਿ ਹੁਣ ਜੇ ਉਨ੍ਹਾਂ ਨੇ ਭੁੱਖ ਹੜਤਾਲ ਵਾਸਤੇ ਗੁਰੂ ਸਾਹਿਬ ਜੀ ਅਗੇ ਅਰਦਾਸ ਕਰਕੇ ਕਾਰਜ ਅਰੰਭਿਆ ਹੈ ਤਾਂ ਉਸ ਨੂੰ ਕਿਸੇ ਨਿਰਣੇ ਤੇ ਲੈ ਕੇ ਜਾਣ। ਭਾਈ ਭਿਓਰੇ ਨੇ ਭਾਈ ਗੁਰਬਖਸ਼ ਸਿੰਘ ਨੂੰ ਕਿਹਾ ਹੈ ਕਿ ਸਿੱਖ ਇਤਿਹਾਸ ਦੀਆਂ ਉਨ੍ਹਾਂ ਪ੍ਰਾਪਤੀਆਂ ਨੂੰ ਹਮੇਸ਼ਾਂ ਯਾਦ ਰਖਣਾ, ਜਿਨ੍ਹਾਂ ਵਿੱਚ ਖੁੱਦ ਗੁਰੂ ਸਾਹਿਬਾਨ ਸਾਹਿਬ ਨੇ ਅਤੇ ਉਨ੍ਹਾਂ ਦੇ ਪਿਆਰੇ ਗੁਰਸਿੱਖਾਂ ਨੇ ਫ਼ਤਿਹ ਹਾਸਿਲ ਕੀਤੀ ਸੀ । ਮੋਜੂਦਾ ਸੰਘਰਸ਼ ਦੇ ਉਨ੍ਹਾਂ ਗੁਰਸਿੱਖਾਂ ਦੀਆਂ ਪ੍ਰਾਪਤੀਆਂ ਵੱਲ ਹੀ ਭਾਈ ਸਾਹਿਬ ਧਿਆਨ ਦੇਣ।ਉਹੋ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ , ਬਾਬਾ ਠਾਰਾ ਸਿੰਘ , ਭਾਈ ਅਮਰੀਕ ਸਿੰਘ,ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਅਨੌਖ ਸਿੰਘ ਬੱਬਰ, ਭਾਈ ਸੁਖਦੇਵ ਸਿੰਘ ਬਬਰ,ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ,ਭਾਈ ਗੁਰਜੰਟ ਸਿੰਘ ਰਾਜਸਥਾਨੀ,ਬਾਬਾ ਗੁਰਬਚਨ ਸਿੰਘ ਮਾਨੋਚਾਹਲ,ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਬੇਅੰਤ ਸਿੰਘ,ਭਾਈ ਸਤਵੰਤ ਸਿੰਘ,ਭਾਈ ਕੇਹਰ ਸਿੰਘ ,ਭਾਈ ਹਰਜਿੰਦਰ ਸਿੰਘ ਜਿੰਦਾ,ਭਾਈ ਸੁਖਦੇਵ ਸਿੰਘ ਸੁੱਖਾ ਸਮੇਤ ਹਜਾਰਾਂ ਸਿੰਘਾਂ ਦੀ ਸ਼ਹੀਦੀ ਨੂੰ ਯਾਦ ਰਖਣ। ਭਾਈ ਭਿਓਰਾ ਨੇ ਕਿਹਾ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਅਤੇ ਦੁਬਾਰਾ ਫਿਰ ਇਤਿਹਾਸ ਸਿਰਜਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਫਾਂਸੀ ਦੇ ਰੱਸੇ ਨੂੰ ਚੁੱਮਣ ਵਾਸਤੇ ਤਿਆਰ ਬਰ ਤਿਆਰ ਹਨ, ਉਨ੍ਹਾਂ ਨੂੰ ਵੀ ਜਰੂਰ ਧਿਆਨ ਵਿਚ ਰਖਣ।
ਭਾਈ ਭਿਓਰਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ,ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ,ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ , ਦਮਦਮੀ ਟਕਸਾਲ ਸਮੇਤ ਸਮੂਚੀਆਂ ਸਿੱਖ ਜੱਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਉਲੀਕੇ ਕਾਰਜ ਵਿਚ ਉਨ੍ਹਾਂ ਦਾ ਵੱਧ-ਚੜ੍ਹਕੇ ਸਾਥ ਦੇਣ,ਕਿਉਂਕਿ ਹਰ ਪਲ ਕਿਤੇ ਨਾ ਕਿਤੇ ਸਿੱਖ ਇਤਿਹਾਸ ਲਿਖਿਆ ਜਾ ਰਿਹਾ ਹੈ। ਇਸ ਕਰਕੇ ਆਪਣੇ -ਆਪ ਨੂੰ ਇਤਿਹਾਸ ਵਿਚ ਸਤਿਕਾਰ ਦਿਵਾਉਣ ਲਈ ਮੋਜੂਦਾ ਸਮੇਂ ਸਿੱਖੀ ਦੀ ਚੜ੍ਹਦੀਕਲਾ ਲਈ ਸਾਫ਼-ਸੁਥਰੀ ਭੁਮਿਕਾ ਅਦਾ ਕਰਨ।
ਆਪਣੇ ਖੱਤ ਦੇ ਆਖੀਰ ਵਿਚ ਜਿੱਥੇ ਭਾਈ ਭਿਓਰੇ ਨੇ ਅਖ਼ਬਾਰ ਰੋਜ਼ਾਨਾ ਪਹਿਰੇਦਾਰ , ਆਨਲਾਇਨ ਪੇਪਰ ਪੰਜਾਬ ਸਪੈਕਟ੍ਰਮ ਅਤੇ ਰੋਜ਼ਾਨਾ ਸਪੋਕਸਮੈਨ ਦੀ ਭਰਪੂਰ ਸ਼ਲਾਘਾ ਕੀਤੀ ਹੈ। ਜੋ ਹਰ ਰੋਜ਼ ਭਾਈ ਸਾਹਿਬ ਬਾਰੇ ਪਹਿਲ ਦੇ ਤੋਰ ਤੇ ਖ਼ਬਰਾਂ ਪ੍ਰਕਾਸ਼ਿਤ ਕਰਕੇ ਪੂਰੇ ਵਿਸ਼ਵ ਨੂੰ ਜਾਣੂ ਕਰਵਾ ਰਹੇ ਹਨ। ਉੱਥੇ ਹੀ ਉਨ੍ਹਾਂ ਨੇ ਹੋਰ ਅਖ਼ਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਕਿਹਾ ਹੈ ਕਿ ਉਹ ਵੀ ਇਮਾਨਦਾਰੀ ਨਾਲ ਆਪਣੀ ਭੂਮਿਕਾ ਨਿਭਾਊਣ।
-

No comments: