jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਭਾਈ ਖਾਲਸਾ ਦਾ ਵਧ ਚੜ ਕੇ ਸਮਰਥਨ ਕੀਤਾ ਜਾਵੇ : ਭਾਈ ਰੰਧਾਵਾ , ਭਾਈ ਬਡਾਲਾ

www.sabblok.blogspot.com
ਸਾਹਿਬਜ਼ਾਦਾ ਅਜੀਤ ਸਿੰਘ ਨਗਰ.03 ਦਸੰਬਰ.ਮੇਜਰ ਸਿੰਘ. – ਪਿਛਲੇ ਬਹੁਤ ਲੰਬੇ ਸਮੇਂ ਤੋਂ ਜੇਲਾਂ ਵਿੱਚ ਅਦਾਲਤਾਂ ਵਲੋਂ ਮਿਲੀਆਂ ਸਜਾਵਾਂ bhai-bdala-bhai-randhawa56ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਦਾ ਮਸਲਾ ਕੋਈ ਨਿਜਤਾ ਵਾਲੀ ਗੱਲ ਨਹੀਂ ਸਗੋ ਕੌਮੀ ਮਸਲਾ ਹੈ ਇਸ ਲਈ ਭਾਰਤ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਆਪਣੇ ਅਧਿਕਾਰਾਂ ਅਨੁਸਾਰ ਉਹਨਾਂ ਦੀ ਰਿਹਾਈ ਲਈ ਬਣਦੀ ਕਾਰਵਾਈ ਕਰੇ ਇਹ ਮੰਗ ਗੁਰਮਤ ਸਿੰਧਾਂਤ ਸੰਤ ਸਮਾਜ ਦੇ ਆਗੂ ਅਤੇ ਫਤਿਹਗੜ੍ਹ ਸਾਹਿਬ ਹਲਕੇ ਤੋਂ ਸ਼੍ਰੌਮਣੀ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਅੱਜ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚ ਕੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਹਾਲ ਚਾਲ ਪੁਛਦੇ ਹੋਏ ਕੀਤੀ ਅਤੇ ਇਸ ਮਸਲੇ ਤੇ ਸੰਤ ਸਮਾਜ ਵਲੋ ਸ਼ਮੂਲੀਅਤ ਕੀਤੀ । ਉਹਨਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਮੁਲਕ ਵਿੱਚ ਅਜਿਹਾ ਵਰਤਾਉ ਦੇਖਣ ਨੂੰ ਨਹੀਂ ਮਿਲਦਾ ਕਿ ਦੇਸ਼ ਦੇ ਬਣੇ ਕਨੂੰਨ ਅਨੁਸਾਰ ਮਿਲੀ ਸਜਾ ਪੂਰੀ ਹੋਣ ਤੋਂ ਬਾਦ ਵੀ ਕਿਸੇ ਨੂੰ ਜੇਲ ਵਿਚ ਰੱਖਿਆ ਜਾਂਦਾ ਹੈ। ਭਾਰਤ ਦੀ ਵਿਧਾਨ ਅਤੇ ਨਿਆਂ ਪ੍ਰਣਾਲੀ ਨੇ ਹਮੇਸ਼ਾ ਸਿੱਖ ਕੌਮ ਨਾਲ ਧੱਕਾ ਕੀਤਾ ਹੈ ਅਤੇ ਕਦੇ ਵੀ ਨਿਆਂ ਨਹੀ ਮਿਲਿਆ । ਇਸ ਦੇਸ਼ ਦੀ ਅਜਾਦੀ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲਿਆਂ ਦਾ ਅੱਜ ਕੀ ਹਸ਼ਰ ਹੈ ਕਿ ਸਾਨੂੰ ਭੁੱਖ ਹੜਤਾਲ ਵਰਗੇ ਰਾਹਾਂ ਤੇ ਤੁਰਨ ਲਈ ਮਜਬੂਰ ਹੋਣਾ ਪੈ ਗਿਆ। ਨਾਲ ਹੀ ਉਹਨਾਂ ਸਿੱਖ ਕੌਮ ਦੇ ਕੇਂਦਰੀ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਮੰਗ ਕਰਦਿਆਂ ਦਿਨ ਪ੍ਰਤੀ ਦਿਨ ਗੁਰਬਖਸ਼ ਸਿੰਘ ਦੀ ਵਿਗੜ ਰਹੀ ਸਿਹਤ ਦੇ ਮੱਦੇਨਜਰ ਕੋਈ ਪਹਿਲ ਕਦਮੀ ਕਰਦੇ ਹੋਏ ਕੌਮੀ ਹਿਤਾਂ ਦੀ ਪਹਿਰੇਦਾਰੀ ਕਰਨ ਜਿਸ ਨਾਲ ਗੁਰਬਖਸ਼ ਸਿੰਘ ਦੀ ਨਜਰਸਾਨੀ ਬਣੀ ਰਹੇ । ਅਖੀਰ ਵਿਚ ਉਹਨਾਂ ਅੱਜ ਮੁਲਾਕਾਤ ਕਰਦੇ ਸਮੇਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੀ ਪੁਲਿਸ ਵਲੋਂ ਭਾਈ ਗੁਰਬਖਸ਼ ਸਿੰਘ ਦੇ ਪਰਿਵਾਰ ਨੂੰ ਕਥਿਤ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ । ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਹਰਿਆਣਾ ਸਰਕਾਰ ਨੂੰ ਇਹ ਕੋਝੀਆਂ ਹਰਕਤਾਂ ਬੰਦ ਕਰਨ ਲਈ ਕਿਹਾ। ਵਰਣਨਯੋਗ ਹੈ ਕਿ ਇਸ ਮਸਲੇ ਤੇ ਸੰਤ ਸਮਾਜ ਵਲੋਂ ਖੁੱਲ ਕੇ ਸਮਰਥਨ ਕੀਤਾ ਗਿਆ। ਬੀਤੇ ਦਿਨਾਂ ਵਿਚ ਵੀ ਸੰਤ ਸਮਾਜ ਦੇ ਆਗੂ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਅਤੇ ਸੰਤ ਬਾਬਾ ਲਖਵੀਰ ਸਿੰਘ ਜੀ ਬਲੌਂਗੀ ਵਾਲੇ ਅਤੇ ਹੋਰ ਅਨੇਕਾਂ ਸੰਤ ਮਹਾਂਪੁਰਸ਼ਾਂ ਨੇ ਵੀ ਸ਼ਮੂਲੀਅਤ ਕੀਤੀ। ਅੱਜ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਸ. ਜਸਪਾਲ ਸਿੰਘ ਸਿੰਧੜਾ, ਸ. ਇੰਦਰਜੀਤ ਸਿੰਘ ਸਿੰਧੜਾ , ਭਾਈ ਅਵਤਾਰ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਸ. ਲਖਵੀਰ ਸਿੰਘ ਹਰਾ ਵੀ ਸ਼ਾਮਲ ਸਨ।ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿਘ ਬਡਾਲਾ ਨੇ ਆਪਣੇ ਕੀਰਤਨੀ ਜੱਥੇ ਸਮੇਤ ਭਰਵੀਂ ਹਾਜ਼ਰੀ ਲੁਵਾਈ । ਭਾਈ ਬਡਾਲਾ ਨੇ ਕਿਹਾ ਕਿ ਕਿਸੇ ਨੇ ਇਸ ਨੂੰ ਸੋਨੇ ਦੀ ਚਿੜੀ ਕਿਹਾ , ਕਿਸੇ ਨੇ ਇਸ ਨੂੰ ਸਾਰੇ ਜਹਾਂ ਸੇ ਅੱਛਾ ਕਿਹਾ ਪਰ ਸਾਡੇ ਗੁਰੂ ਸਾਹਿਬਾਨ ਨੇ ਇਸ ਨੂੰ ਇਨਾ ਪਿਆਰ ਕੀਤਾ ਕਿ ਹਿੰਦੋਸਤਾਨ ਦੀ ਵੰਡੀ ਹੋਈ ਪਰਜਾ ਨੂੰ ਇਕ ਮਾਲਾ ਵਿਚ ਪਰੋਇਆ ਅਤੇ ਏਨਾ ਪਿਆਰ ਕੀਤਾ ਕਿ ਇਸ ਉਪਰੋਂ ਆਪਣਾ ਸਾਰਾ ਸਰਬੰਸ ਵਾਰ ਦਿਤਾ। ਕਦੇ ਬੰਦੀ ਛੋੜ ਬਣੇ , ਕਦੇ ਤਿਲਕ ਜੰਜੂ ਦੇ ਰਾਖਾ ਬਣੇ ਅਤੇ ਇਸ ਹਿੰਦੋਸਤਾਨ ਦੀ ਖਾਤਿਰ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਭੁੱਖੇ ਰਹਿ ਕੇ ਆਪਣੇ ਪਰਿਵਾਰਾਂ ਤੇ ਬਚਿਆਂ ਦੀਆਂ ਕੁਰਬਾਨੀਆਂ ਦੇ ਕੇ ਹਿੰਦੋਸਤਾਨ ਨੂੰ ਅਜਾਦ ਕਰਵਾਇਆ ਪਰ ਦੁਖ ਹੈ ਕਿ ਅੱਜ ਇਸੇ ਹਿੰਦੋਸਤਾਨ ਵਿਚ ਸਿੱਖਾਂ ਨੂੰ ਆਪਣੇ ਹੱਕਾਂ ਲਈ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਹਨ। ਕਦੇ ਡਾ. ਮੁਹੰਮਦ ਇਕਬਾਲ ਨੇ ਇਹ ਗੱਲ ਕਹੀ ਸੀ ਕਿ ‘‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ’’ਪਰ ਮਗਰੋਂ ਪਤਾ ਨਹੀਂ ਕੀ ਉਹਦੀ ਮਜਬੂਰੀ ਸੀ ਕਿ ਜੋ ਉੋਸਨੇ ਇਹ ਆਖਿਆ ਕਿ ‘‘ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੁਏ’’। ਉਨ੍ਹਾਂ ਬੇਨਤੀ ਕੀਤੀ ਕਿ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਖਾਲਸਾ ਦਾ ਵਧ ਚੜ• ਕੇ ਸਮਰਥਨ ਕੀਤਾ ਜਾਵੇ ਤਾਂ ਜੋ ਸਜ਼ਾਵਾਂ ਭੁਗਤ ਚੁਕੇ ਸਿੰਘਾਂ ਦੀ ਰਿਹਾਈ ਕਰਨਾ ਸਰਕਾਰਾਂ ਦੀ ਮਜ਼ਬੂਰੀ ਬਣ ਜਾਵੇ।

No comments: