jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 December 2013

ਪੰਜਾਬ ਚ ਰਾਜਨੀਤਕ ਬਦਲਾਅ ਔਖਾ ਨਹੀਂ ਹੈ

www.sabblok.blogspot.com


ਅਮਨਦੀਪ ਸਿੰਘ ਧਾਲੀਵਾਲ

ਜਦੋਂ ਵੀ ਕਦੇ ਪੰਜਾਬ ਦੀ ਰਾਜਨੀਤੀ ਚ ਬਦਲਾਅ ਦੀ ਗੱਲ ਉਠਦੀ ਹੈ ਤਾਂ ਕਈ ਸੂਝਵਾਨ ਅਤੇ ਉਦਮੀ ਪੰਜਾਬੀ ਵੀ ਬੇਬੱਸ ਅਤੇ ਨਿਰਾਸ਼ ਮਹਿਸੂਸ ਕਰਦੇ ਹਨ। ਅਕਸਰ ਲੋਕ ਕਹਿੰਦੇ ਹਨ ਕਿ ਪੰਜਾਬ ਚ ਹੁਣ ਇਹ ਮੁਮਕਿਨ ਨਹੀਂ ਕਿਓਕਿ ਪੰਜਾਬ ਨੂੰ ਨਸ਼ਿਆਂ, ਅਰਾਮ ਪਰਸਤੀ ਅਤੇ ਰਾਜਨੀਤਕ ਗੁੰਡਾਗਰਦੀ ਨੇ ਚਿੱਤ ਕਰ ਦਿੱਤਾ ਹੈ। ਮੈਂ ਅਜਿਹਾ ਸੋਚਦੇ ਪੰਜਾਬੀਆਂ ਦਾ ਦਰਦ ਤਾਂ ਸਮਝਦਾਂ ਪਰ ਉਨਾਂ ਦੀ ਮਾਯੂਸੀ ਨਾਲ ਸਹਿਮਤ ਨਹੀਂ। ਆਖਰ ਹਰ ਸ਼ਾਮ ਦੇ ਬਾਅਦ ਹੀ ਸਵੇਰਾ ਅਉਂਦਾ! ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਘੁਣ ਲੱਗਿਆ ਹੋ ਸਕਦੈ, ਪਰ ਨਸ਼ੇ ਹੱਡਾਂ ਚ ਹੀ ਰਚ ਸਕਦੇ ਨੇ ਆਤਮਾਂ ਚ ਨਹੀਂ। ਜਦੋਂ ਕਿਸੇ ਨੇ ਇਸ ਜਵਾਨੀ ਨੂੰ ਦਿਲ ਤੋਂ ਅਵਾਜ ਮਾਰੀ ਤਾਂ ਇਹ ਜਵਾਨੀ ਜਵਾਬ ਦਿਓੂਗੀ। ਇਹ ਮੇਰਾ ਯਕੀਨ ਵੀ ਹੈ ਅਤੇ ਵਾਅਦਾ ਵੀ।
 ਜਦੋਂ ਮੈਂ ਦਿੱਲੀ ਪੜਨ ਲੱਗਿਆ ਤਾਂ ਘਰ ਦਿਆਂ ਨੇ ਨੇਫੇ ਦੇ ਅੰਦਰਲੇ ਪਾਸੇ ਜੇਬਾਂ ਵਾਲੀਆਂ ਪੈਂਟਾਂ ਸਵਾ ਕੇ ਦਿੱਤੀਆਂ। ਕਹਿੰਦੇ ਦਿੱਲੀ ਚ ਤਾਂ ਹੱਥ ਨੂੰ ਹੱਥ ਖਾਈ ਜਾਂਦਾ, ਕੋਈ ਤੇਰੇ ਪੈਸੇ ਕੱਢ ਲਊ। ਮੈਂ ਦਿੱਲੀ ਚ 5 ਸਾਲ ਰਿਹਾ ਹਾਂ ਤੇ ਇਹ ਜਾਣਦਾ ਹਾਂ। ਦਿੱਲੀ ਚ ਹਰ ਆਟੋ ਵਾਲਾ ਵਾਜਬ ਤੋਂ ਤਿੱਗਣਾ ਕਿਰਾਇਆ ਮੰਗਦੈ (ਅੱਜ ਵੀ); ਹਰ ਟਰੈਫਿਕ ਪੁਲਸ ਵਾਲਾ ਸ਼ਰੇਆਮ ਰਿਸ਼ਵਤ ਲੈਂਦੈ; ਹਰ ਸਰਕਾਰੀ ਦਫਤਰ ਚ ਕੰਮ ਕਰਉਣ ਲਈ ਸਤਿਕਾਰ ਸਹਿਤ ਪੈਸੇ ਦੇਣੇ ਪੈਂਦੇ ਨੇ (ਮੈਂ ਆਵਦਾ ਪਾਸਪੋਰਟ Renew ਕਰਵਾਇਆ ਸੀ, ਪੁੱਛੋ ਨਾਂ)।
ਪਰ ਜਦੋਂ ਇਹਨਾਂ ਭਰਿਸ਼ਟ ਦਿੱਲੀ ਵਾਲਿਆਂ ਨੂੰ, ਇਹਨਾਂ ਜੇਭ-ਕਤਰਿਆਂ, ਇਹਨਾਂ ਬੇਈਮਾਨ ਆਟੋ ਡਰਾਈਵਰਾਂ, ਇਹਨਾਂ ਪੁਲਸੀਆਂ, ਸਰਕਾਰੀ ਕਰਮਚਾਰੀਆਂ ਨੂੰ ਕੇਜਰੀਵਾਲ ਦੀ ਆਮ ਆਦਮੀ ਪਾਰਟੀ (AAP) ਨੇ ਅਵਾਜ ਮਾਰੀ ਤਾਂ ਇਹਨਾਂ ਦਾ ਕੀ ਜਵਾਬ ਆਇਆ? ਕਾਂਗਰਸ 08 ਅਤੇ AAP 28! BJP ਦਾ ਵੋਟ ਬੈਂਕ ਵੀ 2% ਘਟਿਆ। ਇਹ ਸਾਫ ਹੈ ਕਿ AAP ਨੂੰ Congress ਦੀ ਵੋਟ ਪਈ ਪਰ ਮੋਦੀ ਦਾ ਕੱਟੜ ਹਿੰਦੂ ਵੋਟਬੈਂਕ ਕੋਈ ਬਹੁਤਾ ਨਾਂ ਹਿੱਲਿਆ।
 
ਇਹ ਹੁੰਦੈ ਨਤੀਜਾ ਜਦੋਂ ਸਮੇਂ ਅਤੇ ਸਰਕਾਰਾਂ ਦੀ ਮਾਰ ਨਾਲ ਅਪਰਾਧੀ ਬਣੇ ਆਮ ਆਦਮੀ ਨੂੰ ਉਮੀਦ ਦੀ ਕਿਰਨ ਦਿਸਦੀ ਹੈ। ਇਹ ਹੀ ਹੋਵੇਗਾ ਨਤੀਜਾ ਜਦੋਂ ਆਪਣੀਆਂ ਹੀ ਨਜਰਾਂ ਚ ਨਿੱਮੋਂਝਾਣੇ ਹੋਏ ਪੰਜਾਬੀਆਂ ਨੂੰ ਕਿਸੇ ਨੇ ਦਿਲ ਤੋਂ ਅਵਾਜ ਮਾਰੀ। ਉਹ ਪੰਜਾਬੀ ਜੋ ਆਪਣੇ ਹੀ ਗੁਰੂਆਂ ਪੀਰਾਂ ਮੁਹਰੇ ਸ਼ਰਮਸਾਰ ਖੜੇ ਭੁੱਲਾਂ ਬਖਸ਼ਓਦੇ ਨੇ ਆਪਣੀ ਅਣਖ ਨਾਲ ਕੀਤੇ ਸਮਝੌਤਿਆਂ ਦੀਆਂ। ਜਿਹੜੇ ਨਿਧੜਕ ਬਿਜਲੀ ਦਿਆਂ ਚੋਰੀਆਂ ਕਰਦੇ ਨੇ; ਬੇਕਿਰਕ ਹੋਏ ਆਪਣੇ ਤੋਂ ਮਾੜੇ ਦਾ ਢਿੱਡ ਕੱਟ ਕੇ ਆਪਣੇ ਬੋਟਾਂ ਦੇ ਢਿੱਡ ਭਰਦੇ ਨੇ; ਤਕੜੇ ਨੂੰ ਵੇਖ ਕੇ ਆਪਣੇ ਕਰਮਾਂ ਨੂੰ ਕੋਸਦੇ ਨੇ। ਉਹ ਪੰਜਾਬੀ ਜੋ ਆਪਣੀ ਹੀ ਧੀ ਦੀ ਇਜ਼ਤ ਬਚਉਂਦੇ ਕਿਸੇ ਰਾਜਸੀ ਸ਼ਹਿ ਤੇ ਚੱਲੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ। ਜਿੰਨਾਂ ਦੀਆਂ ਕੁੜੀਆਂ ਨੂੰ ਕੋਈ ਸਰਕਾਰੀ ਗੁੰਡਾ ਸ਼ਰੇਆਮ ਅਗਵਾਹ ਕਰ ਸਕਦਾ ਹੈ। ਜੋ ਜਾਣਦੇ ਨੇ ਕਿ ਉਹਨਾਂ ਦੀਆਂ ਆਪਣੀਆਂ ਪਤਾਂ ਅਖਬਾਰਾਂ ਦੀਆਂ ਸੁਰਖੀਆਂ ਚ ਜਲੀਲ ਹੋਏ ਟੱਬਰਾਂ ਦੀ ਆਬਰੂ ਤੋਂ ਜਿਆਦਾ ਮਹਿਫੂਜ਼ ਨਹੀਂ। ਇਹ ਪੰਜਾਬੀ ਫੇਰ ਵੀ ਬੇ-ਸ਼ਰਮ ਹੋਏ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੇ ਨੇ, ਉਹਨਾਂ ਨੂੰ ਵੋਟਾਂ ਪਉਂਦੇ ਨੇ, ਉਹਨਾਂ ਨੂੰ ਆਪਣੇ ਭਾਗ ਸਮਝ ਬੈਠਦੇ ਨੇ। ਓਸੇ ਤਰਾਂ ਜਿਵੇਂ ਦਿੱਲੀ ਦੇ ਭਰਿਸ਼ਟੀ, ਲਾਲਚੀ ਅਤੇ ਜੇਭ-ਕਤਰੇ ਹੁਣ ਤੱਕ ਕਰਦੇ ਰਹੇ ਨੇ।
 
ਪਰ ਜਿਵੇਂ ਵਿ ਬਦਲਾਅ ਦੀ ਇਹ ਚੰਗਿਆੜੀ ਦਿੱਲੀ ਤੋਂ ਉੱਡ ਕੇ ਪੰਜਾਵ ਵੱਲ ਵਾਈ ਤਾਂ ਪੰਜਾਬੀਆਂ ਨੇ ਆਪਣੀ ਉਦਾਸੀਨਤਾ ਵਗਾਹ ਮਾਰਨੀ ਹੈ। ਉਹ ਉਦਾਸੀਨਤਾ ਜਿਹਵੀ ਅੱਜ ਪੰਜਾਬੀਆਂ ਨੂੰ ਇਹ ਜਨਮ ਤਾਂ ਭੰਗ ਦੇ ਭਾਣੇ ਗਿਆਦਾ ਭੁਲੁਖਾ ਪਉਂਦੀ ਹੈ ਉਹ ਨਵੇਂ ਵਿਚਾਰਾਂ ਦੀ ਛੂਹ ਨਾਲ ਹੌਸਲਾ ਅਤੇ ਉਮੀਦ ਬਣ ਜਾਵੇਗੀ। ਪੰਜਾਬ ਦੀ ਰਾਜਨੀਤਕ ਕ੍ਰਾਂਤੀ ਦਾ ਰਾਹ ਦਿੱਲੀ ਵਿੱਚ AAP ਦੀ ਚਕਾਚੌਂਧ ਕਰ ਦੇਣ ਵਾਲੀ ਜਿੱਤ ਨਾਲੋਂ ਵੱਖਰਾ ਹੋ ਸਕਦੈ। ਇਸ ਕ੍ਰਾਂਤੀ ਦਾ ਸੂਤਰਧਾਰ ਅਰਵਿੰਦ ਕੇਜਰੀਵਾਲ ਨਾਲੋਂ ਵੱਖਰਾ ਹੋ ਸਕਦੈ। ਪਰ ਇਸ ਦਾ ਸਾਧਣ ਆਮ ਪੰਜਾਬੀਆਂ ਨੇ ਹੀ ਬਣਨਾਂ ਹੈ; ਉਹੀ ਪੰਜਾਬੀ ਜਿਹੜੇ ਅੱਜ ਮਜਬੂਰੀਆਂ ਚ ਧਸੇ ਪਏ ਹਨ। ਦਿੱਲੀ ਚ ਵੀ ਇਹ ਬਦਲਾਵ ਆਮ ਆਦਮੀਆਂ ਦੀਆਂ ਵੋਟਾਂ ਨੇ ਹੀ ਲਿਆਂਦਾ ਹੈ।
 
ਇਸ ਲਈ ਮੈਂ ਪੰਜਾਬ ਚ ਰਾਜਨੀਤਕ ਬਦਲਾਅ ਦਾ ਅਉਣਾ ਕੋਈ ਐਨਾਂ ਔਖਾ ਨਹੀਂ ਹੈ। ਜਦੋਂ ਕੋਈ ਸੱਚੀ ਅਤੇ ਕਾਬਿਲ ਅਵਾਜ ਬਣ ਕੇ ਉੱਭਰਿਆ ਤਾਂ ਪੰਜਾਬੀ ਓਸ ਦਾ ਸਾਥ ਦੇਣਗੇ। ਉਮੀਦ ਹੈ ਕਿ AAP ਦੀ ਕਾਂਮਯਾਬੀ ਪੰਜਾਬ ਦੇ ਕਈ ਨਵੇਂ ਰੌਸ਼ਨਦਿਮਾਗ ਆਗੂਆਂ ਨੂੰ ਹੌਸਲਾ ਅਤੇ ਯਕੀਨ ਦੇਵੇਗੀ।
 
ਅਮਨਦੀਪ ਸਿੰਘ ਧਾਲੀਵਾਲ
Brampton, CANADA

No comments: