jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 9 December 2013

ਸੂਰਤ ਰੇਪ ਕੇਸ- ਨਾਰਾਇਣ ਸਾਈਂ ਦੀ ਪਤਨੀ ਸਾਹਮਣੇ ਲਿਆਏਗੀ ਸੱਚ

www.sabblok.blogspot.com


ਨਵੀਂ ਦਿੱਲੀ.09 ਦਸੰਬਰ. – ਸੂਰਤ ਬਲਾਤਕਾਰ ਕੇਸ ਦੇ ਦੋਸ਼ੀ ਨਾਰਾਇਣ ਸਾਈਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਪੁਲਸ ਸੂਤਰਾਂ Narain-Sai-300x261ਅਨੁਸਾਰ ਨਾਰਾਇਣ ਸਾਈਂ ਦੀ ਪਤਨੀ ਹੀ ਉਸ ਦੀਆਂ ਮੁਸ਼ਕਲਾਂ ਵਧਾਏਗੀ। ਪੁਲਸ ਨਾਰਾਇਣ ਦੀ ਪਤਨੀ ਨੂੰ ਗਵਾਹ ਬਣਾ ਸਕਦੀ ਹੈ। ਦਰਅਸਲ ਸੂਰਤ ਬਲਾਤਕਾਰ ਕੇਸ ਦੇ ਸੰਬੰਧ ‘ਚ ਸੋਮਵਾਰ ਨੂੰ ਸਥਾਨਕ ਪੁਲਸ ਨਾਰਾਇਣ ਸਾਈਂ ਦੀ ਪਤਨੀ ਜਾਨਕੀ ਉਰਫ ਸ਼ਿਲਪਾ ਤੋਂ ਪੁੱਛ-ਗਿੱਛ ਕਰ ਰਹੀ ਹੈ। ਸੂਰਤ ਪੁਲਸ ਵੱਲੋਂ ਜਾਰੀ ਸਮਨ ਦੇ ਅਨੁਸਾਰ ਜਾਨਕੀ ਸੋਮਵਾਰ ਦੀ ਸਵੇਰ ਸੂਰਤ ਕ੍ਰਾਈਮ ਬਰਾਂਚ ਪੁੱਜੀ ਜਿੱਥੇ ਤਕਰੀਬਨ ਅੱਧੇ ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੂੰ ਸੂਰਤ ਪੁਲਸ ਹੈੱਡ ਕੁਆਰਟਰ ਲਿਆਂਦਾ ਗਿਆ। ਇੱਥੇ ਸੂਰਤ ਪੁਲਸ ਦੇ ਉੱਚ ਅਧਿਕਾਰੀ ਸਮੇਤ ਡੀ. ਸੀ. ਪੀ. ਸ਼ੋਭਾ ਭੂਤੜਾ ਜਾਣਕਾਰੀਆਂ ਜੁਟਾ ਰਹੀ ਹੈ।
ਜ਼ਿਕਰਯੋਗ ਹੈ ਕਿ ਜਾਨਕੀ ਪਿਛਲੇ 6 ਸਾਲਾਂ ਤੋਂ ਨਾਰਾਇਣ ਤੋਂ ਵੱਖ ਰਹਿ ਰਹੀ ਹੈ। ਦੱਸਿਆ ਜਾਂਦਾ ਹੈ ਕਿਸ ਸੂਰਤ ਦੀ ਜਿਸ ਪੀੜਤਾ ਨੇ ਨਾਰਾਇਣ ‘ਤੇ ਬਲਾਤਕਾਰ ਅਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ ਉਹ ਲੜਕੀ ਅਤੇ ਜਾਨਕੀ ਕਾਫੀ ਸਮੇਂ ਤੱਕ ਗੁਜਰਾਤ ਦੇ ਗਮਭੋਈ ਆਸ਼ਰਮ ‘ਚ ਇਕੱਠੀਆਂ ਰਹੀਆਂ ਸਨ। ਜਾਨਕੀ ਵੀ ਪੀੜਤਾ ਨੂੰ ਚੰਗੀ ਤਰ੍ਹਾਂ ਨਾਲ ਜਾਣਦੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਪੁਲਸ ਜਾਨਕੀ ਤੋਂ ਇਸ ਮਾਮਲੇ ‘ਚ ਪੁੱਛ-ਗਿੱਛ ਕਰ ਕੇ ਉਸ ਨੂੰ ਆਪਣਾ ਇਕ ਮਜ਼ਬੂਤ ਗਵਾਹ ਬਣਾ ਸਕਦੀ ਹੈ। ਜਾਨਕੀ ਨਾਲ ਉਸ ਦੇ ਰਿਸ਼ਤੇਦਾਰ ਅਤੇ ਵਕੀਲ ਮੌਜੂਦ ਦੇਖ-ਰੇਖ ‘ਚ ਸੂਰਤ ਪੁਲਸ ਦੇ ਅਧਿਕਾਰੀ ਜਾਨਕੀ ਤੋਂ ਜਾਣਕਾਰੀ ਜੁਟਾ ਰਹੇ ਹਨ। ਜਾਨਕੀ ਦੇ ਕਰੀਬੀਆਂ ਅਨੁਸਾਰ ਜਾਨਕੀ ਪੁਲਸ ਨੂੰ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ। ਕਈ ਗੱਲਾਂ ਮੀਡੀਆ ‘ਚ ਵੀ ਆ ਚੁਕੀਆਂ ਹਨ ਜੋ ਸੱਚ ਹੈ।

No comments: