jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਹਨੇਰੀ ਰਾਤ ਵਿਚ ਚੌਦਵੀਂ ਦਾ ਚੰਨ ਭਾਈ ਗੁਰਬਖ਼ਸ਼ ਸਿੰਘ ਖਾਲਸਾ

www.sabblok.blogspot.com
ਚਾਰ ਮੈਂਬਰੀ ਕਮੇਟੀ ਨੂੰ ਸਿਰਫ਼ ਗੱਲਬਾਤ ਕਰਨ ਦਾ ਹੀ ਅਧਿਕਾਰ ਪਰ ਅੰਤਿਮ ਫੈਸਲਾ ਮੈਂ ਕਰਾਂਗਾ- ਭਾਈ ਖਾਲਸਾ
 ਮੋਹਾਲੀ (ਕਰਮਜੀਤ ਸਿੰਘ)- ਪੰਜਾਬ ਦੇ ਰਾਜਨੀਤਕ ਅਤੇ ਧਾਰਮਿਕ ਹਨੇਰੇ ਵਿਚ ਭਾਈ ਗੁਰਬਖ਼ਸ਼ ਸਿੰਘ ਰੌਸ਼ਨੀ ਦੀ ਕਿਰਨ ਬਣ ਕੇ ਉਭਰ ਰਹੇ ਹਨ। ਭਾਵੇਂ ਉਹਨਾਂ ਦੀ ਮੰਗ ਵਰ੍ਹਿਆਂ ਤੋਂ ਜੇਲ੍ਹਾਂ ਵਿਚ ਬੰਦ gurbaksh singh khalsaਜੁਝਾਰੂ ਸਿੰਘਾਂ ਨੂੰ ਰਿਹਾਅ ਕਰਵਾਉਣ ਤੱਕ ਹੀ ਸੀਮਤ ਹੈ, ਪਰ ਜਾਗਦੇ ਹੋਏ ਅਤੇ ਦੂਰਅੰਦੇਸ਼ ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਇਕ ਵੱਡੀ ਹਲਚਲ ਪੈਦਾ ਕਰ ਸਕਦੀ ਹੈ, ਜਿਸਦੇ ਨਤੀਜੇ ਫਿਲਹਾਲ ਸਿੱਖ ਸਿਆਸਤ ਦੀ ਉਪਰਲੀ ਸਤਹ ਦੇ ਹੇਠਾਂ ਅਜੇ ਦੱਬੇ ਹੋਏ ਹੀ ਪ੍ਰਤੀਤ ਹੁੰਦੇ ਹਨ। ਸਿੱਖ ਕੌਮ ਦੇ ਮਨੋਵਿਗਿਆਨ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਇਕ ਰਾਜਨੀਤਕ ਭੇਤੀ ਦੀ ਇਹ ਟਿੱਪਣੀ ਸੁਣਨ ਵਾਲੀ ਹੈ, ‘ਪੰਜਾਬ ਦੀ ਤਾਣੀ ਉਲਝ ਗਈ ਹੈ, ਇਥੋਂ ਦੇ ਧਾਰਮਿਕ ਤੇ ਰਾਜਨੀਤਕ ਰਹਿਬਰ ਸੁੱਕੇ ਪੱਤਿਆਂ ਵਾਂਗ ਜਿੱਧਰ ਹਵਾ ਲਈ ਜਾਂਦੀ ਹੈ, ਉਧਰ ਹੀ ਉਡਦੇ ਜਾਂਦੇ ਹਨ, ਇਥੋਂ ਦੇ ਦਾਨੇ ਵੀ ਕਮਲਿਆਂ ਵਾਂਗ ਉਲਝ ਗਏ ਹਨ ਪਰ ਹਰਿਆਣੇ ਤੋਂ ਆਏ ਇਸ ਗੁਰਬਖ਼ਸ਼ ਸਿੰਘ ਨੇ ਸਿੱਖ ਸਿਧਾਂਤਾਂ ਨੂੰ ਛੱਡ ਬੈਠੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਜੇ ਇਹ ਵਿਅਕਤੀ ਆਪਣੇ ਸਟੈਂਡ ‘ਤੇ ਕਾਇਮ ਰਹਿੰਦਾ ਹੈ ਤਾਂ ਪੰਜਾਬ ਦੇ ਰਾਜਨੀਤਕ ਸਮੀਕਰਨਾਂ ਵਿਚ ਵੱਡੀਆਂ ਤਬਦੀਲੀਆਂ ਆ ਸਕਦੀਆਂ ਹਨ ਅਤੇ ਵਿਸ਼ੇਸ਼ ਕਰਕੇ ਅਕਾਲੀ ਸਿਆਸਤ ਦੀਆਂ ਨੀਤੀਆਂ ਤੇ ਅਮਲਾਂ ਅੱਗੇ ਵੱਡੇ ਤੇ ਗੰਭੀਰ ਪ੍ਰਸ਼ਨ ਚਿੰਨ੍ਹ ਲੱਗ ਸਕਦੇ ਹਨ।’

ਮੋਹਾਲੀ ਵਿਚ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਯਾਦ ਵਿਚ ਬਣੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਵਿਹੜੇ ਵਿਚ ਲੱਗੇ ਇਕ ਟੈਂਟ ਅੰਦਰ ਇਸ ਪੱਤਰਕਾਰ ਨਾਲ ਇਕ ਲੰਮੀ-ਚੌੜੀ ਇੰਟਰਵਿਊ ਦੌਰਾਨ ਭਾਈ ਗੁਰਬਖ਼ਸ਼ ਸਿੰਘ ਨੇ ਪੰਜਾਬ ਵਿਚ ਆਏ ਧਾਰਮਿਕ ਤੇ ਰਾਜਨੀਤਕ ਖਲਾਅ ਬਾਰੇ ਅਰਥ ਭਰਪੂਰ ਟਿੱਪਣੀਆਂ ਕੀਤੀਆਂ। ਇਨ੍ਹਾਂ ਜਵਾਬਾਂ ਵਿਚ ਸਾਦਗੀ ਨਾਲ ਭਰੀ ਦ੍ਰਿੜ੍ਹਤਾ ਤੇ ਸਿਦਕਦਿਲੀ ਸੀ, ਚਿਹਰੇ ਉਪਰ ਇਕ ਵੱਖਰੀ ਚਮਕ ਵੀ ਸੀ, ਜਿਸਦਾ ਪ੍ਰੇਰਨਾ ਸਰੋਤ ਸਪੱਸ਼ਟ ਰੂਪ ਵਿਚ ਗੁਰਬਾਣੀ ਤੇ ਸਿੱਖ ਇਤਿਹਾਸ ਸੀ। ਭੁੱਖ ਹੜਤਾਲ ਦੇ ਵੀਹ ਦਿਨ ਬੀਤ ਜਾਣ ਪਿੱਛੋਂ ਉਹਨਾਂ ਦਾ ਗਲਾ ਕਦੇ ਕਦੇ ਖੁਸ਼ਕ ਹੋ ਜਾਂਦਾ ਸੀ ਅਤੇ ਇਸ ਸਮੇਂ ਉਹਨਾਂ ਨੂੰ ਥੋੜਾ-ਥੋੜਾ ਪਾਣੀ ਦਿੱਤਾ ਜਾਂਦਾ ਪਰ ਫਿਰ ਵੀ ਉਹਨਾਂ ਦੇ ਅੰਦਾਜ਼ੇ ਬਿਆਨ ਵਿਚ ਇਕ ਵੱਡਾ ਧੀਰਜ, ਸਹਿਜ ਤੇ ਠਰੰ੍ਹਮੇ ਦਾ ਰੰਗ ਵੇਖਿਆ ਜਾ ਸਕਦਾ ਸੀ। ਮੁਲਾਕਾਤ ਦਾ ਵੇਲਾ ਸਵੇਰ ਦਾ ਸੀ ਅਤੇ ਟੈਂਟ ਵਿਚ ਹੌਲੀ ਹੌਲੀ ਸੰਗਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਸੀ। ਇਸ ਵਿਚ ਨੌਜਵਾਨਾਂ ਦੀ ਗਿਣਤੀ ਵਧੇਰੇ ਸੀ ਜਦਕਿ ਚਾਲੀ ਸਾਲ ਤੋਂ ਉਪਰ ਬੀਬੀਆਂ ਤੇ ਮਰਦ ਵੀ ਉਸ ਇਕੱਤਰਤਾ ਵਿਚ ਸ਼ਾਮਲ ਸਨ। ਇਨ੍ਹਾਂ ਵਿਚੋਂ ਬਹੁਤੇ ਉਹ ਲੋਕ ਸਨ ਜੋ ਸਰਕਾਰ ਦੀਆਂ ਗ਼ੈਰ ਸਿਧਾਂਤਕ ਨੀਤੀਆਂ, ਚਾਲਾਂ ਤੇ ਲਾਪਰਵਾਹੀਆਂ ਤੋਂ ਪ੍ਰੇਸ਼ਾਨ ਵੀ ਸਨ ਅਤੇ ਉਹਨਾਂ ਦੇ ਹਰ ਸ਼ਬਦ ਵਿਚ ਸਰਕਾਰ ਦੀ ਆਲੋਚਨਾ ਹੀ ਆਲੋਚਨਾ ਸੀ। ਭਾਈ ਗੁਰਬਖ਼ਸ਼ ਸਿੰਘ 4 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲਣ ਵਾਲੇ ਮਾਰਚ ਦੀ ਰੂਪਰੇਖਾ ਬਾਰੇ ਹਦਾਇਤਾਂ ਤੇ ਸੁਝਾਅ ਦੇ ਰਹੇ ਸਨ। ਇਉਂ ਮਹਿਸੂਸ ਹੁੰਦਾ ਸੀ ਜਿਵੇਂ ਇਕ ਸਾਧਾਰਨ ਸਿੱਖ ਅਸਾਧਾਰਨ, ਗ਼ੈਰ ਮਾਮੂਲੀ, ਹਰਮਨਪਿਆਰਾ ਤੇ ਇਤਿਹਾਸ ਬਣਨ ਵੱਲ ਵਧ ਰਿਹਾ ਹੈ। ਟੈਂਟ ਦੇ ਬਾਹਰਵਾਰ ਮੈਦਾਨ ਵਿਚ ਪੰਜਾਹ ਦੇ ਕਰੀਬ ਪੁਲਿਸ ਦੇ ਜਵਾਨ ਛੋਟੀਆਂ-ਛੋਟੀਆਂ ਟੋਲੀਆਂ ਵਿਚ ਘਾਹ ਦੇ ਮੈਦਾਨ ‘ਤੇ ਗੱਲਾਂ ਵਿਚ ਮਸਤ ਸਨ। ਪਰ ਇਥੇ ਕਿਸੇ ਵੀ ਤਰਾਂ ਤਣਾਅ ਵਾਲੀ ਹਾਲਤ ਨਹੀਂ ਸੀ।

ਭਾਈ ਗੁਰਬਖ਼ਸ਼ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉਤੇ ਦ੍ਰਿੜ ਹਨ ਅਤੇ ਇਸ ਹੱਦ ਤੱਕ ਦ੍ਰਿੜ ਹਨ ਕਿ ਉਹਨਾਂ ਦੇ ਆਪਣੇ ਸ਼ਬਦਾਂ ਮੁਤਾਬਕ ‘ਜੇਕਰ ਘੱਟੋ ਘੱਟ ਆਪਣੀ ਸਜ਼ਾ ਭੁਗਤ ਚੁੱਕੇ 6 ਸਿੰਘਾਂ ਨੂੰ ਮੇਰੇ ਸਾਹਮਣੇ ਲਿਆ ਕੇ ਖੜਾ ਨਹੀਂ ਕੀਤਾ ਜਾਂਦਾ, ਓਨਾ ਚਿਰ ਇਹ ਭੁੱਖ ਹੜਤਾਲ ਖ਼ਤਮ ਨਹੀਂ ਹੋ ਸਕਦੀ।’ ਉਹਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜੇਲ੍ਹਾਂ ਵਿਚ ਬੰਦ ਸਾਰੇ ਸਿੱਖਾਂ ਨੂੰ ਵੀ ਰਿਹਾਅ ਕੀਤਾ ਜਾਵੇ। ਇਕ ਸਿੱਖ ਯੂæਪੀæ ਤੋਂ ਹੈ, ਇਕ ਕਰਨਾਟਕ ਤੋਂ ਹੈ ਅਤੇ ਇਕ ਗੁਜਰਾਤ ਤੋਂ ਹੈ, ਜੋ ਕਈ ਵਰ੍ਹਿਆਂ ਤੋਂ ਕਾਨੂੰਨ ਮੁਤਾਬਕ ਆਪਣੀਆਂ ਕੈਦਾਂ ਭੁਗਤ ਚੁੱਕੇ ਹਨ, ਪਰ ਅਜੇ ਤੱਕ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ।

ਟੈਂਟ ਤੋਂ ਬਾਹਰ ਲੋਕ ਸਾਬਕਾ ਡੀæਜੀæਪੀæ (ਜੇਲ੍ਹਾਂ) ਸ਼ਸ਼ੀਕਾਂਤ ਦੀ ਅੰਬ ਸਾਹਿਬ ਵਿਚ ਹੋਏ ਇਕੱਠ ਦੌਰਾਨ ਉਸ ਤਕਰੀਰ ਦਾ ਹਵਾਲਾ ਦੇ ਰਹੇ ਸਨ, ਜਿਸ ਵਿਚ ਉਹਨਾਂ ਨੇ ਦੋ ਗੱਲਾਂ ਸਾਫ਼-ਸਾਫ਼ ਕਹੀਆਂ ਸਨ ਕਿ ਰਿਹਾਈਆਂ ਦਾ ਅਮਲ ਇਕ ਘੰਟੇ ਤੋਂ ਲੈ ਕੇ ਇਕ ਦਿਨ ਵਿਚ ਮੁਕੰਮਲ ਹੋ ਸਕਦਾ ਹੈ ਅਤੇ ਦੂਜਾ ਇਹਨਾਂ ਵਿਅਕਤੀਆਂ ਨੂੰ ਜੇਲ੍ਹ ਵਿਚ ਰੱਖਣਾ ਵੱਡਾ ਧੱਕਾ ਤੇ ਅਨਿਆਂ ਹੈ।

ਭਾਈ ਗੁਰਬਖ਼ਸ਼ ਸਿੰਘ ਉਹਨਾਂ ਰਾਜਨੀਤਕ ਚਾਲਾਂ, ਵਿਅਕਤੀਆਂ ਤੇ ਤਾਕਤਾਂ ਤੋਂ ਪੂਰੀ ਤਰਾਂ ਚੌਕਸ ਹਨ, ਜੋ ਉਹਨਾਂ ਦੇ ਮਿਸ਼ਨ ਨੂੰ ਤਾਰਪੀਡੋ ਕਰਨ ਲਈ ਇਹੋ ਜਿਹੇ ਸਮਿਆਂ ‘ਤੇ ਪੂਰੀ ਤਰਾਂ ਸਰਗਰਮ ਰਹਿੰਦੇ ਹਨ। ਇਹ ਪੁੱਛੇ ਜਾਣ ਉਤੇ ਕਿ ਅੰਤਿਮ ਫੈਸਲਾ ਕਰਨ ਦਾ ਅਧਿਕਾਰ ਕਿਸ ਕੋਲ ਹੋਵੇਗਾ, ਉਹਨਾਂ ਦੱਸਿਆ ਕਿ ਆਖ਼ਰੀ ਫੈਸਲਾ ਮੈਂ ਖ਼ੁਦ ਕਰਾਂਗਾ, ਪਰ ਗੱਲਬਾਤ ਕਰਨ ਦਾ ਅਧਿਕਾਰ ਚਾਰ ਵਿਅਕਤੀਆਂ ਨੂੰ ਦਿੱਤਾ ਗਿਆ ਹੈ। ਜਿਨਾਂ ਚਾਰ ਵਿਅਕਤੀਆਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ, ਉਹਨਾਂ ਵਿਚ ਦਲ ਖ਼ਾਲਸਾ ਦੇ ਆਗੂ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਅਕਾਲੀ ਦਲ (ਪੰਚ ਪ੍ਰਧਾਨੀ) ਦੇ ਐਗਜ਼ੈਕਟਿਵ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਗੁਰਨਾਮ ਸਿੰਘ ਸਿੱਧੂ ਅਤੇ ਇਕ ਬੀਬੀ ਸ਼ਾਮਲ ਹੈ, ਜਿਸਦਾ ਨਾਮ ਸੂਤਰਾਂ ਅਨੁਸਾਰ ਸ਼ਾਇਦ ਬੀਬੀ ਕਸ਼ਮੀਰ ਕੌਰ ਹੈ।

ਜਦੋਂ ਇਹ ਸਵਾਲ ਕੀਤਾ ਗਿਆ ਕਿ ਗ੍ਰਿਫ਼ਤਾਰੀ ਦੀ ਸੂਰਤ ਵਿਚ ਉਹਨਾਂ ਦੀ ਭੁੱਖ ਹੜਤਾਲ ਫਿਰ ਵੀ ਜਾਰੀ ਰਹੇਗੀ, ਉਹਨਾਂ ਦਾ ਜਵਾਬ ਸੀ ਕਿ ਕਿਸੇ ਦੀ ਹਿੰਮਤ ਨਹੀਂ ਕਿ ਮੇਰੀ ਭੁੱਖ ਹੜਤਾਲ ਤੋੜ ਸਕੇ। ਇਹ ਪੁੱਛੇ ਜਾਣ ਉਤੇ ਕਿ ਪੰਥਕ ਏਕਤਾ ਵਿਚ ਕਿਹੜੀਆਂ ਰੁਕਾਵਟਾਂ ਹਨ, ਉਹਨਾਂ ਦਾ ਉਤਰ ਸੀ ਕਿ ਜਦੋਂ ਤੱਕ ਆਗੂਆਂ ਦੀ ‘ਮੈਂ’ ਨਹੀਂ ਮਰਦੀ, ਉਦੋਂ ਤੱਕ ਏਕਤਾ ਨਹੀਂ ਹੋ ਸਕਦੀ।

ਭਾਈ ਗੁਰਬਖ਼ਸ਼ ਸਿੰਘ ਸੰਤ ਜਰਨੈਲ ਸਿੰਘ ਦੀ ਸਖ਼ਸ਼ੀਅਤ ਅਤੇ ਇਤਿਹਾਸ ਵਿਚ ਉਹਨਾਂ ਵਲੋਂ ਨਿਭਾਏ ਗਏ ਰੋਲ ਤੋਂ ਬੇਹੱਦ ਪ੍ਰਭਾਵਿਤ ਹਨ ਅਤੇ ਉਹ ਉਹਨਾਂ ਨੂੰ ਓੜਕਾਂ ਦਾ ਪਿਆਰ ਕਰਦੇ ਹਨ। ਜਦੋਂ ਇਹ ਪੁੱਛਿਆ ਗਿਆ ਕਿ ਸੰਤ ਜਰਨੈਲ ਸਿੰਘ ਤੋਂ ਪਿੱਛੋਂ ਸਿੱਖ ਕੌਮ ਕੋਈ ਵੱਡਾ ਆਗੂ ਸਾਹਮਣੇ ਕਿਉਂ ਨਹੀਂ ਲਿਆ ਸਕੀ, ਤਾਂ ਉਹਨਾਂ ਦਾ ਸੰਖੇਪ ਜਵਾਬ ਸੀ ‘ਅਸੀਂ ਸੁੱਖਾਂ ਨਾਲ ਜੁੜ ਗਏ ਹਾਂ। ਅਸੀਂ ਸੁੱਖ ਰਹਿਣੇ ਹੋ ਗਏ ਹਾਂ।’ ਇਹ ਪੁੱਛੇ ਜਾਣ ‘ਤੇ ਕਿ ਕੀ ਸਿੱਖ ਕੌਮ ਕਿਸੇ ਹੀਰੋ ਜਾਂ ਨਾਇਕ ਦੀ ਤਲਾਸ਼ ਵਿਚ ਹੈ, ਉਹਨਾਂ ਦਾ ਸਿੱਧਾ ਜਵਾਬ ਸੀ ਹਾਂ, ਬਿਲਕੁਲ। ਉਹ ਵੀ ਛੇਤੀ ਹੀ ਆਏਗਾ, ਜ਼ਰੂਰ ਆਏਗਾ। ਭਾਈ ਗੁਰਬਖ਼ਸ਼ ਸਿੰਘ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਮਿਸ਼ਨ ਸਫ਼ਲ ਹੋਣ ਪਿੱਛੋਂ ਤੁਸੀਂ ਕੀ ਕਰੋਗੇ, ਤਾਂ ਉਹ ਕੁਝ ਚਿਰ ਖਾਮੋਸ਼ ਰਹੇ। ਸ਼ਾਇਦ ਉਹ ਅਜੇ ਜਵਾਬ ਨਹੀਂ ਸਨ ਦੇਣਾ ਚਾਹੁੰਦੇ, ਪਰ ਫਿਰ ਉਹਨਾਂ ਝੱਟ-ਪੱਟ ਕਿਹਾ ਕਿ ਮੈਂ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਾਂਗਾ। ਉਹ ਪ੍ਰਚਾਰ ਕਿਹੋ ਜਿਹਾ ਹੋਵੇਗਾ, ਉਸਦੀ ਰੂਪ-ਰੇਖਾ ਅਜੇ ਉਹਨਾਂ ਨਹੀਂ ਦੱਸੀ।

ਉਹਨਾਂ ਮੰਨਿਆਂ ਕਿ ਰਾਜਨੀਤੀ ਉਤੇ ਧਰਮ ਦਾ ਕੁੰਡਾ ਨਹੀਂ ਰਿਹਾ। ਪਰ ਉਹਨਾਂ ਨਾਲ ਹੀ ਇਤਿਹਾਸ ਵਿਚੋਂ ਮਿਸਾਲਾਂ ਦਿੰਦਿਆਂ ਕਿਹਾ ਕਿ ਹਰੇਕ ਸੰਕਟ ਵਿਚ ਬੋਤਾ ਸਿੰਘ ਤੇ ਗਰਜਾ ਸਿੰਘ ਆਉਂਦੇ ਰਹੇ ਹਨ ਜਦਕਿ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵੀ ਕਿਤੇ ਨਹੀਂ ਗਏ। ਜ਼ਿੰਦਗੀ ਵਿਚ ਉਤਰਾਅ-ਚੜਾਅ ਆਉਂਦੇ ਹੀ ਰਹਿੰਦੇ ਹਨ। ਉਹਨਾਂ ਇਸ ਗੱਲ ‘ਤੇ ਅਫ਼ਸੋਸ ਪ੍ਰਗਟ ਕੀਤਾ ਕਿ ਸਾਡੇ ਪ੍ਰਚਾਰਕ ਜੀਵਨ ਪੱਖੋਂ ਕਮਜ਼ੋਰ ਹਨ। ਜਦੋਂ ਇਹ ਪੁੱਛਿਆ ਗਿਆ ਕਿ ਮੌਜੂਦਾ ਹਾਲਤਾਂ ਵਿਚ ਜੱਦੋਜਹਿਦ ਦੀ ਕਿਹੜੀ ਰੂਪ-ਰੇਖਾ ਮਿਥੀ ਜਾਵੇ ਤਾਂ ਉਹਨਾਂ ਦਾ ਜਵਾਬ ਸੀ ਕਿ ਇਹ ਸਮਾਂ ਕਲਮ ਦਾ ਸਮਾਂ ਹੈ। ਅਸੀਂ ਕਲਮਾਂ ਚੁੱਕੀਏ, ਬਾਣੀ ਤੇ ਬਾਣੇ ਦੇ ਧਾਰਨੀ ਬਣੀਏ। ਸਾਨੂੰ ਪੰਥਕ ਜਜ਼ਬੇ ਵਾਲੇ ਸਿੱਖਾਂ ਦੀ ਲੋੜ ਹੈ। ਭਾਈ ਗੁਰਬਖ਼ਸ਼ ਸਿੰਘ ਗੁਰੂ-ਸਿਧਾਂਤ ਨਾਲ ਜੁੜੀ ਵਿਦਵਤਾ ਨੂੰ ਸਿਰਮੌਰ ਮੰਨਦੇ ਹਨ। ਭਾਈ ਗੁਰਬਖ਼ਸ਼ ਸਿੰਘ ਸੰਗਤਾਂ ਨੂੰ ਸ਼ਾਂਤਮਈ ਰਹਿ ਕੇ ਸੰਘਰਸ਼ ਕਰਨ ਦੀ ਵਾਰ ਵਾਰ ਬੇਨਤੀ ਕਰਦੇ ਹਨ ਅਤੇ ਤੇਜ਼-ਤਰਾਰ ਗੱਲਾਂ ਕਰਨ ਤੋਂ ਸੰਕੋਚ ਵੀ ਕਰਦੇ ਹਨ ਅਤੇ ਸਾਥੀਆਂ ਨੂੰ ਵੀ ਇਹੋ ਸਲਾਹਾਂ ਦਿੰਦੇ ਹਨ।

ਇਸ ਤੋਂ ਇਲਾਵਾ ਉਹ ਜਥੇਬੰਦੀਆਂ ਦੇ ਆਗੂਆਂ ਨੂੰ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੇ ਮੁੱਦੇ ‘ਤੇ ਹੀ ਗੱਲ ਕਰਨ ਅਤੇ ਮੁੱਦੋਂ ਤੋਂ ‘ਲਾਂਭੇ-ਲਾਂਭੇ’ ਜਾਣ ਤੋਂ ਵਰਜਦੇ ਹਨ। ਉਹਨਾਂ ਨੂੰ ਪਤਾ ਹੈ ਕਿ ਕਈ ਆਗੂ ਮੁੱਦੇ ਤੋਂ ਪਾਸੇ ਹੱਟ ਕੇ ਆਪਣੀ ਗੱਲ ਵੱਧ ਅਤੇ ਮੁੱਦੇ ਦੀ ਗੱਲ ਘੱਟ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਇਹੋ ਜਿਹੇ ਘੁੰਤਰਬਾਜ਼ਾਂ ਤੋਂ ਪੂਰੀ ਤਰਾਂ ਸਾਵਧਾਨ ਹਨ। ਇੰਟਰਵਿਊ ਦੌਰਾਨ ਜਦੋਂ ਡਾਕਟਰ ਨੇ ਉਹਨਾਂ ਦਾ ਸਰੀਰਕ ਮੁਆਇਨਾ ਕੀਤਾ ਤਾਂ ਉਹਨਾਂ ਦੀ ਨਬਜ਼ ਨਾਰਮਲ ਸੀ ਅਤੇ ਬਲੱਡ ਪ੍ਰੈਸ਼ਰ ਹੇਠਲਾ 80 ਤੇ ਉਪਰਲਾ 120 ਸੀ। ਡਾਕਟਰੀ ਮੁਆਇਨਾ ਕਰਨ ਤੋਂ ਪਿੱਛੋਂ ਜਦੋਂ ਮੈਂ ਡਾਕਟਰ ਸੀæਪੀæ ਸਿੰਘ ਨੂੰ ਭਾਈ ਗੁਰਬਖ਼ਸ਼ ਸਿੰਘ ਦੀ ਮਨੋ ਵਿਗਿਆਨਕ ਅਵਸਥਾ ਬਾਰੇ ਜਾਨਣ ਲਈ ਸਵਾਲ ਕੀਤਾ ਤਾਂ ਉਹਨਾਂ ਦਾ ਜਵਾਬ ਸੀ ਕਿ ਇਹ ਗੱਲ ਤਾਂ ਸਾਇਕੈਸਟਰਿਕ ਹੀ ਦੱਸ ਸਕਦਾ ਹੈ। ਭਾਈ ਗੁਰਬਖ਼ਸ਼ ਸਿੰਘ ਦਾ ਭਾਰ ਅੱਜ 66 ਕਿਲੋ ਸੀ, ਜੋ ਕਿ ਭੁੱਖ ਹੜਤਾਲ ਤੋਂ ਪਿੱਛੋਂ 9 ਕਿਲੋ ਘੱਟ ਗਿਆ ਹੈ।

ਜਦੋਂ ਇਹ ਪੁੱਛਿਆ ਗਿਆ ਕਿ ਰਾਤ ਨੂੰ ਜਦੋਂ ਇਕਾਂਤ ਵਿਚ ਹੁੰਦੇ ਹਨ ਤਾਂ ਉਹਨਾਂ ਦੇ ਅੰਦਰ ਕੀ ਕੁਝ ਚੱਲ ਰਿਹਾ ਹੁੰਦਾ ਹੈ। ਉਹਨਾਂ ਦਾ ਜਵਾਬ ਸੀ ਕਿ ਮੈਂ ਸਿਰਫ਼ ਉਸ (ਅਕਾਲਪੁਰਖ) ਨੂੰ ਹੀ ਯਾਦ ਕਰਦਾ ਹਾਂ। ਮੁਲਾਕਾਤ ਦੌਰਾਨ ਸਮੇਂ ਸਮੇਂ ਫੋਨ ਵੀ ਆਉਂਦੇ ਸਨ, ਜੋ ਬਹੁਤਾ ਕਰਕੇ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਵਗੈਰਾ ਵਿਦੇਸ਼ਾਂ ਤੋਂ ਆਉਂਦੇ। ਅਮਰੀਕਾ ਵਿਚ ਵੀ ਕਿਸੇ ਥਾਂ ਭੁੱਖ ਹੜਤਾਲ ਦਾ ਦੌਰ ਚੱਲ ਰਿਹਾ ਸੀ। ਪਰ ਭਾਈ ਗੁਰਬਖ਼ਸ਼ ਸਿੰਘ ਉਹਨਾਂ ਨੂੰ ਭੁੱਖ ਹੜਤਾਲ ਨਾ ਕਰਨ ਦੀ ਪ੍ਰੇਰਨਾ ਦੇ ਰਹੇ ਸਨ। ਉਹ ਉਹਨਾਂ ਨੂੰ ਕੇਸਰੀ ਦਸਤਾਰਾਂ ਤੇ ਕੇਸਰੀ ਦੁਪੱਟੇ ਪਾਉਣ ਬਾਰੇ ਅਪੀਲਾਂ ਕਰ ਰਹੇ ਸਨ। ਉਹ ਇਹ ਵੀ ਬੇਨਤੀ ਕਰ ਰਹੇ ਸਨ ਕਿ ਮੇਰੇ ਨਾਮ ‘ਤੇ ਬਾਣੀ ਪੜੋ। ਭਾਈ ਗੁਰਬਖ਼ਸ਼ ਸਿੰਘ ਇਹ ਨਹੀਂ ਦੱਸ ਸਕੇ ਕਿ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦੀ ਸਹੀ ਗਿਣਤੀ ਕਿੰਨੀ ਕੁ ਹੈ। ਉਹਨਾਂ ਦੇ ਨਾਲ ਬੈਠੇ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਇਹ ਗਿਣਤੀ 100-150 ਦੱਸਦੇ ਸਨ, ਜਦਕਿ ਹੈਰਾਨੀਜਨਕ ਤੱਥ ਇਹ ਹੈ ਕਿ ਸਹੀ ਸੂਚੀ ਨਾ ਹੀ ਕਦੇ ਸਰਕਾਰ ਨੇ ਦੱਸੀ ਹੈ ਅਤੇ ਨਾ ਹੀ ਕਿਸੇ ਨੇ ਸੂਚਨਾ ਐਕਟ ਅਧੀਨ ਸਬੰਧਤ ਅਧਿਕਾਰੀਆਂ ਤੋਂ ਇਹ ਸੂਚੀ ਮੰਗੀ ਹੈ।

ਭਾਈ ਗੁਰਬਖ਼ਸ਼ ਸਿੰਘ ਇਸ ਗੱਲ ‘ਤੇ ਬਹੁਤ ਦੁਖੀ ਸਨ ਕਿ ਅਸੀਂ ਅਜੇ ਤੱਕ ਜੁਝਾਰੂ ਲਹਿਰ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਸੂਚੀ ਹੀ ਤਿਆਰ ਨਹੀਂ ਕਰ ਸਕੇ। ਸਮੁੱਚੀ ਇੰਟਰਵਿਊ ਦੌਰਾਨ ਮੈਂ ਇਹ ਮਹਿਸੂਸ ਕੀਤਾ ਕਿ ਸਾਧਾਰਨ ਨਜ਼ਰ ਆਉਂਦਾ ਇਹ ਸਿੰਘ ਡੂੰਘੀਆਂ ਜੜ੍ਹਾਂ ਵਾਲਾ ਦਰੱਖ਼ਤ ਹੈ, ਜੋ ਆਉਣ ਵਾਲੇ ਕਿਸੇ ਵੀ ਝੱਖੜ ਦਾ ਮੁਕਾਬਲਾ ਕਰ ਸਕਦਾ ਹੈ।
-

No comments: