jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਭਾਈ ਗੁਰਬਖਸ਼ ਸਿੰਘ ਦੇ ਜੀਵਨ ਤੇ ਸੰਖੇਪ ਝਾਤ

www.sabblok.blogspot .com


ਚੰਡੀਗੜ੍ਹ (ਗਗਨਦੀਪ ਸੋਹਲ) : ਹਿੰਦਸਤਾਨ ਦੀਆਂ ਵੱਖੋ-ਵੱਖਰੀਆਂ ਜੇਲ੍ਹਾਂ 'ਚ ਲੰਮੇਂ ਸਮੇਂ ਤੋਂ ਬੰਦ ਸਜ਼ਾਵਾਂ ਪੂਰੀਆਂ ਕਰ ਚੁਕੇ ਨੋਜ਼ਵਾਨ ਸਿੰਘਾਂ ਦੀ ਰਿਹਾਈ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 8 ਸਥਿਤ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ (ਪਾਤਸ਼ਾਹੀ 7ਵੀਂ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ) ਵਿਖੇ ਭਾਈ ਗੁਰਬਖਸ਼ ਸਿੰਘ ਖਾਲਸਾ(ਹਰਿਆਣਾ) 14ਨਵੰਬਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਹਨ। ਭਾਈ ਗੁਰਬਖਸ਼ ਸਿੰਘ ਦਾ ਜਨਮ 12ਦਸੰਬਰ 1965 ਨੂੰ ਮਾਤਾ ਮੋਹਿੰਦਰ ਕੌਰ ਦੀ ਕੁਖੋਂ ਪਿਤਾ ਜਥੇਦਾਰ ਅਜੀਤ ਸਿੰਘ ਦੇ ਘਰ ਹੋਇਆ। ਜਿਨ੍ਹਾਂ ਦਾ ਪਿੰਡ ਠਸਕਾ ਅਲੀ ਜਿਲ੍ਹਾ ਕੁਰਕਸ਼ੇਤਰ (ਹਰਿਆਣਾ) ਵਿਚ ਹੈ। ਭਾਈ ਖਾਲਸਾ ਦੋ ਭਰਾ ਅਤੇ ਇਕ ਭੈਣ ਹਨ । ਭਾਈ ਖਾਲਸਾ ਦੀ ਮੁਢਲੀ ਵਿਦਿਆ ਦੇ ਨਾਲ ਗੁਰਦੁਆਰਾ ਲਖਨੋਰ ਸਾਹਿਬ ਤੋਂ ਗੁਰਮਤਿ ਵਿਦਿਆ ਹਾਸਿਲ ਕੀਤੀ ਅਤੇ ਅ੍ਰੰਮ੍ਰਿਤ ਪਾਨ ਕੀਤਾ। ੳਨ੍ਹਾਂ ਦਾ ਵਿਆਹ ਸਾਲ 1987 ਵਿਚ ਬੀਬੀ ਜਸਬੀਰ ਕੌਰ ਨਾਲ ਗੁਰਮਰਿਯਾਦਾ ਅਨੂਸਾਰ ਹੋਈ । ਉਨ੍ਹਾਂ ਦੇ ਘਰ ਇਕ ਬੇਟੇ ਨੇ ਜਨਮ ਲਿਆ ਜਿਸਦਾ ਨਾਂਅ ਜੁਝਾਰ ਸਿੰਘ ਰਖਿਆ ਗਿਆ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਗੁਰੂ ਵਾਲੇ ਹੋਣ ਕਾਰਨ ਭਾਈ ਸਾਹਿਬ ਦਾ ਰੁਝਾਨ ਵੀ ਗੁਰਮਤਿ ਵਲ ਜਿਆਦਾ ਆਕਰਸ਼ਿਤ ਰਿਹਾ ਜਿਸ ਦੇ ਚਲਦਿਆਂ ਇਲਾਕੇ 'ਚ ਧਾਰਮਿਕ ਸਮਾਗਮ ਹੁੰਦੇ ਉਥੇ ਛੋਟੇ ਸਾਹਿਬਜ਼ਾਦਿਆਂ ਦੀਆਂ ਕਵਿਤਾਵਾਂ ਸੁਣਾ ਕੇ ਆਪਣੀ ਭਰਵੀਂ ਹਾਜ਼ਰੀ ਲਵਾਉਂਦੇ ਸਨ। ਗੁਰਸਿੱਖ ਪ੍ਰੀਵਾਰ ਹੋਣ ਕਾਰਨ ਭਾਈ ਗੁਰਬਖਸ਼ ਭਾਈ ਖਾਲਸਾ ਸ਼ੁਰੂ ਤੋਂ ਹੀ ਸੰਘਰਸ਼ੀ ਰਹੇ ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੰਗਤ ਤੋਂ ਪ੍ਰਭਾਵਿਤ ਹੋਣ ਕਾਰਨ ਪੂਰੀ ਤਰਾਂ ਸਿੱਖ ਕੌਮ ਨੂੰ ਸਮਰਪਿਤ ਹੋ ਗਏ ਅਤੇ ਸਿੱਖੀ ਦਾ ਪ੍ਰਚਾਰ ਕਰਨ ਲਗੇ। ਜੋ ਕਿ ਉਸ ਸਮੇਂ ਦੀਆਂ ਸਰਕਾਰਾਂ ਨੂੰ ਰਾਸ ਨਹੀਂ ਆਇਆ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਤਹਿਤ ਇਨ੍ਹਾਂ ਨੇ ਸਾਲ 1982 'ਚ ਪਹਿਲੀ ਵਾਰ ਜੇਲ੍ਹ ਯਾਤਰਾ ਕੀਤੀ ਪਰ ਭਾਈ ਖਾਲਸਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਿਭਾਂਉਦੇ ਰਹੇ। ਇਸ ਉਪਰੰਤ ਸਾਲ 1986-87 ਦੋਰਾਨ ਜਦੋਂ ਹਿੰਦੋਸਤਾਨ ਸਰਕਾਰ ਵਲੋਂ ਕੇਸਰੀ ਦਸਤਾਰਾਂ ਬਨੰਣ ਤੇ ਰੋਕ ਲਗਾ ਦਿਤੀ ਗਈ ਸੀ ਜਿਸ ਦੇ ਖਿਲਾਫ ਅਵਾਜ਼ ਉਠਾਉਣ ਦੇ ਤੇ ਵੀ ਕੁੱਝ ਸਮੇਂ ਲਈ ਇਨ੍ਹਾ ਨੂੰ ਜੇਲ੍ਹ ਵਿਚ ਡੱਕ ਦਿਤਾ ਗਿਆ । ਭਾਈ ਗੁਰਬਖਸ਼ ਸਿੰਘ ਨੂੰ ਗਰਮ ਖਿਆਲੀ ਭਾਸ਼ਨ ਦੇਣ ਕਾਰਨ ਸਾਲ 1994 ਵਿਚ ਫਿਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਨਾਜ਼ੂਕ ਦੌਰ ਦੇ ਚਲਦਿਆਂ ਭਾਈ ਖਾਲਸਾ ਨੂੰ 10ਝੂੱਠੇ ਮੁਕਦਮਿਆਂ ਵਿਚ ਫਸਾ ਕੇ ਪੁਲਸ ਨੇ ਇਨ੍ਹਾਂ ਨੂੰ ਘਰੋਂ ਚੁੱਕ ਲਿਆ । ਜਿਨ੍ਹਾਂ ਵਿਚ ਪੁਲਸ ਨੇ ਪਾਨੀਪਤ ਤੋਂ ਲੈਕੇ ਅੰਮ੍ਰਿਤਸਰ ਸਾਹਿਬ ਤਕ ਦੇ ਝੂੱਠੇ ਕੇਸਾਂ ਵਿਚ ਫਸਾਇਆ ਅਤੇ 1 ਮਹੀਨਾ 28ਦਿਨ ਤਕ ਪੁਲਿਸ ਰਿਮਾਂਡ ਤੇ ਰਖਿਆ ਗਿਆ ਅਤੇ ਇਨ੍ਹਾਂ ਦੀ ਪਤਨੀ ਨੂੰ ਵੀ ਜਲੀਲੀ ਕੀਤਾ ਗਿਆ। ਇਨ੍ਹਾਂ ਦੋਰਾਂ ਦੋਰਾਨ ਭਾਈ ਖਾਲਸਾ ਨੂੰ ਸਾਲ 2010ਵਿਚ 10 ਸਾਲ ਦੀ ਸਜ਼ਾ ਹੋਈ ਅਤੇ 25 ਹਜ਼ਾਰ ਜ਼ੁਰਮਾਨਾ ਕੀਤਾ ਗਿਆ। ਕੁੱਝ ਸਮਾਂ ਅੰਬਾਲਾ ਜੇਲ੍ਹ ਵਿਚ ਰਖਣ ਤੋਂ ਬਾਅਦ ਚੰਡੀਗੜ੍ਹ ਵਿਖੇ ਮਾਡਰਨ ਜੇਲ੍ਹ ਬੁੜੈਲ ਵਿਚ ਬੰਦ ਰਖਿਆ ਗਿਆ। ਜਿਥੇ ਉਨ੍ਹਾਂ ਦੀ ਮੁਲਾਕਾਤ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਦੇ ਨਾਲ ਹੋਈ। ਭਾਈ ਖਾਲਸਾ ਦਾ ਨੇ ਹਿੰਦੋਸਤਾਨ ਦੇ ਵਿਚ ਸਮੇਂ -ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖ ਦੇ ਨਾਲ ਕੀਤੇ ਜਾਂਦੇ ਮਤਰੇਈ ਮਾਂ ਵਾਲੇ ਸਲੂਕ ਦਾ ਸੰਤਾਪ ਉਨ੍ਹਾਂ ਵੀ ਆਪਣੇ ਪਿੰਡੇ ਤੇ ਹੰਡਾਇਆ ਹੈ ਤੇ ਉਹ ਇਹ ਵੀ ਚੰਗੀ ਤਰਾਂ ਜਾਣਦੇ ਹਨ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਨਾਲ ਕਿਹੋ ਜਿਹਾ ਵਰਤਾਰਾ ਕੀਤਾ ਜਾਂਦਾ ਹੈ। ਹਿੰਦੋਸਤਾਨ ਦੀਆਂ ਅਦਾਲਤੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅੱਜ ਵੀ ਸਿੱਖ ਨੋਜ਼ਵਾਨ ਜੇਲ੍ਹਾਂ ਵਿਚ ਸੜ੍ਹ ਰਹੇ ਹਨ । ਜਿਨ੍ਹਾਂ ਨੂੰ ਸਰਕਾਰਾਂ ਰਿਹਾ ਨਹੀਂ ਕਰ ਰਹੀਆਂ । ਜੇਲ੍ਹਾਂ ਵਿਚ ਬੰਦ ਸਜ਼ਾਵਾਂ ਭੁਗਤ ਚੁਕੇ ਸਿੰਘਾਂ ਦੀ ਰਿਹਾਈ ਹੀ ਇਸ ਭੁੱਖ ਹੜਤਾਲ ਰਖਣ ਦਾ ਮੁੱਖ ਮੰਤਵ ਹੈ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣਾ ਮੇਰਾ ਫ਼ਰਜ਼ ਹੈ। ਭਾਈ ਗੁਰਬਖਸ਼ ਸਿੰਘ ਨੇ ਸੰਘਰਸ਼ ਦੋਰਾਨ ਕੁਰਕਸ਼ੇਤਰ, ਅੰਬਾਲਾ, ਅਮ੍ਰਿਤਸਰ ਅਤੇ ਬੁੜੈਲ ਜੇਲ੍ਹ ਆਦਿ ਵਿਚ ਜੇਲ੍ਹਾਂ ਕਟੀਆਂ ਅਤੇ ਹੁਣ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਦ੍ਰਿੜ ਇਰਾਦੇ ਨਾਲ ਭੁੱਖ ਹੜਤਾਲ ਤੇ 18ਦਿਨਾਂ ਤੋਂ ਬੈਠੇ ਹਨ ਅਤੇ ਸਮੂਚੀਆਂ ਸਿੱਖ ਜਥੇਬੰਦੀਆਂ ਅਤੇ ਪੰਥ ਦਰਦੀ ਉਨ੍ਹਾਂ ਦੇ ਇਸ ਸੰਘਰਸ਼ ਵਿਚ ਸ਼ਾਮਿਲ ਹੋ ਚੁਕੇ ਹਨ।

No comments: