jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਦਿੱਲੀ ਵਿਧਾਨ ਸਭਾ ਚੋਣਾਂ 'ਚ ਸਿਫਰ ਰਹੇਗਾ ਅਕਾਲੀ ਦਲ ਦਾ ਪ੍ਰਦਰਸ਼ਨ: ਬਾਜਵਾ

www.sabblok.blogspot.com









ਪੱਟੀ (ਤਰਨਤਾਰਨ), 2 ਦਸੰਬਰ -- : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਦੇ ਮਾੜੇ ਪ੍ਰਦਰਸ਼ਨ ਨੇ ਅਕਾਲੀ ਭਾਜਪਾ ਗਠਜੋੜ ਦੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਖੇਡ ਨੂੰ ਖ਼ਤਮ ਕਰ ਦਿੱਤਾ ਹੈ। ਪਹਿਲੀ ਵਾਰ ਦਿੱਲੀ 'ਚ ਆਪਣੀ ਕਿਸਮਤ ਅਜ਼ਮਾ ਰਹੇ ਅਕਾਲੀ ਦਲ ਨੂੰ ਸਿਰਫ ਸਿਫਰ ਹੀ ਮਿਲੇਗੀ। ਜਨ ਸੰਪਰਕ ਪ੍ਰੋਗਰਾਮ ਤਹਿਤ ਇਥੇ ਹਰਮਿੰਦਰ ਸਿੰਘ ਗਿੱਲ ਵੱਲੋਂ ਆਯੋਜਿਤ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਉਨ઺ਾਂ ਨੇ ਦਿੱਲੀ ਦੇ ਕਾਲਕਾਜੀ, ਹੀਰਾ ਨਗਰ ਅਤੇ ਰਾਜੋਰੀ ਗਾਰਡਨ ਹਲਕਿਆਂ ਦਾ ਦੌਰਾ ਕੀਤਾ ਅਤੇ ਅਕਾਲੀ ਭਾਜਪਾ ਸਰਕਾਰ ਦੇ ਕਾਲੇ ਕਾਰਨਾਮਿਆਂ ਦਾ ਭਾਂਡਾਫੋੜ ਕੀਤਾ। ਉਨ઺ਾਂ ਨੇ ਕਿਹਾ ਕਿ ਦਿੱਲੀ ਚੋਣਾਂ 'ਚ ਅਕਾਲੀ ਦਲ ਹਾਸ਼ੀਏ 'ਤੇ ਹੋਵੇਗੀ ਅਤੇ ਉਸਦੀ ਸਾਂਝੇਦਾਰ ਭਾਜਪਾ ਨੂੰ ਵੀ ਅਪਰਾਧਿਕ ਇਤਿਹਾਸ ਰੱਖਣ ਵਾਲੇ ਅਕਾਲੀ ਲੀਡਰਾਂ ਦੀ ਮੌਜ਼ੂਦਗੀ ਦਾ ਖਾਮਿਆਜਾ ਭੁਗਤਣਾ ਪਏਗਾ। ਉਨ઺ਾਂ ਨੇ ਕਿਹਾ ਕਿ ਅਕਾਲੀ ਦਲ ਦੇ ਕੁਝ ਸਟਾਰ ਪ੍ਰਚਾਰਕ ਨਸ਼ੇ ਦੇ ਵਪਾਰ 'ਚ ਸ਼ਾਮਿਲ ਹਨ ਅਤੇ ਅਪਰਾਧਿਕ ਤੇ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਦਿੱਲੀ ਦੇ ਲੋਕ ਵਿਕਾਸ ਪੱਖੀ, ਧਰਮ ਨਿਰਪੇਖ ਤੇ ਸ਼ਾਂਤੀ ਪਸੰਦ ਪਾਰਟੀ ਨੂੰ ਚੁਣਨਗੇ। ਉਨ઺ਾਂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ ਫੇਰੀ ਦਿੱਲੀ 'ਚ ਅਕਾਲੀ ਭਾਜਪਾ ਦੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਭਾਜਪਾ ਤੇ ਮੋਦੀ ਘੱਟ ਗਿਣਤੀ ਵਿਰੋਧੀ ਸੋਚ ਰੱਖਦੇ ਹਨ ਅਤੇ ਭਾਜਪਾ ਆਗੂਆਂ 'ਤੇ ਕੋਈ ਘੱਟ ਗਿਣਤੀ ਵਿਸ਼ਵਾਸ ਨਹੀਂ ਕਰ ਸਕਦੀ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ 'ਚ ਸਿੰਥੇਟਿਕ ਡਰੱਗ ਰੈਕੇਟ ਦੀ ਐਨ.ਸੀ.ਬੀ ਤੋਂ ਜਾਂਚ ਕਰਵਾਉਣ ਦੀ ਮੰਗ ਕਰਨਗੇ। ਉਨ઺ਾਂ ਨੇ ਕਿਹਾ ਕਿ ਅਕਾਲੀ ਆਗੂ ਤੇ ਕੁਝ ਪੁਲਿਸ ਅਫਸਰ ਸਿੱਧੇ ਤੌਰ 'ਤੇ ਨਸ਼ਿਆਂ ਦੀ ਤਸਕਰੀ ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਮਾਫੀਆ ਜਗਦੀਸ਼ ਭੋਲਾ ਤੇ ਉਸਦੇ ਸਾਥੀਆਂ ਮਨਿੰਦਰ ਸਿੰਘ ਔਲਖ ਤੇ ਜਗਜੀਤ ਸਿੰਘ ਚਾਹਲ ਨੂੰ ਸ਼ੈਅ ਦੇਣ 'ਚ ਸ਼ਾਮਿਲ ਸਨ। ਅਕਾਲੀ ਭਾਜਪਾ ਸਰਕਾਰ 'ਤੇ ਵਿਕਾਸ ਦੇ ਮਾਮਲੇ 'ਚ ਬਾਰਡਰ ਇਲਾਕਿਆਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਗਾਉਂਦਿਆਂ ਬਾਜਵਾ ਨੇ ਕਿਹਾ ਕਿ ਬੇਰੁਜਗਾਰੀ ਤੇ ਗਰੀਬੀ ਬਾਰਡਰ ਜਿਲਿ઺ਆਂ 'ਤੇ ਵੱਡੇ ਪੱਧਰ 'ਤੇ ਹੈ। ਮੁੱਢਲੀ ਸਿੱਖਿਆ ਤੇ ਸਿਹਤ ਪ੍ਰਣਾਲੀ ਦਾ ਢਾਂਚਾ ਬਿਗੜ ਚੁੱਕਾ ਹੈ। ਉਨ઺ਾਂ ਨੇ ਕਿਹਾ ਕਿ ਉਹ ਬਾਰਡਰ ਜਿਲਿ઺ਆਂ 'ਚ ਉਦਯੋਗ ਸਥਾਪਿਤ ਕਰਨ ਵਾਸਤੇ ਵਿਸ਼ੇਸ਼ ਪੈਕੇਜ ਲਿਆਉਣ ਲਈ ਜੀਅ ਤੋੜ ਕੋਸ਼ਿਸ਼ ਕਰ ਰਹੇ ਸਨ, ਮਗਰ ਅਕਾਲੀ ਭਾਜਪਾ ਸਰਕਾਰ ਬਾਰਡਰ ਜਿਲਿ઺ਆਂ ਦੇ ਲੋਕਾਂ ਦੇ ਹਿੱਤਾਂ ਖਿਲਾਫ ਕੰਮ ਕਰ ਰਹੀ ਸੀ। ਅਕਾਲੀ ਭਾਜਪਾ ਸਰਕਾਰ ਨੇ ਉਨ઺ਾਂ ਦੇ ਕਦਮ ਦਾ ਸਮਰਥਨ ਨਹੀਂ ਕੀਤਾ। ਉਨ઺ਾਂ ਨੇ ਕਿਹਾ ਕਿ ਕੇਂਦਰ 'ਚ ਐਨ.ਡੀ.ਏ ਦੀ ਸਰਕਾਰ, ਜਿਸ 'ਚ ਅਕਾਲੀ ਦਲ ਵੀ ਸਾਂਝੇਦਾਰ ਸੀ, ਨੇ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਪੈਕੇਜ ਦਿੱਤਾ ਅਤੇ ਪੰਜਾਬ ਦੇ ਜਿਆਦਾਤਰ ਉਦਯੋਗ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ 'ਚ ਚਲੇ ਗਏ। ਉਨ઺ਾਂ ਨੇ ਕਿਹਾ ਕਿ ਇਸੇ ਤਰ઺ਾਂ ਦਾ ਪੈਕੇਜ ਬਾਰਡਰ ਜਿਲਿ઺ਆਂ ਨੂੰ ਦੇਣ ਲਈ ਉਨ઺ਾਂ ਨੇ ਸੋਨੀਆ, ਮਨਮੋਹਨ ਤੇ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਜਿਥੇ ਜਮੀਨ ਤੇ ਹੋਰ ਸਾਧਨ ਸਸਤੇ ਰੇਟਾਂ 'ਤੇ ਉਪਲਬਧ ਹਨ। ਪੰਜਾਬ ਦੀ ਅਰਥ ਵਿਵਸਥਾ ਸੁਧਾਰਨ ਤੇ ਦੂਜੇ ਰਾਜਾਂ ਨੂੰ ਜਾ ਰਹੇ ਵਰਤਮਾਨ ਉਦਯੋਗਾਂ ਨੂੰ ਰੋਕਣ ਦਾ ਇਹੋ ਰਸਤਾ ਹੈ। ਬਾਜਵਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਦੀ ਸੱਤਾ 'ਚ ਆਉਣ 'ਤੇ ਬਾਰਡਰ ਜਿਲਿ઺ਆਂ 'ਚ ਵਿਕਾਸ 'ਚ ਪਹਿਲ ਦਿੱਤੀ ਜਾਵੇਗੀ। ਬਾਰਡਰ ਜਿਲਿ઺ਆਂ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਸਮਰਥਨ ਕੀਤਾ ਹੈ। ਇਥੇ ਜੋ ਵੀ ਵਿਕਾਸ ਨਜਰ ਆ ਰਿਹਾ ਹੈ, ਉਹ ਕਾਂਗਰਸ ਸਰਕਾਰਾਂ ਵੇਲੇ ਹੀ ਹੋਇਆ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਰ ਮੋਰਚੇ 'ਤੇ ਫੇਲ઺ ਹੋ ਚੁੱਕੀ ਹੈ। ਪੰਜਾਬ 'ਚ ਕੋਈ ਨਵਾਂ ਨਿਵੇਸ਼ ਨਹੀਂ ਆ ਰਿਹਾ। ਕਾਨੂੰਨ ਤੇ ਵਿਵਸਥਾ ਦੀ ਹਾਲਤ ਇੰਨੀ ਮਾੜੀ ਹੈ ਕਿ ਬਾਹਰ ਵਾਲੇ ਲੋਕ ਪੰਜਾਬ 'ਚ ਨਿਵੇਸ਼ ਕਰਨ ਨੂੰ ਤਿਆਰ ਨਹੀਂ ਹਨ। ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ। ਅਕਾਲੀ ਤੇ ਭਾਜਪਾ ਵੱਖ ਵੱਖ ਸਿਆਸੀ ਹਿੱਤ ਰੱਖਣ ਵਾਲੀਆਂ ਪਾਰਟੀਆਂ ਹਨ ਅਤੇ ਇਨ઺ਾਂ ਦਾ ਗਠਜੋੜ ਸਿਰਫ ਮੌਕਾਪ੍ਰਸਤੀ ਹੈ। ਉਨ઺ਾਂ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸਰਦੂਲ ਸਿੰਘ ਬੰਡਾਲਾ ਸਾਬਕਾ ਮੰਤਰੀ, ਇੰਦਰਜੀਤ ਸਿੰਘ ਜੀਰਾ, ਅਨੂਪ ਭੁੱਲਰ ਤੇ ਧਰਮਬੀਰ ਅਗਨੀਹੋਤਰੀ ਨੇ ਵੀ ਸੰਬੋਧਨ ਕੀਤਾ।

No comments: