jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਸਕੂਲੀ ਵਿਦਿਆਰਥਣ ਨਾਲ ਛੇੜਖਾਨੀ ਕਰਨ ਵਾਲਾ ਡਰਾਈਵਰ ਗ੍ਰਿਫਤਾਰ

www.sabblok.blogspot.com
ਲੁਧਿਆਣਾ.02 ਦਸੰਬਰ– ਕੁਝ ਦਿਨਾਂ ਤੋਂ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਆਤਮ ਦੇਵੀ ਨਿਕੇਤਨ ਸਕੂਲ ਦੀ ਵਿਦਿਆਰਥਣ ਨਾਲ ਜ਼ਬਰ-ਜਨਾਹ ਹੋਣ ਦੇ ਮਾਮਲੇ ਦਾ ਖੁਲਾਸਾ ਐਤਵਾਰ ਨੂੰ ਐੱਸ. ਆਈ. ਟੀ. ਟੀਮ ਨੇ ਕਰ ਦਿੱਤਾ ਹੈ ਕਿ ਸਕੂਲ ਦੀ ਵਿਦਿਆਰਥਣ ਨਾਲ ਜ਼ਬਰ ਜਨਾਹ ਨਹੀਂ, ਸਗੋਂ ਉਸ ਨਾਲ ਛੇੜਖਾਨੀ ਕੀਤੀ ਗਈ ਹੈ। ਪੁਲਸ ਨੇ ਬੱਸ ਦੇ ਡਰਾਈਵਰ ਹਰਜੀਤ ਸਿੰਘ (54) ਨਿਵਾਸੀ ਜਮਾਲਪੁਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਨਾਲ ਜ਼ਬਰ-ਜਨਾਹ ਹੋਣ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਵਿਭਾਗ ਵਲੋਂ ਇਕ ਖਾਸ ਜਾਂਚ ਟੀਮ ਤਿਆਰ ਕੀਤੀ ਗਈ ਸੀ, ਜਿਸ ‘ਚ ਏ. ਸੀ. ਪੀ. ਦੀਪਕ ਹਿਲੋਰੀ, ਏ. ਸੀ. ਪੀ. ਵੈਸਟ ਗੁਰਪ੍ਰੀਤ ਪੁਰੇਵਾਲ, ਥਾਣਾ ਡਵੀਜ਼ਨ ਨੰ. 2 ਦੇ ਮੁਖੀ ਹਰਕਮਲ ਕੌਰ ਤੇ ਦਲੀਪ ਬੇਦੀ ਆਦਿ ਸ਼ਾਮਲ ਸਨ। ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਪੋਰਟ ਸੌਂਪੀ ਹੈ। ਟੀਮ ਨੇ ਦੱਸਿਆ ਹੈ ਕਿ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਤੋਂ ਪਤਾ ਚੱਲਿਆ ਕਿ 26 ਨਵੰਬਰ ਨੂੰ ਜਦੋਂ ਉਨ੍ਹਾਂ ਦੀ ਧੀ ਸਕੂਲ ਜਾਣ ਲਈ ਬੱਸ ‘ਚ ਸਵਾਰ ਹੋਈ ਤਾਂ ਸਮੇਂ ਬੱਸ ਦੇ ਡਰਾਈਵਰ ਨੇ ਉਸ ਨਾਲ ਛੇੜਖਾਨੀ ਕੀਤੀ। ਜਿਸ ਕਾਰਨ ਬੱਚੀ ਡਰ ਗਈ ਅਤੇ ਬੱਸ ਤੋਂ ਉਤਰ ਕੇ ਘਰ ਵਾਪਸ ਚਲੀ ਗਈ। ਡਰਾਈਵਰ ਦੀ ਇਸ ਹਰਕਤ ਨੂੰ ਦੇਖ ਕੇ ਗੁੱਸੇ ‘ਚ ਆਏ ਪਰਿਵਾਰ ਵਾਲਿਆਂ ਨੇ ਉਸਦੀ ਸ਼ਿਕਾਇਤ ਸਕੂਲਦੇ ਪ੍ਰਸ਼ਾਸਨ ਨੂੰ ਕੀਤੀ, ਜਿਸ ਕਾਰਨ ਸਕੂਲ ਦੇ ਪ੍ਰਸ਼ਾਸਨ ਨੇ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ। - See 

No comments: