jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਬਰਤਾਨੀਆ ਦੀ ਮਹਾਰਾਣੀ ਤੋਂ ਵੀ ਅਮੀਰ ਹੈ ਸੋਨੀਆ ਗਾਂਧੀ

www.sabblok.blogspot.com
ਨਵੀਂ ਦਿੱਲੀ, 2 ਦਸੰਬਰ (ਏਜੇਂਸੀ )-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਵਿਸ਼ਵ ਦੇ ਸਭ ਤੋਂ ਅਮੀਰ ਸਿਆਸੀ ਨੇਤਾਵਾਂ ਵਿਚ 12ਵਾਂ ਸਥਾਨ ਹੈ। ਹੁਫਿੰਗਨ ਪੋਸਟ ਵਰਲਡ ਦੀ ਵੈੱਬਸਾਈਟ ਨੇ ਛਾਪੀ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਬਰਤਾਨੀਆ ਦੀ ਮਹਾਰਾਣੀ ਅਲਿਜ਼ਾਬੈਥ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਤੋਂ ਅਮੀਰ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 40 ਅਰਬ ਡਾਲਰ ਦੀ ਪੂੰਜੀ ਨਾਲ ਸਭ ਤੋਂ ਅਮੀਰ ਹੈ। ਉਨ੍ਹਾਂ ਪਿੱਛੋਂ ਦੂਸਰੇ ਨੰਬਰ 'ਤੇ ਥਾਈਲੈਂਡ ਦੇ ਬਾਦਸ਼ਾਹ ਭੂਮੀਬਲ ਅਦੁਲਯਾਦੇਜ ਅਤੇ ਤੀਸਰੇ 'ਤੇ ਬਰੂਨੀ ਦੇ ਸੁਲਤਾਨ ਹਸਨਲਾਲ ਬੋਲੀਕੀਆ ਦਾ ਨਾਂਅ ਆਉਂਦਾ ਹੈ। ਕਾਂਗਰਸੀ ਨੇਤਾ ਪਿੱਛੋਂ ਮੋਨਾਕੋ ਦੇ ਰਾਜਕੁਮਾਰ ਐਲਬਰਟ ਦੂਸਰਾ ਦਾ ਨਾਂਅ ਆਉਂਦਾ ਹੈ ਜਿਨ੍ਹਾਂ ਕੋਲ ਇਕ ਅਰਬ ਦੀ ਜਾਇਦਾਦ ਹੈ। ਓਮਾਨ ਦੇ ਸੁਲਤਾਨ ਕਬੂਸ ਬਿਨ ਸੈਦ ਅਤੇ ਐਕੁਟੋਰੀਅਲ ਗੁਆਨਾ ਦੇ ਰਾਸ਼ਟਰਪਤੀ ਟੇਓਡਾਰੋ ਓਬੀਆਂਗ ਗਿਊਮਾ ਬਾਸੋਗੋ ਦਾ ਸੂਚੀ 'ਚ ਅਗਲਾ ਨੰਬਰ ਹੈ। 55 ਕਰੋੜ ਡਾਲਰ ਦੀ ਜਾਇਦਾਦ ਨਾਲ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦਾ ਸੂਚੀ ਵਿਚ 16ਵਾਂ ਸਥਾਨ ਹੈ। ਸੂਚੀ ਵਿਚ ਬਰਤਾਨੀਆ ਦੀ ਮਹਾਰਾਣੀ ਅਲਿਜਾਬੈਥ ਦੂਸਰੀ ਦਾ 18ਵਾਂ ਸਥਾਨ ਹੈ ਅਤੇ ਉਨ੍ਹਾਂ ਕੋਲ 40-50 ਕਰੋੜ ਡਾਲਰ ਦੀ ਜਾਇਦਾਦ ਹੈ। ਇਥੇ ਦੱਸਣਯੋਗ ਹੈ ਕਿ 2009 ਵਿਚ ਸੋਨੀਆ ਗਾਂਧੀ ਨੇ ਆਪਣੇ ਨਾਮਜ਼ਗੀ ਪੱਤਰ ਦਾਖਲ ਕਰਨ ਸਮੇਂ ਐਲਾਨ ਕੀਤਾ ਸੀ ਕਿ ਭਾਰਤ ਵਿਚ ਉਨ੍ਹਾਂ ਕੋਲ ਨਾ ਘਰ ਹੈ ਅਤੇ ਨਾ ਕਾਰ ਪਰ ਉਨ੍ਹਾਂ ਉਸ ਵਿਚ ਇਟਲੀ ਵਿਚ ਸਥਿਤ ਆਪਣੇ ਜੱਦੀ ਘਰ ਦਾ ਜ਼ਿਕਰ ਕੀਤਾ ਹੈ ਜਿਸ ਦੀ ਕੀਮਤ 18.2 ਲੱਖ ਰੁਪਏ ਹੈ। ਹਲਫੀਆ ਬਿਆਨ ਮੁਤਾਬਕ ਸੋਨੀਆ ਗਾਂਧੀ ਕੋਲ ਕੁਲ 1.38 ਕਰੋੜ ਦੀ ਜਾਇਦਾਦ ਹੈ। ਸੋਨੀਆ ਗਾਂਧੀ ਨੇ ਆਪਣੇ ਹਲਫਨਾਮੇ ਵਿਚ ਕਿਹਾ ਸੀ ਕਿ ਉਨ੍ਹਾਂ ਕੋਲ 75000 ਰੁਪਏ ਨਕਦ ਅਤੇ 28.61 ਲੱਖ ਰੁਪਏ ਬੈਂਕ ਵਿਚ ਜਮ੍ਹਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 20 ਲੱਖ ਦਾ ਮਿਚੂਅਲ ਫੰਡ ਅਤੇ 12 ਲੱਖ ਦੇ ਭਾਰਤੀ ਰਿਜ਼ਰਵ ਬੈਂਕ ਦੇ ਬਾਂਡ ਹਨ। ਉਨ੍ਹਾਂ ਦੇ 199000 ਰੁਪਏ ਡਾਕਖਾਨੇ ਵਿਚ ਜਮ੍ਹਾਂ ਹਨ ਅਤੇ 24.88 ਲੱਖ ਦਾ ਪਬਲਿਕ ਪ੍ਰਾਵੀਡੈਂਟ ਫੰਡ ਹੈ। ਸੋਨੀਆ ਗਾਂਧੀ ਕੋਲ 2.5 ਕਿਲੋ 11 ਲੱਖ ਦੇ ਗਹਿਣੇ ਹੈ ਜਦਕਿ 88 ਕਿਲੋ ਚਾਂਦੀ ਹੈ ਜਿਸ ਦੀ ਕੀਮਤ 18 ਲੱਖ ਹੈ। ਉਨ੍ਹਾਂ ਕੋਲ ਲਗਪਗ 15 ਵਿੱਘੇ ਦੇ ਦੋ ਖੇਤ ਹਨ ਜਿਨ੍ਹਾਂ ਦੀ ਕੀਮਤ 219000 ਰੁਪਏ ਹੈ। ਇਹਲ ਖੇਤ ਕਿਥੇ ਮੌਜੂਦ ਹਨ ਇਸ ਦਾ ਹਲਫਨਾਮੇ ਵਿਚ ਜ਼ਿਕਰ ਨਹੀਂ। ਕਾਂਗਰਸ ਪ੍ਰਧਾਨ ਨੇ 2008-09 ਵਿਚ 558000 ਰੁਪਏ ਆਮਦਨ ਕਰ ਅਤੇ 32512 ਰੁਪਏ ਪ੍ਰਾਪਰਟੀ ਟੈਕਸ ਦਿੱਤਾ ਹੈ ਪਰ ਹੁਫਿੰਗਨ ਪੋਸਟ ਵਰਲਡ ਨੇ ਕਿਵੇਂ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਕੋਲ 2 ਅਰਬ ਡਾਲਰ ਦੀ ਜਾਇਦਾਦ ਹੈ। ਰਿਪੋਰਟ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਕਿ ਉਪਰੋਕਤ ਸਿੱਟਾ ਕਿਵੇਂ ਕੱਢਿਆ ਹੈ।

No comments: