jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਚੌਥੇ ਵਿਸ਼ਵ ਕਬੱਡੀ ਕੱਪ ਵਿੱਚ ਅਚਾਨਕ ਪ੍ਰਗਟ ਹੋਈ ਪਾਕਿਸਤਾਨੀ ਕੁੜੀਆਂ ਦੀ ਕਬੱਡੀ ਟੀਮ ਵਿਵਾਦਾਂ ਵਿੱਚ ਘਿਰ ਸਕਦੀ ਹੈ

www.sabblok.blogspot.com

ਸੁਖਨੈਬ ਸਿੰਘ ਸਿੱਧੂ 
ਚੌਥੇ ਵਿਸ਼ਵ ਕਬੱਡੀ ਕੱਪ ਵਿੱਚ  ਜਿੱਥੇ ਵੱਖ ਦੇਸ਼ਾਂ ਤੋਂ ਕਬੱਡੀ ਟੀਮਾਂ ਹਿੱਸਾ ਲੈ ਰਹੀਆਂ ਹਨ ਉੱਥੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਦੋ ਟੀਮਾਂ ਆਪਣੇ 54 ਮੈਂਬਰਾਂ ਸਮੇਤ ਪਹੁੰਚੀਆਂ ਹਨ। ਇਹ ਪਹਿਲੀ ਵਾਰ ਹੈ ਕਿ  ਪਾਕਿਸਤਾਨ  ਵੱਲੋਂ  ਮਹਿਲਾ ਕਬੱਡੀ ਟੀਮ  ਕਿਸੇ ਵੀ  ਟੂਰਨਾਮੈਂਟ ਵਿੱਚ ਹਿੱਸਾ ਲਵੇਗੀ । ਪਰ  ਜੇਕਰ ਪਾਕਿਸਤਾਨੀ ਕਬੱਡੀ ਮਾਹਿਰਾਂ ਦੀ ਗੱਲ ਸੁਣੀਏ ਤਾਂ  ਇਸ ਨਾਲ  ਪਾਕਿਸਤਾਨ ਵਿੱਚ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਹੈ।
ਕਿਉਂਕਿ ਪਾਕਿਸਤਾਨ ਵਿੱਚ  ਕੁੜੀਆਂ ਦੀ ਕਬੱਡੀ ਦੀ ਖੇਡ  ਕਿੱਧਰੇ ਨਹੀਂ ਖੇਡੀ ਜਾਂਦੀ । ਸਿ਼ਕਾਂਗੋ ਦੇ ਰੇਡੀਓ ‘ਚੰਨ ਪ੍ਰਦੇਸੀ’  ਦੇ ਇੱਕ ਟਾਕ ਸ਼ੋਅ ਦੌਰਾਨ ਪਾਕਿਸਤਾਨ ਦੇ ਪ੍ਰਸਿੱਧ ਕਬੱਡੀ ਕੂਮੈਂਟੇਟਰ  ਪਹਿਲਵਾਨ ਅਸਗਰ ਅਲੀ ਰਹਿਮਾਨੀ ਨੇ ਦੱਸਿਆ ਕਿ ਕਬੱਡੀ ਦੀ ਖ਼ਬਰਾਂ ਚੜ੍ਹਦੇ ਪੰਜਾਬ ਵਿੱਚੋਂ ਸੁਣ ਕੇ ਪਤਾ ਲੱਗਿਆ ਪਾਕਿਸਤਾਨ  ਨੇ ਕੁੜੀਆਂ ਦੀ ਕਬੱਡੀ ਟੀਮ ਵੀ ਭੇਜੀ ਹੈ। 
ਉਹਨਾ ਕਿਹਾ  ਕਿ ਮੈਂ ਲੰਬੇ ਸਮੇਂ ਤੋਂ ਇਸ ਕਬੱਡੀ  ਖੇਡ ਅਤੇ ਕੂਮੈਂਟਰੀ ਨਾਲ ਜੁੜਿਆ  ਹੋਇਆ ਹਾਂ ਅਤੇ ਮੈਂ  ਕਦੇ  ਦੇਖਿਆ / ਸੁਣਿਆ ਨਹੀਂ ਪਾਕਿਸਤਾਨ ਵਿੱਚ ਕੁੜੀਆਂ  ਖੇਡਦੀਆਂ ਹਨ।  
ਦੂਜੀ ਅਹਿਮ ਗੱਲ ਉਹਨਾ ਇਹ ਆਖੀ ਕਿ ਪਾਕਿਸਤਾਨ ਵਿੱਚ ਜੇਕਰ ਕੁੜੀਆਂ ਦੇ ਹੋਰ  ਖੇਡਾਂ ਦੇ ਮੁਕਾਬਲੇ ਹੁੰਦੇ ਤਾਂ ਉੱਥੇ ਮਰਦਾਂ ਦੇ ਜਾਣ ਦੀ ਮਨਾਹੀ ਹੁੰਦੀ ਹੈ । ਹੁਣ ਜਦੋਂ ਪੰਜਾਬ ਦੇ ਲੱਖਾਂ ਦਰਸ਼ਕਾਂ  ਦੇ ਸਾਹਮਣੇ  ਇਹ ਕੁੜੀਆਂ ਖੇਡਣਗੀਆਂ ਤਾਂ  ਪਾਕਿਸਤਾਨ ਦੇ  ਧਾਰਮਿਕ ਕੱਟੜਪੰਥੀਆਂ ਨੂੰ ਇਸਦੀ ਠੇਸ ਪਹੁੰਚੇਗੀ ਅਤੇ ਜਿਸ ਨਾਲ  ਵਿਵਾਦ ਖੜ੍ਹਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਖਬਾਰੀ ਖ਼ਬਰ ਮੁਤਾਬਿਕ ਮਹਿਲਾ ਟੀਮ ਦੀ ਕੈਪਟਨ ਮਦੀਹਾ ਲਤੀਫ਼ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਦੀ ਮਹਿਲਾ ਕਬੱਡੀ ਟੀਮ ਚੜ੍ਹਦੇ ਪੰਜਾਬ ਵਿਚ ਹੋਣ ਜਾ ਰਹੇ ਵਿਸ਼ਵ ਕਬੱਡੀ ਕੱਪ ਵਿਚ  ਭਾਗ ਲੈਣ ਲਈ ਭਾਰਤ ਆਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਕੈਂਪ ਲਾ ਕੇ ਮਹਿਲਾ ਕਬੱਡੀ ਟੀਮ ਨੂੰ ਸਿਖਲਾਈ ਦਿੱਤੀ ਗਈ ਅਤੇ ਚੰਗੀ ਤਰ੍ਹਾਂ ਅਭਿਆਸ ਕਰਵਾਇਆ ਗਿਆ ਸੀ।
ਬੇਸ਼ੱਕ ਪਾਕਿਸਤਾਨੀ ਮੁਟਿਆਰਾਂ ਕੌਮਾਂਤਰੀ ਓਲੰਪਿਕ ਸੰਘ ਵੱਲੋਂ ਇਸਲਾਮਿਕ ਦੇਸ਼ਾਂ ਲਈ ਨਿਰਧਾਰਤ 'ਡ੍ਰੈਸ ਕੋਡ' 'ਚ ਮੈਚ ਖੇਡਣਗੀਆਂ।  ਇਹ ਖਿਡਾਰਨਾਂ ਬੰਦ ਗਲੇ  ਸ਼ਰਟ ਅਤੇ ਸਲੈਕਸ ਪਾ ਕੇ ਖੇਡਣਗੀਆਂ ।
ਖੇਡ ਪ੍ਰੇਮੀ ਇਹ ਸਵਾਲ ਵੀ ਖੜ੍ਹਾ ਕਰ ਰਹੇ ਹਨ ਕਿ  ਸਿਰਫ਼ ਗਿਣਤੀਆਂ ਕੁੜੀਆਂ ਨੂੰ ਇਸ ਤਰ੍ਹਾਂ ਤਿਆਰ ਕਰਕੇ ਟੀਮ  ਬਣਾਉਣ ਨਾਲ ਕਿਸੇ ਅੰਤਰਰਾਸ਼ਟਰੀ ਮੁਕਾਬਲੇ ਦੇ ਮਾਪਦੰਡਾਂ ਦੇ ਖਰਾ ਉਤਰਿਆ ਜਾ ਸਕਦਾ ਹੈ ਜਾਂ ਫਿਰ ਦੋਵਾਂ ਪੰਜਾਬਾਂ ਦੇ ਸਿਆਸੀਆਂ ਆਗੂਆਂ ਦੀ ਮਿਲੀਭੁਗਤ ਨਾਲ ਇਸ ਟੂਰਨਾਮੈਂਟ ਨੂੰ ਅੰਤਰਰਾਸ਼ਟਰੀ ਐਲਾਨਿਆ ਜਾ ਰਿਹਾ ਹੈ।

No comments: