jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਨਸ਼ਿਆਂ ਦੇ ਕਾਰੋਬਾਰ ਵਿਚ ਕਬੱਡੀ ਪਰਮੋਟਰ ਸ ਜੋਹਨ ਸਿੰਘ ਗਿੱਲ ਦਾ ਜਿਕਰ ਸਾਡੇ ਵਲੋਂ ਨਹੀ ਕੀਤਾ ਗਿਆ -SSP ਹਰਦਿਆਲ ਸਿੰਘ ਮਾਨ

www.sabblok.blogspot.com


ਕੈਲੀਫੋਰਨੀਆ.03 ਦਸਬਰ .ਹੁਸਨ ਲੜੋਆ ਬੰਗਾ.– ਪੰਜਾਬ ਵਿਚ ਕਰੋੜਾਂ ਅਰਬਾਂ ਦੇ ਨਸ਼ਿਆਂ ਦੇ ਕਾਰੋਬਾਰ ਵਿਚ ਪੰਜਾਬ ਪੁਲਿਸ ਵਲੋਂ Hardial-Singh-Mann-SSP-Patiala-270x300ਗ੍ਰਿਫਤਾਰ ਕੀਤੇ ਗਏ ਸਾਬਕਾ ਡੀ ਐਸ ਪੀ ਜਗਦੀਸ਼ ਭੋਲਾ ਨਾਲ ਸਬੰਧਾਂ ਦੇ ਚਰਚਿਆਂ ਵਿਚ ਆਏ ਅਮਰੀਕਾ ਦੇ ਧਨਾਢ ਬਿਜਨੈਸਮੈਨ ਜੌਹਨ ਸਿੰਘ ਗਿਲ ਬਾਰੇ ਸਪਸ਼ਟ ਕਰਦਿਆਂ ਐਸ ਐਸ ਪੀ ਪਟਿਆਲਾ ਹਰਦਿਆਲ ਸਿੰਘ ਮਾਨ ਨੇ ਉਕਤ ਪੱਤਰਕਾਰ ਨੂੰ ਸਪੱਸਟ ਕਰਦਿਆਂ ਕਿਹਾ ਕਿ ਅਸੀ ਅਜੇ ਤੱਕ ਕੋਈ ਵੀ ਨਾਵਾਂ ਵਾਲੀ ਸੂਚੀ ਜਾਰੀ ਨਹੀਂ ਕੀਤੀ ਹੈ। ਉਨਾਂ ਨੇ ਕਿਹਾ ਕਿ ਜਿਨਾਂ ਅਖਬਾਰਾਂ ਨੇ ਨਾਂਅ ਲਿਖੇ ਹਨ ਉਹ ਪਤਾ ਨਹੀਂ ਕਿਸੇ ਆਧਾਰ ‘ਤੇ ਲਿਖੇ ਗਏ ਹਨ ਅਸੀ ਕੋਈ ਨਾਂਅ ਨਹੀਂ ਜਾਰੀ ਕੀਤੇ। ਇਸ ਮਨਘੜਤ ਗੱਲ ਦਾ ਹੋਰ ਵੀ ਸਬੂਤ ਹੈ ਕਿ ਇਕ ਅੱਧੀ ਅਖਬਾਰ ਤੋਂ ਇਲਾਵਾ ਕਿਸੇ ਹੋਰ ਅਖਬਾਰ ਨੇ ਕੋਈ ਨਾਂ ਨਸਰ ਨਹੀ ਕੀਤਾ ਅਕਸਰ ਅਜਿਹੀਆਂ ਖਬਰਾਂ ਕਿਸੇ ਨਾਮਵਰ ਸਖਸੀਅਤ ਨੂੰ ਢਾਅ ਲਾਉਣ ਦੇ ਇਰਾਦੇ ਨਾਲ ਵੀ ਲਿਖ ਦਿੱਤੀਆਂ ਜਾਂਦੀਆ ਹਨ।
ਦੂਸਰੇ ਪਾਸੇ ਜਦੋਂ ਮੈ ਕਬੱਡੀ ਪ੍ਰਮੋਟਰ, ਸਮਾਜਿਕ ਕੰਮਾ ਵਿੱਚ ਹਿੱਸਾ ਪਾਉਣ ਵਾਲੇ ਸਿੱਖ ਆਗੂ ਨਾਲ ਇਸ ਮਾਮਲੇ ਵਿਚ ਸੰਪਰਕ ਕੀਤਾ ਤਾਂ ਉਨਾ ਵੀ ਸਭ ਕੁਝ ਸਪੱਸਟ ਕਰਦਿਆਂ ਕਿਹਾ ਕਿ ਮੇਰਾ ਕਿਸੇ ਭੋਲੇ ਨਾਲ ਕੋਈ ਸਬੰਧ ਨਹੀਂ ਹੈ ਤੇ ਮੈਂ ਕਦੀ ਵੀ ਇਹੋ ਜਿਹੇ ਕੰਮ ਵਿਚ ਸ਼ਾਮਿਲ ਨਾ ਹੋਇਆ। ਉਨਾਂ ਨੇ ਕਿਹਾ ਕਿ ਉਹ ਤਾਂ 1984 ਤੋਂ ਬਾਅਦ ਭਾਰਤ ਤਾਂ ਕੀ ਕਦੀ ਸਾਊਥ ਏਸ਼ੀਆ ਦੇ ਕਿਸੇ ਮੁਲਕ ਵਿਚ ਨਹੀਂ ਗਏ ਹਨ ਸ ਜੋਹਨ ਸਿੰਘ ਗਿੱਲ ਜੋ ਭਾਈਚਾਰੇ ਦੇ ਹਰ ਕੰਮ ਵਿਚ ਸਾਥ ਦੇਣ ਲਈ ਮੋਹਰਲੀਆਂ ਕਤਾਰਾਂ ਵਿਚ ਖੜਦੇ ਰਹੇ ਹਨ ਨੇ ਕਿਹਾ ਕਿ ਇਸ ਤਰਾਂ ਮੇਰਾ ਨਾਂਅ ਲੈਣਾ ਇਕ ਸਾਜਿਸ਼ ਦਾ ਨਤੀਜਾ ਹੈ, ਉਨਾਂ ਨੇ ਕਿਹਾ ਉਹ ਖੁਦ ਕਬੱਡੀ ਪ੍ਰੇਮੀ ਹਨ ਤੇ ਪ੍ਰਮੋਟਰ ਵੀ ਤੇ ਉਹ ਅਮਰੀਕਾ ਵਿਚ ਕਬੱਡੀ ਫੈਡਰੇਸ਼ਨ ਦੇ ਪ੍ਰਬੰਧਕਾਂ ਵਿਚੋਂ ਹਨ।
ਉਨਾਂ ਨੇ ਕਿਹਾ ਕਿ ਇਸ ਵੇਲੇ ਵਿਸ਼ਵ ਕਬੱਡੀ ਕੱਪ ਹੋ ਰਿਹਾ ਹੈ ਜਿਸ ਕਾਰਨ ਮੈਨੂੰ ਖਾਹਮਖਾਹ ਫਸਾਉਣ ਦੀ ਸਾਜਿਸ਼ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਉਹ ਚੰਡੀਗੜ ਤੋਂ ਛਪਦੇ ਇਕ ਅਖਬਾਰ ਅਤੇ ਇਕ ਹੋਰ ਸਥਾਨਕ ਅਖਬਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਤੇ ਇਸ ਸਬੰਧੀ ਕਾਨੂੰਨੀ ਨੋਟਿਸ ਸਬੰਧਤ ਅਖਬਾਰਾਂ ਨੂੰ ਭੇਜ ਵੀ ਦਿੱਤੇ ਗਏ ਹਨ ਜਿਨਾਂ ਨੇ ਬਿਨਾਂ ਕਿਸੇ ਠੋਸ ਸਬੂਤਾਂ ਦੇ ਉਨਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਹੈ।
ਇਸੇ ਦੌਰਾਨ ਕੈਨੇਡਾ ਤੋਂ ਜਸਵਿੰਦਰ ਸਿੰਘ ਛੋਕਰ ਤੇ ਮੇਜਰ ਸਿੰਘ ਨੱਤ ਨੇ ਵੀ ਕਿਹਾ ਹੈ ਕਿ ਜਗਦੀਸ਼ ਭੋਲੇ ਨਾਲ ਉਨਾਂ ਦਾ ਕੋਈ ਸਬੰਧ ਨਹੀਂ ਹੈ ਤੇ ਨਾ ਉਸ ਨੂੰ ਕਦੀ ਮਿਲੇ ਹਾਂ ਇਹ ਸਾਰਾ ਕੁਝ ਸਾਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਇਥੇ ਵਰਨਣ ਯੋਗ ਹੈ ਕਿ ਮੇਜਰ ਨੱਤ ਵੱਲੋਂ ਕਾਮਯਾਬੀ ਨਾਲ ਚਲਏ ਜਾ ਰਹੇ ਏਸੀਅਨ ਫੂਡ ਸੈਂਟਰ ਨਾਂ ਦੇ ਗਰੋਸਰੀ ਸਟੋਰ ਅਪਣੇ ਭਰਾਵਾਂ ਅਤੇ ਆਪਣੇ ਹਿਸੇਦਾਰਾ ਨਾਲ ਰਲ ਕੇ ਬੜੀ ਮੇਹਨਤ ਨਾਲ ਇਨਾਂ ਨੂੰ ਕਾਮਯਾਬ ਕੀਤਾ ਹੈ। ਜਿਥੇ ਮੇਜਰ ਨੱਤ ਏਸ਼ੀਅਨ ਫੂਡ ਸੈਂਟਰ ਨੂੰ ਆਪ ਚਲਾਉਦਾ ਹੈ ਉਥੇ ਇਨ੍ਹੇ ਨੇ ਏਸ਼ੀਅਨ ਫੂਡ ਸੈਂਟਰ ਦੀਆਂ ਫਰੈਚਆਈਸ ਵੀ ਦਿੱਤੀਆਂ ਹੋਈਆਂ ਹਨ। ਇਨਹਾਂ ਵੱਲੋਂ ਕਬੱਡੀ ਨੂੰ ਪਰਮੋਟ ਕਰਨ ਲਈ ਖਰਚ ਕੀਤਾ ਜਾਂਦਾ ਪੈਸਾ ਵੀ ਇਨ੍ਹਾਂ ਦੇ ਵਿਰੋਧੀਆਂ ਦੀਆਂ ਅੱਖਾਂ ਵਿਚ ਰੜਕਦਾ ਰਿਹਾ ਹੈ। ਇਸੇ ਤਰ੍ਹਾਂ ਹੀ ਜਸਵਿੰਦਰ ਸ਼ੋਕਰ ਵੱਲੋਂ ਬੜੀ ਮੇਹਨਤ ਨਾਲ ਆਪਣੀ ਟਰੱਕਿੰਗ ਕੰਪਨੀ ਚਲਾਈ ਜਾ ਰਹੀ ਹੈ।

No comments: