jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 4 December 2013

ਪੰਜ ਗ੍ਰਹਿਆਂ 'ਤੇ ਨਾਸਾ ਨੂੰ ਮਿਲੇ ਪਾਣੀ ਦੇ ਨਿਸ਼ਾਨ

www.sabblok.blogspot.com
ਵਾਸ਼ਿੰਗਟਨ, 4 ਦਸੰਬਰ (ਏਜੰਸੀ)- ਧਰਤੀ ਤੋਂ ਪਰੇ ਜੀਵਨ ਦੀ ਤਲਾਸ਼ ਨੂੰ ਇਕ ਉਤਸ਼ਾਹਜਨਕ ਸੰਕੇਤ ਮਿਲਿਆ ਹੈ ਕਿਉਂਕਿ ਨਾਸਾ ਦੇ ਵਿਗਿਆਨਕਾਂ ਨੇ ਪੰਜ ਬਹੁਤ ਦੂਰ ਗ੍ਰਹਿਆਂ ਦੇ ਵਾਤਾਵਰਣ 'ਚ ਪਾਣੀ ਦੇ ਧੁੰਧਲੇ ਜਿਹੇ ਨਿਸ਼ਾਨ ਖੋਜ ਕੱਢੇ ਹਨ। ਨਾਸਾ ਨੇ ਕਿਹਾ ਕਿ ਹਾਲਾਂਕਿ ਵਾਤਾਵਰਣ ਜਲ ਦੀ ਮੌਜੂਦਗੀ ਦੀ ਜਾਣਕਾਰੀ ਸੂਰਜ ਮੰਡਲ ਤੋਂ ਪਰੇ ਕੁਝ ਗ੍ਰਹਿਆਂ ਤੋਂ ਪਹਿਲਾਂ ਵੀ ਮਿਲ ਚੁੱਕੀ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਜਿਸ 'ਚ ਵੱਖ-ਵੱਖ ਗ੍ਰਹਿਆਂ ਤੋਂ ਮਿਲੇ ਇਨ੍ਹਾਂ ਨਿਸ਼ਾਨਾਂ ਦਾ ਪੂਰੀ ਤਰ੍ਹਾਂ ਮਾਪ ਅਤੇ ਆਪਸ 'ਚ ਤੁਲਨਾ ਕੀਤੀ ਗਈ ਹੈ। ਨਾਸਾ ਨੇ ਕਿਹਾ ਕਿ ਇਹ ਖੋਜ ਹੱਬਲ ਦੂਰਬੀਨ ਦੀ ਮਦਦ ਨਾਲ ਕੀਤੀ ਗਈ ਹੈ ਅਤੇ ਇਹ ਪੰਜ ਗ੍ਰਹਿ ਹਨ ਡਬਲਿਊ. ਏ. ਐਸ. ਪੀ-17 ਬੀ , ਐਚ. ਡੀ 209458 ਬੀ, ਡਬਲਿਊ. ਏ. ਐਸ. ਪੀ-12 ਬੀ, ਡਬਲਿਊ. ਏ. ਐਸ. ਪੀ-19 ਬੀ ਅਤੇ ਐਕਸ. ਓ-1 ਬੀ।

No comments: