jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 4 December 2013

ਦਿੱਲੀ ਵਿੱਚ 60 ਫੀਸਦੀ ਤੋਂ ਵੱਧ ਵੋਟਿੰਗ

www.sabblok.blogspot.com

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ     ਇਸ ਵਾਰ  ਮਹਿੰਗਾਈ , ਭ੍ਰਿਸ਼ਟਾਚਾਰ ਅਤੇ ਔਰਤਾਂ ਦੀ ਸੁਰੱਖਿਆ ਵੱਡੇ ਮੁੱਦੇ ਰਹੇ।
ਅੱਜ ਵੋਟਿੰਗ ਵਾਲੇ ਦਿਨ   ਬੀਜੇਪੀ , ਕਾਂਗਰਸ ਅਤੇ  ਆਮ ਆਦਮੀ ਪਾਰਟੀ ਨੇ ਆਪਣੀ ਆਪਣੀ ਜਿੱਤ ਦੇ ਦਾਅਵੇ ਕੀਤੇ ਹਨ। ਪਰ ਸੱਚਾਈ 8 ਦਸੰਬਰ ਨੂੰ ਸਾਹਮਣੇ ਆ ਜਾਵੇਗੀ  ਜਦੋਂ  ਵੋਟਾਂ ਦੀ ਗਿਣਤੀ ਹੋਵੇਗੀ।
 8 ਦਸੰਬਰ ਨੂੰ ਹੀ  ਮੱਧ ਪ੍ਰਦੇਸ਼ , ਛੱਤੀਸ਼ਗੜ੍ਹ ਅਤੇ ਰਾਜਸਥਾਨ  ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ  ਜਦਕਿ  ਮਿਜੋਰਮ ਦੇ ਚੋਣ ਨਤੀਜੇ  9 ਦਸੰਬਰ ਨੂੰ ਆਉਣਗੇ।
ਦਿੱਲੀ ਦੇ ਚੋਣ ਪ੍ਰਚਾਰ ਦੌਰਾਨ ਬੀਜੇਪੀ ਪ੍ਰਧਾਨ  ਰਾਜਨਾਥ ਸਿੰਘ ਨੇ ਕਿਹਾ ਕਿ  ਜੇ ਵਿਧਾਨ ਸਭਾ ਚੋਣ ਜਿੱਤੇ ਤਾਂ ਇਸ ਸਿਹਰਾ ਪਾਰਟੀ ਦੇ ਕਿਸੇ ਇੱਕ ਨੇਤਾ ਨੂੰ ਨਹੀਂ ਬਲਕਿ  ਵਰਕਰਾਂ ਨੂੰ ਦਿੱਤਾ ਜਾਵੇਗਾ।
ਮੁੱਖ ਮੰਤਰੀ ਸ਼ੀਲਾ ਦੀਕਸ਼ਤ  ਕਾਂਗਰਸ ਦੀ ਜਿੱਤ ਨੂੰ ਲੈ ਕੇ   ਆਸਵੰਦ ਨਜ਼ਰ ਆਈ । ਉਹਨਾ ਕਿਹਾ ਕਿ ਕਾਂਗਰਸ ਪੂਰੇ  ਆਤਮਵਿਸ਼ਵਾਸ਼  ਨੇ ਚੋਣ ਲੜੀ ਹੈ।  ਉਹਨਾਂ ਦੀ ਪਾਰਟੀ ਨੇ ਲਗਾਤਾਰ ਦਿੱਲੀ ਦੇ ਵਿਕਾਸ ਲਈ ਕੰਮ ਕੀਤਾ ਹੈ।
ਦਿੱਲੀ ਵਿਧਾਨ ਸਭਾ ਵਿੱਚ ਕੁਲ 70 ਸੀਟਾਂ  ਵਾਸਤੇ  1.19 ਲੱਖ ਵੋਟਰ ਹਨ। ਜਿਹਨਾਂ ਵਿੱਚ  66.11 ਲੱਖ ਪੁਰਸ਼ ਅਤੇ 53.20 ਲੱਖ ਔਰਤਾਂ ਹਨ।   ਪਹਿਲੀ ਵਾਰ ਵੋਟ ਦਾ ਅਧਿਕਾਰ ਵਰਤਣ ਵਾਲਿਆਂ ਦੀ ਗਿਣਤੀ 4.05 ਲੱਖ ਹੈ।
ਵੋਟਿੰਗ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਬੀਤੀਆਂ ਵਿਧਾਨ ਸਭਾ  ਚੋਣਾਂ ਦੇ ਮੁਕਾਬਲੇ ਇਸ ਵਾਰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਦੁੱਗਣੀ ਸੀ। 2008 ਵਿੱਚ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ  264 ਸਨ  ਜਦਕਿ ਇਸ ਵਾਰ  634  ਕੇਂਦਰਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਸੀ ।

No comments: